ਇੱਕ ਘਟਨਾ ਜਿਸ ਨੇ ਮੇਰੀ ਜਿੰਦਗੀ ਬਦਲ ਦਿੱਤੀ। ਇਹ ਗਲ਼ ਉਦੋ ਦੀ ਹੈ ਜਦੋ ਮੈਂ,ਛੇਵੀਂ,ਕਲਾਸ ਵਿੱਚ ਪੜ੍ਹਦਾ ਸੀ।ਮੈਂ ਭਾਵੇ ਸ਼ਹਿਰ ਦੇ ਨੰਬਰ ਵਨ ਮਾਡਲ ਸਕੂਲ ਵਿੱਚ ਪੜ੍ਹਦਾ ਸੀ ਪਰ ਘਰ ਦੇ ਹਲਾਤ ਠੀਕ ਨਾ ਹੋਣ ਕਰਕੇ ਮੈਂ ਆਪਣੇ ਸਹਿਪਾਠੀਆਂ ਵਾਂਗੂ ਵਧੀਆ ਡਰੈਸ ਨਹੀ ਸੀ ਪਾਉਂਦਾ । ਮੇਰਾ ਬੈਂਗ ਤੇ ਬੂਟ ਪੁਰਾਣੇ ਹੁੰਦੇ ਸਨ ਬਲਕਿ, ਰਿਪੇਅਰ ਕਰਵਾਏ ਹੁੰਦੇ ਸਨ । ਪੈਂਟ ਵੀ ਪੁਰਾਣੀ ਤੇ ਫਟੀ ਹੁੰਦੀ ਸੀ। ਕਿਤਾਬਾ ਕਾਪਿਆਂ ਤੇ ਵੀ ਮੈਂ ਹਰ ਹਫ਼ਤੇ ਕਵਰ ਨਹੀ ਸੀ ਪਾ ਸਕਦਾ। ਤੇ ਨਾ ਹੀ ਲਿੱਖਣ ਲਈ ਮੇਰੇ ਕੋਲ ਕੋਈ ਵਧੀਆ ਪੈਂਨ ਸੀ। ਜੂਮੈਟਰੀ ਬੋਕਸ ਵੀ ਨਹੀ ਸੀ ਤੇ ਨਾ ਹੀ ਵਧੀਆਂ ਟੀਫਨ । ਉਸ ਜਮਾਨੇਂ ਵਿੱਚ ਸਾਨੂੰ ਸਾਰੇ ਸਬਜੈਕਟ ਇੱਕ ਹੀ ਟੀਚਰ ਪੜਾਉਂਦੀ ਸੀ ਸਿਰ਼ਫ਼ ਫਿਜ਼ੀਕਲ ਐਜੂਕੇਸ਼ਨ ਤੇ ਡਰਾਇੰਗ ਦਾ ਪੀਰੀਇਡ ਦੁਸਰੇ ਟੀਚਰ ਲੈਂਦੇ ਸਨ। ਮੇਰੀ ਹਾਲਤ ਵੇੱਖ ਕੇ ਮੇਰੀ ਕਲਾਸ ਟੀਚਰ ਵੀ ਮੈਂਨੂੰ ਨਫ਼ਰਤ ਦੀ ਨਿਗ੍ਹਾ ਨਾਲ ਵੇਖਦੀ ਸੀ।ਉਹ ਮੈਂਨੂੰ ਇੱਕਲੇ ਨੂੰ ਸਭ ਤੋ ਪਿੱਛਲੇ ਬੈਂਚ ਤੇ ਬੈਠਾਉਦੀ ਸੀ। ਬਾਕੀ ਬੱਚੇ ਵੀ ਮੇਰਾ ਮਜ਼ਾਕ ਉਡਾਉਂਦੇ ਸਨ। ਮੇਰਾ ਕੋਈ ਵੀ ਦੋਸਤ ਨਹੀ ਸੀ।ਮੇਰੇ ਵਿੱਚ ਹੀਨ ਭਾਵਨਾ ਕੁੱਟ ਕੁੱਟ ਕੇ ਭਰੀ ਸੀ । ਮੈਂਨੂੰ ਸਬਕ ਯਾਦ ਵੀ ਹੁੰਦਾ ਸੀ ਪਰ ਮੈਂ ਫ਼ੇਰ ਵੀ ਸੁਣਾਂ ਨਹੀ ਸੀ ਸਕਦਾ। ਮੈਂਨੂੰ ਲੱਗਦਾ ਸੀ ਸਭ ਮੈਨੂੰ ਮਜ਼ਾਕ ਕਰ ਰਹੇ ਨੇ। ਅਚਾਣਕ ਮੇਰੀ ਕਲਾਸ ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਅਫ਼ਸਰ (ਡਿਪਟੀ ਕਮੀਸ਼ਨਰ) ਦੀ ਕੁੜੀ ਜੋ ਬੰਗਾਲੀ ਸੀ ਨੇ ਦਾਖਲਾ ਲਿਆ।ਉਹ ਬਹੁਤ ਸਾਫ਼ ਸੁਥਰੀ ਤੇ ਬੜੀ ਸਿਆਣੀ ਕੁੜੀ ਸੀ। ਕਿਉੱਕਿ ਉਸ ਦੇ ਪਾਪਾ ਸ਼ਹਿਰ ਦੇ ਵੱਡੇ ਅਫ਼ਸਰ ਸਨ ਤਾਂ ਸਾਰੇ ਟੀਚਰ ਉਸ ਨੂੰ ਬਹੁਤ ਪਿਆਰ ਕਰਦੇ ਸਨ ।ਉਸ ਨਾਲ ਆਇਆ ਗਨਮੈਂਨ ਸਾਰਾ ਦਿਨ ਸਾਡੀ ਕਲਾਸ ਦੇ ਬਾਹਰ ਬੈਠਾ ਰਹਿੰਦਾ ਸੀ।
ਅੱਧੀ ਛੁੱਟੀ ਟਾਈਮ ਬਾਕੀ ਬੱਚੇ ਖਾਣਾਂ ਖਾ ਕੇ ਬਾਹਰ ਖੇਡਣ ਜਾਂਦੇ ਪਰ ਮੈਂ ਕਲਾਸ ਚ ਬੈਠਾ ਰਹਿੰਦਾ ਕਿਉੱਕਿ ਮੈਂ ਬੱਚਿਆ ਦੇ ਬਾਹਰ ਜਾਣ ਤੋ ਬਾਅਦ ਹੀ ਆਪਣੀ ਰੋਟੀ ਖਾਂਦਾ ਸੀ। ਮੇਰੀ ਮਾਂ ਆਲੂ ਦੇ ਪਰਾਠੇ ਨੂੰ ਕਾਪੀ ਦੇ ਲਿੱਖੇ ਵਰਕੇ ਵਿੱਚ ਲਪੇਟ ਦਿੰਦੀ ਸੀ ਜਿਸ ਕਰਕੇ ਪਰਾਠੇ ਤੇ ਸਿਆਈ ਲੱਗੀ ਹੁੰਦੀ ਸੀ । ਜਿਸ ਨੂੰ ਵੇੱਖ ਕੇ ਬੱਚੇ ਹਸਦੇ ਇਸ ਲਈ ਮੈਂ ਉਨ੍ਹਾਂ ਦੇ ਬਾਹਰ ਜਾਣ ਤੋਂ ਬਾਅਦ ਹੀ ਰੋਟੀ ਖਾਂਦਾ ਸੀ। ਇੱਕ ਦਿਨ ਅਚਾਣਕ ਉਹ ਕੁੜੀ ਮੇਰੇ ਕੋਲ ਆਈ ਤੇ ਮੇਰਾ ਅੱਧਾ ਪਰਾਠਾ ਖੋ ਕੇ ਲੈ ਗਈ । ਉਸ ਦੇ ਬਦਲੇ ਸਾਫ਼ ਸੁਥਰੇ ਸਿਲਵਰ ਫਾਲ ਵਿੱਚ ਲਪੇਟੀਆ ਬਰੈਂਡ ਜੈਂਮ ਦੇ ਪੀਸ ਮੈਨੂੰ ਦੇ ਗਈ।ਉਸ ਤੋਂ ਬਾਅਦ ਉਹ ਹਰ ਰੋਜ਼ ਇਸ ਤਰ੍ਹਾਂ ਕਰਦੀ । ਉਹ ਮੇਰੀ ਦੋਸਤ ਬਣ ਗਈ ਉਸ ਨੇ ਮੇਰੇ ਨਾਲ ਗਲ਼ਾ ਕਰਨੀਆ ਸ਼ੁਰੂ ਕੀਤੀਆ ਤੇ ਹੋਲੀ ਹੋਲੀ ਉਸ ਨੇ ਮੈਨੂੰ ਸੁਧਾਰਨਾਂ ਸ਼ੁਰੂ ਕੀਤਾ । ਸਭ ਤੋ ਪਹਿਲਾਂ ਉਸ ਨੇ ਮੇਰੀਆ ਕਾਪੀਆ ਕਿਤਾਬ ਤੇ ਨਵੇਂ ਕਵਰ ਚੜਾਏ । ਮੇਰੇ ਲਈ ਇੱਕ ਨਵਾਂ ਬੈਂਗ ਲੈ ਕੇ ਆਈ।ਉਸ ਨੇ ਮੇਰੇ ਪੱਟਕੇ ਦੇ ਵਾਲ ਅੰਦਰ ਕਰ ਦੇਣੇ ਜੋ ਪਹਿਲਾ ਅਕਸਰ ਬਾਹਰ ਰਹਿੰਦੇ ਸਨ।ਉਸ ਨੇ ਮੈਨੂੰ ਸਿੱਖਾਇਆ ਕੇ ਮੈਨੂੰ ਹਰ ਰੋਜ਼ ਆਪਣੀਆ ਜ਼ਰਾਬਾ ਆਪ ਧੋਣੀਂਆ ਚਾਹੀਦੀਆ ਹਨ ਤੇ ਹਰ ਐਤਵਾਰ ਨੰਹੂ ਕੱਟਨੇ ਚਾਹੀਦੇ ਹਨ । ਉਸ ਦਾ ਮੇਰੀ ਦੋਸਤ ਬਣਨ ਕਰਕੇ ਭਾਵੇ ਕਈ ਬੱਚੇ ਮੇਰੇ ਦੋਸਤ ਬਣ ਗਏ । ਪਰ ਮੈਂ ਉਨ੍ਹਾਂ ਬੱਚਿਆ ਨਾਲ ਬਾਹਰ ਨਾ ਜਾਂਦਾ ਹਮੇਸ਼ਾ ਕਲਾਸ ਚ ਹੀ ਰਹਿੰਦਾ ਸੀ ਕਿਉਕੀ ਮੈ ਅਜੇ ਵੀ ਹੀਨ ਭਾਵਨਾ ਤੋ ਬਾਹਰ ਨਹੀ ਸੀ ਆਇਆ । ਮੈਨੂੰ ਲੱਗਦਾ ਸੀ ਕੇ ਮੈਂ ਇਹਨ੍ਹਾਂ ਬੱਚੀਆਂ ਵਰਗਾ ਨਹੀ ਮੈਂ ਜਿਵੇ ਕੋਈ ਹੈਂਡੀਕੈਪਟ ਹੋਵਾ। ਭਾਵੇ ਉਹ ਕੁੜੀ ਉਮਰ ਵਿੱਚ ਛੋਟੀ ਹੀ ਸੀ ਪਰ ਉਸ ਨੂੰ ਮੇਰੀ ਹਾਲਤ ਸੱਮਝ ਆ ਗਈ ਸੀ। ਉਸ ਨੇ ਮੈਥੋ ਇੱਕ ਸ਼ਰਾਰਤ ਕਰਵਾਈ ਜਿਸ ਨਾਲ ਮੇਰਾ ਨਾਂ ਸਾਰੇ ਸਕੂਲ ਵਿੱਚ ਚੱਮਕ ਗਿਆ। ਬਰਸਾਤ ਦੇ ਦਿਨ੍ਹਾਂ ਵਿੱਚ ਡੰਡੂ ਬਾਹਰ ਘੁੰਮਦੇ ਫਿਰਦੇ ਹੁੰਦੇ ਸੀ । ਉਸ ਨੇ ਮੈਨੂੰ ਕਿਹਾ ਇੱਕ ਡੰਡੂ ਫੜ੍ਹ ਕੇ ਲਿਆ ਤੇ ਮੈਂ ਲੈਂ ਆਇਆ । ਉਸ ਦੇ ਕਹਿਣ ਤੇ ਉਹ ਡੰਡੂ ਮੈਂਨੇ ਟੇਬਲ ਤੇ ਪਏ ਮੈਡਮ ਦੇ ਪਰਸ ਵਿੱਚ ਪਾ ਦਿੱਤਾ ਜੋ ਥੋਹੜੀ ਦੇਰ ਲਈ ਬਾਹਰ ਗਈ ਸੀ। ਜਦ ਮੈਡਮ ਵਾਪਿਸ ਆਈ ਤੇ ਜਿਵੇ ਹੀ ਮੈਡਮ ਨੇ ਪਰਸ ਖੋਲੀਆਂ ਤਿਂਵੇ ਹੀ ਡੰਡੂ ਨੇ ਛਾਲ ਮਾਰੀ ਤਾਂ ਮੈਡਮ ਦੀਆਂ ਚੀਕਾਂ ਸਾਰੇ ਸਕੂਲ ਨੇ ਸੁਣੀਆ। ਇਸ ਹਾਦਸੇ ਨੂੰ ਵੇਖਣ ਪ੍ਰਿਸੀਪਲ ਸਾਹਿਬ ਵੀ ਆ ਗਏ। ਇਹ ਸ਼ਰਾਰਤ ਕਿਸ ਨੇ ਕੀਤੀ ਸੀ ਇਹ ਇੱਕ ਮਿੰਨਟ ਵਿੱਚ ਪਤਾ ਲੱਗ ਗਿਆ। ਭਾਵੇ ਇਸ ਦੀ ਸਜ਼ਾ ਦੇ ਬਦਲੇ ਮੈਨੂੰ ਬਹੁਤ ਕੁੱਟ ਖਾਣੀ ਪਈ ਪਰ ਮੈ ਸਾਰੇ ਸਕੂਲ ਵਿੱਚ ਮਸ਼ਹੂੁਰ ਹੋ ਗਿਆ। ਮੈ ਜਿਧਰੋ ਵੀ ਲੱਗਦਾ ਮੈਨੂੰ ਸਾਰੇ ਬੱਚੇ ਪਿਆਰ ਨਾਲ ਵੇਂਖਦੇ ਤੇ ਟੀਚਰ ਡਰ ਨਾਲ। ਮੇਰੀ ਹੀਨ ਭਾਵਨਾ ਫੁਰ ਕਰਕੇ ਔਹ ਗਈ।
ਉਸ ਸਾਲ ਸਾਡਾ ਸਕੂਲ ਸਥਾਪਨਾਂ ਦਿਵਸ ਮਨ੍ਹਾਂ ਰਿਹਾ ਸੀ । ਇਸ ਵਿਸ਼ੇਸ਼ ਮੌਕੇ ਤੇ ਸਕੂਲ ਵੱਲੋਂ ਰਵਿੰਦਰ ਨਾਥ ਟੈਗੋਰ ਦਾ ਲਿੱਖੀਆ ਨਾਟਕ ਸਟੇਜ਼ ਤੇ ਖੇਡਣਾ ਸੀ । ਸਕੂਲ ਨੇ ਇੱਕ ਮੈਡਮ ਜੋ ਮਸ਼ਹੂਰ ਨਾਟਕ ਨਿਰਦੇਸ਼ਕਾ ਸੀ ਨੂੰ ਬੇਨਤੀ ਕੀਤੀ ਸੀ ਵੀ ਉਹ ਇਹ ਨਾਟਕ ਤਿਆਰ ਕਰਵਾਏ।ਜਿਸ ਦਿਨ ਇਹ ਡੰਡੂ ਵਾਲੀ ਘਟਨਾ ਹੋਈ ਉਹ ਮੈਡਮ ਵੀ ਸਾਡੇ ਸਕੂਲ ਵਿੱਚ ਹੀ ਸਨ। ਨਾਟਕ ਦੇ ਮੇਨ ਪਾਤਰ ਪਾਠਕ ਨੂੰ ਨਿਭਾਉੱਣ ਲਈ ਮੈਡਮ ਨੇ ਕਈ ਬੱਚਿਆਂ ਦਾ ਟੈਸਟ ਲਿਆ ਪਰ ਉਸ ਦੀ ਤੱਸਲੀ ਨਾ ਹੋਈ। ਅਖੀਰ ਵਿੱਚ ਉਸ ਨੇ ਕਿਹਾ ਡੰਡੂ ਵਾਲਾ ਬੱਚਾ ਬੁਲਾਓ, ਇਸ ਪਾਤਰ ਲਈ ਸਭ ਤੋ ਢੁਕਵਾ ਉਹੀ ਹੈ।ਮੈਨੂੰ ਨਾਟਕ ਦੇ ਮੇਨ ਰੋਲ ਲਈ ਚੁੱਣ ਲਿਆ ਗਿਆ। ਉਸ ਨਾਟਕ ਦਾ ਮੇਨ ਪਾਤਰ ਇੱਕ ਅੱਠ ਨੌਂ ਸਾਲ ਦਾ ਸ਼ਰਾਰਤੀ ਬੱਚਾ ਸੀ ਜੋਂ ਸਭ ਨੂੰ ਬਹੁਤ ਤੰਂਗ ਕਰਦਾ ਸੀ। ਉਸ ਦੀ ਮਾਂ ਉਸ ਬੱਚੇ ਨੂੰ ਮਾਮੇ ਕੋਲ ਸ਼ਹਿਰ ਪੜ੍ਹਨ ਭੇਜ ਦਿੰਦੀ ਹੈ । ਪਰ ਉਸ ਬੱਚੇ ਦਾ ਮਾਂ ਤੋ ਬਿੰਨ੍ਹਾਂ ਦਿਲ ਨਹੀ ਲੱਗਦਾ ਤੇ ਅਖੀਰ ,ਚ, ਉਸ ਦੀ ਮਾਂ ਦੇ ਵਿਯੋਗ, ਚ, ਹੀ ਮੌਤ ਹੋ ਜਾਂਦੀ ਆ। ਇਹ ਰੋਲ ਬਹੁਤ ਭਾਵੁੱਕ ਤੇ ਔਖਾ ਸੀ । ਇਸ ਦੀ ਦੋ ਤਿੰਨ ਮਹਿਨੇ ਰਿਆਸਲ ਚੱਲੀ। ਰਿਆਸਲ ਦੇ ਸਮੇਂ ਵੀ ਉਸ ਬੰਗਾਲੀ ਕੁੜੀ ਨੇ ਮੇਰੀ ਬਹੁਤ ਮਦਦ ਕੀਤੀ।ਕਿਉੱਕੀ ਇਹ ਰੋਲ ਭਾਵੁੱਕ ਸੀ ਇਸ ਲਈ ਉਹ ਮੈਨੂੰ ਭਾਵੁੱਕ ਕਰ ਦਿੰਦੀ ਮੇਰੇ ਆਪ ਮੂਹਾਂਰੇ ਆਂਸੂ ਬਹਿ ਤੁਰਨੇ। ਮੈਂ ਹਰ ਵਾਂਰ ਉਸ ਤੋ ਵਧੀਆਂ ਕਰਦਾ ਪਰ ਕਰਦਾ ਉੱਦੋ ਹੀ ਸੀ ਜਦੋ ਉਹ ਕੁੜੀ ਸਾਹਮਣੇਂ ਹੁੰਦੀ।।ਮੈਡਮ ਨੇ ਵੀ ਭਾਂਪ ਲਿਆ ਵੀ ਮੈੱਥੋ ਵਧੀਆਂ ਕੰਮ ਕਰਾਉੱਣ ਲਈ ਉਸ ਕੁੜੀ ਦਾ ਹੋਣਾਂ ਵੀ ਜਰੂਰੀ ਹੈ। ਉਸ ਨੇ ਉਸ ਕੁੜੀ ਨੂੰ ਵੀ ਨਾਟਕ ਵਿੱਚ ਮੇਰੀੇ ਸਹਿਪਾਠਣ ਦਾ ਰੋਲ ਦਿੱਤਾ।ਅਖੀਰ ਉਹ ਦਿਨ ਵੀ ਆ ਗਿਆ ਜਦੋਂ ਉਹ ਨਾਟਕ ਮੰਂਚ ਤੇ ਖੇਡੀਆਂ ਗਿਆ। ਉਸ ਕੁੜੀ ਦੇ ਪਾਪਾ ਮੁੱਖ ਮਹਿਮਾਨ ਸਨ। ਸਾਡੇ ਵਲੋਂ ਖੇਡੇ ਨਾਟਕ ਨੇ ਧੂਮਾਂ ਪਾ ਦਿੱਤੀਆ ਮੇਰੀ ਐਕਟਿੰਗ ਨੂੰ ਸਭ ਤੋ ਵੱਧ ਸਲਾਹਿਆ ਗਿਆ ਕਿਉਕੀ ਮੇਨ ਪਾਤਰ ਮੈਂ ਸੀ। ਉਸ ਤੋ ਬਾਅਦ ਸਕੂਲ ਦੀ ਹਰ ਐਕਟੀਵਿਟੀ ,ਚ , ਮੈਂ ਹਿੱਸਾ ਲਿਆ NCC ਤੋ ਲੈ ਕੇ ਖੇਡਾਂ ਤੱਕ ਮੈ ਬੈਸਟ ਰਿਹਾ। ਜੋ ਬੱਚਾ ਸਾਲ ਪਹਿਲਾ ਇੱਕ ਦੁਬਕਿਆ ਤੇ ਡਰਾਕਲ਼ ਜਾ ਬੱਚਾ ਸੀ ਹੁੱਣ ਸਕੂਲ ਵਿੱਚ ਸਭ ਤੋ ਵੱਧ ਸਤਕਾਰਿਆ ਜਾਣ ਵਾਲਾ ਬੱਚਾ ਬੱਣ ਗਿਆ ਸੀ ।ਇਹ ਸਭ ਉਸ ਕੁੜੀ ਕਰਕੇ ਹੋ ਰਿਹਾ ਸੀ। ਮੈਂ ਹਾਕੀ ਦਾ ਵਧਿਆਂ ਪਲੇਂਅਰ ਸੀ ਪਰ ਮੇਰੇ ਕੋਲ ਖੇੜਣ ਵਾਲੇ ਜੁੱਤੇ ਨਹੀ ਸਨ। ਇਸ ਲਈ ਮੈਨੂੰ ਸਕੂਲ ਦੀ ਟੀਮ ,ਚ, ਭਾਵੇ ਰੱਖ ਲਿਆ ਸੀ ਪਰ ਗਿਆਰਾਂ ਚ ਖੇਡਣ ਦਾ ਮੌਕਾਂ ਨਾ ਦਿੱਤਾ। ਟੀਮ ਉਹ ਮੈਂਚ ਹਾਰ ਗਈ । ਅਗਲੇ ਦਿਨ ਉਹ ਕੁੜੀ ਮੇਰੇ ਲਈ ਨਵੇਂ ਜੁੱਤੇ ਲੈਂ ਆਈ ਤੇ ਪੀ.ਟੀ. ਸਰ ਨੂੰ ਕਿਹਾ ਅਗਲਾ ਮੈੱਚ ਇਸ ਨੂੰ ਖਿਡਾਓ । ਮੈਂ ਅਗਲਾ ਮੈੱਚ ਖੇਡੀਆਂ ਤੇ ਸਾਡੀ ਟੀਮ ਜਿੱਤੀ ਮੈ ਸਭ ਤੋਂ ਵੱਧ ਗੋਲ ਕਿੱਤੇ ਸਨ। ਅਸੀ ਪੂਰੇ ਜ਼ਿੱਲ਼੍ਹੇ ,ਚ, ਪਹਿਲੇਂ ਨੰਬਰ ਤੇ ਰਹੇ। ਮੈਂ ਸਭ ਤੋਂ ਵੱਧ ਗੋਲ ਕਰਨ ਵਾਲਾਂ ਖਿਲਾੜੀ ਬੱਣੀਆਂ।ਉਹ ਕੁੜੀ ਸਿਰਫ਼ ਢਾਈ ਸਾਲ ਸਾਡੇ ਸਕੂਲ ਵਿੱਚ ਰਹੀ ਉਸ ਤੋ ਬਾਅਦ ਉਸ ਦੇ ਪਾਪਾ ਦੀ ਟਰਾਸਫਰ ਹੋ ਗਈ ਤੇ ਉਹ ਚੱਲੀ ਗਈ। ਪਰ ਉਸ ਨੇ ਇਨ੍ਹੇਂ ਘੱਟ ਸਮੇਂ ਵਿੱਚ ਹੀ ਮੇਰੀ ਜਿੰਦਗੀ ਬਦਲ ਦਿੱਤੀ। ਫੇਰ ਮੈਂ ਜਿੰਦਗੀ,ਚ, ਕਦੇ ਪਿੱਛੇ ਮੁੜਕੇ ਨਹੀ ਵੇੱਖੀਆ।ਮੈਨੂੰ ਉਸ ਦੇ ਜਾਣ ਦਾ ਬਹੁਤ ਦੁੱਖ ਹੋਇਆਂ ਸੀ। ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰੀ ਛੋਟੀ ਮਾਂ ਹੋਵੇ । ਪਰ ਹੁੱਣ ਮੈ ਸੋਚਦਾ ਕੇ ਉਸ ਦਾ ਜਾਣਾ ਹੀ ਬੇਹਤਰ ਸੀ ਉਸ ਨੇ ਪਤਾ ਨਹੀ ਹੋਰ ਕਿੰਨੇ ਮੇਰੇ ਵਰਗੇ ਹੀਨ ਭਾਵਨਾ ਦੇ ਸ਼ਿਕਾਰ ਬੱਚਿਆਂ ਦਾ ਸੁਧਾਰ ਕਰਨਾ ਸੀ। ਉਹ ਵਾਕਿਆਂ ਹੀ ਇੱਕ ਮਾਂ ਸੀ।