“ਤੇਰੀ ਓਏ ਭੈਣ ਨੂੰ , ਖੜ ਸਾਲਿਆ , ਫੜੀ ਓਏ ਇਹਨੂੰ , ਇਹਦੀ ਮਾਂ ਦੀ ਸਾਲ਼ੇ ਦੀ ਵੱਡੇ ਆਸ਼ਕ ਦੀ , ਘੇਰ ਮੂਹਰੇ ਜਾ ਕੇ ਭੈਣ ਦੇ ਖਸਮ ਨੂੰ “, ਨਾਜਰ ਡਾਂਗ ਚੁੱਕ ਕੇ ਮਿੰਦਰ ਨੂੰ ਕਹਿ ਰਿਹਾ ਸੀ ਤੇ ਸਹਿਣੇ ਰਮਣੀਕ ਭਜਿਆ ਜਾ ਰਿਹਾ ਸੀ ਇਹਨਾਂ ਤੋਂ ਬਚਦਾ ਹੋਇਆ। ਨਾਜਰ ਦੇ ਨਾਲ ਮਿੰਦਰ , ਕਾਕਾ , ਨਾਨਕ ਤੇ ਗੋਪੀ ਸਭ ਕੋਈ ਹੱਥ ਚ ਹਾਕੀ ਤੇ ਡਾਂਗ ਚੱਕੀ ਮੀਤੇ ਕੇ ਖੇਤ ਵਿਚ ਓਹਨਾ ਨੂੰ ਵੇਖ ਦੌੜੇ ਜਾਂਦੇ ਰਮਣੀਕ ਵੱਲ ਨੂੰ ਭਜ ਰਹੇ ਸਨ , ਪਰ ਕਿਉਂ ??? ਇਹਦੇ ਲਈ ਸਾਨੂੰ ਕੁਛ ਪਿੱਛੇ ਜਾਣਾ ਪਵੇਗਾ।
ਰਮਣੀਕ ਰੱਲੀ ਪਿੰਡ ਦਾ ਵਸਨੀਕ ਸੀ , 17 18 ਸਾਲਾਂ ਦਾ ਮੁੱਛ ਫੁੱਟ ਗੱਭਰੂ , ਬਣਦਾ ਤਣਦਾ ਗੱਭਰੂ ਜੁਆਨ ਸੀ , ਤੇ ਕਬੱਡੀ ਦਾ ਵਧੀਆ ਜਾਫੀ ਸੀ , ਓਹਦਾ ਬਾਪ ਰੁਲਦੂ , ਜਿਮੀਦਾਰਾ ਦੇ ਸੀਰੀ ਰਲਿਆ ਸੀ ਤੇ ਮਾਂ ਵੀ ਓਹਨਾ ਦੇ ਟੀਂਡੇ ਯਾ ਨਰਮਾ ਚੁਗਣ ਜਾਂਦੀ ਸੀ । ਕਹਿੰਦੇ ਰਮਣੀਕ ਦੀ ਮਾਂ ਬੰਸੀ ਕੌਰ ਆਪਣੀ ਜਵਾਨੀ ਦੇ ਵੇਲੇ ਪੁੱਜ ਕੇ ਸੋਹਣੀ ਸੀ , ਸਾਰੇ ਪਿੰਡ ਵਿੱਚ ਉਸਦੇ ਹੁਸਨ ਦੀ ਖ਼ੂਬ ਚਰਚਾ ਸੀ , ਰੁਲਦੂ ਦੀ ਰਕਾਨ ਪੁੱਜ ਕੇ ਸੋਹਣੀ ਹੈ ਇਸ ਦੀ ਗੱਲ ਉੱਡਦੀ ਉੱਡਦੀ ਨਾਲ ਦੇ ਪਿੰਡ ਚ ਵੀ ਪਹੁੰਚ ਗਈ , ਤੇ ਪਿੰਡ ਦਾ ਕਿਹੰਦਾ ਕਹਾਉਂਦਾ ਵੈਲੀ , ਜੱਗਰ ਦੇ ਕੰਨੀ ਵੀ ਰੁਲੱਦੁ ਦੀ ਤੀਮੀ ਦੀ ਸੁਹੱਪਣ ਦੀ ਤਰੀਫ਼ ਪਹੁੰਚ ਗਈ । ” ਬਾਈ ਜੀ , ਰੰਨ ਕਾਹਦੀ ਏ ਨਿਰਾ ਪਤਾਸਾ ਏ ਪਤਾਸਾ , ਇੰਨੀ ਚਿੱਟੀ ਕਿ ਸਾਲਾ ਦੁੱਧ ਵੀ ਕਾਲਾ ਲੱਗੇ , ਤੇ ਜਦੋਂ ਤੁਰਦੀ ਏ ਨਾ , ਟਿੱਚ ਹੋ ਕੇ ਬਸ , ਹਰ ਇੱਕ ਪੱਬ ਤੇ ਜਾਂ ਕੱਢੀ ਜਾਂਦੀ ਏ , ਬਾਈ ਜੀ ਜੇ ਕੀਤੇ , ਉਸ ਨਾਲ ਖਿਹ ਵੀ ਜਾਈਏ ਤਾਂ ਇੱਕ ਮਹੀਨਾ ਪਿੰਡੇ ਚੋਂ ਓਹਦੀ ਵਾਸ਼ਨਾ ਆਉਂਦੀ ਰਹੁ , ਤੇ ਸਰੂਰ ਤਾ ਸਾਰੀ ਉਮਰ ਨਾ ਉੱਤਰੇ , ਸੋਂਹ ਵੱਡੇ ਮਰਾਜ ਦੀ “, ਸੰਤੁ ਬੈਠਾ ਬੀੜੀ ਦੇ ਕਸ਼ ਖਿੱਚਦਾ ਜੱਗਰ ਨੂੰ ਉਸ ਦੀ ਤਰੀਫ ਸੁਨ ਰਿਹਾ ਸੀ । ” ਓਏ , ਸੰਤੁਆ , ਜਾਦਾ ਨੀ ਬੋਲ ਰਿਹਾ , ਏਡੀ ਕਿਹੜਾ ਸਾਲੀ ਇੰਦਰ ਦੇ ਖਾੜੇ ਦੀ ਅਪਸਰਾ ਏ “, ਜੱਗਰ ਉਸ ਦੀ ਗਿੱਚੀ ਤੇ ਪੋਲਾ ਜਿਹਾ ਮਾਰਦਾ ਹੋਇਆ ਬੋਲਿਆ । ” ਓਏ , ਬਾਈ , ਇੰਦਰ ਸਾਲਾ ਲੱਗਦਾ , ਓਸੇ ਦੇ ਕੋਲ ਨੇ ਰੰਨਾਂ , ਰੱਲੀ ਦੇ ਪਿੰਡ ਵਾਲੀ ਵੇਖ ਕੇ ਤਾ ਦੇਖ , ਧਰਮ ਨਾਲ ਬਾਕੀ ਤਾ ਸਾਰੀਆਂ ਓਈਂ ਲੱਗਦੀਆਂ , ਓਹਦੇ ਅੱਗੇ , ਨਿਰਾ ਨਰਮੇਂ ਦੀ ਪੰਡ ਏ ਨਰਮੇ ਦੀ “। ਸੰਤੁ ਆਪਣੀ ਲੋਰ ਚ ਬੋਲ ਰਿਹਾ ਸੀ । ‘ਲੱਗਦਾ ਦਰਸ਼ਨ ਕਰਨੇ ਪੈਣੇ “, ਜੱਗਰ , ਮੁੱਛਾ ਕੇ ਹੇਠ ਫੇਰਦਾ ਹੋਇਆ ਬੋਲਿਆ । ” ਬੰਸੀਏ , ਸੁਣ ਅੱਜ ਲੱਗਦਾ , ਮੈਨੂੰ ਟੈਮ ਲੱਗ ਜੁ , ਤੂੰ ਘਰ ਦਾ ਖਿਆਲ ਰੱਖੀ , ਤੇ ਬਿੜਕ ਰੱਖੀਂ , ਘਰੇ ਜਿਹੜਾ ਮਾੜਾ ਮੋਟਾ ਟੂਮ ਛੱਲਾ ਪਿਆ , ਉਹ, ਸਾਂਭ ਕੇ ਰੱਖ ਦੇ , ਸੁਣਿਆ ਕਲ ਚੱਕ , ਦਿਨੇ ਡਾਕਾ ਪੈ ਗਿਆ , ਦੇਖੀ ਕੀਤੇ ਨੁਸਕਾਨ ਹੋ ਜੇ “, ਰੁਲਦੂ ਵਿਹੜੇ ਚ ਬੈਠਾ , ਚਾਹ ਪੀਂਦਾ ਹੋਇਆ ਬੋਲਿਆ , ਤੇ ਬੰਸੀ ਕੌਰ , ਉਸ ਵਲ ਵੇਖ ਕੇ ਕੁਜ ਕਹਿੰਦੀ ਕਹਿੰਦੀ ਚੁੱਪ ਕਰ ਗਈ । ” ਕਿ ਗੱਲ . ਕੁਜ ਕਿਹਨਾਂ ਸੀ “, ਰੁਲਦੂ ਉਸਦੇ ਮੂੰਹ ਵੱਲ ਦੇਖ ਕੇ ਬੋਲਿਆ । ” ਨਾ ਜੀ , ਤੁਸੀਂ ਕਦੋਂ ਤਕ ਆਉਣਾ ਮੁੜ ਕੇ “, ਬੰਸੀ ਚਾਹ ਦਾ ਗਲਾਸ ਫੜ ਕੇ ਕੋਲ ਬੈਠਦੀ ਹੋਈ ਬੋਲੀ । ” ਇਹ ਤਾ ਨਰਮੇਂ ਦੀ ਬੋਲੀ ਲੱਗੇ ਦੀ ਗੱਲ ਏ , ਸਰਦਾਰ ਜੀ ਹੋਰਿ ਤ ਮੁੜ ਕੇ ਆ ਜਾਣਗੇ , ਮੈਂ ਤੇ ਛੋੱਟਾ ਸਰਦਾਰ ਫ਼ਸਲ ਬੇਚ ਕੇ ਆਵਾਂਗੇ , ਤਾ ਖਬਰੇ ਨ੍ਹੇਰਾ ਹੋ ਜੇ ,ਜਾ ਕਲ ਨੂੰ ਮੁੜੀਏ”,ਰੁਲਦੂ ਚਾਹ ਵਾਲਾ ਭਾਂਡਾ ਨੀਚ ਰੱਖਦਾ ਹੋਇਆ ਆਪਣਾ ਡੱਬੀਦਾਰ ਪਰਨਾ ਚੁੱਕ ਕੇ ਝਾੜਦਾ ਹੋਇਆ ਬੋਲਿਆ। ” ਕਿ ਕੱਲ ਨੂੰ , ਮੈਂ ਕੱਲੀ ਇਥੇ , ਤੂੰ ਇਓਂ ਕਿਓਂ ਕਰਦਾ ਜੀ “, ਬੰਸੀ ਘਬਰਾ ਕੇ ਬੋਲੀ । “ਉਹ ਡਰ ਨਾ , ਖਬਰੇ ਛੇਤੀ ਮੁੜ ਆਈਏ , ਬੁਲਾਡੇ ਮੰਡੀ ਚ ਸੁੱਟਣੀ ਏ , ਆਹ ਚਾਰ ਕੋਹਾਂ ਤੇ ਤਾ ਮੰਡੀ ਆ , ਚੁਬਾਰੇ ਖਾਦ ਕੇ ਵੀ ਬੋਲ ਮਾਰੇਂਗੀ ਮੈਨੂੰ ਸੁਨ ਜੁ , ਤੂੰ ਮੇਰੀ ਭੋਲੀਏ ਚਿੰਤਾ ਨਾ ਕਰ , ਤੇ ਹਾਂ ਜੇ ਕੀਤੇ ਰਾਤੀ ਨਾ ਮੁੜਿਆ ਗਿਆ ਤਾਂ , ਅੰਬੋ ਨੂੰ ਨਾਲ ਪਾ ਲੀ , ਕੱਲੀ ਕੀਤੇ ਡਰੀ ਜਾਂਵੇ , ਚਲ ਠੀਕ ਆ , ਬਿੜਕ ਰੱਖੀਂ , ਮੈਂ ਜਾਂਦਾ , ਮੇਰਾ ਖੇਸ ਦੇ ਦੇ , ਆਥਣੇ ਠੰਡ ਹੁੰਦੀ ਏ”, ਰੁਲਦੂ , ਦਰਵਾਜੇ ਤਕ ਪਹੁੰਚ ਕੇ , ਉਸ ਵੱਲ ਦੇਖ ਕੇ ਬੋਲਿਆ । ਬੰਸੀ ਨੇ ਖੇਸ ਦਿਤਾ , ਤੇ ਉਸ ਵੱਲ ਦੇਖ ਕੇ ਬੋਲੀ , “ਮੁੜ ਆਈਂ ਜੀ , ਕੁਵੇਲਾ ਨਾ ਕਰੀਂ “, ਪਾਰ ਰੁਲਦੂ ਖੇਸ ਲੈ ਕੇ ਸਰਦਾਰ ਦੀ ਹਵੇਲੀ ਵੱਲ ਤੁਰ ਪਿਆ ਸੀ । ਬੰਸੀ ਉਸ ਨੂੰ ਜਾਂਦੇ ਨੂੰ ਦੇਖ ਰਹੀ ਸੀ , ਬਾਰ ਚ ਖੜੀ , ਰੁਲਦੂ ਤੁਰਿਆ ਜਾਂਦਾ ਦੇਖ ਰਹੀ ਸੀ , ਪਾਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਕੋਈ ਹੋਰ ਵੀ ਦੇਖ ਰਿਹਾ । ਜੱਗਰ , ਜੋ ਉਸ ਦੀ ਗਲੀ ਵਿਚੋਂ ਲੰਘ ਰਿਹਾ ਸੀ , ਉਸ ਨੂੰ ਵੇਖ ਖਲੋ ਗਿਆ , ” ਸ਼ਾਵਾ ਬਾਈ ਤੇਰੇ ਰੱਬਾ , ਅੰਨਾ ਹੁਸਨ , ਏਨਾ ਜ਼ਿਆਦਾ , ਗ਼ਲਤ ਗੱਲ ਏ , ਤੇਰੀ , ਸਮਝ ਨਹੀਂ ਆਉਂਦਾ , ਇਹ ਜ਼ਿਆਦਾ ਸੋਹਣੀ ਏ ਆ ਇਹ ਸਵੇਰ , ਜਾਂ ਇਸ ਨਾਲ ਸਵੇਰ ਸੋਹਣੀ ਹੋ ਗਈ ਏ , ਓਏ ਖੜ ਜਾ ਦਿਲਾਂ , ਵੇਖ ਤਾਂ ਲੈਣ ਦੇ ਹੁਸਨ ਦੇ ਭਰੇ ਖਜਾਨੇ ਨੂੰ “, ਜੱਗਰ ਉਸ ਨੂੰ ਵੇਖ ਕੇ ਖਲੋ ਗਿਆ , ਉਸ ਦੀਆਂ ਨਜਰਾਂ ਬੰਸੀ ਉਪਰ ਉਸ ਨੂੰ ਪੋਰ ਪੋਰ ਮਿਣ ਰਹੀਆਂ ਸਨ , ਅੰਗ ਅੰਗ ਟੋਲ ਰਹੀਆਂ ਸਨ । ਔਰਤ ਓਪਰੀ ਨਜਰ ਨੂੰ ਝੱਟ ਪਹਿਚਾਣ ਜਾਂਦੀ ਏ , ਉਸ ਨੂੰ ਅਹਿਸਾਸ ਹੋ ਜਾਂਦਾ ਏ ਤਾਂ ਬੰਸੀ ਨੂੰ ਵੀ ਜੱਗਰ ਦੀ ਨਜਰਾਂ ਦਾ ਪਤਾ ਲੱਗ ਗਿਆ , ਉਹ ਉਸ ਵੱਲ ਵੇਖ ਘੁੰਡ ਕੱਢ ਕੇ ਅੰਦਰ ਚਲੀ ਗਈ ।ਉਹ ਉਮਰ ਦੇ ਉਸ ਦੌਰ ਚ ਸੀ ਕਿ ਕਿਸੇ ਦੀ ਨਜਰ ਨੂੰ ਬਾਖੂਬੀ ਪਛਾਣ ਜਾਂਦੀ ਸੀ , ਜੱਗਰ ਦੀ ਨਜਰ ਚ ਉਸ ਨੂੰ ਇੱਕ ਅੱਗ ਜਿਹੀ ਮਹਿਸੂਸ ਹੋਈ , ਜਿਸਦਾ ਸੇਕ ਉਹ ਵੀ ਸਮਝ ਗਈ ਸੀ । ” ਹੈਂ , ਦੇਖੀ ਕਿਵੇਂ ਵੇਖੀ ਜਾਂਦਾ ਸੀ , ਕਮਲਾ ਜਿਹਾ ਜਿਹਾ, ਮੁਸ਼ਟੰਡਾ , ਭੋਰਾ ਸੰਗ ਨਹੀਂ ਜਇ ਵੱਡੀ ਦੇ ਨੂੰ , ਜਿਵੇਂ ਕੀਤੇ ਜਨਾਨੀ ਨਾ ਦੇਖੀ ਹੋਵੇ , ਗਲੀਆਂ ਚ ਖੜ ਖੜ ਵਹਿੰਦੇ ਨੇ , ਔਂਤਰੇ “, ਬੰਸੀ ਨੇ ਦਿਲ ਹੀ ਦਿਲ ਚ ਉਸ ਨੂੰ ਗਾਲ ਕੱਢੀ , ਪਰ, ਦਿਲ ਫੇਰ ਇੱਕ ਵਾਰ ਉਸਨੂੰ ਵੇਖਣ ਲਈ ਚਾਂਬਲ ਪਿਆ , ਭੋਰਾ ਕੁ ਦਰਵਾਜਾ ਖੋਲਿਆ ਤਾਂ ਜੱਗਰ ਨੇ ਮੁੱਛਾ ਤੇ ਵੱਟ ਚਾੜ ਨੇ ਸੈਨਤ ਮਾਰੀ । ਬੰਸੀ ਨ ਤ੍ਰਭਕ ਕੇ ਦਰਵਾਜਾ ਬੰਦ ਕਰ ਲਿਆ , ” ਹਾਰਾਮਦਾ , ਕਿਵੇਂ ਬਘਿਆੜ ਆਂਗੂ ਵੇਖਦਾ , ਕੰਜਰ “, ਭਾਂਵੇ ਬੰਸੀ ਉਸ ਨੂੰ ਦਿਲ ਚ ਗਾਲ੍ਹਾਂ ਦੇ ਰਹੀ ਸੀ , ਪਰ ਉਸ ਨੂੰ ਗੁਸਾ ਨਹੀਂ ਆ ਰਿਹਾ ਸੀ , ਖੋਰੇ ਪਤਾ ਨਹੀਂ ਕਿਓਂ…………
ਦੋਸਤੋਂ ਮੇਰੀ ਕਹਾਣੀ ਨੂੰ ਪੜ੍ਹ ਕੇ ਦੱਸਣਾ ਜਰੂਰ ਕਿ ਇਹ ਤੁਹਾਨੂੰ ਕਿੱਦਾਂ ਲੱਗੀ , ਤੇ ਮੇਰੀਆਂ ਦੂਜੀਆਂ ਕਹਾਣੀਆ ਨੂੰ ਵੀ ਆਪਣਾ ਪਿਆਰ ਦੇਵੋ , ਜੋ ਹਿੰਦੀ ਚ ਨੇ … ਆਪਣਾ ਪਿਆਰ ਆਪਣੇ ਇਸ ਨਿਮਾਣੇ ਵੀਰ ਨੂੰ ਜਰੂਰ ਦਿਓ….
ਫੋਲੋ ਕਰੋ , ਸਬਸਕ੍ਰਾਈਬ ਕਰੋ , ਤੇ ਮੇਰੀ ਕਹਾਣੀ ਦੀ ਸਮੀਖਿਆ ਕਰੋ ਚੰਗ਼ਾ ਲਗਦਾ ਏ …..