10 ਨਵੰਬਰ 2017 ਨੂੰ ਬੇਟੇ ਦਾ ਵਿਆਹ ਸੀ। ਘਰ ਵਿਚ ਪਹਿਲਾ ਵਿਆਹ ਸੀ ਤੇ ਖੂਬ ਰੌਣਕ ਸੀ। ਰੰਗ ਵਾਲੇ ਪੇਂਟਰ ਲੱਕੜ ਵਾਲੇ ਮਿਸਤਰੀ ਬਿਜਲੀ ਵਾਲੇ ਸਭ ਆਪਣੇ ਕੰਮ ਵਿਚ ਰੁੱਝੇ ਸਨ। ਸਾਰਿਆਂ ਦੇ ਦੇਖਰੇਖ ਬਲਬੀਰ ਹਵਾਲੇ ਸੀ। ਵਿਆਹ ਵਿੱਚ ਅਸੀਂ ਸਰਸੇ ਵਾਲੀ ਮਾਸੀ ਨੂੰ ਪਹਿਲਾਂ ਹੀ ਬੁਲਾ ਲਿਆ। ਬਜ਼ੁਰਗਾਂ ਦੀ ਦੇਖ ਰੇਖ ਵਿਚ ਕਾਰਜ ਵਧੀਆ ਸੰਪਣ ਹੋ ਜਾਂਦਾ ਹੈ। ਮਾਂ ਤਾਂ ਰਹੀ ਨਹੀਂ । ਮਾਂ ਦੀ ਕਮੀ ਮਾਸੀ ਤੋਂ ਪੂਰੀ ਕਰਨੀ ਸੀ। ਵਿਆਹ ਤੋਂ ਬਾਦ ਕਈ ਦਿਨਾਂ ਤੱਕ ਮਾਸੀ ਨੂੰ ਜਬਰੀ ਰੋਕ ਲਿਆ। ਤੇ ਇਸੇ ਤਰਾਂ ਬਲਬੀਰ ਨੂੰ ਵੀ ਜਾਣ ਨਹੀਂ ਦਿੱਤਾ। ਫਿਰ ਉਹ ਵੇਲੇ ਕੁਵੇਲੇ ਗੇੜਾ ਮਾਰ ਜਾਂਦਾ।
“ਤੂੰ ਗਿਆ ਨਹੀਂ ਵੇ ਬਲਬੀਰ। ਕਿ ਤੇਰਾ ਜਾਣ ਨੂੰ ਦਿਲ ਨਹੀਂ ਕਰਦਾ।” ਮਾਸੀ ਨੇ ਇੱਕ ਦਿਨ ਬਲਬੀਰ ਨੂੰ ਮਿੱਠਾ ਟਕੋਰਾ ਮਾਰਿਆ।
“ਤੁ ਤੁ ਤੁ ਤੁ ਤੁ ਤੂੰ ਵੀ ਤਾਂ ਨਹੀਂ ਗਈ ਅਜੇ ਸਵਾ ਮਹੀਨਾ ਹੋ ਗਿਆ ਆਈ ਨੂੰ।” ਬਲਬੀਰ ਨੇ ਨਹਿਲੇ ਤੇ ਝੱਟ ਦਹਿਲਾ ਮਾਰਿਆ। ਗੱਲ ਹਾਸੀ ਵਿੱਚ ਪੈ ਗਈ। ਮਾਸੀ ਨੇ ਵੀ ਬਲਬੀਰ ਦੀ ਸਪਸ਼ਟ ਗੱਲ ਦਾ ਗੁੱਸਾ ਨਹੀਂ ਮੰਨਿਆ। ਅਜਿਹਾ ਸੀ ਬਲਬੀਰ।
RIP
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।