ਸਾਡੇ ਪਿੰਡ ਇੱਕ ਕਾਲੇ ਤੇਲ ਤੇ ਚੱਲਣ ਵਾਲੀ ਮਸ਼ੀਨ ਹੁੰਦੀ ਸੀ। ਉਸੇ ਕਰਕੇ ਹੀ ਪੂਰੀ ਗਲੀ ਚ ਰਹਿੰਦੇ ਅੱਠ ਦਸ ਘਰਾਂ ਨੂੰ ਮਸ਼ੀਨ ਵਾਲੇ ਕਿਹਾ ਜਾਂਦਾ ਸੀ ਤੇ ਗਲੀ ਨੂੰ ਮਸ਼ੀਨ ਵਾਲੀ ਗਲੀ ਕਹਿੰਦੇ ਸਨ। ਵੱਡੇ ਇੰਜਨ ਨਾਲ ਚਲਦੀ ਮਸ਼ੀਨ ਨਾਲ ਆਟਾ ਚੱਕੀ ਤੋਂ ਇਲਾਵਾ ਇੱਕ ਪੇਂਜਾ ਅਤੇ ਇੱਕ ਕਣਕ ਕੱਢਣ ਵਾਲੀ ਮਸ਼ੀਨ ਚਲਾਈ ਜਾਂਦੀ ਸੀ। ਬਾਹਰਲੇ ਪਾਸੇ ਇੱਕ ਛੋਟੀ ਜਿਹੀ ਖਰਾਦ ਵੀ ਚਲਾਉਂਦੇ ਸਨ ਜਿਸ ਤੇ ਮੰਜੇ ਦੇ ਪਾਵੇ ਵੀ ਬਣਾਏ ਜਾਂਦੇ ਸਨ। ਭਾਵੇਂ ਇਹ ਪੇਂਜਾ ਵੀ ਕਾਮਜਾਬ ਸੀ। ਪਰ ਬਹੁਤੇ ਲੋਕ ਰੂੰ ਪਿੰਜਣ ਲਈ ਤਾੜੇ ਵਾਲਿਆਂ ਨੂੰ ਘਰ ਬੁਲਾਉਂਦੇ ਹਨ। ਮਸ਼ੀਨ ਦੇ ਸਾਈਲੈਂਸਰ ਤੇ ਲੱਗੀ ਚਿੜੀ ਜਿਹੀ ਦੀ ਆਵਾਜ਼ ਸਾਰੇ ਪਿੰਡ ਵਿੱਚ ਸੁਣਦੀ ਜਿਸ ਨਾਲ ਲੋਕਾਂ ਨੂੰ ਮਸ਼ੀਨ ਚਲਦੀ ਹੋਣ ਦਾ ਪਤਾ ਚਲਦਾ। ਆਟਾ ਚੱਕੀ ਤੇ ਕੂਤਨ ਨਾਮ ਦਾ ਬੰਦਾ ਕੰਮ ਕਰਦਾ ਸੀ। ਮੈਨੂੰ ਯਾਦ ਨਹੀਂ ਉਸ ਮਸ਼ੀਨ ਦਾ ਮਾਲਕ ਕੌਣ ਸੀ ਪਰ ਕਈ ਘਰਾਂ ਨੂੰ ਮਸ਼ੀਨ ਆਲੇ ਕਿਹਾ ਜਾਂਦਾ ਸੀ। ਕੂਤਨ ਨੂੰ ਪਿੰਡ ਦਾ ਬੱਚਾ ਬੱਚਾ ਜਾਣਦਾ ਸੀ। ਓਹੀ ਪੁਰਾਣੀ ਮਸ਼ੀਨ ਸੀ। ਉਸ ਤੋਂ ਬਾਅਦ ਕਿਸੇ ਨੇ ਪਰਲੇ ਵੇਹੜੇ ਵਿੱਚ ਮਸ਼ੀਨ ਲਾਈ ਤੇ ਇੱਕ ਘਰ ਨੇ ਵਾਟਰ ਵਰਕਸ ਨੇੜੇ। ਪਰ ਓਹ ਬਹੁਤੇ ਕਾਮਜਾਬ ਨਾ ਹੋਏ। ਮੇਰੇ ਨਾਨਕੇ ਆਟਾ ਪੀਹਨ ਲਈ ਖਰਾਸ ਹੁੰਦੀ ਸੀ। ਹੁਣ ਘਰੇਲੂ ਆਟਾ ਚੱਕੀਆਂ ਆਉਣ ਕਰਕੇ ਅਸੀਂ ਆਟੇ ਦੀ ਥਾਲੀ ਤੋਂ ਫਿਰ ਘਰੇ ਆਟਾ ਪੀਹਣ ਤੇ ਆ ਗਏ ਹਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ