“ਪਾਪਾ ਮੈਨੂੰ ਸਮਝ ਨਹੀ ਆਉਂਦੀ ਭੂਆ ਜੀ ਜਦੋ ਵੀ ਆਉਂਦੇ ਹਨ ਹਰ ਇੱਕ ਤੇ ਬੜਾ ਰੋਹਬ ਮਾਰਦੇ ਹਨ। ਦਾਦੀ ਜੀ ਵੀ ਇੰਨਾ ਦੀ ਬਾਹਲੀ ਇੱਜਤ ਕਰਦੇ ਹਨ। ਉਲਟਾ ਜਾਂਦਿਆਂ ਨੂੰ ਵੀ ਦਾਦੀ ਜੀ ਹਰ ਵਾਰੀ ਵਾਧੂ ਪੈਸੇ ਦਿੰਦੇ ਹਨ।” ਮੈ ਭੂਆ ਜੀ ਦੇ ਜਾਣ ਤੋਂ ਬਾਦ ਅੱਕੀ ਹੋਈ ਨੇ ਆਪਣੇ ਦਾਦਾ ਜੀ ਨੂੰ ਪੁਛਿਆ।
“ਬੇਟਾ ਤੇਰੇ ਭੂਆ ਜੀ ਵੀ ਇਸੇ ਘਰ ਦੀ ਹੀ ਧੀ ਹਨ। ਜਿਵੇ ਤੂੰ ਹੈ। ਉਸਦਾ ਵੀ ਇਸ ਘਰ ਤੇ ਵਿੱਚ ਕਦੇ ਤੇਰੇ ਜਿੰਨੇ ਹੀ ਅਧਿਕਾਰ ਸੀ। ਵਿਆਹ ਤੌ ਬਾਦ ਉਹ ਪਰਾਈ ਹੋ ਗਈ। ਪਰ ਹੈ ਇਸੇ ਘਰ ਦੀ ਜਾਈ।”
“ਤੇ ਪਾਪਾ ਫਿਰ ਮੇਰਾ ਵੀ ਜਦੋ ਵਿਆਹ ਹੋ ਗਿਆ ਤੇ ਮੈ ਵੀ ਫਿਰ ਪਰਾਈ ਹੋ ਜਾਵਾਂਗੀ । ਫਿਰ ਮੇਰਾ ਇਸ ਘਰ ਤੇ ਅਧਿਕਾਰ ਘਟ ਜਾਵੇਗਾ।”
“ਬੇਟਾ ਹਰ ਧੀ ਕਦੇ ਨਾ ਕਦੇ ਪਰਾਈ ਹੁੰਦੀ ਹੈ। ਤੇ ਉਸਦੇ ਅਧਿਕਾਰ ਘੱਟ ਹੀ ਜਾਂਦੇ ਹਨ।” ਦਾਦਾ ਜੀ ਨੇ ਕਿਹਾ।
ਉਸ ਦਿਨ ਤੋ ਬਾਦ ਹੁਣ ਜਦੋਂ ਮੈ ਆਪਣੇ ਆਪਨੂੰ ਭੂਆ ਦੇ ਰੂਪ ਵਿੱਚ ਵੇਖਦੀ ਹਾਂ ਤਾਂ ਮੈਨੂੰ ਮੇਰੀ ਓਹੀ ਭੂਆ ਬਹੁਤ ਪਿਆਰੀ ਲੱਗਦੀ ਹੇ ਤਰਸ ਜਿਹਾ ਆਉਂਦਾ ਹੈ।
#ਰਮੇਸ਼ਸੇਠੀਬਾਦਲ
ਸੰਪਰਕ 9876627233