ਬੀ ਕਾਮ ਦੇ ਪਹਿਲੇ ਵਰ੍ਹੇ ਹੋਏ ਪੇਪਰਾਂ ਨੇ ਫੇਲ ਹੋਣ ਦਾ ਡਰ ਪਾ ਦਿੱਤਾ। ਕਹਿੰਦੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਾ ਕੇ ਪੇਪਰਾਂ ਦਾ ਪਿੱਛਾ ਕਰਨਾ ਪਊ। ਗੱਲ ਪੈਸਿਆਂ ਤੇ ਅਟਕ ਗਈ। ਪਿਓ ਪਟਵਾਰੀ ਸੀ ਪਰ ਫਿਰ ਵੀ ਪੈਸਿਆਂ ਦੀ ਕਿੱਲਤ। ਪਿਓ ਸੀ ਨਾ ਉਹ। ਬੰਦੋਬਸਤ ਵੀ ਤਾਂ ਫਿਰ ਉਸਨੇ ਹੀ ਕਰਨਾ ਸੀ। ਜਿਸ ਦਿਨ ਜਾਣਾ ਹੀ ਪੈਸਿਆਂ ਦਾ ਇੰਤਜ਼ਾਮ ਨਾ ਹੋਇਆ। ਦੁਪਹਿਰੇ ਜਿਹੇ ਕਹਿੰਦੇ ਪਰਵਾਹ ਨਾ ਕਰ। ਤੂੰ ਤਿਆਰੀ ਰੱਖ। ਫਿਰ ਕਹਿੰਦੇ ਜਾ ਪਿੰਡ ਜਾਕੇ ਤੂੜੀ ਵਾਲਾ ਕੁੱਪ ਵੇਚ ਆ। ਸਰੀਕਾਂ ਨੇ ਵੱਡੇ ਕੁੱਪ ਦਾ ਅੱਠ ਸੌ ਦੇ ਕੇ ਟਰਕਾ ਦਿੱਤਾ। ਰਾਤੀ ਸੁਰਤਗੜ੍ਹ ਕਾਲਕਾ ਤੇ ਚੜ੍ਹਕੇ ਚੰਡੀਗੜ੍ਹ ਪਹੁੰਚ ਗਿਆ। ਦੋ ਦਿਨ ਧੱਕੇ ਖਾ ਕੇ ਵਾਪਿਸ ਆ ਗਿਆ। ਅੱਠ ਸੌ ਚ ਵੇਚਿਆ ਕੁੱਪ ਵੀ ਫੇਲ ਹੋਣੋ ਨਹੀਂ ਬਚਾ ਸਕਿਆ। ਫਿਰ ਵੀ ਉਹ ਹੌਸਲਾ ਦਿੰਦਾ ਰਿਹਾ। ਖੌਰੇ ਡਰਦਾ ਸੀ ਕਿ ਫੇਲ ਹੋਇਆ ਪੁੱਤ ਕਿਤੇ ਦਿਲ ਨੂੰ ਨਾ ਲਾ ਲਵੇ। ਕਈ ਦਿਨ ਉਸਨੇ ਫੇਲ ਹੋਏ ਨੂੰ ਵੀ ਆਪਣੇ ਨਾਲ ਰਖਿਆ ਤੇ ਪਲ ਪਲ ਤੇ ਸੰਭਾਲ ਕੀਤੀ।
ਵਾਹ ਪਾਪਾ ਜੀ ਵਾਹ।
ਪਿਓ ਪਿਓ ਹੀ ਹੁੰਦਾ ਹੈ।
#ਰਮੇਸ਼ਸੇਠੀਬਾਦਲ