ਅੱਜ ਕਪੜੇ ਧੋਣ ਵਾਲੀ ਨੇ ਸ਼ਿਕਾਇਤ ਕੀਤੀ ਤੇ ਜਦੋਂ ਵੀ ਮੈਂ ਕੰਮ ਸ਼ੁਰੂ ਕਰਦੀ ਹਾਂ ਤਾਂ ਐੱਮ ਸੀ ਡਿੱਗ ਪੈਂਦੀ ਹੈ। ਅਸਲ ਵਿੱਚ ਉਹ ਕਈ ਦਿਨਾਂ ਦੀ ਮੈਡਮ ਕੋਲੇ ਰੌਲਾ ਪਾ ਰਹੀ ਸੀ।
“ਜਦੋ ਮੈ ਮਸ਼ੀਨ (ਵਾਸ਼ਿੰਗ ) ਲਾਉਂਦੀ ਹਾਂ ਤਾਂ ਐੱਮ ਸੀ ਡਿੱਗ ਪੈਂਦੀ ਹੈ।” ਮੈਂ ਗੱਲ ਅਣਸੁਣੀ ਕਰ ਕਰਦਾ ਰਿਹਾ।
“ਸਾਨੂੰ ਮਹੀਨਾ ਹੋ ਗਿਆ ਤੰਗ ਹੁੰਦੀਆਂ ਨੂੰ। ਤੁਸੀਂ ਸਾਰੇ ਐੱਮ ਸੀ ਬਦਲਵਾ ਕਿਓੰ ਨਹੀਂ ਦਿੰਦੇ। ਕਦੇ ਲਾਇਟ ਚਲੀ ਜਾਂਦੀ ਹੈ ਕਦੇ ਫਰਿਜ਼ ਬੰਦ ਹੋ ਜਾਂਦਾ ਹੈ। ਪਰਸੋ ਮੋਟਰ ਵਾਲਾ ਐੱਮ ਸੀ ਡਿਗ ਪਿਆ। ਸਾਰੇ ਐੱਮ ਸੀ ਬਦਲਵਾ ਦਿਓਂ।”
“ਭਲੀਏ ਮਾਨਸੇ ਮੈਨੂੰ ਪਤਾ ਹੈ ਸਾਰੇ ਐੱਮ ਸੀ ਬਦਲਣ ਵਾਲੇ ਹਨ। ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਪਰ ਇਹ ਮੇਰੇ ਵੱਸ ਵਿੱਚ ਨਹੀਂ। ਹੁਣ ਜਦੋਂ ਨਗਰ ਪ੍ਰੀਸ਼ਦ ਦੀਆਂ ਵੋਟਾਂ ਪਈਆਂ ਤਾਂ ਸਭ ਦੇ ਸਭ ਆਪੇ ਬਦਲੇ ਜਾਣ ਗੇ। ਕੀ ਭਾਜਪਾਈ ਤੇ ਕੀ ਕਾਂਗਰਸੀ। ਜਿਹੜੇ ਵਿਕ ਗਏ ਉਹ ਵੀ।” ਮੈਂ ਠਰੰਮੇ ਨਾਲ ਆਖਿਆ।
“ਉਹ ਹੋ ਤੁਸੀਂ ਗੱਲ ਹੋਰ ਪਾਸੇ ਲ਼ੈ ਗਏ। ਮੈਂ ਆਪਣੇ ਘਰ ਬਿਜਲੀ ਦੇ ਮੇਨ ਬੋਰਡ ਵਿੱਚ ਲੱਗੇ ਐੱਮ ਸੀਆਂ ਦੀ ਗੱਲ ਕਰਦੀ ਹੈ।”ਉਸਨੇ ਥੋੜਾ ਖਿਝ ਕੇ ਆਖਿਆ।
“ਅੱਛਾ ਅੱਛਾ” ਉਸਦਾ ਮੂਡ ਵੇਖਕੇ ਮੈਂ ਵੀ ਗੱਲ ਸੰਭਾਲ ਲਈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ