ਮਾਈ ਖਾਣੇ ਕੋ ਦੇਦੇ ਭੂਖ ਲਗੀ ਹੈ। ਸਕੂਲੋਂ ਵਾਪਿਸੀ ਵੇਲੇ ਘਰ ਦਾ ਗੇਟ ਖੋਲਣ ਲੱਗੀ ਨੂੰ ਦੋ ਨੰਗ ਧੜੰਗੇ ਬੱਚਿਆਂ ਨੇ ਮੇਰੀ ਬਾਂਹ ਫੜ੍ਹ ਕੇ ਕਿਹਾ।
ਹੁਣੇ ਵੇਖ ਕੇ ਦਿੰਦੀ ਹਾਂ। ਬੱਚਿਆਂ ਦੀ ਛੋਟੀ ਜਿਹੀ ਉਮਰ ਪਾਟੇ ਹੋਏ ਅੱਧੇ ਅਧੂਰੇ ਕਪੜੇ ਦੇਖ ਕੇ ਤਰਸ ਜਿਹਾ ਖਾ ਕੇ ਕਿਹਾ।
ਰਸੋਈ ਕੋਈ ਪਹੁੰਚਦੀ ਨੂੰ ਹੀ ਮੇਰੀ ਸਹੇਲੀ ਦਾ ਫੋਨ ਆ ਗਿਆ। ਮੈਂ ਫੋਨ ਤੇ ਬੀਜੀ ਹੋ ਗਈ।ਤੇ ਗੇਟ ਤੇ ਰੋਟੀ ਦਾ ਇੰਤਜ਼ਾਰ ਕਰ ਰਹੇ ਬੱਚਿਆਂ ਨੂੰ ਭੁੱਲ ਗਈ।
ਲੰਮੀ ਗੱਲ ਬਾਤ ਸ਼ੁਰੂ ਹੋ ਗਈ।
ਕਬ ਕੀ ਫੋਨ ਪੈ ਹੀ ਲਗੀ ਹੁਈ ਹੋ।ਖਾਣਾ ਭੂਲ ਗਈ।ਕਹਿਤੀ ਥੀ ਅਭੀ ਦੇਤੀ ਹੂੰ। ਛੋਟੇ ਜੁਆਕ ਨੇ ਇੱਕ ਦਮ ਮੈਨੂੰ ਬਾਂਹ ਤੋਂ ਫੜ੍ਹ ਕੇ ਝੰਜੋੜਿਆ।
ਉਹ ਮੈ ਤਾਂ ਭੁੱਲ ਹੀ ਗਈ ਸੀ। ਸਹੇਲੀ ਦਾ ਫੋਨ ਕੱਟ ਕੇ ਮੈਂ ਓਹਨਾ ਨੂੰ ਸਵੇਰ ਦੇ ਹੀ ਗੁੰਨੇ ਪਏ ਆਟੇ ਦੀਆਂ ਤਿੰਨ ਚਾਰ ਰੋਟੀਆਂ ਲਾਹ ਕੇ ਨਾਲ ਆਚਾਰ ਦੇ ਦਿੱਤਾ। ਰੋਟੀਆਂ ਖਾ ਕੇ ਓਹ ਖੁਸ਼ੀ ਖੁਸ਼ੀ ਓਥੋਂ ਭੱਜ ਗਏ। ਪਰ ਉਹਨਾਂ ਦੀ ਚੇਹਰੇ ਤੇ ਆਈ ਮੁਸਕਾਨ ਦੇਖ ਕੇ ਮੇਰਾ ਵੀ ਢਿੱਡ ਭਰ ਗਿਆ। ਇਹ ਇੱਕ ਮਾਂ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ