ਸ਼ਮਿੰਦਰ ਸਿੰਘ ਇੱਕ ਵਧੀਆ ਪੋਸਟ ਤੇ ਲੱਗੀਆ ਸੀ। ਬਹੁਤ ਹੀ ਮਿਹਨਤੀ ਅਫ਼ਸਰ ਸੀ। ਆਪ ਤੋ ਵੱਡੇ ਅਫ਼ਸਰਾ ਚ ਉਸਦੀ ਚੰਗੀ ਰੈਪੂਟੇਸ਼ਨ ਸੀ। ਤੇ ਆਪ ਤੋ ਛੋਟੇ ਅਫ਼ਸਰਾ ਚ ਚੰਗੀ ਇੱਜ਼ਤ ਸੀ। ਉਹ ਇੱਕ ਚੰਗੇ ਖਾਨਦਾਨ ਚੋ ਸੀ। ਉਸ ਦਾ ਵਿਆਹ ਵੀ ਇੱਕ ਵਧੀਆ ਕੁੜੀ ਨਾਲ ਹੋਇਆ ਤੇ ਉਸਦੇ ਦੋ ਬੱਚੇ ਸਨ। ਸ਼ਮਿੰਦਰ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀ । ਉਸਦੀ ਪਤਨੀ ਵੀ ਸਰਕਾਰੀ ਸਕੂਲ ਵਿੱਚ ਟੀਚਰ ਸੀ । ਪਰਿਵਾਰ ਹਰ ਪੱਖੋ ਖੁਸ਼ਹਾਲ ਸੀ। ਜਰੂਰਤ ਜੋਗਾ ਪੈਸਾ ਵੀ ਸੀ। ਗਰਮੀਆਂ ਤੇ ਸਰਦੀਆਂ ਦੀ ਛੁੱਟੀਆਂ ਚ ਉਹ ਹਮੇਸ਼ਾ ਪਰਿਵਾਰ ਸਮੇਤ ਘੁੰਮਣ ਜਾਂਦਾ ਸੀ। ਉਸ ਨੇ ਆਪਣੀ ਕਮਾਈ ਵਿੱਚੋ ਵਧੀਆ ਘਰ ਬਣਾਇਆ ਸੀ। ਉਸ ਨੇ ਇੱਕ ਪਲਾਟ ਵੀ ਲੈ ਲਿਆ ਸੀ ਉਸ ਵਿੱਚ ਇੱਕ ਕਮਰਾਂ ਤੇ ਬਾਥਰੂਮ ਵਧੀਆ ਢੰਗ ਨਾਲ ਬਣਾਏ ਹੋਏ ਸਨ ਤਾ ਜੋ ਉੱਥੇ ਕੁਝ ਸਮਾਂ ਅਰਾਮ ਕੀਤਾ ਜਾ ਸਕੇ। ਬਾਕੀ ਸਾਰੇ ਪਲਾਟ ਵਿੱਚ ਉਸਨੇ ਵਧੀਆਂ ਫੁੱਲ ਬੂੱਟੇ ਲਾਏ ਸਨ। ਹਰ ਐਤਵਾਰ ਨੂੰ ਉਹ ਪਰਿਵਾਰ ਸਮੇਂਤ ਇੱਥੇ ਆਉਦਾ ਤੇ ਕੁਝ ਸਮਾਂ ਬਤੀਤ ਕਰਦਾ। ਇੱਥੇ ਆ ਕੇ ਉਸ ਨੂੰ ਕਾਫ਼ੀ ਸਕੂਨ ਮਿਲਦਾ। ਇਸ ਤਰ੍ਹਾਂ ਕਈ ਸਾਲ ਲੰਘ ਗਏ ।ਬੱਚੇ ਵੱਡੇ ਹੋ ਗਏ ਕਾਲਜਾ ਵਿੱਚ ਪੜ੍ਹਨ ਲੱਗ ਗਏ। ਸ਼ਮਿੰਦਰ ਤੇ ਉਸ ਦੀ ਪਤਨੀ ਦੀ ਉਮਰ ਪੰਜਾਹ ਸਾਲ ਤੋਂ ਟੱਪ ਗਈ। ਹੁਣ ਤੱਕ ਸਭ ਠੀਕ ਚੱਲ ਰਿਹਾ ਸੀ। ਸ਼ਮਿੰਦਰ ਆਪਣੀ ਪਤਨੀ ਤੋਂ ਬਹੁਤ ਖੁਸ਼ ਸੀ ਉਹ ਉਸਦੀ ਹਰ ਲੋੜ ਪੂਰੀ ਕਰਦੀ ਸੀ। ਹੁਣ ਉਨ੍ਹਾਂ ਦੇ ਬੱਚੇ ਅਲਗ ਅਲਗ ਕਮਰਿਆਂ ਵਿੱਚ ਪੈਂਣ ਲੱਗ ਗਏ। ਪਤੀ ਪਤਨੀ ਨੂੰ ਪੂਰੀ ਪ੍ਰਾਈਵੇਸੀ ਮਿਲ ਗਈ। ਸ਼ਮਿੰਦਰ ਸਿੰਘ ਇਸ ਗਲ਼ ਤੋਂ ਕਾਫ਼ੀ ਖੁਸ਼ ਸੀ। ਅਚਾਣਕ ਸ਼ਮਿੰਦਰ ਦੀ ਪਤਨੀ ਬਿਮਾਰ ਰਹਿਣ ਲੱਗ ਗਈ। ਉਹ ਔਰਤਾਂ ਵਾਲੀਆਂ ਕਈ ਬਿਮਾਰੀਆਂ ਦੀ ਸ਼ਿਕਾਰ ਹੋ ਗਈ। ਉਸ ਨੂੰ ਪਿਸ਼ਾਬ ਦੇ ਨਾਲ ਨਾਲ ਹੋਰ ਵੀ ਕਈ ਪ੍ਰਾਬਲਮਸ ਹੋ ਗਈਆ। ਉਸ ਦੀ ਰੂਚੀ ਧਾਰਮਿਕ ਹੋ ਗਈ। ਉਹ ਸਵੇਰੇ ਸ਼ਾਮ ਪਾਠ ਕਰਦੀ । ਉਸ ਨੇ ਆਪਣੀ ਨੌਕਰੀ ਤੋਂ ਵੀ ਰਿਟਾਇਰਮੈਂਟ ਲੈ ਲਈ ।ਹੁਣ ਉਹ ਸ਼ਮਿਦਰ ਦੀ ਲੋੜ ਨੂੰ ਪੂਰਾ ਨਹੀ ਕਰ ਸਕਦੀ ਸੀ।ਸ਼ਮਿੰਦਰ ਇਸ ਗਲ਼ ਤੋਂ ਕਾਫ਼ੀ ਨਰਾਜ਼ ਸੀ। ਪਤੀ ਪਤਨੀ ਦੇ ਰਿਸ਼ਤੇ ਵਿੱਚ ਤਨਾਵ ਰਹਿਣ ਲੱਗ ਗਿਆ। ਉਹ ਛੋਟੀ ਛੋਟੀ ਗਲ਼ ਤੇ ਇੱਕ ਦੂਜੇ ਨਾਲ ਝਗੜਾ ਕਰਨ ਲੱਗ ਜਾਂਦੇ। ਸੌਂਦੇ ਉਹ ਭਾਵੇ ਇੱਕੋ ਬੈਂਡ ਤੇ ਸਨ ਪਰ ਉਨ੍ਹਾਂ ਵਿੱਚ ਦੂਰੀਆਂ ਆ ਗਈਆ। ਸ਼ਮਿੰਦਰ ਤੇ ਉਸ ਦੀ ਪਤਨੀ ਦਾ ਆਪਸ ਵਿੱਚ ਪਤੀ ਪਤਨੀ ਵਾਲ ਕੋਈ ਸਬੰਧ ਨਾ ਰਿਹਾ ।ਸ਼ਮਿੰਦਰ ਸਿੰਘ ਇਸ ਗਲ ਤੋ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਉਹ ਆਪਣੀ ਇਹ ਸਮਸਿਆ ਕਿਸੇ ਨਾਲ ਸਾਝੀ ਵੀ ਨਹੀ ਕਰ ਸਕਦਾ ਸੀ।ਬਸ ਉਹ ਆਪਣੀ ਪਤਨੀ ਨੂੰ ਬੁਰਾ ਭਲਾ ਕਹਿਣ ਤੋ ਸਿਵਾਏ ਹੋਰ ਕੁਝ ਨਾ ਕਰ ਸਕਦਾ। ਇਸ ਤਰ੍ਹਾਂ ਕਾਫ਼ੀ ਮਹਿਨੇ ਲੰਘ ਗਏ।ਸ਼ਮਿੰਦਰ ਦੀ ਮੁਸ਼ਕਲ ਹੋਰ ਵੱਧਣ ਲੱਗੀ। ਉਸ ਨੇ ਡਾਕਟਰ ਨਾਲ ਸਲਾਹ ਕੀਤੀ । ਪਰ ਡਾਕਟਰ ਕੋਲ ਵੀ ਇਸ ਸਮਸਿਆ ਦਾ ਕੋਈ ਹਲ ਨਹੀ ਸੀ। ਸ਼ਮਿੰਦਰ ਨੇ ਆਪਣੇ ਖਾਸ ਦੋਸਤ ਵਿਕਰਮ ਨੂੰ ਆਪਣੀ ਮੁਸ਼ਕਲ ਦਸੀ। ਉਸ ਦੇ ਦੋਸਤ ਵਿਕਰਮ ਦੇ ਕਈ ਜਨਾਨੀਆਂ ਨਾਲ ਨਜਾਇਜ਼ ਸਬੰਧ ਸਨ । ਉਸ ਨੇ ਸ਼ਮਿੰਦਰ ਨੂੰ ਕਿਸੇ ਔਰਤ ਨਾਲ ਸੰਬਧ ਬਣਾਉਣ ਦੀ ਸਲਾਹ ਦਿੱਤੀ।ਸ਼ਮਿੰਦਰ ਨੂੰ ਇਹ ਸਲਾਹ ਬਿਲਕੁਲ ਵੀ ਠੀਕ ਨਾ ਲੱਗੀ। ਉਸ ਨੂੰ ਆਪਣੇ ਪਰਿਵਾਰ ਦਾ ਖਿਆਲ ਆਇਆ । ਬੱਚਿਆਂ ਦਾ ਆਪਣੀ ਪਤਨੀ ਦਾ ਆਪਣੇ ਰੁਤਬੇ ਦਾ ਰੈਪੂਟੇਸ਼ਨ ਦਾ ਖਿਆਲ ਉਸ ਦੇ ਦਿਮਾਗ ਵਿੰਚ ਘੁੰਮ ਗਿਆ। ਇਸ ਲਈ ਉਸ ਨੇ ਆਪਣੇ ਦੋਸਤ ਵਿਕਰਮ ਨੂੰ ਨਾਂ ਦੇ ਦਿੱਤੀ। ਪਰ ਉਸਦੀ ਅੰਦਰਲੀ ਅੱਗ ਉਸ ਨੂੰ ਟਿਕਨ ਨਾ ਦਿੰਦੀ । ਉਹ ਕਦੇ ਸੋਚਦਾ ਕਿ ਉਸ ਨੂੰ ਵਿਕਰਮ ਦੀ ਗਲ ਮਨ ਲੈਣੀ ਚਾਹਿੰਦੀ ਹੈ। ਪਰ ਦੁਸਰੇ ਪਲ਼ ਉਸ ਨੂੰ ਬਦਨਾਮੀ ਦਾ ਡਰ ਸਤਾਉਦਾ ਸੀ। ਉਹ ਕਰੇ ਤਾ ਕੀ ਕਰੇ। ਉਸ ਨੇ ਵਿਕਰਮ ਨੂੰ ਆਪਣੇ ਮਨ ਦੀ ਗਲ ਦਸੀ। ਵਿਕਰਮ ਨੇ ਉਸ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਵੀ ਕਿਸੇ ਨੂੰ ਵੀ ਪਤਾ ਨਹੀ ਲੱਗੇ ਗਾ।
“ਤੂੰ ਕਿਉ ਡਰਦਾ ਯਾਰ ਤੇਰੇ ਕੋਲ ਐਨੀ ਵਧੀਆਂ ਜਗ੍ਹਾਂ ਹੈ ਤੇਰਾ ਪਲਾਟ ਤੂੰ ਫੇਰ ਵੀ ਘਬਰਾਈ ਜਾਨਾ”
” ਯਾਰ ਉੱਥੇ ਮਾਲੀ ਵੀ ਤਾ ਬੈਠਾ”
” ਉਹ ਤੇਰਾ ਨੌਕਰ ਹੈ ਤੇਰੀ ਦਿੱਤੀ ਤਨਖਾਹ ਨਾਲ ਗੁਜ਼ਾਰਾ ਕਰਦਾ ਸੋ ਦੋ ਸੋ ਦੇ ਕੇ ਉਸ ਦਾ ਮੂੰਹ ਬੰਦ ਕਰ ਦੇਵਾਗੇਂ”
” ਪਰ ਯਾਰ ਜੇ ਉਹ ਮੈਨੂੰ ਬਲੈਕਮੇਲ ਕਰਨ ਲੱਗ ਗਈ ਫੇਰ”
” ਇਹ ਗਰੰਟੀ ਮੇਰੀ ਤੂੰ ਮੇਰਾ ਦੋਸਤ ਹੈ । ਤੈਨੂੰ ਕੋਈ ਬਲੈਕਮੇਲ ਨਹੀ ਕਰੂਗਾਂ ਤੂੰ ਹਾ ਕਰ ਬਸ ਮੈਥੋ ਵੀ ਤੇਰਾ ਦੁੱਖ ਵੇਖਿਆ ਨਹੀ ਜਾਂਦਾ”
ਵਿਕਰਮ ਦੀਆਂ ਗਲ਼ਾ ਸੁਣ ਸ਼ਮਿੰਦਰ ਸੋਚੀ ਪੈ ਗਿਆ ਉਸ ਨੂੰ ਵੀ ਲੱਗੀਆ ਗਲ਼ ਤਾਂ ਉਹ ਠੀਕ ਹੀ ਕਹਿੰਦਾ ਕਿਸੇ ਨੂੰ ਪਤਾ ਕਿਵੇ ਲੱਗ ਜਾਉ । ਬਸ ਮਾਲੀ ਦੀ ਗਲ਼ ਹੈ ਉਸ ਦਾ ਕੀ ਹੈ ਪੈਸੇ ਦੇ ਕੇ ਉਸ ਦਾ ਮੂੰਹ ਬੰਦ ਕਰ ਦੀਆਂਗੇ। ਫੇਰ ਉਸ ਨੇ ਆਪਣੀ ਪਤਨੀ ਬਾਰੇ ਸੋਚਿਆ ਅਜ ਤੱਕ ਸ਼ਮਿੰਦਰ ਨੇ ਆਪਣੀ ਪਤਨੀ ਤੋਂ ਬਿੰਨ੍ਹਾਂ ਕਿਸੇ ਬਾਰੇ ਸੋਚਿਆ ਵੀ ਨਹੀ ਸੀ। ਪਰ ਅਗਲੇ ਹੀ ਪਲ੍ਹ ਉਸ ਨੂੰ ਪਤਨੀ ਤੇ ਗੁੱਸਾ ਆਇਆ ਵੀ ਉਹ ਕਿਹੜਾ ਮੇਰੇ ਬਾਰੇ ਸੋਚਦੀ ਆ। ਉਸ ਨੂੰ ਮੇਰੀ ਤੜਫ਼ ਨਹੀ ਦਿੱਖਦੀ। ਇਹ ਸਭ ਕੁਝ ਸੋਚ ਕੇ ਉਸ ਨੇ ਵਿਕਰਮ ਨੂੰ ਫੋਨ ਕਰ ਦਿੱਤਾ। ਨਾਲ ਇਹ ਸ਼ਰਤ ਵੀ ਰੱਖ ਦਿੱਤੀ ਕੇ ਵਿਕਰਮ ਉੱਥੇ ਨਹੀ ਹੋਵੇਗਾ। ਅਗਲੇ ਦਿਨ ਦਾ ਪ੍ਰੋਗਰਾਮ ਬਣ ਗਿਆ। ਵਿਕਰਮ ਆਪਣੀ ਕਾਰ ਵਿੱਚ ਉਸ ਔਰਤ ਨੂੰ ਉਸ ਦੇ ਪਲਾਟ ਵਾਲੇ ਕਮਰੇ ਵਿੱਚ ਛੜ ਆਇਆ ਤੇ ਉਸ ਨੇ ਸ਼ਮਿੰਦਰ ਨੂੰ ਫੋਨ ਕਰਕੇ ਦਸ ਦਿੱਤਾ। ਸ਼ਮਿੰਦਰ ਆਪਣੇ ਪਲਾਟ ਤੋਂ ਜਿਆਦਾ ਦੂਰ ਨਹੀ ਸੀ । ਉਹ ਆਪਣੇ ਪਲਾਟ ਵੱਲ ਚੱਲ ਪਿਆ। ਰਸਤੇ ਵਿੱਚ ਉਹ ਉਸ ਔਰਤ ਬਾਰੇ ਸੋਚਦਾ ਜਾ ਰਿਹਾ ਸੀ ਉਹ ਕਿਹੋ ਜਿਹੀ ਹੋਵੇਗੀ। ਕਦੇ ਉਹ ਫੇਰ ਆਪਣੀ ਪਤਨੀ ਬਾਰੇ ਸੋਚਦਾ ਪਰ ਅਗਲੇ ਪਲ੍ਹ ਉਸ ਦੇ ਜਿਸਮ ਦੀ ਅੱਗ ਉਸ ਨੂੰ ਸਭ ਕੁਝ ਭੁੱਲਾ ਦਿੰਦੀ। ਇਸ ਉਦੇੜ ਬੁੱਨ ਚ ਉਹ ਆਪਣੇ ਪਲਾਟ ਤੇ ਪਹੁਚ ਗਿਆ ।ਮਾਲੀ ਨੇ ਦਰਵਾਜ਼ਾ ਖੋਲ ਦਿੱਤਾ ਤੇ ਗਡੀ ਅੰਦਰ ਜਾਣ ਮਗਰੋ ਬੰਦ ਕਰ ਦਿੱਤਾ। ਦਰਅਸਲ ਵਿਕਰਮ ਮਾਲੀ ਨੂੰ ਉਸਦੀ ਫੀਸ ਦੇ ਗਿਆ ਸੀ। ਸ਼ਮਿੰਦਰ ਗਡੀ ਚੋ ਉੱਤਰ ਕੇ ਸਿੱਧਾ ਕਮਰੇ ਵਿੱਚ ਪਹੁੱਚ ਗਿਆ। ਸਾਹਮਣੇ ਸੋਫ਼ੇ ਤੇ ਇੱਕ ਬਹੁਤ ਹੀ ਖੁਬਸੂਰਤ ਤੇ ਜਵਾਨ ਕੁੜੀ ਜਿਸ ਦੀ ਉਮਰ ਮਹਿਜ਼ ਵੀਹ ਇੱਕੀ ਸਾਲ ਦੀ ਸੀ ਬੈਠੀ ਸੀ। ਉਹ ਸ਼ਮਿੰਦਰ ਨੂੰ ਵੇਖ ਕੇ ਖੜੀ ਹੋ ਗਈ ਤੇ ਉਸ ਨੇ ਸ਼ਮਿੰਦਰ ਨੂੰ ਹੱਥ ਜੋੜ ਕੇ ਫਤਿਹ ਬੁਲਾਈ। ਉਸ ਨੂੰ ਵੇੱਖ ਕੇ ਸ਼ਮਿੰਦਰ ਇੱਕ ਦਮ ਘਬਰਾ ਗਿਆ ਇਹ ਮੈਥੋ ਅੱਧੀ ਉਮਰ ਦੀ ਕੁੜੀ ਲੈ ਕੇ ਆਇਆ ਮੇਰੇ ਲਈ। ਉਸ ਨੂੰ ਵਿਕਰਮ ਤੇ ਬਹੁਤ ਗੁੱਸਾ ਆਇਆ। ਉਹ ਕੁੜੀ ਨੂੰ ਬੈਠਣ ਦਾ ਇਸ਼ਾਰਾ ਕਰਕੇ ਆਪ ਬਾਥਰੂਮ ਦੇ ਬਹਾਨੇ ਵਿਕਰਮ ਨੂੰ ਫੋਨ ਕਰਨ ਲੱਗਾ ।
” ਸਾਲੀਆਂ ਆਹ ਬੱਚੀ ਲਿਆਇਆ ਤੂੰ ਤੈਨੂੰ ਸ਼ਰਮ ਨੀ ਆਈ”
“ਉਹ ਯਾਰ ਇਹ ਪਰਫੈਸ਼ਨਲ ਆ ਇਸ ਨੇ ਪੈਸੇ ਲੈਂਣੇ ਆ ਤੂੰ ਕਿਹੜਾ ਇਹਦੇ ਨਾਲ ਵਿਆਹ ਕਰਵਾਉਣਾ ਬੱਚੀ ਨੂੰ ”
” ਉਹ ਬੇਵਕੁਫ਼ ਕੋਈ ਹਾਣ ਪ੍ਰਵਾਣ ਤਾ ਹੋਵੇ”
” ਹੁੱਣ ਮੇਰੇ ਕੋਲ ਜੋ ਸੀ ਮੈਂ ਲੈ ਆਇਆ ਅਗਲੀ ਵਾਰ ਤੋਂ ਇਸ ਗਲ਼ ਦਾ ਖਿਆਲ ਰੱਖੂਗਾ ।ਅੱਛਾ ਜਦੋ ਫ੍ਰੀ ਹੋ ਗਏ ਦਸ ਦੀ ਮੈ ਉਸ ਨੂੰ ਛੜ ਆਵਾਗਾ ਮੈਂ ਉਸ ਦੀ ਮਾਂ ਨੂੰ ਕਹਿਕੇ ਆਇਆ”
” ਤੂੰ ਇਹਦੀ ਮਾਂ ਨੂੰ ਦਸ ਕੇ ਲੈ ਕੇ ਆਇਆ ”
“ਹੋਰ ਨਹੀ ਉਹ ਪਹਿਲਾਂ ਪੈਸੇ ਫ਼ੜਦੀ ਆ ਫ਼ੇਰ ਭੇਜਦੀ ਆ”
ਸ਼ਮਿੰਦਰ ਉਸ ਦੀ ਗਲ਼ ਸੁੱਣਕੇ ਦੰਗ ਰਹਿ ਗਿਆ। ਉਹ ਫ਼ੋਨ ਬੰਦ ਕਰਕੇ ਬਾਥਰੂਮ ਵਿੱਚੋ ਬਾਹਰ ਆਇਆ। ਜਦੋਂ ਉਹ ਕਮਰੇ ਵਿੱਚ ਆਇਆ ਤਾ ਕੁੜੀ ਨੇ ਆਪਣੇ ਕਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਸ਼ਮਿੰਦਰ ਨੇ ਉਸ ਨੂੰ ਇਹ ਕਰਨ ਤੋਂ ਮਨ੍ਹਾਂ ਕਰ ਦਿੱਤਾ ਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਬੇਟਾ ਤੂੰ ਬੈਠ। ਸ਼ਮਿੰਦਰ ਦੇ ਮੂੰਹ ਬੇਟਾ ਸ਼ਬਦ ਸੁਣਕੇ ਕੁੜੀ ਇੱਕ ਦਮ ਹੈਰਾਨ ਹੋ ਗਈ। ਉਹ ਬੈਂਡ ਤੇ ਬੈਠ ਗਈ। ਸ਼ਮਿੰਦਰ ਉਸਦੇ ਸਾਹਮਣੇ ਸੋਫ਼ੇ ਤੇ ਬੈਠ ਗਿਆ। ਉਸ ਨੇ ਕੁੜੀ ਨੂੰ ਪਿਆਰ ਨਾਲ ਇਸ ਦਲਦਲ ਵਿੱਚ ਆਉਣ ਦਾ ਕਾਰਨ ਪੁੱਛਿਆ। ਕੁੜੀ ਨੇ ਦਸੀਆ ਕੇ ਉਸ ਦੀ ਮਾਂ ਨੇ ਉਸ ਨੂੰ ਪੈਸੀਆਂ ਦੀ ਖਾਤਰ ਇਸ ਦਲ ਦਲ ਵਿੱਚ ਧੱਕ ਦਿੱਤਾ। ਉਹ ਇੱਕ ਮੁੰਡੇ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰ ਮੇਰੀ ਮਾਂ ਨੇ ਮੈਨੂੰ ਪੈਸੀਆ ਦੀ ਖਾਤਰ ਇਸ ਦਲਦਲ ਵਿੱਚ ਸੁੱਟ ਦਿੱਤਾ। ਆਪਣੀ ਇਹ ਦਰਦ ਭਰੀ ਕਹਾਣੀ ਸੁਣਾਉਦੀ ਸੁਣਾਉਦੀ ਕੁੜੀ ਰੋ ਰਹੀ ਸੀ। ਸ਼ਮਿੰਦਰ ਨੇ ਉਸ ਨੂੰ ਪੁੱਛਿਆ ਕੇ ਅਜ ਵੀ ਉਹ ਮੁੰਡਾ ਤੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੈ ਉਹ ਕੀ ਕਰਦਾ ।ਕੁੜੀ ਨੇ ਦਸੀਆ ਉਹ ਇੱਕ ਮਕੈਨਿਕ ਹੈ ਤੇ ਗੈਰਾਜ਼ ਤੇ ਕੰਮ ਕਰਦਾ ਉਹ ਅਜ ਵੀ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੈ।ਸ਼ਮਿੰਦਰ ਨੇ ਕੁੜੀ ਨੂੰ ਕਿਹਾ ਤੂੰ ਫੋਨ ਕਰ ਉਸ ਮੁੰਡੇ ਨੂੰ ਤੇ ਮੇਰੇ ਨਾਲ ਗਲ ਕਰਵਾ।ਕੁੜੀ ਨੇ ਫੋਨ ਤੇ ਸ਼ਮਿੰਦਰ ਦੀ ਗਲ ਉਸ ਮੁੰਡੇ ਨਾਲ ਕਰਵਾ ਦਿੱਤੀ। ਸ਼ਮਿੰਦਰ ਕੁੜੀ ਨੂੰ ਕਾਰ ਵਿੱਚ ਬਿਠਾ ਕੇ ਉਸ ਦੇ ਘਰ ਦੇ ਬਾਹਰ ਛੜ ਆਇਆ। ਉਸ ਨੇ ਕੁੜੀ ਤੋਂ ਉਸ ਦਾ ਮੋਬਾਇਲ ਨੰਬਰ ਲੈ ਲਿਆ ਸੀ। ਵਿਕਰਮ ਦਾ ਫੋਨ ਆਇਆ ਤਾ ਸ਼ਮਿੰਦਰ ਨੇ ਉਸ ਨੂੰ ਕਹਿ ਦਿੱਤਾ ਵੀ ਮੈ ਛੱੜ ਆਇਆ ਉਸ ਨੂੰ ਉਸ ਦੇ ਘਰ। ਵਿਕਰਮ ਵੀ ਹੇਰਾਨ ਸੀ।
ਅਗਲੇ ਦਿਨ ਸ਼ਮਿੰਦਰ ਉਸ ਮੁੰਡੇ ਨੂੰ ਮਿਲਣ ਉਸ ਦੇ ਗੈਰਾਜ਼ ਵਿੱਚ ਗਿਆ । ਉਸ ਨੇ ਮੁੰਡੇ ਨਾਲ ਸਾਰੀ ਗਲਬਾਤ ਕਰਕੇ ਕੁੜੀ ਨੂੰ ਫੋਨ ਕਰਕੇ ਬੁਲਾ ਲਿਆ।ਸ਼ਮਿੰਦਰ ਇਲਾਕੇ ਦੇ ਠਾਣੇਦਾਰ ਨੂੰ ਜਾਣਦਾ ਸੀ ਉਸ ਨੇ ਉਸ ਨਾਲ ਸਾਰਾ ਮਾਮਲਾ ਡਿਸਕਸ ਕੀਤਾ ਤੇ ਫੈਸਲਾ ਕੀਤਾ ਵੀ ਉਨ੍ਹਾਂ ਦੋਨਾਂ ਦਾ ਵਿਆਹ ਕਰਵਾ ਦਿੱਤਾ ਜਾਵੇ ਉਹ ਵੀ ਅਜ।ਮੁੰਡੇ ਕੁੜੀ ਨੇ ਹਾ ਕਰ ਦਿੱਤੀ ਤੇ ਪੁਲੀਸ ਦੀ ਮੌਜ਼ਦੂਗੀ ਵਿੱਚ ਸ਼ਮਿੰਦਰ ਨੇ ਦੋਨਾਂ ਦਾ ਵਿਆਹ ਕਰਵਾ ਦਿੱਤਾ । ਕੁੜੀ ਨੂੰ ਸਮਝਾਇਆ ਵੀ ਮਾਂ ਤੋ ਡਰਨ ਦੀ ਲੋੜ ਨਹੀ ਜੇ ਕੁਝ ਕਹੇ ਤਾ ਪੁਲੀਸ ਨੂੰ ਸ਼ਕਾਇਤ ਕਰ ਦੇਈ। ਮੁੰਡੇ ਤੇ ਕੁੜੀ ਨੇ ਸ਼ਮਿੰਦਰ ਦੇ ਪੈਰੀ ਹੱਥ ਲਾਏ।
” ਅਸੀ ਰਹਾਗੇ ਕਿੱਥੇ ਜੀ ਮੇਰੇ ਕੋਲ ਤਾ ਕੋਈ ਟਿਕਾਨਾ ਨਹੀ ਰਹਿਣ ਦਾ ਮੈ ਤਾ ਕਿਸੇ ਮੁੰਡੇ ਨਾਲ ਰਹਿੰਦਾ ਸੀ” ਮੁੰਡੇ ਨੇ ਸ਼ਮਿੰਦਰ ਸਿੰਘ ਨੂੰ ਕਿਹਾ।
” ਆਉ ਮੇਰੇ ਨਾਲ ”
ਸ਼ਮਿੰਦਰ ਨੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਬੈਠਾਇਆ ਤੇ ਆਪਣੇ ਪਲਾਟ ਤੇ ਲੈ ਆਇਆ।
” ਜਿੰਨ੍ਹਾਂ ਚਿਰ ਤੁਹਾਨੂੰ ਕੋਈ ਰਿਹਾਇਸ਼ ਨਹੀ ਮਿਲਦੀ ਤੁਸੀ ਐਥੇ ਰਹੋ”
ਉਸ ਨੇ ਮਾਲੀ ਨੂੰ ਸਾਰੀ ਹਦਾਇਤ ਕਰ ਦਿੱਤੀ। ਉਸ ਨੇ ਕੁਝ ਪੈਸੇ ਵੀ ਦੇ ਦਿੱਤੇ ਉਨ੍ਹਾਂ ਨੂੰ।
” ਜੇ ਤੁਹਾਨੂੰ ਕੋਈ ਤੰਗ ਕਰੇ ਤਾ ਮੈਨੂੰ ਫੋਨ ਕਰ ਦੇਣਾ”
” ਸਰ ਅਸੀ ਤੁਹਾਡਾ ਇਹ ਦੇਣਾ ਕਿਵੇ ਦੇਵਾਗੇ ਤੁਸੀ ਸਾਨੂੰ ਪੁਨਰ ਜਨਮ ਦਿੱਤਾ ” ਉਹ ਦੋਵੇ ਮੁੰਡਾ ਕੁੜੀ ਸ਼ਮਿੰਦਰ ਦੇ ਪੈਰੀ ਢਿੰਗ ਪਏ।
” ਨਹੀ ਬੱਚਿਉ ਪੁਨਰ ਜਨਮ ਤਾ ਮੇਰਾ ਹੋਇਆ। ਤੁਸੀ ਮੇਰੇੇ ਦਿਮਾਗ ਤੋ ਵਾਸਨਾ ਦੀ ਪੱਟੀ ਲਾ ਕੇ ਸੁੱਟ ਦਿੱਤੀ ਤੇ ਤੇ ਮੈਨੂੰ ਨਵਾ ਜਨਮ ਦਿੱਤਾ ।