ਕਿਸੇ ਦੀ ਅੰਤਿਮ ਅਰਦਾਸ ਜਾ ਭੋਗ ਸਿਰਫ ਮੱਥਾ ਟੇਕਣ ਤੱਕ ਯ ਚਾਹ ਕੌਫੀ ਪੀਣ ਤੱਕ ਸਿਮਟ ਕੇ ਰਹਿ ਗਈ ਹੈ। ਘਰ ਵਾਲਿਆਂ ਵੱਲੋਂ ਲੰਗਰ ਤਿਆਰ ਹੈ ਸਭ ਨੇ ਛੱਕ ਕੇ ਜਾਣ ਦੀ ਕ੍ਰਿਪਾਲਤਾ ਕਰਨੀ। ਸਪੀਕਰ ਤੇ ਬੋਲਿਆ ਜਾਂਦਾ ਹੈ। ਘਰ ਵਾਲੇ ਸੰਸਕਾਰ ਯ ਭੋਗ ਤੋਂ ਬਾਦ ਗੇਟ ਕੋਲੇ ਲਾਇਨ ਬਣਾ ਕੇ ਹੱਥ ਜੋੜ ਕੇ ਖੜ੍ਹ ਜਾਂਦੇ ਹਨ ਦੁਖ ਸਾਂਝਾ ਕਰਨ ਆਏ ਹਰ ਇੱਕ ਨੂੰ ਮਿਲਣ ਲਈ। ਪਰ ਕੋਈ ਗੱਲ ਨਹੀਂ ਹੁੰਦੀ ।ਕਿਉਂਕਿ ਗੱਲਾਂ ਬਾਤਾਂ ਤੇ ਦੁੱਖ ਤਾਂ ਸੱਥਰ ਤੇ ਹੀ ਵੰਡਾਇਆ ਜਾ ਚੁੱਕਿਆ ਹੁੰਦਾ ਹੈ। ਕੋਈ ਸਮਾਜ ਤੇ ਲੋਕਾਂ ਚ ਕਿੰਨਾ ਹਰਮਨ ਪਿਆਰਾ ਹੈ ਸਮਾਜ ਵਿਚ ਉਸਦਾ ਰੁਤਬਾ ਕੀ ਹੈ ਸਭ ਭੋਗ ਤੇ ਆਈ ਭੀੜ ਤੋਂ ਨਜ਼ਰ ਆਉਂਦਾ ਹੈ। ਇਸੇ ਲਈ ਸਾਡੇ ਬਜ਼ੁਰਗਾਂ ਨੇ ਸਾਡੀ ਸੰਸਕ੍ਰਿਤੀ ਅਨੁਸਾਰ ਜੰਮਣੇ ਮਰਨੇ ਨੂੰ ਸਮਾਜ ਨਾਲ ਜੋੜਿਆ ਹੈ। ਰਿਸ਼ਤੇਦਾਰਾਂ ਨਾਲੋਂ ਜਿਆਦਾ ਹਮਦਰਦ ਸਾਡੇ ਸਹਿਕਰਮੀ ਸਹਿਯੋਗੀ ਅਤੇ ਸਾਡੀ ਹੀ ਆਸਥਾ ਨਾਲ ਸਹਿਮਤ ਲੋਕ ਹੁੰਦੇ ਹਨ। ਮੌਤ ਵਰਗੇ ਭਿਆਨਕ ਦੁੱਖ ਨੂੰ ਸਨੇਹੀਆਂ ਦੀ ਭੀੜ ਘੱਟ ਕਰਨ ਵਿੱਚ ਸਹਾਈ ਹੁੰਦੀ ਹੈ ਤੇ ਧਰਮ ਦੀ ਸਿੱਖਿਆ ਭਾਣਾ ਮੰਨਣ ਦੀ ਤਾਕਤ ਬਖਸ਼ਦੀ ਹੈ। ਜਨ ਸਮੂਹ ਤੇ ਆਪਣਿਆਂ ਦਾ ਇੱਕਠ ਵੇਖਕੇ ਪੀੜਤ ਪਰਿਵਾਰ ਆਪਣਾ ਦੁੱਖ ਕੁਝ ਹੱਦ ਤੱਕ ਭੁੱਲ ਜਾਂਦਾ ਹੈ। ਸ਼ਰਧਾਂਜਲੀਆਂ ਤੇ ਸੋਕ ਸੰਦੇਸ਼ ਇੱਕ ਖਾਨਾ ਪੂਰਤੀ ਲਗਦੇ ਹਨ।
ਅੱਜ ਇੱਕ ਸਨੇਹੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਸਮੇਂ ਉਥੇ ਹਾਜ਼ਿਰ ਭਾਰੀ ਇੱਕਠ ਨੂੰ ਦੇਖਕੇ ਲੱਗਿਆ ਕਿ ਸਾਡਾ ਸਮਾਜ ਅਜੇ ਵੀ ਇੰਨਾ ਮਤਲਬੀ ਨਹੀਂ ਹੋਇਆ ਕਿ ਆਪਣਿਆਂ ਦੇ ਦੁੱਖ ਨੂੰ ਭੁੱਲ ਜਾਵੇ। ਦੂਸਰੀ ਗੱਲ ਜੋ ਮੈਂ ਮਹਿਸੂਸ ਕੀਤੀ ਕਿ ਕਿਸੇ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਇੱਕਲਾ ਉਸ ਪਰਿਵਾਰ ਦਾ ਦੁੱਖ ਹੀ ਨਹੀਂ ਵੰਡਾਉਂਦੇ ਹੋਰ ਵੀ ਸੈਂਕੜੇ ਮਿੱਤਰਾਂ ਰਿਸ਼ਤੇਦਾਰਾਂ ਬਜ਼ੁਰਗਾਂ ਦੇ ਰੂ ਬ ਰੂ ਹੁੰਦੇ ਹਾਂ। ਸਮਾਜ ਨੂੰ ਟਾਈਮ ਦੇਣ ਦਾ ਵੀ ਆਹੀ ਮੌਕਾ ਹੁੰਦਾ ਹੈ। ਬਾਕੀ ਇਹ ਦੁਨੀਆ ਵਿੱਚ ਮਿਲਣਾ ਗਿਲਣਾ ਹੀ ਕਾਫੀ ਹੈ। ਸਮਾਜ ਦੇ ਮੂੰਹ ਮੱਥੇ ਲਗਣ ਦਾ ਦਸਤੂਰ ਵੀ ਚੰਗਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡ