ਪੰਜਵੀ ਜਮਾਤ ਵਿੱਚ ਪੜ੍ਹਦਾ ਮੈਂ ਮੇਰੇ ਦਾਦਾ ਜੀ ਅਤੇ ਉਸਦੇ ਫੁਫੜ ਸ੍ਰੀ ਸ਼ਾਵਨ ਸਿੰਘ ਗਰੋਵਰ ਨਾਲ ਦਾਦਾ ਜੀ ਦੇ ਚਚੇਰੇ ਭਰਾ ਸ੍ਰੀ ਗੁਰਬਚਨ ਸੇਠੀ ਦੇ ਵੱਡੇ ਬੇਟੇ ਸ੍ਰੀ ਓਮ ਪ੍ਰਕਾਸ਼ ਦੇ ਮੰਗਣੇ ਤੇ ਕਾਲਾਂਵਾਲੀ ਮੰਡੀ ਗਿਆ। ਸ੍ਰੀ ਗੁਰਬਚਨ ਸੇਠੀ ਕੁਝ ਸਮਾਂ ਪਹਿਲਾਂ ਹੀ ਗਲੇ ਦੇ ਕੈਂਸਰ ਨਾਲ ਫੋਤ ਹੋ ਚੁੱਕੇ ਸਨ। ਇਸ ਲਈ ਉਹ ਪਰਿਵਾਰ ਦਾਦਾ ਜੀ ਨੂੰ ਹੀ ਵੱਡਿਆਂ ਵਾਲਾ ਮਾਣ ਸਨਮਾਨ ਦਿੰਦਾ ਸੀ। ਓਮ ਪ੍ਰਕਾਸ਼ ਹੁਰੀ ਤਿੰਨ ਭਰਾ ਸਨ। ਵਿਚਾਲੜੇ ਦਾ ਨਾਮ ਮੋਹਨ ਲਾਲ ਅਤੇ ਛੋਟੇ ਦਾ ਨਾਮ ਭਗਵਾਨ ਦਾਸ ਸੀ ਜਿਸ ਨੂੰ ਭਾਨਾ ਵੀ ਆਖਦੇ ਸਨ। ਅਸੀਂ ਕੋਈਂ ਬਾਦ ਦੁਪਹਿਰ ਬਾਰਾਂ ਇੱਕ ਵਜੇ ਕਾਲਾਂਵਾਲੀ ਪਹੁੰਚੇ ਤੇ ਸ਼ਾਮ ਨੂੰ ਹੀ ਮੰਗਣੇ ਦੀ ਰਸਮ ਸੀ। ਕੁੜਮਾਂ ਵੱਲੋਂ ਰਿਸ਼ਤੇਦਾਰਾਂ ਲਈ ਤਮੋਲਾਂ ਆਈਆਂ ਸਨ। ਵਾਪੀਸੀ ਤੇ ਉਹਨਾਂ ਨੇ ਮੇਰੇ ਦਾਦਾ ਜੀ ਅਤੇ ਫੁਫੜ ਸ੍ਰੀ ਸਾਵਣ ਸਿੰਘ ਨੂੰ ਕੁੜਮਾਂ ਵੱਲੋਂ ਆਏ ਗਿਆਰਾਂ ਗਿਆਰਾਂ ਰੁਪਏ ਦਿੱਤੇ।
“ਅੱਛਾ ਇਹ ਦੰਦ ਘਿਸਾਈ ਹੈ।” ਕਹਿਕੇ ਬਾਬਾ ਸਾਵਣ ਸਿੰਘ ਨੇ ਉਹ ਰੁਪਈਏ ਫੜ੍ਹ ਲਏ। ਨਾਲੇ ਉਹ ਹੱਸ ਪਿਆ। ਬਾਬੇ ਸਾਵਣ ਸਿੰਘ ਦੇ ਕਹੇ ਬੋਲ ਅੱਜ ਵੀ ਮੇਰੇ ਯਾਦ ਹਨ। ਉਸ ਤੋਂ ਬਾਦ ਆਏ ਰਿਸ਼ਤੇਦਾਰ ਨੂੰ ਅਜਿਹੇ ਪੈਸੇ ਦੇਣ ਸਮੇਂ ਦੰਦ ਘਿਸਾਈ ਸ਼ਬਦ ਹੀ ਵਰਤਦਾ ਹਾਂ। ਵੈਸੇ ਜੇ ਸੋਚੀਏ ਤਾਂ ਰੋਟੀ ਪਾਣੀ ਛਕਾਉਣ ਤੋਂ ਬਾਦ ਇਸ ਤਰਾਂ ਦੇ ਪੈਸੇ ਸਗਨ ਦੇ ਰੂਪ ਵਿੱਚ ਦੇਣੇ ਹੁੰਦੀ ਤਾਂ ਦੰਦ ਘਿਸਾਈ ਹੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ