“ਯੇ ਨਹੀਂ ਕਾਟਤਾ। ਯੇ ਲੈਬਰਾ ਹੈ ਨਾ। ਡਰੋ ਮੱਤ।” ਕੋਈਂ ਦਸ ਕੁ ਸਾਲ ਦੇ ਮੁੰਡੇ ਨੇ ਆਪਣੇ ਨਾਲ ਸੈਰ ਤੇ ਜਾ ਰਹੀ ਆਪਣੀ ਵੱਡੀ ਭੈਣ ਤੇ ਮੰਮੀ ਨੂੰ ਕਿਹਾ। ਰੋਜ ਦੀ ਤਰ੍ਹਾਂ ਅਸੀ ਵਿਸ਼ਕੀ ਨੂੰ ਘੁੰਮਾਉਣ ਲਈ ਫਲੈਟਾਂ ਵਾਲੇ ਪਾਰਕ ਵੱਲ ਜਾ ਰਹੇ ਸੀ। ਕਈ ਵਾਰੀ ਵਿਸਕੀ ਨੂੰ ਵੇਖਕੇ ਕੁਝ ਲੋਕ ਡਰਦੇ ਪਿੱਛੇ ਹੀ ਰੁੱਕ ਜਾਂਦੇ ਹਨ। ਸਾਡੇ ਕਹਿਣ ਦੇ ਬਾਵਜੂਦ ਵੀ ਉਹ ਡਰਦੇ ਰਹਿੰਦੇ ਹਨ। ਵਿਸਕੀ ਹਮੇਸ਼ਾ ਬਿਨਾਂ ਸੰਗਲੀ ਤੋਂ ਹੁੰਦਾ ਹੈ। ਨਿਰੋਈ ਸਿਹਤ ਵੇਖਕੇ ਅਕਸਰ ਲੋਕ ਡਰ ਜਾਂਦੇ ਹਨ। ਇਹ ਵੀ ਆਪਣੀ ਮਰਜੀ ਕਰਦਾ ਹੈ। ਪਾਰਕ ਜਾਣ ਲਈ ਇਹ ਆਪਣੀ ਮਰਜੀ ਦਾ ਰੂਟ ਚੁਣਦਾ ਹੈ। ਜੇ ਇਸ ਦੇ ਰੂਟ ਪਸੰਦ ਨਾ ਹੋਵੇ ਤਾਂ ਇਹ ਸੜ੍ਹਕ ਤੇ ਹੀ ਅੜ੍ਹਕੇ ਬੈਠ ਜਾਂਦਾ ਹੈ। ਮੈਨੂੰ ਉਸ ਜੁਆਕ ਦੀ ਲੈਬਰੇ ਪ੍ਰਤੀ ਜਾਣਕਾਰੀ ਦੇਖਕੇ ਹੈਰਾਨੀ ਹੋਈ। ਅੱਜਕਲ੍ਹ ਦੀ ਪਨੀਰੀ ਨੂੰ ਕੁੱਤਿਆਂ ਦੀ ਬਰੀਡ ਅਤੇ ਕਾਰਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਇਹ ਕਾਰ ਦੀਆਂ ਲਾਈਟਾਂ ਦੇਖਕੇ ਉਸ ਦੀ ਕੰਪਨੀ ਤੇ ਮਾਡਲ ਦੱਸ ਦਿੰਦੇ ਹਨ। ਇਹਨਾਂ ਨੂੰ ਚੰਗੇ ਮੰਦੇ ਬ੍ਰਾਂਡ ਦੀ ਵੀ ਪਹਿਚਾਣ ਹੈ। ਤੇ ਮੇਰੇ ਵਰਗੇ ਸੱਠ ਮਾਡਲ ਨਾ ਸਬ ਵੇ ਦਾ ਆਰਡਰ ਦੇ ਸਕਦੇ ਹਨ ਨਾ ਪੀਜ਼ੇ ਦਾ। ਉਂਜ ਇਹਨਾਂ ਨੂੰ ਇਹ ਨਹੀਂ ਪਤਾ ਕਿ ਪਾਈਆ ਅਤੇ ਕਿਲੋ ਵਿਚਕਾਰਲੇ ਅੱਧਾ ਕਿਲੋ ਦਾ ਨਹੀਂ ਪਤਾ।ਬਹੁਤੇ ਵਾਰੀ ਇਹ ਪਨੀਰੀ ਬੇਸਿਕ ਜਾਣਕਾਰੀ ਤੋਂ ਵੀ ਸੱਖਣੀ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ