ਮੈਂ ਜਿਉ ਹੀ ਦਫ਼ਤਰ ਦੀ ਪਾਰਕਿੰਗ ਵਿੱਚ ਕਾਰ ਪਾਰਕ ਕੀਤੀ ਤਾ ਸਾਹਮਣੇ ਮੇਰਾ ਸੇਵਾਦਾਰ ਮੇਰਾ ਇੰਤਜਾਰ ਕਰ ਰਿਹਾ ਸੀ ਮੈਨੂੰ ਦੇਖਦੇ ਹੀ ਬੋਲਿਆ “ਜੀ ਕੋਈ ਮਿਲਣ ਆਇਆ” ਮੈ ਆਪਣਾ ਬੈਂਗ ਤੇ ਹੋਰ ਸਮਾਨ ਉਸ ਨੂੰ ਫੜਾਇਆ ਤੇ ਕਾਹਲੀ ਨਾਲ ਆਪਣੇ ਦਫ਼ਤਰ ਵੱਲ ਵੱਧ ਗਿਆ।ਮੇਰੇ ਦਫਤਰ ਦੇ ਬਾਹਰ ਗੁਰਬਖਸ਼ ਤੇ ਉਸ ਦੀ ਬੇਟੀ ਰਿੰਪੀ ਮੇਰਾ ਇੰਤਜਾਰ ਕਰ ਰਹੇ ਸਨ।ਗੁਰਬਖਸ਼ ਮੇਰਾ ਦੋਸਤ ਮੇਰੇ ਵਾਲੇ ਮਹਿਕਮੇਂ ਵਿੱਚ ਹੀ ਨੋਕਰੀ ਕਰਦਾ ਸੀ ਇਸ ਦੀ ਬੇਟੀ ਇੱਕ ਸਕੂਲ ਟੀਚਰ ਸੀ ਮਹੀਨਾ ਕੂ ਪਹਿਲਾ ਹੀ ਅਸੀ ਬਹੁਤ ਭੱਜ ਦੌੜ ਕਰਕੇ ਇਸ ਦੀ ਬਦਲੀ ਸ਼ਹਿਰ ਦੇ ਨੇੜੇ ਪਿੰਡ ਵਿੱਚ ਕਰਵਾਈ ਸੀ ਤੇ ਹੁਣ ਇਹ ਆਪਣੇ ਸਕੂਟਰ ਤੇ ਸਕੂਲ ਜਾਦੀ ਸੀ। ਇਹਨਾ ਦੋਨਾ ਦੇ ਸਵੇਰੇ ਸਵੇਰੇ ਇਸ ਤਰ੍ਹਾ ਆਉਣ ਨਾਲ ਮੈਨੂੰ ਕਾਫ਼ੀ ਹੈਰਾਨੀ ਹੋਈ।ਦੂਆ ਸਲਾਮ ਤੋ ਬਾਅਦ ਅਸੀ ਤਿਨੋ ਮੇਰੇ ਦਫਤਰ ਦੇ ਅੰਦਰ ਬੈਠ ਗਏ।ਕਿਵੇ ਸਵੇਰੇ ਸਵੇਰੇ ਇਸ ਤੋ ਪਹਿਲਾ ਕੇ ਗੁਰਬਖਸ਼ ਕੋਈ ਜਵਾਬ ਦਿੰਦਾ ਮੈ ਆਪਣੇ ਸੁਭਾਅ ਅਨੁਸਾਰ ਅਗਲਾ ਸਵਾਲ ਰਿੰਪੀ ਨੂੰ ਕਰ ਦਿੱਤਾ ਬੇਟਾ ਤੁਸੀ ਅੱਜ ਸਕੂਲ ਨਹੀ ਗਏ। ਅੰਕਲ ਅੱਜ ਮੈਂ ਤੁਹਾਨੂੰ ਮਿਲਣ ਲਈ ਛੁੱਟੀ ਕੀਤੀ ਹੈ ਰਿੰਪੀ ਨੇ ਕਿਹਾ। ਇਸ ਤੋ ਪਹਿਲਾ ਕੇ ਮੈ ਕੋਈ ਹੋਰ ਸਵਾਲ ਕਰਦਾ ਗੁਰਬਖਸ਼ ਕਹਿੰਦਾ ਯਾਰ ਇੱਕ ਸਮੱਸਿਆ ਹੈ ਰਿੰਪੀ ਜਿਹੜੇ ਪਿੰਡ ਜਾਦੀ ਹੈ ਨਾ ਤੁਹਾਨੂੰ ਪਤਾ ਹੀ ਹੈ ਕੇ ਤਿੰਨ ਕੁ ਕਿਲੋਮੀਟਰ ਰਸਤਾ ਬਹੁਤ ਸੁੰਨਾ ਹੈ ਪਿੱਛਲੇ ਕੁਝ ਦਿਨਾਂ ਤੋ ਇੱਕ ਸਿਆਣੀ ਉਮਰ ਦਾ ਬੰਦਾਂ ਦੁਪਿਹਰ ਵੇਲੇ ਇਸ ਦੇ ਰਸਤੇ ਵਿੱਚ ਖੱੜਨ ਲੱਗ ਗਿਆ। ਇੱਕ ਦੋ ਦਿਨ ਤਾ ਇਹਨੇ ਕੋਈ ਗੌਰ ਨਾ ਕੀਤੀ ਪਰ ਹੁਣ ਜਦੋ ਲਗਾਤਾਰ ਖੱੜਨ ਲੱਗ ਗਿਆ ਤਾ ਇਹ ਡਰ ਰਹੀ ਹੈ।ਉਹ ਇਹਨੂੰ ਕਹਿੰਦਾ ਕੁਝ ਨਹੀ ਪਰ ਖੜਦਾ ਜਾਣ ਬੁਝ ਕੇ ਇਹਦੇ ਲਈ ਹੀ ਹੈ ।ਇਹਨੂੰ ਆਉਦੀ ਵੀ ਦੇਖਦਾ ਤੇ ਫੇਰ ਇਸਨੇ ਸਕੂਟਰ ਦੇ ਸ਼ੀਸ਼ੇ ਵਿੱਚ ਵੇਖਿਆ ਦੂਰ ਤੱਕ ਪਿਂਛੋ ਦੇਖਦਾ ਰਹਿੰਦਾ।ਮਾਮਲਾ ਗੰਭੀਰ ਸੀ ਇੱਕ ਦਮ ਕੋਈ ਕਾਰਵਾਈ ਵੀ ਨਹੀ ਕੀਤੀ ਜਾ ਸਕਦੀ ਸੀ ਕਿਉਕੀ ਕੁੜੀ ਨੇ ਰੋਜ ਉੱਥੇ ਜਾਣਾ ਸੀ। ਪਰ ਇਹ ਗ਼ਲ ਵੀ ਪੱਕੀ ਸੀ ਕੇ ਅਜ ਤੋ ਬਾਅਦ ਦੁਪਿਹਰੇ ਕੁੜੀ ਕੱਲੀ ਨਹੀ ਆਉਣ ਦਿੱਤੀ ਜਾਵੇ ।
ਅਗਲੇ ਦਿਨ ਅਸੀ ਦੋਵੇ ਮੇਰੀ ਕਾਰ ਵਿੱਚ ਛੁੱਟੀ ਦੇ ਸਮੇਂ ਉਸ ਸੁੰਨੀ ਸੜਕ ਤੇ ਪਹੁੰਚ ਗਏ।ਸੜਕ ਸਿੱਧੀ ਸੀ ਦੂਰ ਤੱਕ ਵੇਖਿਆ ਜਾ ਸਕਦਾ ਸੀ ਸਾਹਮਣੇ ਸਾਨੂੰ ਉਹ ਬੰਦਾ ਦਿਖੀਆਂ ਤੇ ਦੂਰੋ ਰਿੰਪੀ ਦਾ ਸਕੂਟਰ ਵੀ ਦਿੱਖਾਈ ਦਿੱਤਾ ਸੜਕ ਬਿੱਲਕੁਲ ਸੁੰਨੀ ਸੀ। ਬਣੇ ਪ੍ਰੋਗਰਾਮ ਅਨੁਸਾਰ ਰਿੰਪੀ ਸਾਡੇ ਕੋਲ ਦੀ ਲੰਘਣ ਲੱਗੀ ਸਕੂਟਰ ਦੀ ਲਾਈਟ ਮਾਰ ਕੇ ਇਸ਼ਾਰਾ ਕਰ ਗਈ ਕੇ ਇਹੋ ਆਦਮੀ ਹੈ।
ਉਹ ਆਦਮੀ ਹੁਣ ਪਿੰਡ ਵੱਲ ਜਾ ਰਿਹਾ ਸੀ।ਅਸੀ ਕਾਰ ਤੇਜ਼ ਕਰਕੇ ਉਸ ਦੇ ਬਰਾਬਰ ਕਾਰ ਖੱੜੀ ਕਰ ਦਿੱਤੀ ਮੈਂ ਕਾਰ ਦਾ ਸ਼ੀਸ਼ਾ ਖੋਲ ਕੇ ਜਾਣਬੁਝ ਕੇ ਉਸੇ ਪਿੰਡ ਬਾਰੇ ਪੁੱਛਿਆ। ਉਸ ਨੇ ਬੜੇ ਅਦਬ ਨਾਲ ਦੱਸਿਆ ਵੀ ਇਹੋ ਪਿੰਡ ਹੈ ਦੇਖਣ ਵਿੱਚ ਉਹ ਬੰਦਾ ਕਾਫ਼ੀ ਸੱਮਝਦਾਰ ਤੇ ਨੋਕਰੀ ਪੇਸ਼ਾ ਲੱਗਿਆ। ਉਸ ਨੇ ਪੁੱਛਿਆ ਕੇ ਤੁਸੀ ਕਿਸ ਦੇ ਘਰ ਜਾਣਾ ਹੈ ਤਾ ਮੈਂ ਕਿਹਾ ਅਸੀ ਕਿਸੇ ਦੇ ਘਰ ਨਹੀ ਬਿਜਲੀ ਘਰ ਜਾਣਾ ਹੈ। ਉਸ ਨੇ ਦੱਸਿਆ ਕੇ ਉਹ ਤਾ ਪਿੰਡ ਦੇ ਦੁਸਰੇ ਪਾਸੇ ਹੈ ਤੇ ਪਿੰਡ ਵਿਚੋ ਹੀ ਰਸਤਾ ਜਾਦਾ ਹੈ।ਮੈਂ ਉਸ ਨੂੰ ਕਿਹਾ ਤੁਸੀ ਵੀ ਇਸੇ ਪਿੰਡ ਜਾ ਰਹੇ ਹੋ ਤਾ ਕਾਰ ਵਿੱਚ ਬੈਠ ਜਾਉ ਨਾਲੇ ਰਸਤਾ ਦਸ ਦੇਣਾ।ਉਸ ਨੇ ਥੋਹੜਾ ਜਾ ਸੋਚਿਆ ਤੇ ਫੇਰ ਕਾਰ ਵਿੱਚ ਬੈਠ ਗਿਆ।ਮੈਂ ਰਸਤੇ ਵਿੱਚ ਇਹ ਵੀ ਕਹਿ ਦਿੱਤਾ ਕੇ ਸਾਨੂੰ ਚੈਕਿੰਗ ਵਾਸਤੇ ਕਈ ਦਿਨ ਆਉਣਾ ਪੈਣਾ। ਪਿੰਡ ਜਿਆਦਾ ਦੂਰ ਨਹੀ ਸੀ ਦੋ ਰਸਤੇ ਮੋੜਨ ਤੋ ਬਾਅਦ ਉਸ ਨੇ ਕਾਰ ਰੋਕਣ ਲਈ ਕਿਹਾ ਜਿਵੇ ਹੀ ਕਾਰ ਰੁਕੀ ਉਹ ਉਤਰ ਗਿਆ ਤੇ ਰਸਤੇ ਵੱਲ ਇਸ਼ਾਰਾ ਕਰਕੇ ਕਹਿੰਦਾ ਇਹ ਸਿੱਧੇ ਰਸਤੇ ਜਾਣਾ ਜਦੋ ਇਹ ਰਸਤਾ ਮੁੱਕ ਗਿਆ ਫੇਰ ਸੱਜੇ ਹੱਥ ਸਾਹਮਣੇ ਬਿਜਲੀ ਘਰ ਹੈ। ਉਸ ਨੇ ਸਾਨੂੰ ਫਤਿਹ ਬੁਲਾਈ ਤੇ ਚਲਾ ਗਿਆ ਅਸੀ ਵੀ ਕਾਰ ਤੋਰ ਲਈ।ਗੁਰਬਖਸ਼ ਮੇਰਾ ਨਾਲ ਇਸ ਵਾਸਤੇ ਨਰਾਜ਼ ਸੀ ਕੇ ਮੈਨੇ ਉਸ ਨੂੰ ਕਾਰ ਵਿੱਚ ਕਿਉ ਬਿਠਾਇਆ ।ਮੈ ਉਸ ਨੂੰ ਸਮਾਝਿਆ ਮਾਮਲਾ ਇੱਕ ਦਿਨ ਦਾ ਨਹੀ ਆਪਾ ਨੂੰ ਕਈ ਦਿਨ ਆਉਣਾ ਪੈਣਾ ਫੇਰ ਇਸ ਦੀ ਅਸਲੀਅਤ ਪਤਾ ਲੱਗੂ ਤੇ ਅਸੀ ਵਾਪਿਸ ਆ ਗਏ
ਅਗਲੇ ਦਿਨ ਫਿਰ ਉਹ ਸਾਨੂੰ ਉਸੇ ਤਰ੍ਹਾਂ ਖੜਾ ਮਿਲਿਆ ਤੇ ਸਾਡੇ ਨਾਲ ਕਾਰ ਵਿੱਚ ਬੈਠ ਗਿਆ ਤੇ ਕਾਰ ਵਿੱਚ ਬੈਠਦੇ ਹੀ ਉਸ ਨੇ ਸਾਨੂੰ ਦਸਿਆ ਕੇ ਮੈ ਆਰਮੀ ਵਿੱਚੋ ਰਿਟਾਇਰ ਹੋਇਆ ਹਾ ਜੀ।ਤੇ ਉਸੇ ਥਾਂ ਉਤਰ ਗਿਆ ਤੇ ਅਸੀ ਫ਼ੇਰ ਵਾਪਿਸ ਆ ਗਏ।ਅਜ ਗੁਰਬਖਸ਼ ਫੇਰ ਨਰਾਜ਼ ਹੋਇਆ ਕੇ ਆਪਾ ਅਜ ਵੀ ਕੁਝ ਨਹੀ ਕੀਤਾ। ਮੈ ਕਿਹਾ ਕੀ ਕਰਨਾ ਸੀ ਇਹਦਾ ਕੁਟਾਪਾ ਕਰਦੇ ਉਹ ਕੁੜੀ ਨੂੰ ਕਹਿੰਦਾ ਤਾ ਕੁਝ ਨਹੀ ਬਿਨ੍ਹਾ ਅਸਲੀਅਤ ਜਾਣੇ ਆਪਾ ਕੁਝ ਨਹੀ ਕਰ ਸਕਦੇ ਕਿਉਕੀ ਕੁੜੀ ਦਾ ਮਾਮਲਾ ਹੈ।ਆਪਾ ਇੱਕ ਦੋ ਦਿਨ ਵਿੱਚ ਇਸ ਨੂੰ ਪੁੱਛਦੇ ਹਾ।ਤੀਸਰੇ ਦਿਨ ਜਦੋ ਅਸੀ ਰੋਜ ਵਾਂਗ ਗਏ ਤਾ ਉਹ ਅਜ ਸਾਡਾ ਇੰਤਜਾਰ ਕਰ ਰਿਹਾ ਸੀ। ਕਾਰ ਰੁਕਦੇ ਹੀ ਉਹ ਫਤਿਹ ਬੁਲਾਕੇ ਕਾਰ ਵਿੱਚ ਬੈਠ ਗਿਆ।ਮੈਂ ਕਿਹਾ ਤੁਸੀ ਇੱਥੇ ਰੋਜ ਕੀ ਕਰਦੇ ਹੋ ਇੰਨ੍ਹੀ ਗਰਮੀ ਵਿੱਚ ਤੁਹਾਡਾ ਖੇਤ ਹੋਣਾ ਇੱਥੇ। ਨਹੀ ਜੀ ਮੇਰੇ ਕੋਲ ਤਾ ਜਮੀਨ ਨਹੀ ਸੀ ਜਿਹੜੀ ਸੀ ਚਾਰ ਸਿਆੜ ਉਹ ਵੇਚ ਦਿੱਤੀ ।ਫੇਰ ਤੁਸੀ ਗਰਮੀ ਵਿੱਚ ਰੋਜ ਇੱਥੇ ਕਿਵੇ ਮੈ ਉਸ ਦੀ ਅਸਲੀਅਤ ਜਾਨਣਾ ਚਾਹੁੰਦਾ ਸੀ।ਅਜੇ ਉਸ ਨੇ ਗ਼ਲ ਸ਼ੁਰੂ ਹੀ ਕੀਤੀ ਤਾ ਪਿੰਡ ਆ ਗਿਆ ਮੈ ਰੋਜ ਵਾਂਗ ਕਾਰ ਖੱਬੇ ਹੱਥ ਮੋੜਨੀ ਚਾਹੀ ਤਾ ਉਸ ਨੇ ਕਿਹਾ ਨਹੀ ਜੀ ਦੂਜੇ ਪਾਸੇ ਮੋੜੋ ਮੈ ਕਿਹਾ ਕਿਉ ਕਹਿੰਦਾ ਮੋੜੋ ਤਾ ਸਹੀ।ਮੈਂ ਕਾਰ ਸੱਜੇ ਹੱਥ ਮੋੜ ਲਈ ਤੇ ਥੋੜੀ ਦੇਰ ਅੱਗੇ ਜਾ ਕੇ ਇੱਕ ਘਰ ਦੇ ਸਾਹਮਣੇ ਜਾ ਕੇ ਕਹਿੰਦਾ ਰੋਕੋ ਜੀ। ਇਹ ਮੇਰਾ ਘਰ ਹੈ ਤੁਸੀ ਕ੍ਰਿਪਾ ਕਰਕੇ ਅੰਦਰ ਆਉ।ਅਸੀ ਨਾ ਨੁਕਰ ਕੀਤੀ ਪਰ ੳਸ ਦੀ ਅਸਲੀਅਤ ਜਾਨਣ ਲਈ ਅਸੀ ਅੰਦਰ ਜਾਣ ਦਾ ਫੈਸਲਾ ਕਰ ਲਿਆ। ਜਿਊ ਹੀ ਅਸੀ ਘਰ ਵਿੱਚ ਵੜੇ ਤਾ ਬੈਠਨ ਵਾਲੇ ਕਮਰੇ ਵਿੱਚ ਕੰਸ ਤੇ ਪਈ ਰਿੰਪੀ ਦੀ ਫੋਟੋ ਨੇ ਸਾਡੇ ਪੈਰਾ ਹੇਠੋ ਮਿੱਟੀ ਕੱਢ ਦਿੱਤੀ।ਸਾਨੂੰ ਕਮਰੇ ਵਿੱਚ ਬਿੱਠਾ ਕੇ ਉਹ ਅੰਦਰ ਚੱਲਾ ਗਿਆ ਬੈਠਕੇ ਜਦੋ ਅਸੀ ਧਿਆਨ ਨਾਲ ਵੇਖਿਆ ਤਾ ਇਹ ਫੋਟੋ ਰਿੰਪੀ ਦੀ ਨਹੀ ਸੀ ਸਪੈਕਸ ਲੱਗੇ ਹੋਣ ਕਰਕੇ ਉਸਦਾ ਭੁਲੇਖਾ ਪੈਂਦਾ ਸੀ । ਉਹ ਸਾਡੇ ਲਈ ਠੰਢਾ ਲੈ ਕੇ ਆਇਆ ।ਸਾਨੂੰ ਫੋਟੋ ਧਿਆਨ ਨਾਲ ਵੇਖਦਿਆਂ ਨੂੰ ਵੇਖ ਕੇ ਉਹ ਕਹਿੰਦਾ ਇਹ ਮੇਰੀ ਬੇਟੀ ਕੁਲਵੰਤ ਹੈ ਜੀ । ਸਰਦਾਰ ਸਾਹਿਬ ਬਹੂਤ ਹੁਸ਼ਿਆਰ ਸੀ ਮੇਰਾ ਪੁੱਤ ਪੜਨ ਵਿੱਚ ਏਨੀ ਗ਼ਲ ਕਹਿ ਕੇ ਉਹ ਭਾਵੁਕ ਹੋ ਗਿਆ। ਅਸੀ ਵੀ ਉਸ ਦੇ ਮੂੰਹ ਵੱਲ ਵੇਖ ਰਹੇ ਸੀ । ਕਾਫ਼ੀ ਦੇਰ ਉਹ ਬੋਲ ਨਾ ਸਕਿਆ । ਅਸੀ ਵੀ ਚੁੱਪ ਬੈਠੇ ਸੀ । ਉਸ ਨੇ ਫ਼ੇਰ ਗੱਲ ਸ਼ੁਰੂ ਕੀਤੀ ਪਿੰਡ ਵਾਲੇ ਸਕੂਲ ਵਿੱਚੋ ਬਾਰਵੀ ਕਰਕੇ ਸਰਦਾਰ ਸਾਹਿਬ ਮੇਰੀ ਬੇਟੀ ਸ਼ਹਿਰ ਵਿੱਚ ਸਕੂਟਰ ਤੇ ਕਾਲਿਜ ਜਾਣ ਲੱਗ ਪਈ ਬਹੁਤ ਪੜਨਾ ਚਾਹੁੰਦੀ ਸੀ ਮੇਰੀ ਬੇਟੀ ਪਰ ਉਹ ਫ਼ੇਰ ਭਾਵੁਕ ਹੋ ਗਿਆ। ਮੇਰੀ ਪੋਸਟਿੰਗ ਅਸਾਮ ਵਿੱਚ ਸੀ ਉੱਥੇ ਨਕਸਲੀਆ ਵਾਲੇ ਇਲਾਕੇ ਵਿੱਚ ਸਾਨੂੰ ਭੇਜਿਆ ਗਿਆ ਸੀ
ਮੇਰੀ ਬੇਟੀ ਹਰ ਰੋਜ ਸਕੂਟਰ ਤੇ ਕਾਲਜ ਜਾਦੀ ਤੇ ਦੁਪਿਹਰ ਨੂੰ ਵਾਪਿਸ ਆਉਦੀ ਸੀ । ਇੱਕ ਦਿਨ ਦੁਪਿਹਰ ਨੂੰ ਜਿਹਡੇ ਸੁੰਨੇ ਰਾਹ ਤੋ ਆਪਾ ਆਉਦੇ ਹਾ ਉਸੇ ਰਾਹ ਤੇ ਦੋ ਕਾਰ ਸਵਾਰ ਬਦਮਾਸ਼ਾ ਨੇ ਉਸ ਨੂੰ ਧੂਅ ਕੇ ਕਾਰ ਵਿੱਚ ਸੁੱਟ ਲਿਆ ਤੇ ਉਨ੍ਹਾ ਮੇਰੀ ਧੀ ਨੂੰ ਬਰਬਾਦ ਕਰ ਦਿੱਤਾ ਜੀ ਉਹ ਗ਼ਲ ਸੁਣਾਉਦਾ ਰੋਅ ਰਿਹਾ ਸੀ ।ਮੈ ਆਪ ਬੂਰੀ ਤਰਾ ਭਾਵੁਕ ਹੋ ਗਿਆ ਸੀ ਉਸ ਕੋਲ ਜਾ ਕੇ ਉਸ ਨੂੰ ਹੋਸਲਾ ਦਿੱਤਾ। ਉਸ ਨੇ ਫੇਰ ਗ਼ਲ ਸ਼ੁਰੂ ਕੀਤੀ ਸਰਦਾਰ ਸਾਹਿਬ ਫੇਰ ਉਨ੍ਹਾ ਮੇਰੀ ਬੇਟੀ ਨੂੰ ਅਰਥ ਬਿਹੋਸ਼ੀ ਦੀ ਹਾਲਤ ਵਿੱਚ ਉਸ ਦੇ ਸਕੂਟਰ ਕੋਲ ਲਿਆ ਕੇ ਕਾਰ ਵਿਚੋ ਸੁੱਟ ਕੇ ਭੱਜ ਗਏ। ਘੰਟੇ ਕੁ ਬਾਅਦ ਪਿੰਡ ਦਾ ਕੋਈ ਬੰਦਾ ਪਿੱਛੋ ਆ ਰਿਹਾ ਸੀ ਉਸ ਨੇ ਉਸ ਨੂੰ ਚੱਕਿਆ ਸੋਚਿਆ ਸਕੂਟਰ ਦਾ ਐਕਸੀਡੈਂਟ ਹੋ ਗਿਆ ਤੇ ਹਸਪਤਾਲ ਲੈ ਕੇ ਗਿਆ। ਹਸਪਤਾਲ ਜਦੋ ਉਸ ਨੂੰ ਹੋਸ਼ ਆਈ ਤਾ ਉਸ ਨੇ ਆਪਣੀ ਮਾਂ ਨੂੰ ਸਾਰੀ ਕਹਾਣੀ ਦੱਸੀ ।ਮਾਂ ਨੇ ਕਿਹਾ ਮੂੰਹ ਬੰਦ ਰੱਖ ਲੋਕ ਸਮਝੱਦੇ ਨੇ ਐਕਸੀਡੈਂਟ ਹੈ ਬੰਦਨਾਮੀ ਦੇ ਡਰ ਤੋ ਉਸ ਦੀ ਮਾਂ ਨੇ ਊਸ ਦਾ ਮੂੰਹ ਬੰਦ ਕਰ ਦਿੱਤਾ। ਉਹ ਮੇਰੇ ਨਾਲ ਗ਼ਲ ਕਰਨਾ ਚਾਹੁੰਦੀ ਸੀ ਪਰ ਮੇਰੀ ਡਿਉਟੀ ਬੜੇ ਸੈਸਟੀਵ ਏਰੀਏ ਵਿੱਚ ਹੋਣ ਕਰਕੇ ਮੇਰੇ ਨਾਲ ਗ਼ਲ ਨਾ ਹੋ ਸਕੀ। ਅਸੀ ਸਰਦਾਰ ਸਾਹਿਬ ਹਰ ਵਕਤ ਸਰਹਦ ਤੇ ਸਭ ਦੀ ਰਾਖੀ ਕਰਦੇ ਹਾ ਪਰ ਸਾਡੀ ਹਾਲਤ ਵੇਖੋ ਸਾਡੇ ਪ੍ਰੀਵਾਰ ਵੀ ਸੇਫ਼ ਨਹੀ ਜੀ । ਫੇਰ ਉਸਨੇ ਮੇਰੇ ਨਾਂ ਇੱਕ ਖੱਤ ਲਿੱਖ ਕੇ ਡਾਕ ਵਿੱਚ ਪਾਇਆ ਆਪਣੇ ਨਾਲ ਹੋਈ ਸਾਰੀ ਘਟਨਾਂ ਬਿਆਨ ਕਰਨ ਤੋ ਬਾਅਦ ਊਸ ਨੇ ਸਲਫ਼ਾਸ ਖਾ ਲਈ। ਚਾਰ ਦਿਨਾ ਬਾਅਦ ਮੈ ਪਹੁੱਚ ਸਕਿਆ ਉਸ ਦਾ ਸਰੀਰ ਹਸਪਤਾਲ ਵਿੱਚ ਰੱਖਿਆ ਸੀ ਪੋਸਟ ਮਾਟਮ ਤੋ ਬਾਅਦ ਉਸਦਾ ਸੰਸਕਾਰ ਮੈ ਆਪਣੇ ਹੱਥੀ ਕੀਤਾ ।ਮੈਂ ਉਸ ਦੀਆਂ ਰਸਮਾ ਪੂਰੀਆਂ ਕਰਨ ਤੋ ਦੋ ਮਹੀਨੇ ਬਾਅਦ ਜਦੋ ਵਾਪਿਸ ਯੂਨਿੰਟ ਵਿੱਚ ਪਹੁਚਿਆ ਤਾ ਮੈਨੂੰ ਉਸ ਦਾ ਖ਼ਤ ਮਿਲਿਆਂ ਪੜ੍ਹ ਕੇ ਅੱਗ ਲੱਗ ਗਈ ਸਰੀਰ ਨੂੰ।ਵਾਪਿਸ ਆ ਕੇ ਪੁਲੀਸ ਕੋਲ ਕੇਸ ਕੀਤਾ ਪਰ ਉਨ੍ਹਾਂ ਬਦਮਾਸ਼ਾ ਦਾ ਪਤਾ ਨਾ ਲੱਗ ਸਕੀਆ। ਇਸ ਸਾਲ ਮੈ ਰਿਟਾਇਰ ਹੋ ਗਿਆ ਹਾ ।ਸਰਦਾਰ ਸਾਹਿਬ ਇੰਤਫਾਕ ਦੇਖੋ ਸਾਡੇ ਪਿੰਡ ਦੇ ਸਕੂਲ ਵਿੱਚ ਜਮ੍ਹਾਂ ਮੇਰੀ ਕੁਲਵੰਤ ਵਰਗੀ ਇੱਕ ਬੱਚੀ ਟੀਚਰ ਆਈ ਹੈ ਉਹ ਵੀ ਸਕੂਟਰ ਤੇ ਉਸੇ ਰਸਤੇ ਜਾਦੀ ਹੈ ਸ਼ਾਇਦ ਤੁਹਾਨੂੰ ਮਿਲਦੀ ਹੋਣੀ ਹੈ ਰਾਹ ਵਿੱਚ ਮੈਨੂੰ ਜਦੋ ਪਤਾ ਲੱਗਾ ਕੇ ਇਹ ਦੁਪਿਹਰ ਨੂੰ ਇਸੇ ਰਸਤੇ ਜਾਦੀ ਤਾ ਮੈ ਵਿਹਲਾ ਹੀ ਹੁਣਾ ਘਰ ਮੈ ਰਸਤੇ ਵਿੱਚ ਚਲਾ ਜਾਦਾ ਹਾ ਜਦੋ ਬੱਚੀ ਨਿਕਲ ਜਾਦੀ ਮੈ ਵਾਪਿਸ ਮੁੜ ਆਉਣਾ ਤੁਸੀ ਵੇਖਦੇ ਹੀ ਹੋ ਰੋਜ਼।ਇਨ੍ਹਾ ਕਹਿ ਕੇ ਉਸ ਨੇ ਆਪਣੀ ਬੇਟੀ ਦੀ ਫੋਟੋ ਚੱਕ ਕੇ ਸਾਫ ਕੀਤੀ ਤੇ ਪਿਆਰ ਕੀਤਾ। ਮੈ ਤੇ ਗੁਰਬਖਸ਼ ਕਦੇ ਉਸ ਦੇ ਮੂੰਹ ਵੱਲ ਦੇਖਦੇ ਤੇ ਕਦੇ ਇੱਕ ਦੂਜੇ ਦੇ ਮੂੰਹ ਵੱਲ।ਉਸ ਦੀ ਅਸਲੀਅਤ ਜਾਨਣ ਤੋ ਬਾਅਦ ਉਸ ਨੂੰ ਸਲੂਟ ਕਰੇ ਬਿਨ੍ਹਾ ਨਾ ਰਿਹਾ ਗਿਆ।