ਸਾਇਦ 26 ਜਨਵਰੀ ਜਾ ਪੰਦਰਾਂ ਅਗਸਤ ਦਾ ਦਿਹਾੜਾ ਸੀ ਉਹ।ਪੰਜਵੀ ਜਾਂ ਛੇਵੀਂ ਜਮਾਤ ਦਾ ਵਿਦਿਆਰਥੀ ਇਕੱਲਾ ਹੀ ਮੰਚ ਸਾਹਮਣੇ ਮੂਹਰਲੀ ਕਤਾਰ ਵਿੱਚ ਲੱਗੇ ਸੋਫਿਆਂ ਤੇ ਕੁਰਸੀਆਂ ਕੋਲ ਪਹੁੰਚ ਗਿਆ।ਭੋਲੇ ਭਾਲੇ ਜੁਆਕ ਨੂੰ ਇਹ ਨਹੀ ਸੀ ਪਤਾ ਕਿ ਮੂਹਰਲੀਆਂ ਕੁਰਸੀਆਂ ਤੇ ਸੋਫੇ ਵੱਡੇ ਲੀਡਰਾਂ ਅਫਸਰਾਂ ਤੇ ਧੰਨਾਂ ਸੇਠਾਂ ਲਈ ਰਾਖਵੇਂ ਹੁੰਦੇ ਹਨ। ਕੰਨੀ ਵਾਲੀ ਕੁਰਸੀ ਖਾਲੀ ਪਈ ਵੇਖ ਕੇ ਉਹ ਜੁਆਕ ਉਸ ਤੇ ਹੀ ਬੈਠ ਗਿਆ ਤੇ ਸਭ ਤੌ ਮੂਹਰੇ ਬੈਠ ਕੇ ਆਜਾਦੀ ਦਾ ਰੰਗਾਰੰਗ ਪ੍ਰੋਗਰਾਮ ਦੇਖਣ ਦੇ ਹਸੀਨ ਸੁਫਨਿਆਂ ਚ ਗੁਆਚ ਗਿਆ। ਅਚਾਨਕ ਹੀ ਫੇਰੀ ਮਾਰਨ ਆਏ ਸਿਪਾਹੀ ਨੇ ਪੁਲਸੀਆ ਅੰਦਾਜ ਵਿੱਚ ਬਾਂਹ ਫੜ੍ਹਕੇ ਓਥੋ ਉਠਾ ਦਿੱਤਾ । ਬਾਲ ਮਨ ਨੂੰ ਭਾਰੀ ਠੇਸ ਲੱਗੀ। ਚਾਹੇ ਉਸ ਦਿਨ ਪ੍ਰੋਗਰਾਮ ਤਾਂ ਪਿੱਛੇ ਖੜ੍ਹਕੇ ਹੀ ਵੇਖਿਆ ਪਰ ਮਨ ਵਿੱਚ ਬੇਚੈਨੀ ਜਿਹੀ ਲੱਗੀ ਰਹੀ।ਇਹ ਬਾਲਕ ਕੋਈ ਹੋਰ ਨਹੀ ਅੱਜ ਰੰਗਮੰਚ ਦਾ ਜਾਣਿਆ ਪਹਿਚਾਣਿਆ ਚਿਹਰਾ, ਮਸਹੂਰ ਐਂਕਰ ਸੰਜੀਵ ਸ਼ਾਦ ਸੀ।
ਕਈ ਸਾਲ ਗੁਜਰੇ ਰੰਗ ਮੰਚ ਤੇ ਇੱਕ ਐਕਰ ਵਜੋ ਆਪਣਾ ਸਫਰ ਸੁਰੂ ਕਰਨ ਵਾਲਾ ਸ਼ਾਦ ਸਟੇਂਜ ਦੀ ਦੁਨੀਆਂ ਵਿੱੱਚ ਆਪਣਾ ਸਥਾਨ ਬਣਾ ਗਿਆ। ਸਬਦਾਂ ਦੇ ਜਾਦੂ ਨਾਲ ਸਰੋਤਿਆਂ ਨੂੰ ਬੰਨਕੇ ਰੱਖਣ ਦੀ ਕਲਾ ਵਿੱਚ ਇਸ ਸਖਸ ਨੂੰ ਮੁਹਾਰਤ ਹਾਸਿਲ ਹੈ।ਹਰਿਆਣਾ ਦੇ ਸਿਰਸਾ ਦੇ ਛੋਟੇ ਜਿਹੇ ਕਸਬੇ ਮੰਡੀ ਡੱਬਵਾਲੀ ਦੇ ਜੰਮਪਲ ਇਸ ਸੰਜੀਵ ਸ਼ਾਦ ਨੇ ਰੰਗ ਮੰਚ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਆਪਣੀ ਇਸ ਕਲਾ ਤੇ ਵੱਖਰੇ ਅੰਦਾਜ ਕਰਕੇ ਭਾਂਵੇ ਇਸ ਨੂੰ ਕਈ ਪ੍ਰਦੇਸਾਂ ਦੇ ਮੁੱਖ ਮੰਤਰੀ , ਰਾਜਪਾਲ ਤੇ ਹੋਰ ਕਿੰਨੀਆਂ ਹੀ ਪ੍ਰਮੁੱਖ ਸਖਸaੀਅਤਾਂ ਨੇ ਸਮੇ ਸਮੇ ਤੇ ਸਨਮਾਨਿਤ ਕੀਤਾ ਹੈ ਪਰ ਸੰਜੀਵ ਅਨੁਸਾਰ ਉਸ ਨੂੰ ਸਭ ਤੋ ਜਿਆਦਾ ਖੁਸ਼ੀ ਉਸ ਦਿਨ ਹੋਈ ਜਦੋ ਜਿਲ੍ਹਾ ਸਿਰਸਾ ਦੇ ਡਿਪਟੀ ਕਮਿਸਨਰ ਨੇ ਗਣਤੰਤਰ ਦਿਵਸ ਦੇ ਮੋਕੇ ਤੇ ਸਨਮਾਨਿਤ ਕਰਨ ਲਈ ਸਪੈਸਲ ਸੱਦਾ ਪੱਤਰ ਭੇਜਿਆ ਅਤੇ ਉਸ ਦਿਨ ਉਸ ਦੀ ਕੁਰਸੀ ਪਹਿਲੀ ਕਤਾਰ ਵਿੱਚ ਰਾਖਵੀ ਸੀ ਜਿਸ ਤੇ ਬਕਾਇਦਾ ਸੰਜੀਵ ਸ਼ਾਦ ਦੇ ਨਾਮ ਦੀ ਤਖਤੀ ਲੱਗੀ ਹੋਈ ਸੀ। ਉਸ ਦਿਨ ਉਸ ਨੂੰ ਲੱਗਿਆ ਕਿ ਇਨਸ਼ਾਨ ਦੇ ਸਾਰੇ ਸੁਫਨੇ ਹੀ ਸੱਚ ਹੋ ਸਕਦੇ ਹਨ ਬੱਸ ਪ੍ਰਮਾਤਮਾ ਦਾ ਸਾਥ, ਲੋਕਾਂ ਦਾ ਪਿਆਰ ਅਤੇ ਕਿਸੇ ਕੰਮ ਨੂੰ ਕਰਨ ਦੀ ਮਿਹਨਤ, ਲੱਗਣ ਤੇ ਜਨੂਨ ਦੀ ਜਰੂਰਤ ਹੁੰਦੀ ਹੈ।
ਕਲਾ ਦੇ ਅਨੇਕ ਖੇਤਰਾਂ ਵਿਚੋ ਰੰਗਮੰਚ ਦਾ ਇੱਕ ਅਹਿਮ ਸਥਾਨ ਹੈ। ਇਸ ਰੰਗਮੰਚ ਤੇ ਨਾਟਕ ਕਲਾ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸ ਕਲਾ ਦਾ ਰਸਤਾ ਨੁਕੱੜ ਨਾਟਕਾਂ, ਨਾਟਕਾਂ ਸਟੇਜ ਸ਼ੋ ਤੋ ਹੁੰਦਾ ਹੋਇਆ ਬਾਲੀਵੇੱਡ ਅਤੇ ਹਾਲੀਵੁੱਡ ਨੂੰ ਜਾਂਦਾ ਹੈ।ਚਾਹੇ ਸੰਜੀਵ ਸ਼ਾਦ ਇਸ ਖੇਤਰ ਦੇ ਮੁਡਲੇ ਪੜਾਅ ਤੇ ਹੀ ਹੈ ਪਰ ਇਸ ਦੇ ਕਦਮ ਇਸ ਦੇ ਲੰਬੀਆਂ ਰਾਹਾਂ ਦਾ ਪਾਂਧੀ ਹੋਣ ਦਾ ਇਸ਼ਾਰਾ ਕਰਦੇ ਹਨ। ਸੰਜੀਵ ਸ਼ਾਦ ਦੀ ਲੋੜ ਹਰ ਜਗਾਂ੍ਹ ਮਹਿਸੂਸ ਹੁੰਦੀ ਹੈ ਚਾਹੇ ਪੰਜਾਬ, ਹਰਿਆਣਾ ਹਿਮਾਚਲ ਦਿੱਲੀ ਤੌ ਇਲਾਵਾ ਊਜੈਨ ਦੇ ਮਹਾਂ ਕੁੰਭ ਸਰਸ ਮੇਲੇ ਜਿਹਾ ਕੋਈ ਸਰਕਾਰੀ ਜਾ ਗੈਰ ਸਰਕਾਰੀ ਮੇਲਾ ਕਿਉ ਨਾ ਹੋਵੇ। ਉਹ ਇਹਨਾ ਮੇਲਿਆਂ ਅਤੇ ਵੱਡੇ ਅਯੋਜਨਾਂ ਵਿੱਚ ਸਰੋਤਿਆਂ ਦਿਲ ਅਤੇ ਦਿਮਾਗ ਤੇ ਸਬਦਾਂ ਦੇ ਬਾਣ ਨਾਲ ਆਪਣਾ ਨਿਸ਼ਾਨਾ ਬਣਾਉਂਦਾ ਹੈ ਅਤੇ ਉਹਨਾ ਦਾ ਧਿਆਨ ਸਿਰਫ ਤੇ ਸਿਰਫ ਆਪਣੀ ਆਵਾਜ ਤੇ ਜਾਦੂਮਈ ਸਬਦਾਂ ਨਾਲ ਬੰਨੀ ਰੱਖਦਾ ਹੈ। ਸਰੋਤੇ ਵੀ ਭੁੱਖ ਪਿਆਸ ਤੇ ਹੋਰ ਸਰੀਰਕ ਲੋੜਾਂ ਦੀ ਪਰਵਾਹ ਕੀਤੇ ਬਿਨਾ ਇੱਕਚਿੱਤ ਹੋ ਕੇ ਘੰਟਿਆਂ ਬੰਧੀ ਬੈਠੇ ਰਹਿੰਦੇ ਹਨ।ਦੇਸa ਦੇ ਕੋਨੇ ਕੋਨੇ ਤੌ ਆਉਂਦੇ ਸੱਦਾ ਪੱਤਰ ਤੇ ਸਨਮਾਨ ਚਿੰਨ ਉਹਨਾ ਸਬਦਾਂ ਦਾ ਪਰਤੱਖ ਸਬੂਤ ਹਨ ਜਿਨਾਂ ਨੂੰ ਸੁਨਣ ਲਈ ਲੱਖਾਂ ਕੰਨ ਤੇ ਦਿਲ ਉਤਾਵਲੇ ਹੁੰਦੇ ਹਨ।
ਸੰਜੀਵ ਸ਼ਾਦ ਇਕੱਲਾ ਐਂਕਰ ਹੀ ਨਹੀ ਨਾ ਹੀ ਨਾਟਕਕਾਰ ਸਗੌ ਉਹ ਇੱਕ ਵਧੀਆ ਕੋਰੀਓਗਰਾਫਰ ਵੀ ਹੈ। ਪੁੰਗਰਦੀ ਉਮਰ ਦੇ ਅਤੇ ਅੱਲੜ ਉਮਰ ਦੇ ਬਾਲਾਂ ਨੂੰ ਨਾਟਕ ਕਲਾ ਅਤੇ ਸਟੇਂ ਪ੍ਰਬੰਧਨ ਦੇ ਗੁਣ ਸਿਖਾਉਣਾ ਉਸਦਾ ਪੇਸ਼ਾ ਨਹੀ ਜਨੂਨ ਹੈ।ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਆਪਣੀ ਇਸ ਕਲਾ ਦੀ ਬਦੋਲਤ ਨਵੇ ਕਲਾਕਾਰ ਪੈਦਾ ਕਰਨੇ ਤੇ ਉਹਨਾ ਨੂੰ ਬੁਲਦੀਆਂ ਨੂੰ ਛੂਹੰਦੇ ਵੇਖਣਾ ਹੀ ਉਸਦੀ ਲਲਕ ਤੇ ਸੁਫਨਾ ਹੈ ਜਿਸਨੂੰ ਪੂਰਾ ਕਰਨ ਲਈ ਉਹ ਦਿਨ ਰਾਤ ਦੂਰ ਤੌ ਦੂਰ ਸਫਰ ਕਰਨ ਤੌ ਵੀ ਨਹੀ ਹਿੱਚਕਾਉੰਦਾ।
ਆਪਣੀ ਮਿਹਨਤ, ਲਗਣ ਅਤੇ ਜਨੂਨ ਦੇ ਬੂਤੇ ਤੇ ਇੱਕ ਦਿਨ ਇਹ ਛੋਟੇ ਪਰਦੇ ਤੇ ਹੀ ਨਹੀ ਵੱਡੇ ਪਰਦੇ ਤੇ ਵੀ ਆਪਣੀ ਕਲਾ ਦਾ ਲੋਹਾ ਮਨਵਾਏਗਾ। ਇਹ ਕਲਾ ਦੇ ਪਾਰਖੂਆ ਦੀ ਭਵਿੱਖਬਾਣੀ ਹੈ।
ਰਮੇਸ ਸੇਠੀ ਬਾਦਲ
ਮੋ 9876627233