ਅੱਜ ਮੈਨੂੰ ਇੱਕ ਯਾਦ ਆਈ,,,, ਨਵਾਂ ਘਰ ਬਣ ਕੇ ਤਿਆਰ ਹੋ ਗਿਆ ਸੀ, ਪੁਰਾਣੇ ਘਰ ਚੋਂ ਜਦੋ ਸਮਾਨ ਚੁੱਕਣਾ ਸੀ ਤਾ ਪਾਪਾ ਨੇ ਕਿਹਾ ਸੋਚ ਕੇ ਸਮਾਨ ਚੁੱਕਣਾ,,, ਚਾਚੇ ਨੇ ਵੀ ਕਿਹਾ ਬਸ ਭਾਈ ਜੋ ਸਮਾਨ ਚੱਝ ਦਾ ਉਹ ਨਵੇਂ ਘਰੇ ਲੈ ਕੇ ਜਾਵਾ ਗੇ, ਆ ਰੱਦੀ ਸਮਾਨ ਵੇਚ ਦੇਣਾ,,, ਉਸ ਸਮਾਨ ਵਿੱਚ ਇੱਕ ਰੇਡੀਉ ਸੀ ਮੇਰੇ ਦਾਦੇ ਕੋਲ ਚਲਦਾ ਹੁੰਦਾ ਸੀ ਹੁਣ ਖਰਾਬ ਸੀ ਫਿਰ ਕੌਣ ਸੁਣਦਾ,,,, ਹੋਰ ਪੁਰਾਣਾ ਸਮਾਨ ਜੋ ਹੁਣ ਆਪਾ ਵਰਤਦੇ ਨਹੀਂ ਸੀ ਜਿਵੇ ਉਰੀ, ਤਕਲੇ, ਨੜੇ, ਕਾਨੇ, ਹੱਲ ਪੰਜਾਲੀ ਬਲਦਾ ਵਾਲੀ,, ਪੁਰਾਣਾ ਦਾਦੀ ਦਾ ਸੰਦੂਕ ਜੋ ਟੁੱਟ ਚੁੱਕਾ ਸੀ,,, ਬਹੁਤ ਕੁੱਝ ਸੀ ਸਮਾਨ ਪਰ ਹੁਣ ਸਾਰੇ ਕਹਿ ਰਹੇ ਸੀ ਆ ਰੱਦੀ ਸਮਾਨ ਕੁੱਝ ਵੀ ਨਹੀਂ ਲੈ ਕੇ ਜਾਣਾ,,, ਵੇਚ ਦਿਉ ਜਾ ਚੁੱਲ੍ਹੇ ਵਿੱਚ ਮਚਾ ਦਿਉ ਲੱਕੜਾ, ਜਾਂ ਆ ਪੰਜਾਲੀ ਜੀ ਟੁੱਟ ਗਈ ਆ ਤੋਰੀਆ ਦੀਆ ਵੈਲਾ ਚੜ ਜਾਂਦੀਆਂ ਕੋਲ ਖੜਾ ਦਿਓ,,,,, ਕੋਈ ਸਮਾਨ ਨਵੇਂ ਘਰੇ ਨਹੀਂ ਲਿਆਂਦਾ,,,,,,
ਪਰ ਅੱਜਕਲ੍ਹ ਹੁਣ ਉਹ ਸਮਾਨ ਜਿਸ ਨੂੰ ਰੱਦੀ ਕੇ ਕੇ ਸੁੱਟ ਦਿੱਤਾ ਜਾ ਕੁੱਝ ਵੇਚ ਦਿੱਤਾ,, ਉਹ ਦੇਖਣ ਜਾਂਦੇ ਹਾ,,,,, ਬੋਲਦੇ ਹਾਂ, ਜਾਣਾ ਚਾਹੀਦਾ, ਬੱਚਿਆਂ ਨੂੰ ਦਿਖਾਉਣਾ ਚਾਹੀਦਾ, ਕੀ ਹੁੰਦਾ ਸੀ ਪੁਰਾਣੇ ਜਮਾਨੇ ਚ, ਵਿਰਾਸਤੀ ਮੇਲੇ, ਹਵੇਲ਼ੀ ਦੇਖਣ ਜਾਈਦਾ ਉਹ ਵੀ ਕੁੱਝ ਤਾ ਖਰਚ ਕਰਦੇ ਹੈ ਬੱਚੇ,,,,,, ਆਪਣਾ ਸਮਾਨ ਚੱਕ ਕੇ ਲਿਸ਼ਕਾ ਕੇ ਦਿਖਾ ਰਹੇ ਨੇ ਉਹ ਆਪਣੀ ਵਿਰਾਸਤ ਦੀ ਸੰਭਾਲ ਕਰ ਰਹੇ ਨੇ ਪਰ ਆਪਾ ਰੱਦੀ ਕਹਿ ਕੇ ਸੁੱਟ ਦਿੰਦੇ ਹਾਂ ,, ਫਿਰ ਆਪਾ ਹੀ ਦੇਖਣ ਜਾਂਦੇ ਹਾਂ,,,,, 🌹🌹🌹