#ਲੇ_ਔਰ_ਲੋ_ਦਾ_ਫਰਕ।
“ਬਾਊ ਜੀ ਲੇ ਔਰ ਲੋ ਮੇੰ ਕਿਤਨਾ ਅੰਤਰ ਹੈ। ਯੇਹ ਪੜ੍ਹੇ ਲਿਖੇ ਲੋਗ ਭੀ ਐਸੀ ਭਾਸ਼ਾ ਬੋਲਤੇ ਹੈ। ਕਾਹੇ ਕੇ ਪੜ੍ਹੇ ਹੈਂ ਯੇ ਲੋਗ।” ਫਰੂਟ ਵਾਲੇ ਚੌਹਾਨ ਨੇ ਅੱਜ ਸਾਨੂੰ ਸਵੇਰ ਦੀ ਸੈਰ ਦੀ ਵਾਪੀਸੀ ਵੇਲੇ ਨਾਰੀਅਲ ਪਾਣੀ ਪੀਂਦਿਆਂ ਨੂੰ ਕਿਹਾ।
“ਕਿਤਨੇ ਮੂਰਖ ਲੋਗ ਹੈਂ ਯੇ।”
ਦਰਅਸਲ ਓਥੇ ਇੱਕ ਪੜ੍ਹਿਆ ਲਿਖਿਆ ਜੋੜਾ ਆਪਣੀ ਅੱਠ ਕ਼ੁ ਸਾਲ ਦੀ ਬੱਚੀ ਨੂੰ ਸਕੂਲ ਬੱਸ ਚੜਾਉਣ ਆਪਣੀ ਸਕੂਟੀ ਤੇ ਆਇਆ ਸੀ। ਉਹਨਾਂ ਨੇ ਇਕ ਦਰਜਨ ਕੇਲੇ ਲਏ। ਬੱਚੀ ਨੇ ਸਕੂਲ ਲਿਜਾਣ ਲਈ ਕੇਲੇ ਮੰਗ ਲਏ।
“ਲੇ। ਅਗਰ ਖਾ ਕਰ ਨਾ ਆਈ ਤੋਂ ਦੇਖ ਲੇਣਾ।” ਬੱਚੀ ਦੀ ਮਾਂ ਨੇ ਦੋ ਕੇਲੇ ਬੱਚੀ ਨੂੰ ਦਿੰਦੇ ਹੋਏ ਕਿਹਾ। ਬੱਚੀ ਨੇ ਕੇਲੇ ਫੜ੍ਹ ਲਏ। ਪਰ ਥੋੜਾ ਪੜ੍ਹੇ ਚੌਹਾਨ ਨੂੰ ਉਸਦਾ ਆਪਣੀ ਬੱਚੀ ਨੂੰ ਲੇ ਸ਼ਬਦ ਬੋਲਣਾ ਚੁਭ ਗਿਆ।
“ਆਪ ਕੀ ਬਾਤ ਬਿਲਕੁਲ ਸਹੀ ਹੈ।” ਮੈਂ ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਕਿਹਾ।
“ਜਬ ਹਮ ਕਿਸੀ ਕੋ ਕੋਈ ਵਸਤੂ ਦੇਤੇ ਸਮੇਂ ਲੇ ਬੋਲਤੇ ਹੈਂ ਤੋਂ ਐਸਾ ਲਗਦਾ ਹੈ ਜੈਸੇ ਕਿਸੀ ਕੋਈ ਭੀਖ ਦੇ ਰਹੇ ਹੋੰ। ਵਸਤੂ ਦੇ ਕਰ ਉਸ ਪਰ ਕੋਈ ਅਹਿਸਾਨ ਕਰ ਰਹੇ ਹੋੰ। ਭਾਰੀ ਮਨ ਸ਼ੇ ਵਸਤੂ ਦੇ ਰਹੇ ਹੋੰ। ਕਿੰਤੂ ਜਬ ਹਮ ਵਸਤੂ ਦੇਣੇ ਕੇ ਵਖਤ ਲੋ ਕਹਿਤੇ ਹੈ। ਲਗਤਾ ਹੈ ਜੈਸੇ ਹਮ ਉਸੇ ਕੋਈ ਵਸਤੂ ਅਦਬ ਸ਼ੇ ਭੇਂਟ ਕਰ ਰਹੇ ਹੈ। ਉਸਕਾ ਸਨਮਾਨ ਕਰ ਰਹੇ ਹੈਂ।
ਉਸ ਔਰਤ ਕ਼ਾ ਆਪਣੀ ਬੇਟੀ ਕੋ ਕੇਲੇ ਦੇਤੇ ਵਖਤ ਲੇ ਬੋਲਣਾ ਮੁਝੇ ਅੱਛਾ ਨਹੀਂ ਲਗਾ।” ਚੌਹਾਨ ਨੇ ਕਿਹਾ।
“ਹਾਂਜੀ ਮੁਝੇ ਭੀ।” ਮੈਂ ਉਸਦੀ ਗੱਲ ਦੀ ਪੁਸ਼ਟੀ ਕੀਤੀ
ਉਸਦੀ ਗੱਲ ਮੈਨੂੰ ਵਜ਼ਨਦਾਰ ਲੱਗੀ। ਅਸੀਂ ਕਾਹਦੇ ਪੜ੍ਹੇ ਲਿਖੇ ਹਾਂ ਜੋ ਆਪਣੀ ਔਲਾਦ ਨੂੰ ਵੀ ਪਿਆਰ ਤੇ ਅਦਬ ਨਾਲ ਨਹੀਂ ਬੋਲਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233