ਅੱਜ ਕੱਲ ਦੇ ਲੀਡਰਾਂ ਦੀ ਲੁੱਟ ਘਸੁੱਟ ਦੇਖ ਕੇ ਪੁਰਾਣੇ ਇਮਾਨਦਾਰ ਲੀਡਰਾਂ ਦੀ ਯਾਦ ਆਉਂਦੀ ਹੈ।
ਸ੍ਰੀ ਹਰੀ ਚੰਦ ਮਹਿਤਾ ਖੂਹੀਆਂ ਮਲਕਾਣੇ ਪਿੰਡ ਦਾ ਸੀ ਤੇ ਕਾਂਗਰਸ ਦਾ ਪੁਰਾਣਾ ਲੀਡਰ ਸੀ। ਸੱਚ ਬੋਲਣ ਵਾਲਾ ਸਖਸ਼ ਸੀ ਚਾਹੇ ਉਹ ਕਦੇ ਮੰਤਰੀ mla mp ਨਾ ਬਣ ਸਕਿਆ ਪਰ ਉਸਦੀ ਪਹੁੰਚ ਬਹੁਤ ਸੀ।
ਕਿਸੇ ਕੰਮ ਲਈ ਉਸ ਤੋਂ ਡੀ ਸੀ ਸਿਰਸਾ ਨੂੰ ਸ਼ਿਫਾਰਸ਼ ਲਗਾਉਣੀ ਸੀ।
ਮੈਂ ਸਵੇਰੇ ਛੇ ਵਜੇ ਹੀ ਪਿੰਡ ਖੂਹੀਆਂ ਉਸਦੇ ਪਿੰਡ ਪਹੁੰਚ ਗਿਆ। ਹੋਰ ਵੀ ਬਹੁਤ ਲੋਕ ਆਏ ਸਨ। ਸਭ ਦੇ ਕੰਮ ਉਸਨੇ ਸਿਰਸਾ ਜਾ ਕੇ ਹੀ ਕਰਾਉਣੇ ਸਨ।ਚਲਣ ਤੋਂ ਪਹਿਲਾ ਉਸਨੇ ਸਾਰਿਆਂ ਨੂੰ ਰੋਟੀ ਪੁਛਿ ਤੇ ਫਿਰ ਰੋਟੀ ਖਵਾਈ। ਬੱਸ ਤੇ ਉਹ ਸਾਡੇ ਨਾਲ ਸਿਰਸਾ ਗਏ। ਓਹਨਾ ਨੇ ਆਪਣੀ ਟਿਕਟ ਆਪ ਲਈ ਤੇ ਰਿਕਸ਼ਾ ਲੈ ਕੇ ਡੀ ਸੀ ਦਫ਼ਤਰ ਪਹੁੰਚੇ। ਸਭ ਦੇ ਕੰਮ ਕਰਵਾਏ।ਬਿਨਾ ਕਿਸੀ ਰਿਸ਼ਵਤ ਯ ਲਾਲਚ ਦੇ। ਉਸ ਸਮੇ ਊਤ ਕਾਂਗਰਸੀ ਯਾਨੀ ਯੂਥ ਕਾਂਗਰਸੀ ਓਹਨਾ ਦੇ ਖਿਲਾਫ ਸਨ।ਤੇ ਓਹਨਾ ਤੇ ਇਲਜ਼ਾਮ ਲਾਉਂਦੇ ਸਨ।ਕਿਉਂਕਿ ਉਹ ਲਾਲਚੀ ਸਨ।
ਜਿੰਦਗੀ ਦੇ ਅਖੀਰ ਤੱਕ ਉਹ ਇਮਾਨਦਾਰ ਰਹੇ।
ਅੱਜ ਮਹਿਤਾ ਹਰੀ ਚੰਦ ਦਾ ਖਿਆਲ ਆਇਆ।ਓਹੋ ਜਿਹੇ ਲੀਡਰ ਆਗੂ ਹੁਣ ਨਹੀਂ ਮਿਲਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233