ਪਿੰਡ ਰਹਿੰਦੇ ਸਮੇਂ ਸ਼ਾਮੀ ਪੰਜ ਕੁ ਵਜੇ ਮੇਰੀ ਡਿਊਟੀ ਸਾਈਕਲ ਤੇ ਮੱਝ ਲਈ ਪੱਠੇ ਲਿਆਉਣ ਦੀ ਹੁੰਦੀ ਸੀ। ਇੱਕ ਮੱਝ ਤੇ ਇੱਕ ਉਸਦਾ ਕੱਟੜਾ। ਜਿਆਦਾਤਰ ਮੱਝ ਲਈ ਬਰਸੀਮ ਹੀ ਬੀਜੀ ਹੁੰਦੀ ਸੀ ਯ ਜਵਾਰ। ਅਸੀਂ ਜਵਾਰ ਦੇ ਗੰਨੇ ਚੂਪਦੇ ਅਤੇ ਬਰਸੀਮ ਦੀ ਟਾਹਣੀ ਨਾਲ ਸੀਟੀ ਵਜਾਉਂਦੇ। ਬੜੀ ਸੋਹਣੀ ਸੀਟੀ ਵੱਜਦੀ ਸੀ ਉਸ ਟਾਹਣੀ ਤੋਂ। ਉਂਜ ਉਸ ਉਮਰੇ ਸੀਟੀ ਆਪਣਾ ਖਾਸ ਮਹੱਤਵ ਰੱਖਦੀ ਸੀ। ਅਸੀਂ ਬਰਸੀਮ ਬੀਜਣ ਵੇਲੇ ਵੱਟਾ ਤੇ ਮੂਲੀਆਂ ਤੇ ਕੁਝ ਕੁ ਸ਼ਲਗਮ ਬੀਜ ਦਿੰਦੇ। ਫਿਰ ਬਹੁਤ ਵੱਡੀਆਂ ਵੱਡੀਆਂ ਮੂਲੀਆਂ ਹੁੰਦੀਆਂ ਕੱਚੀਆਂ ਕੱਚੀਆਂ। ਪੱਠੇ ਲੈਣ ਗਏ ਅਸੀਂ ਜਮੀਨੋ ਮੂਲ਼ੀ ਪੁੱਟਦੇ ਮਿੱਟੀ ਝਾੜਦੇ ਨਾਲ ਕੱਸੀ ਤੋਂ ਧੋਕੇ ਯ ਹੱਥ ਵਿੱਚ ਪਾਏ ਲੋਹੇ ਦੇ ਕੜੇ ਨਾਲ ਛਿੱਲ ਕੇ ਖਾਂਦੇ ਮੂਲੀ ਖਾਂਦੇ। ਦੋ ਤਿੰਨ ਮੂਲੀਆਂ ਆਮ ਹੀ ਖਾ ਜਾਂਦੇ। ਇਸ ਤਰਾਂ ਹੀ ਸਕੂਲ ਮੂਹਰੇ ਵਿਕਦੇ ਦੋ ਤਿੰਨ ਟਮਾਟਰ ਵੀ ਆਮ ਹੀ ਖਾ ਲੈਂਦੇ। ਆਪਣੇ ਖੇਤ ਵਿਚ ਬੀਜੇ ਚਿੱਬੜ ਗੋਂਗਲੂ ਮਤੀਰੇ ਤਾਂ ਖਾਂਦੇ ਹੀ ਸੀ।
ਹੁਣ ਘਰਾਂ ਵਿੱਚ ਇੱਕ ਟਮਾਟਰ ਦੀਆਂ ਕਾਗਜ਼ ਵਰਗੇ ਅੱਠ ਦਸ ਗੋਲ ਟੁਕੜੇ ਤੇ ਇੱਕ ਮੂਲ਼ੀ ਇੱਕ ਪਿਆਜ਼ ਤੇ ਗਾਜਰ ਦੇ ਕਈ ਕਈ ਟੁਕੜੇ ਕਰਕੇ ਤਿਆਰ ਕੀਤੀ ਪਲੇਟ ਨੂੰ ਸਲਾਦ ਕਹਿੰਦੇ ਹਨ ਤੇ ਇੱਕ ਪਲੇਟ ਪੂਰਾ ਟੱਬਰ ਖਾਂਦਾ ਹੈ। ਇਸ ਤਰਾਂ ਨਾਲ ਸਾਡਾ ਖਾਣ ਪੀਣ ਦਾ ਸਿਸਟਮ ਬਦਲ ਗਿਆ ਅਸੀਂ ਅਸਲੀਅਤ ਤੋਂ ਦੂਰ ਸਟੈਂਡਰਡ ਵੱਲ ਆ ਗਏ। ਤੇ ਦਵਾਈਆਂ ਤੇ ਨਿਰਭਰ ਹੋਗੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।