ਰਵੀ ਦੇ ਦੋਸਤ ਬਿੱਟੂ ਦਾ ਜਨਮ ਦਿਨ ਸੀ। ਬਿੱਟੂ ਨੇ ਫੋਨ ਕਰਕੇ ਸਾਰੇ ਦੋਸਤਾ ਸੱਦ ਲਿਆ ਤੇ ਕਿਹਾ ਆਜਾ ਰਵੀ ਆਪਾ ਅੱਜ ਮੇਰੇ ਜਨਮ-ਦਿਨ ਦੀਆ ਪਾਰਟੀ ਕਰਦੇ ਹਾਂ, ਰਵੀ ਖਾਣ ਦਾ ਸ਼ੋਕੀਨ ਜਰੂਰ ਸੀ ਪਰ ਪੀਣ ਦਾ ਸ਼ੋਕੀਨ ਨਹੀਂ ਸੀ । ਰਵੀ ਤੇ ਉਸ ਦੇ ਦੋਸਤ ਬਿੱਟੂ ਦੇ ਘਰ ਪਹੁੰਚ ਗਏ । ਬਿੱਟੂ ਨੇ ਆਵਦੇ ਦੋਸਤਾਂ ਦੇ ਸਾਹਮਣੇ ਇੱਕ ਟੇਬਲ ਰੱਖੀ ਤੇ ਖਾਣ ਪੀਣ ਦਾ ਸਮਾਨ ਵੀ ਫਿਰ ਇੱਕ ਵੱਡੇ ਭਾਂਡੇ ਵਿੱਚ ਚੱਜ ਨਾਲ ਮੀਟ ਲੈਗ ਪੀਸ ਪਾ ਕੇ ਭਰ ਲਿਆ ਤੇ ਬਾਕੀ ਬਿੱਟੂ ਨੇ ਆਵਦੇ ਕੁੱਤੇ ਕਾਲੂ ਨੂੰ ਇੱਕ ਭਾਂਡੇ ਚ ਪਾ ਕੇ ਰੱਖ ਦਿੱਤੇ, ਚੰਗੇ ਹਾਸੇ ਠੱਠੇ ਹੋ ਰਹੇ ਸਨ ਤੇ ਸਾਰੇ ਦੋਸਤ ਰਲਕੇ ਮੌਜ ਮਸਤੀ ਕਰਨ ਲੱਗੇ , ਵੱਡੇ ਵੱਡੇ ਗੱਪ ਚੱਲ ਰਹੇ ਸੀ । ਕਿਉਕਿ ਬਿੱਟੂ ਦੇ ਦੋਸਤ ਰਾਹੁਲ ਤੇ ਅਮਨ ਦੋਨੋ ਸਿਰੇ ਦੇ ਗੱਪੀ ਉਪਰੋ ਗੱਲ ਨੂੰ ਚੱਕਣ ਵਾਲਾ ਰਾਵੀ ਤੇ ਇਸਦੇ ਵਰਗਾ ਜੀਤ ਇੱਕ ਦੂਜੇ ਦੀ ਗੱਲ ਥੱਲੇ ਡਿਗਣ ਨਾ ਦੇਣ, ਰਾਹੁਲ ਨੇ ਕਿਹਾ ਇਸ ਵਾਰ ਠੰਡ ਬਹੁਤ ਜ਼ਿਆਦਾ ਮੇਰੇ ਮੂੰਹ ਚ ਪੈੱਗ ਜੰਮ ਜਾਂਦਾ, ਰਵੀ ਨੇ ਗੱਲ ਚੱਕ ਦਿੱਤੀ ਕਹਿੰਦਾ ਮੈਨੂੰ ਲੱਗਦਾ ਠੰਡ ਜ਼ਿਆਦਾ ਮੇਰੀਆਂ ਤਾਂ ਗੱਲਾਂ ਜੰਮ ਜਾਂਦੀਆਂ ਮੈਂ ਗਰਮ ਕਰਕੇ ਬੋਲਦਾ, ਜੀਤ ਨੇ ਕਿਹਾ ਕਿਉ ਗੱਪੀਓ ਗੱਪ ਮਾਰਦੇ ਹੋ ਠੰਡ ਵਿੱਚ ਮੇਰਾ ਸਰੀਰ ਜੰਮ ਗਿਆ ਜੀਭ ਜੰਮ ਗਈ । ਅਮਨ ਬੋਲਿਆ ਉਏ ਸਾਰੇ ਗਪੌੜੀਓ ਉਏ ਤੇਰੀ ਜੀਤ ਜੀਭ ਕਿਵੇਂ ਜੰਮ ਗਈ ਬੋਲ ਕਿਵੇਂ ਰਿਹਾ ਮੇਰਾ ਸਾਲਾ ਗੱਪੀ ਗੱਪ ਵੀ ਚੱਜ ਨਾਲ ਮਾਰ ਕੀ ਐਵੇ ਰੋੜ ਰਿਹਾ । ਸਾਰੇ ਇੱਕ ਦੂਜੇ ਤੇ ਹੱਸ ਰਹੇ ਸੀ ਕਿ ਬਿੱਟੂ ਨੂੰ ਅਵਾਜ਼ ਆਈ ਇੱਕ ਮਿੰਟ ਰਸੋਈ ਵਿੱਚ ਆਈ, ਬਿੱਟੂ ਦੀ ਪਤਨੀ ਜੋਤੀ ਦੀ ਅਵਾਜ਼ ਸੀ, ਬਿੱਟੂ ਭੱਜ ਕੇ ਗਿਆ, ਰਵੀ ਘਰੋ ਨੂੰ ਫੋਨ ਆ ਗਿਆ ਕਿ ਜਲਦੀ ਵਾਪਸ ਆਜਾ, ਰਵੀ ਫੋਨ ਸੁਣਨ ਲੱਗ ਗਿਆ ਤੇ ਬਿੱਟੂ ਨੂੰ ਦੱਸ ਕੇ ਘਰ ਨੂੰ ਚਲਾ ਗਿਆ, ਰਾਹੁਲ ਤੇ ਅਮਨ ਦੋਵੇ ਮੋਟੇ-ਮੋਟੇ ਪੈੱਗ ਖਿੱਚ ਗਏ, ਜਦੋ ਪੈੱਗ ਚ ਧਿਆਨ ਹਟਿਆ ਤੇ ਇੱਕ ਦਮ ਦੇਖਿਆ ਕਾਲੂ ਲੈਗ ਪੀਸ ਖਾਈ ਜਾਵੇ, ਦੋ ਪੀਸ ਖਾ ਗਿਆ ਉਪਰੋ ਲਾਲਾ ਲਾਲਾ ਹੋਣ ਲੱਗ ਗਈ, ਬਿੱਟੂ ਤੇ ਜੋਤੀ ਭੱਜ ਕੋਲ ਆਏ ਰਾਹੁਲ ਨੇ ਕਿਹਾ ਕਾਲੂ ਮੀਟ ਜੂਠਾ ਕਰ ਗਿਆ ਕੁੱਟਣਾ ਇਸਨੂੰ ਆਪਾ ਤਾਂ ਹਾਲੇ ਖਾ ਕੇ ਵੀ ਨਹੀਂ ਦੇਖਿਆ ਸੀ । ਬਿੱਟੂ ਨੇ ਕਿਹਾ ਹੁਣ ਜੂਠਾ ਕਰ ਗਿਆ ਆਪਣੀ ਕੁੱਟ ਨਾਲ ਕੀ ਇਹ ਸੁੱਚਾ ਹੋਜੂ ਖਾ ਲੈਣ ਦੇ, ਰਾਹੁਲ ਬੋਲਦਾ ਹੁਣ ਆਪਾ ਕੀ ਖਾਵਾਂਗੇ ਬਣਾਇਆ ਤਾਂ ਇਹੀ ਸੀ, ਬਿੱਟੂ ਨੇ ਕਿਹਾ ਕੋਈ ਗੱਲ ਨੀ ਸਾਲਾ ਮੇਰਾ ਆਪਣਾ ਵਾਲਾ ਇਹ ਖਾ ਗਿਆ ਆਪਾ ਇਸਦੇ ਵਾਲਾ ਖਾ ਜਾਣਾ, ਕਾਲੂ ਵਾਲਾ ਹਿੱਸਾ ਚੱਕ ਸਾਰਿਆਂ ਨੇ ਪਾਰਟੀ ਮਨਾਈ । 😝🤣🤣