ਗੱਲ ਵਾਹਵਾ ਪੁਰਾਨੀ ਹੈ ਸਾਡੇ ਰਿਸ਼ਤੇਦਾਰੀ ਵਿਚ ਇੱਕ ਮੇਰੇ ਤਾਇਆ ਸੀ ਸਨ ਜੋ ਰਾਜਸਥਾਨ ਦੇ ਕਿਸੇ ਪਿੰਡ ਵਿਚ ਰਹਿੰਦੇ ਸਨ ਤੇ ਸਹਿਕਾਰੀ ਬੈੰਕ ਵਿਚ ਕੰਮ ਕਰਦੇ ਸਨ। ਸਾਡੇ ਤਾਈ ਜੀ ਗੁਜਰ ਗਏ ਸਨ ਤੇ ਤਾਇਆ ਜੀ ਦੀ ਦੂਸਰੀ ਸ਼ਾਦੀ ਕਿਸੇ ਬਹੁਤ ਹੀ ਲੋੜਵੰਤ ਪਰਿਵਾਰ ਵਿਚ ਹੋਈ ਸੀ। ਤਾਈ ਜੀ ਦੀ ਉਮਰ ਵੀ ਤਾਇਆ ਜੀ ਨਾਲੋ ਕਾਫੀ ਛੋਟੀ ਸੀ। ਤਾਇਆ ਜੀ ਉਸਨੂੰ ਬੜਾ ਪਿਆਰ ਕਰਦੇ ਸਨ ਤੇ ਉਸਦੀ ਬਹੁਤ ਇੱਜਤ ਕਰਦੇ ਸਨ। ਕਿਸੇ ਗੱਲ ਦੀ ਕਮੀ ਮਹਿਸੂਸ ਨਹੀ ਸੀ ਹੋਣ ਦਿੰਦੇ ਕਿਉਂਕਿ ਤਾਈ ਜੀ ਨੇ ਗਰੀਬੀ ਦੇਖੀ ਸੀ ਤੇ ਤਾਇਆ ਜੀ ਉਸ ਨੂੰ ਹਰ ਐਸ਼ ਕਰਵਾਉਣ ਦੀ ਕੋਸ਼ਿਸ਼ ਕਰਦੇ। ਇੱਕ ਦਿਨ ਓਹ ਸ਼ਹਿਰੋਂ ਬੰਦ ਗੋਭੀ ਲੈ ਕੇ ਆਏ ਤੇ ਤਾਈ ਜੀ ਨੂੰ ਕਹਿੰਦੇ
“ਕਲ੍ਹ ਸ਼ਾਮ ਨੂੰ ਤੂੰ ਮਟਰ ਪਾਕੇ ਬੰਦ ਗੋਭੀ ਦੀ ਸਬਜੀ ਬਣਾ ਲਵੀ।” ਅਗਲੇ ਦਿਨ ਜਦੋ ਸ਼ਾਮ ਨੂੰ ਜਦੋਂ ਰੋਟੀ ਖਾਣ ਲੱਗੇ ਤਾਂ ਤਾਈ ਜੀ ਨੇ ਖੇਲਰੀਆਂ (ਸ਼ੁਕਾਕੇ ਰਖੇ ਹੋਵੇ ਖਰਬੂਜੇ) ਦੀ ਸਬਜੀ ਪਰੋਸ ਦਿੱਤੀ। ਤਾਇਆ ਜੀ ਕਹਿੰਦੇ “ਤੂੰ ਬੰਦ ਗੋਭੀ ਦੀ ਸਬਜੀ ਨਹੀ ਬਣਾਈ।”
“ਠਨੇ ਮਜਾਕ ਕਰਨੇ ਕੁ ਮੈ ਹੀ ਮਿਲੀ ਸੂ ? ਕੈਸੀ ਬੰਦ ਗੋਭੀ ? ਮੰਨੇ ਤੋ ਪੱਤੋ ਪੱਤੋ ਛੀਲ ਦੀਓ ਓਰ ਮੰਨੇ ਅੰਦਰ ਗੋਭੀ ਕੋਨਾ ਮਿਲੀ। ਓਰ ਵੋਹ ਪੱਤੋ ਭੀ ਮੰਨੇ ਭੈਂਸਾ ਨੇ ਡਾਲ ਦੀਓ।” ਤਾਈ ਜੀ ਨੇ ਆਖਿਆ।
ਜਦੋ ਤਾਇਆ ਜੀ ਨੂੰ ਪੂਰੀ ਗੱਲ ਸਮਝ ਆਈ ਤਾਂ ਖੂਬ ਹੱਸੇ। ਤੇ ਬੋਲੇ “ਬਾਵਲੀ ਰਾਂਡ ਉਸਮੇ ਗੋਭੀ ਨਹੀ ਨਿਕਲਤੀ ਉਨ ਪਤੋਂ ਕੀ ਹੀ ਸਬਜੀ ਬਣਤੀ ਸੈ।”
“ਮੰਨੇ ਕੇ ਬੈਰੋ!” ਕਹਿਕੇ ਤਾਈ ਜੀ ਰੋਣ ਲਗ ਪਏ।
ਹੁਣ ਵੀ ਜਦੋ ਤਾਈ ਜੀ ਮਿਲਦੇ ਹਨ ਤਾਂ ਖੁਦ ਹੀ ਇਹ ਗੱਲ ਸਣਾਉਂਦੇ ਹਨ ਤੇ ਖੂਬ ਹੱਸਦੇ ਵੀ ਹਨ।
#ਰਮੇਸ਼ਸੇਠੀਬਾਦਲ