ਹੁਣ ਤੀਕਰ ਇੱਕ ਬਹੁਤ ਹੀ ਸੁਹਿਰਦ ਲੱਗਦੀ ਭੈਣ ਜੀ ਦੀ ਸਲਾਹ ਸੀ..ਤੁਹਾਨੂੰ ਸਿਆਸਤ ਅਤੇ ਧਰਮ ਵਾਲੇ ਪਾਸਿਓਂ ਟਾਲਾ ਵੱਟ ਸਿਰਫ ਸਾਹਿਤ ਦੀ ਸੇਵਾ ਕਰਨੀ ਚਾਹੀਦੀ..ਏਧਰ ਬਹੁਤ ਸਕੋਪ ਏ..ਓਧਰ ਤੇ ਡੱਡੂ ਛੜੱਪੇ ਵੱਜਦੇ ਆਏ ਤੇ ਵੱਜਦੇ ਹੀ ਰਹਿਣੇ..ਸਿਆਸਤ ਵਿਚ ਵੀ ਜੋ ਅੱਜ ਆਪਣਾ ਕੱਲ ਲਾਲਚ ਵੱਸ ਦੂਜੇ ਪਾਸੇ ਜਾਊ ਹੀ ਜਾਊ..ਰਹੀ ਗੱਲ ਧਰਮ ਕੌਂਮ ਦੀ..ਜਿੰਨਾ ਦੂਜੇ ਪਾਸੇ ਨਾਲ ਟਕਰਾਵਾਂਗੇ ਓਨਾ ਵੱਧ ਨੁਕਸਾਨ ਹੋਊ..ਸੋ ਸਿਰਫ ਸਾਹਿਤ ਦੀ ਸੇਵਾ ਕਰਦੇ ਰਹੋ..ਫੇਰ ਪਾਤਰ ਸੰਧੂ ਹਿੰਦੀ ਸ਼ਾਇਰ ਗੁਲਜਾਰ ਅਤੇ ਹੋਰ ਕਿੰਨੀਆਂ ਉਦਾਹਰਨਾਂ ਦੇ ਛੱਡੀਆਂ..ਵੇਖ ਲਵੋ ਧਰਮ ਸਿਆਸਤਾਂ ਤੋਂ ਦੂਰ ਰਹਿੰਦੇ..ਕਿੰਨੇ ਸ਼ਾਂਤ ਰਹਿੰਦੇ..ਸੇਵਾ ਵੀ ਕਰੀ ਜਾਂਦੇ..ਸਰਕਾਰਾਂ ਵੀ ਮਗਰ ਨਹੀਂ ਪੈਂਦੀਆਂ..!
ਸਿਰਫ ਸੁਣੀ ਗਿਆ..ਕੋਈ ਜੁਆਬ ਨਹੀਂ ਦਿੱਤਾ..ਕਿਸੇ ਫਿਲਾਸਫਰ ਦੀ ਆਖੀ ਗੱਲ ਵੀ ਚੇਤੇ ਆ ਗਈ..ਇਨਸਾਨ ਦਿਸ਼ਾ ਹੀਣ ਹੋ ਜਾਵੇ ਤਾਂ ਚੜ੍ਹਦਾ ਸੂਰਜ ਵੀ ਡੁੱਬਦਾ ਹੋਇਆ ਪ੍ਰਤੀਤ ਹੋਣ ਲੱਗਦਾ!
ਹਰਪ੍ਰੀਤ ਸਿੰਘ ਜਵੰਦਾ