ਸ਼ਾਇਦ 1983 84 ਦੀ ਗੱਲ ਹੈ ਪਿੰਡ ਬਾਦਲ ਦੇ ਸੈਂਟਰਲ ਬੈੰਕ ਵਿੱਚ ਐਚ ਐਸ ਕਪੂਰ ਨਾਮ ਦਾ ਮੈਨੇਜਰ ਆਇਆ। ਉਸ ਨੇ ਮੈਨੂੰ ਸਕੂਲ ਸਟਾਫ ਲਈ ਸੀ ਪੀ ਐਫ ਖਾਤੇ ਖੁਲਵਾਉਣ ਦਾ ਮਸ਼ਵਰਾ ਦਿੱਤਾ। ਮੈਂ ਇਸ ਕਿਸਮ ਦੇ ਪ੍ਰੋਵੀਡੈਂਟ ਫੰਡ ਬਾਰੇ ਸਕੂਲ ਮੁਖੀ ਸਰਦਾਰ ਹਰਬੰਸ ਸਿੰਘ ਸੈਣੀ ਨਾਲ ਗੱਲ ਕੀਤੀ। ਇਸ ਤੋਂ ਪਹਿਲਾਂ ਸਾਨੂੰ ਦੋਨਾਂ ਨੂੰ ਹੀ ਪ੍ਰਾਈਵੇਟ ਸੰਸਥਾਵਾਂ ਦੇ ਪੀ ਐਫ ਸਕੀਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੇਰੀ ਇਹ ਗੱਲ ਪ੍ਰਿੰਸੀਪਲ ਸੈਣੀ ਸਾਹਿਬ ਨੂੰ ਵੀ ਜੱਚ ਗਈ। ਓਹਨਾ ਨੇ ਇਸ ਸਾਹੂਲੀਅਤ ਬਾਰੇ ਆਪਣੀ ਪੈਰਵੀ ਸ਼ੁਰੂ ਕੀਤੀ ,ਸਕੂਲ ਮੈਨੇਜਮੈਂਟ ਨਾਲ ਗੱਲ ਕੀਤੀ ਤੇ ਸਟਾਫ ਲਈ ਇਹ ਬੇਨਿਫਿਟ ਮਨਜ਼ੂਰ ਕਰਵਾਇਆ। ਜਿਸ ਦਾ ਫਾਇਦਾ ਹੁਣ ਸਾਰੇ ਸੇਵਾ ਮੁਕਤ ਹੋਣ ਵਾਲੇ ਮੁਲਾਜਮਾਂ ਨੂੰ ਮਿਲਦਾ ਹੈ। ਲੱਖਾਂ ਰੁਪਏ ਦਾ ਪੀ ਐਫ ਤੇ ਮਾਸਿਕ ਪੈਨਸ਼ਨ ਅਲੱਗ।
ਸਕੂਲ ਦੇ ਦੂਸਰੇ ਪ੍ਰਿੰਸੀਪਲ ਮੈਡਮ ਜਗਦੀਸ਼ ਕੌਰ ਸਿੱਧੂ ਜੋ ਲਗਭਗ 14 ਸਾਲ ਸਕੂਲ ਮੁਖੀ ਰਹੇ ਨੇ ਵੀ ਮੁਲਾਜਮਾਂ ਦੀ ਭਲਾਈ ਲਈ ਕਈ ਕਦਮ ਚੁੱਕੇ। ਇਹ੍ਹਨਾਂ ਨੇ ਸੇਵਾ ਮੁਕਤ ਹੋਣ ਵਾਲੇ ਮੁਲਾਜਮਾਂ ਲਈ ਗਰੇਚੂਇਟੀ ਅਤੇ ਹੋਰ ਕਈ ਤਰਾਂ ਦੇ ਲਾਭ ਮਨਜ਼ੂਰ ਕਰਵਾਏ। ਹੁਣ ਸੇਵਾਮੁਕਤ ਹੋਣ ਵਾਲੇ ਮੁਲਾਜਮ ਨੂੰ ਕਾਫੀ ਫੰਡ ਮਿਲਦੇ ਹਨ। ਕੋਈ ਯਾਦ ਕਰੇ ਨਾ ਕਰੇ। ਇਹ ਸਚਾਈ ਹੈ। ਹਰ ਮੁਖੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸਦੇ ਅਧੀਨ ਆਉਂਦੇ ਮੁਲਾਜਮਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ। ਇਸ ਦੇ ਉਲਟ 2004 ਵਿਚ ਇੱਕ ਅਟਲ ਬਿਹਾਰੀ ਵਾਜਪਾਈ ਨਾਮ ਦੇ ਪ੍ਰਧਾਨ ਮੰਤਰੀ ਹੋਏ ਹਨ। ਜਿਸਨੇ ਮੁਲਾਜਮ ਵਿਰੋਧੀ ਕਨੂੰਨ ਬਣਾਕੇ ਕਰੋੜਾਂ ਮੁਲਾਜਮਾਂ ਦੀ ਪੈਨਸ਼ਨ ਦੀ ਸਾਹੂਲੀਅਤ ਬੰਦ ਕਰ ਦਿੱਤੀ। ਜਦੋ ਕਿ ਲੱਖਾਂ ਸਾਬਕਾ ਸਾਂਸਦ ਵਿਧਾਇਕ ਇੱਕ ਤੋਂ ਵੱਧ ਪੈਨਸ਼ਨਾਂ ਲ਼ੈ ਰਹੇ ਹਨ। ਉਸ ਪ੍ਰਧਾਨ ਮੰਤਰੀ ਨੂੰ ਵੀ ਭਾਰਤ ਰਤਨ ਨਾਲ ਨਿਵਾਜਿਆ ਗਿਆ। ਕੁਝ ਮੁਖੀ ਆਪਣੀ ਜਨਤਾ ਨੂੰ ਦੁੱਖ ਦੇਣ ਲਈ ਹੀ ਸੱਤਾ ਵਿੱਚ ਆਉਂਦੇ ਹਨ। ਮੌਜੂਦਾ ਕਿਸਾਨ ਅੰਦੋਲਨ ਤੇ ਹੋਰ ਵਿਦਰੋਹ ਇਸੇ ਦਾ ਪ੍ਰਤੱਖ ਪ੍ਰਮਾਣ ਹਨ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ