ਅੰਜਲੀ | anjali

ਅੰਜਲੀ ਪੇਸ਼ੇ ਵੱਜੋਂ ਇੱਕ ਵਕੀਲ ਹੈ। ਉਮਰ ਲੱਗਭਗ ਛੱਤੀ ਸਾਲ। ਉਹ ਫੈਮਲੀ ਕੋਰਟ ਦੀ ਸਭ ਤੋਂ ਵਧੀਆ ਵਕੀਲ ਹੈ। ਹਮੇਸ਼ਾਂ ਪਤੀ ਪਤਨੀ ਦੇ ਝਗੜੇ ਵਾਲੇ ਕੇਸ ਲੜ੍ਹਦੀ ਹੈ। ਉਹ ਹਮੇਸ਼ਾ ਔਰਤਾਂ ਦੇ ਕੇਸ ਲੜ੍ਹਦੀ ਹੈ। ਉਸ ਦੀਆਂ ਦਲੀਲਾਂ ਹਮੇਸ਼ਾਂ ਜੱਜਾਂ ਨੂੰ ਮਜਬੂਰ ਕਰ ਦਿੰਦੀਆਂ ਸਨ ਕੇ ਉਹ  ਹਮੇਸ਼ਾ ਔਰਤਾਂ ਦੇ ਹੱਕ ਚ ਫੈਸਲਾ ਦੇਣ। ਜੱਜਾਂ ਦੇ ਫੈਸਲੇ ਹਮੇਸ਼ਾ ਪਤੀਆਂ ਨੂੰ ਵੱਧ ਤੋਂ ਵੱਧ ਜੁਰਮਾਨਾ ਲਾਉਂਦੇ। ਉਸ ਕੋਲ ਬਹੁਤ ਕੇਸ ਸਨ । ਉਸ ਨੇ ਆਪਣੇ ਨਾਲ ਕਈ ਜੂਨੀਅਰ ਵਕੀਲ ਵੀ ਰੱਖੇ ਸਨ।
ਉਹ ਅੱਜ ਤੱਕ ਫੈਮਲੀ ਕੋਰਟ ਚੋਂ, ਕੋਈ ਵੀ ਕੇਸ ਨਹੀ ਸੀ ਹਾਰੀ। ਉਹ ਆਪਣੇ ਪਤੀ ਸੁਭਾਸ਼ ਨਾਲ ਰਹਿੰਦੀ ਸੀ। ਸੁਭਾਸ਼ ਪੇਸ਼ੇ ਵਲੋਂ ਆਰਕੀਟੈਕਟ ਸੀ। ਉਹ ਵੀ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਸੀ। ਅੰਜਲੀ ਦਾ ਪਤੀ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਹ ਹਮੇਸ਼ਾਂ ਉਸ ਦਾ ਖਿਆਲ ਰੱਖਦਾ। ਅੰਜਲੀ ਨੂੰ ਸਰਵਾਈਕਲ ਦੀ ਪ੍ਰਾਬਲਮ ਸੀ। ਉਹ ਸਾਰਾ ਦਿਨ ਕੋਰਟ ਚ ਕੰਮ ਕਰਕੇ ਥੱਕ ਜਾਂਦੀ ਫੇਰ ਉਹ ਕਾਰ ਡਰਾਈਵ ਕਰਕੇ ਘਰ ਆਉਂਦੀ। ਇਸ ਨਾਲ ਸ਼ਾਮ ਨੂੰ ਉਸ ਦੀ ਸਰਵਾਈਕਲ ਦੀ ਪ੍ਰਾਬਲਮ ਹੋਰ ਵੱਧ ਜਾਂਦੀ। ਸੁਭਾਸ਼ ਉਸ ਦੀ ਗਰਦਨ ਦੀ ਹਲਕੀ ਹਲਕੀ ਮਾਲਸ਼ ਕਰਦਾ ਜਿਸ ਨਾਲ ਅੰਜਲੀ ਨੂੰ ਬਹੁਤ ਰਾਹਤ ਮਿਲਦੀ। ਉਸ ਨੇ ਘਰ ਪੂਰੇ ਦਿਨ ਲਈ ਮੇਡ ਰੱਖੀ ਸੀ ਜੋ ਖਾਣਾ ਬਣਾਉਣ ਤੋਂ ਲੈ ਕੇ ਘਰ ਦੀ ਸਾਫ਼ ਸਫ਼ਾਈ ਦਾ ਸਾਰਾ ਕੰਮ ਕਰਦੀ। ਉਹ ਦੋਵੇ ਪਤੀ ਪਤਨੀ ਸ਼ਾਮ ਨੂੰ ਵਾਈਨ ਵੀ ਪੀਂਦੇ ਸਨ। ਆਪਣੇ ਦਿਮਾਗ ਨੂੰ ਰਿਲੈਕਸ ਕਰਨ ਲਈ ਅੰਜਲੀ ਕਦੀ ਕਦੀ ਸਿਗਰਟ ਵੀ ਪੀ ਲੈਂਦੀ ਸੀ। ਵੇਖਣ ਨੂੰ ਉਨ੍ਹਾਂ ਦੀ ਜਿੰਦਗੀ ਬਹੁਤ ਵਧੀਆਂ ਲੱਗਦੀ ਸੀ। ਉਨ੍ਹਾਂ ਕੋਲ ਸਭ ਕੁੱਝ ਸੀ  ਪੈਸਾ, ਸ਼ੋਹਰਤ,ਘਰ, ਇੱਕ ਦੂਜੇ ਦਾ ਪਿਆਰ , ਵਿਸ਼ਵਾਸ ਹਰ ਉਹ ਚੀਜ਼ ਸੀ ਜੋ ਇੱਕ ਸੁਖੀ ਪਰਿਵਾਰ ਕੋਲ ਹੋਣੀ ਚਾਹੀਦੀ ਸੀ। ਪਰ ਇੱਕ ਕਮੀ ਸੀ। ਉਹ ਪਤੀ ਪਤਨੀ ਸਨ ਪਰ ਉਨ੍ਹਾਂ ਨੇ ਕਦੇ ਵੀ ਸਰੀਰਕ ਸਬੰਧ ਨਹੀ ਸੀ ਬਣਾਏ। ਇਸ ਦੀ ਵਜ੍ਹਾਂ ਸੀ ਅੰਜਲੀ ਦਾ ਅਤੀਤ।
          ਅੰਜਲੀ ਇੱਕ ਗਰੀਬ ਪੇਂਡੂ ਪਰਿਵਾਰ ਦੀ ਕੁੜੀ ਸੀ। ਉਸ ਦੇ ਕਈ ਭੈਣ ਭਰਾਂ ਸਨ। ਅੰਜਲੀ ਦਾ ਪਿਤਾ ਮਜ਼ਦੂਰੀ ਕਰਦਾ ਸੀ। ਪਰ ਅੰਜਲੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਪਿੰਡ ਵਾਲੇ ਸਕੂਲ ਚ ਪੜ੍ਹਦੀ ਸੀ ਜਦ ਉਹ ਦੱਸਵੀਂ ਕਲਾਸ ਚ ਸੀ ਤਾਂ ਇੱਕ ਦਿਨ ਸਕੂਲ ਦੇ ਰਸਤੇ ਚੋਂ ਉਸ ਨੂੰ ਪਿੰਡ ਦੇ ਇੱਕ ਸਰਦੇ ਪੁੱਜਦੇ ਬੰਦੇਂ ਨੇ ਜੋ ਉਸ ਨਾਲੋਂ ਕਈ ਸਾਲ ਵੱਡਾ ਸੀ ਅਗਵਾ ਕਰ ਲਿਆ। ਉਹ ਅੰਜਲੀ ਨੂੰ ਸਕੂਲ ਦੇ ਨਾਲ ਲੱਗਦੇ ਆਪਣੇ ਖੇਤ ਵਿੱਚ ਲੈ ਗਿਆ। ਅੰਜਲੀ ਨੇ ਬਹੁਤ ਰੌਲਾ ਪਾਇਆ ਪਰ ਉਸ ਦੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ। ਅੰਜਲੀ ਨੇ ਆਪ ਵੀ ਬਹੁਤ ਵਿਰੋਧ ਕੀਤਾ ਉਸਨੇ ਆਪਣੇ ਆਪ ਨੂੰ ਛੁਡਾਉਣ ਲਈ ਪੂਰੀ ਵਾਹ ਲਗਾਈ,, ਪਰ ਉਹ ਬੰਦਾਂ ਜੋਰਾਵਰ ਸੀ ਉਸ ਨੇ  ਕੋਮਲ ਜਿਹੀ ਅੱਧਖਿੜੀ ਕਲੀ ਨੂੰ ਬੁਰੀ ਤਰਾਂ ਮਧੋਲ ਦਿੱਤਾ,,। ਉਹ ਜ਼ਾਲਮ,,, ਅੰਜਲੀ ਨਾਲ ਰੇਪ ਕਰਕੇ ਉਸ ਨੂੰ ਉਸੇ ਹਾਲਤ ਵਿੱਚ ਛੱਡ ਕੇ ਚਲਾ ਗਿਆ। ਅੰਜਲੀ ਬੜੀ ਮੁਸ਼ਕਲ ਨਾਲ ਘਰ ਆਈ। ਉਸ ਨੇ ਆਪਣੇ ਮਾਂ ਬਾਪ ਨੂੰ ਆਪਣੀ ਸਾਰੀ ਕਹਾਣੀ ਦੱਸੀ। ਪਰ ਉਹ ਗਰੀਬ ਸਨ ਉਹ ਬੰਦਾਂ ਸਰਦਾ ਵਰਦਾ ਸੀ। ਉਨ੍ਹਾਂ ਨੇ ਅੰਜਲੀ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ। ਪਰ ਅੰਜਲੀ ਚੁੱਪ ਨਹੀ ਰਹਿਣਾ ਚਾਹੁੰਦੀ ਸੀ। ਕੁੱਝ ਦਿਨਾਂ ਬਾਅਦ ਉਸ ਨੇ ਫੇਰ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਪਰ ਉਹ ਘਟਨਾ ਨੇ ਅੰਜਲੀ ਦੀ ਆਤਮਾ ਨੂੰ  ਬੁਰੀ ਤਰਾਂ ਜ਼ਖਮੀ ਕਰ ਦਿੱਤਾ ਸੀ। ਉਸ ਨੇ ਆਪਣੀ ਟੀਚਰ ਨੂੰ ਸਾਰੀ ਗੱਲ ਦੱਸੀ। ਟੀਚਰ ਨੇ ਹਿਮੰਤ ਕੀਤੀ ਤੇ  ਅੰਜਲੀ ਨੂੰ ਪੁਲਿਸ ਸਟੇਸ਼ਨ ਲੈ ਗਈ। ਅੰਜਲੀ ਦੀ ਰਿਪੋਰਟ ਤੇ ਉਹ ਬੰਦਾ ਗ੍ਰਿਫ਼ਤਾਰ ਤਾਂ ਹੋ ਗਿਆ,, ਪਰ ਕੋਰਟ ਚ ਅੰਜਲੀ ਸਾਬਤ ਨਾ ਕਰ ਸਕੀ । ਉਸ ਨੂੰ ਵਕੀਲਾਂ ਦੁਆਰਾ ਐਨੇ ਗੰਦੇ ਸਵਾਲ ਕੀਤੇ ਗਏ ਉਹ ਜਵਾਬ ਦੇਣ ਦੀ ਵਜਾਏ ਉੱਚੀ ਉੱਚੀ ਰੋਣ ਲੱਗ ਗਈ। ਇਹ ਉਸਦਾ ਪ੍ਰਸ਼ਨਮਈ  ਸ਼ਬਦਾਂ ਦੁਆਰਾ ਦੁਸਰਾ ਬਲਾਤਕਾਰ ਸੀ। ਉਸ ਬੰਦੇਂ ਨੇ ਕੇਸ ਦੋਰਾਨ ਅੰਜਲੀ ਦੇ ਪਰਿਵਾਰ ਨੂੰ ਬਹੁਤ ਤੰਗ ਕੀਤਾ। ਉਸ ਦੇ ਡਰ ਤੋਂ ਅੰਜਲੀ ਦਾ ਪਰਿਵਾਰ ਪਿੰਡ ਛੱਡਕੇ ਕਿਧਰੇ ਦੂਰ ਚਲਾ ਗਿਆ। ਕਿਉਕਿ ਅੰਜਲੀ ਉਸ ਬੰਦੇਂ ਦੇ ਡਰ ਤੋਂ ਪਹਿਲਾਂ ਹੀ ਆਪਣੀ ਟੀਚਰ ਕੋਲ ਸ਼ਹਿਰ ਰਹਿੰਦੀ ਸੀ। ਅੰਜਲੀ ਹੁਣ ਇੱਕਲੀ ਰਹਿ ਗਈ ਸੀ। ਉਹ ਕੇਸ ਵੀ ਹਾਰ ਗਈ। ਉਹ ਪੜ੍ਹਕੇ ਵਕੀਲ ਬਣਨਾ ਚਾਹੁੰਦੀ ਸੀ। ਪਰ ਟੀਚਰ ਉਸ ਨੂੰ ਜਿਆਦਾ ਦਿਨ ਆਪਣੇ ਘਰ ਵੀ ਨਹੀ ਰੱਖ ਸਕਦੀ ਸੀ। ਇਸ ਲਈ ਉਸਨੇ ਅੰਜਲੀ ਨੂੰ ਨਾਰੀ ਨਿਕੇਤਨ ਵਿੱਚ ਭੇਜ ਦਿੱਤਾ। ਨਾਰੀ ਨਿਕੇਤਨ ਚ ਪੜ੍ਹਕੇ ਅੰਜਲੀ ਵਕੀਲ ਬਣੀ ਸੀ।
       ਨਾਰੀ ਨਿਕੇਤਨ ਵਿੱਚ ਹੀ ਉਸ ਨੂੰ ਸੁਭਾਸ਼ ਮਿਲਿਆ ਸੀ। ਸੁਭਾਸ਼ ਨੇ ਜਦੋਂ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਅੰਜਲੀ ਨੇ ਆਪਣੀ ਸਾਰੀ ਕਹਾਣੀ ਉਸ ਨੂੰ ਦੱਸੀ। ਪਰ ਸੁਭਾਸ਼ ਨੂੰ ਉਹ ਮੰਨਜ਼ੂਰ ਸੀ ਉਹ ਅੰਜਲੀ ਨੂੰ ਦਿਲੋਂ  ਪਿਆਰ ਕਰਦਾ ਸੀ,ਉਹ ਅੰਜਲੀ ਦਾ ਜਿਸਮ ਨਹੀਂ,,,ਉਸਦਾ ਸਾਥ ਚਾਹੁੰਦਾ ਸੀ।

       ਹਾਂ ,ਨਾਂਹ ਕਰਦੇ ਆਖਿਰ ਉਹ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਹੀ ਗਏ,, ਪਰ ਵਿਆਹ ਤੋਂ ਬਾਅਦ ਅਜੀਬ ਹਾਲਤ ਹੋ ਗਏ। ਸੁਭਾਸ਼ ਜਦੋਂ ਵੀ ਅੰਜਲੀ ਨੂੰ ਛੂਹਣ  ਦੀ ਕੋਸ਼ਿਸ਼ ਕਰਦਾ ਤਾਂ ਅੰਜਲੀ  ਨੂੰ ਉਹੀ ਖੇਤ ਵਾਲਾ ਸੀਨ ਯਾਦ ਆ ਜਾਂਦਾ ਤੇ ਉਹ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੀ ਰੋਣ ਲੱਗ ਜਾਂਦੀ। ਡਰ ਕੇ ਬਿਸਤਰ ਦੇ ਇੱਕ ਕੋਨੇ ਚ ਬੈਠ ਜਾਂਦੀ। ਸੁਭਾਸ਼ ਅੰਜਲੀ ਨੂੰ ਇੱਕ ਦਿਮਾਗੀ ਡਾਕਟਰ ਕੋਲ ਲੈ ਗਿਆ। ਉਸ ਨੂੰ ਸਾਰੀ ਗੱਲ ਦੱਸੀ। ਉਸ ਨੇ ਕੁੱਝ ਦਵਾਈਆਂ ਦਿੱਤੀਆਂ ਥੋਹੜੀ ਕੌਸਲਿੰਗ ਕੀਤੀ ਪਰ ਅੰਜਲੀ ਦੇ ਵਤੀਰੇ ਚ ਕੋਈ ਫ਼ਰਕ ਨਾ ਪਿਆ। ਅੰਜਲੀ ਆਪਣੇ ਕੇਸ ਲੜ੍ਹਦੀ ਰਹੀ ਤੇ ਸ਼ੁਭਾਸ਼ ਉਸੇ ਤਰ੍ਹਾਂ  ਹਮੇਸ਼ਾ ਉਸ ਦਾ ਖਿਆਲ ਰੱਖਦਾ ਆਪਣਾ ਫਰਜ਼ ਨਿਭਾਉਦਾ ਰਿਹਾ ।ਇੱਕ ਦਿਨ ਅੰਜਲੀ ਨੇ ਸ਼ੁਭਾਸ਼ ਨੂੰ ਕਿਹਾ,,,,।

” ਤੁਸੀਂ ਵੀ ਬੜੇ ਅਜੀਬ ਪਤੀ ਹੋ। ਸੱਚੀ ਤੁਹਾਨੂੰ ਨਹੀਂ ਲੱਗਦਾ ਮੈਂ ਤੁਹਾਡੇ ਕਾਬਲ ਨਹੀ ”

” ਕਦੇ ਵੀ ਨਹੀ। ਮੈੰ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਜੋਂ ਤੇਰੇ ਵਰਗੀ ਸਮਝਦਾਰ  ਤੇ ਪਿਆਰ ਕਰਨ ਵਾਲੀ ਪਤਨੀ ਮਿਲੀ ਮੈਨੂੰ”,,,,

“ਨਹੀ ਮੈੰ ਚੰਗੀ ਪਤਨੀ ਨਹੀ ਹਾਂ ,,,,,”ਉਹ ਅੱਖਾਂ ਭਰਦੀ ਬੋਲੀ,,,।

“ਕਿਉ ਤੂੰ ਮੈਨੂੰ ਪਿਆਰ ਨਹੀ ਕਰਦੀ,,,?? ਮੇਰਾ ਖਿਆਲ ਨੀ ਰੱਖਦੀ”,,?

“ਪਿਆਰ ਤਾਂ ਬਹੁਤ ਕਰਦੀ ਹਾਂ। ਪਰ ਮੈਂ ਤੁਹਾਡੇ ਨਾਲ ਪਤੀ ਪਤਨੀ ਵਾਲੇ ਸਬੰਧ ਨਹੀਂ ਬਣਾ ਸਕਦੀ। ਗ੍ਰਹਿਸਥੀ ਜੀਵਨ  ਨਹੀਂ ਬਿਤਾ ਸਕਦੀ,,, ਫੇਰ ਕਿਵੇਂ ਚੰਗੀ ਪਤਨੀ ਹੋ ਸਕਦੀ ਆ”

” ਅੰਜਲੀ ਪਿਆਰ ਤੇ ਸੈਕਸ ਇਹ ਦੋਨੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਸੈਕਸ ਤਾਂ ਆਦਮੀ ਕਿਸੇ ਨਾਲ ਵੀ ਕਰ ਸਕਦਾ ਪਰ ਪਿਆਰ ਨਹੀ। ਆਪਾਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ”

” ਬਸ ਬਸ ਮੈਨੂੰ ਜਿਆਦਾ ਨਾ ਸਮਝਾਉ । ਮੈਨੂੰ ਪਤਾ ਮੈੰ ਗੱਲਾਂ ਚ ਤੁਹਾਡੇ ਤੋਂ ਜਿੱਤ ਨਹੀ ਸਕਦੀ ”

” ਪਰ ਵਕੀਲ ਤੂੰ ਹੈ ਮੈਂ ਨਹੀ ” ਸੁਭਾਸ਼ ਨੇ ਹੱਸ ਕੇ ਕਿਹਾ।

“ਨਹੀ ਨਹੀਂ ਜੀ,,,,ਮੈਂ ਅਕਲ ਚ, ਤੁਹਾਡੇ ਤੋਂ ਵੱਡੀ ਨਹੀ ਹਾਂ” ਅੰਜਲੀ ਨੇ ਕਿਹਾ।

      ਇੱਕ  ਦਿਨ  ਫੇਰ ਉਸ ਡਾਕਟਰ ਕੋਲ ਜਾਂਦੇ ਹਨ। ਉਹ ਡਾਕਟਰ ਨੂੰ ਦੱਸਦੀ ਹੈ ਕਿ ਉਹ ਬੁਰੇ ਖਿਆਲ ਉਸ ਦੇ ਦਿਮਾਗ ਚੋੰ ਨਿਕਲਦੇ ਨਹੀਂ। ਉਸ ਨੂੰ ਆਪਣੀ ਫ਼ਿਕਰ ਨਹੀ। ਫਿਕਰ ਹੈ ਤਾਂ ਆਪਣੇ ਪਤੀ ਦੀ। ਉਸ ਦਾ ਤਾਂ ਕੋਈ ਕਸੂਰ ਵੀ ਨਹੀ ਉਹ ਕਿਉ ਸਜ਼ਾ ਭੁਗਤ ਰਿਹਾ। ਡਾਕਟਰ ਨੇ ਉਸ ਨੂੰ ਦਵਾਈ ਬਦਲ ਕੇ ਦਿੱਤੀ। ਇਸ ਦਵਾਈ ਨਾਲ ਅੰਜਲੀ ਨੂੰ ਨੀਂਦ ਤਾ ਆ ਜਾਂਦੀ ਪਰ ਉਸ ਦੇ ਵਤੀਰੇ ਚ ਕੋਈ ਫ਼ਰਕ ਨਾ ਪਿਆ। ਇੱਕ ਦਿਨ ਉਸ ਨੇ ਸੁਭਾਸ਼ ਨੂੰ ਬਾਹਰ ਖਾਣਾ ਖਾਣ ਲਈ ਜਾਣ ਨੂੰ ਕਿਹਾ। ਉਹ ਰੈਸਟੋਰੈਂਟ ਚ ਖਾਣਾ ਖਾਣ ਚਲੇ ਗਏ। ਪਹਿਲਾਂ ਉਨ੍ਹਾਂ ਸ਼ਰਾਬ ਦਾ ਆਡਰ ਕੀਤਾ। ਅੰਜਲੀ ਨੇ ਆਪਣਾ ਪੈੱਗ ਇੱਕ ਦਮ ਖਤਮ ਕਰ ਦਿੱਤਾ ਤੇ ਦੂਸਰੇ ਪੈੱਗ ਦਾ ਆਡਰ ਦਿੱਤਾ। ਪਰ ਸੁਭਾਸ਼ ਨੇ ਉਹ ਪੈਂਗ ਵੀ ਖਤਮ ਨਾ ਕੀਤਾ ਜਦੋੰ ਤੱਕ ਅੰਜਲੀ ਚਾਰ ਪੈੰਗ ਲਾ ਗਈ। ਅੰਜਲੀ ਨੂੰ ਸ਼ਰਾਬ ਚੜ੍ਹ  ਗਈ ਸੀ। ਸੁਭਾਸ਼ ਅੰਜਲੀ ਨੂੰ ਬੜੀ ਮੁਸ਼ਕਲ ਨਾਲ ਘਰ ਲੈ ਕੇ ਆਇਆ। ਘਰ ਆ ਕੇ ਅੰਜਲੀ ਨੇ ਇੱਕ ਪੈੱਗ ਹੋਰ ਲਾਇਆ। ਉਸਦੀ ਹਾਲਤ ਬਿਲਕੁੱਲ ਸ਼ਰਾਬੀਆਂ ਵਾਲੀ ਹੋ ਗਈ ਸੀ। ਉਹ ਬਹਿਕੀਆਂ ਬਹਿਕੀਆਂ ਗੱਲਾਂ ਕਰਨ ਲੱਗੀ।

” ਸੁਭਾਸ਼ ਤੂੰ ਮੇਰਾ ਰੇਪ ਕਿਉ ਨਹੀ ਕਰ ਦਿੰਦਾ। ਪਲੀਜ਼ ਸੁਭਾਸ਼ ਤੂੰ ਆਪਣੀ ਪਿਆਸ ਬੁਝਾ ਲੈ ਮੈਂ ਨਸ਼ੇ ਚ ਹਾਂ”

” ਅੰਜਲੀ ਕੀ ਬਕਵਾਸ ਕਰ ਰਹੀ ਹੈ। ਤੂੰ ਸ਼ਰਾਬ ਜਿਆਦਾ ਪੀ ਲਈ । ਪਲੀਜ਼ ਹੁਣ ਚੁੱਪ ਚਾਪ ਸੌ ਜਾ”

” ਸੁਭਾਸ਼ ਤੂੰ ਮੇਰੀ ਜਿੰਦਗੀ ਤੋਂ ਚਲਾ ਕਿਉਂ ਨਹੀ ਜਾਂਦਾ। ਤੂੰ ਮੈਨੂੰ ਤਲਾਕ ਦੇ ਕੇ ਹੋਰ ਵਿਆਹ ਕਰਵਾ ਲੈਂ ਕਿਉ ਆਪਣੀ ਲਾਈਫ਼ ਖਰਾਬ ਕਰ ਰਿਹਾ। ਤੂੰ ਚੱਲਿਆ ਜਾ ਮੈਥੋਂ ਬਹੁਤ ਦੂਰ। ਮੈ ਕਲੰਕ ਹਾਂ ਤੇਰੀ ਜਿੰਦਗੀ ਤੇ ” ਅੰਜਲੀ ਨਸ਼ੇ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ,,,,,,ਉਹ ਬੋਲੀ ਜਾ ਰਹੀ ਸੀ।

ਸੁਭਾਸ਼ ਨੇ ਅੰਜਲੀ ਨੂੰ ਬੜੀ ਮੁਸ਼ਕਲ ਨਾਲ ਬਿਸਤਰ ਤੇ ਲਿਟਾਇਆ। ਉਹ ਨਸ਼ੇ ਵਿੱਚ ਸੀ ਇਸ ਲਈ ਬਿਸਤਰ ਤੇ ਪੈਂਦੇ ਹੀ ਸੌਂ ਗਈ। ਸੁਭਾਸ਼ ਕਾਫ਼ੀ ਦੇਰ ਤੱਕ ਜਾਗਦਾ ਰਿਹਾ। ਸਵੇਰੇ ਅੰਜਲੀ ਨੂੰ ਰਾਤ ਵਾਲੀ ਗੱਲ ਯਾਦ ਆਈ ਤਾਂ ਉਹ ਕਾਫ਼ੀ ਸ਼ਰਮਿੰਦਾ ਹੋਈ। ਪਰ ਸੁਭਾਸ਼ ਤੇ ਉਸ ਨੂੰ ਬਹੁਤ ਗੁੱਸਾ ਆਇਆ। ਉਹ ਕੋਰਟ ਚੱਲੀ ਗਈ ਰਸਤੇ ਵਿੱਚ ਵੀ ਉਹ ਸੁਭਾਸ਼ ਬਾਰੇ ਹੀ ਸੋਚਦੀ ਰਹੀ। ਕੋਰਟ ਤੋਂ ਵਾਪਸੀ ਤੇ ਉਹ ਇੱਕਲੀ ਹੀ ਡਾਕਟਰ ਕੋਲ ਚੱਲੀ ਗਈ। ਉਸ ਨੇ ਰਾਤ ਵਾਲੀ ਸਾਰੀ ਗੱਲ ਡਾਕਟਰ ਨੂੰ ਦੱਸੀ। ਡਾਕਟਰ ਨੇ ਅੰਜਲੀ ਨੂੰ ਦਵਾਈ ਦੇਣ ਦੀ ਬਜਾਏ ਇੱਕ ਨਵਾਂ ਫਾਰਮੂਲਾ ਦਿੱਤਾ। ਉਸ ਨੇ ਅੰਜਲੀ ਨੂੰ ਕਿਹਾ ਕੇ ਉਹ ਹਰ ਰੋਜ਼ ਰਾਤ ਨੂੰ ਉਸ ਨਾਲ ਹੋਈ ਰੇਪ ਵਾਲੀ ਘਟਨਾ ਨੂੰ ਵਿਸਥਾਰ ਨਾਲ ਇੱਕ ਕਾਪੀ ਚ ਲਿਖੇ ਵੀ ਉਸ ਦਿਨ ਕੀ ਕੀ ਹੋਇਆ ਸੀ। ਉਸ ਨੇ ਉਸ ਨਾਲ ਕੀ ਕੀ ਕੀਤਾ। ਲਿਖਣ ਤੋਂ ਬਾਅਦ ਸ਼ੀਸ਼ੇ ਮੂਹਰੇ ਖੜ੍ਹਕੇ ਇਸ ਲਿਖਤ ਨੂੰ ਪੰਜ ਵਾਰ ਪੜ੍ਹੇ। ਅਗਲੇ ਦਿਨ ਫੇਰ ਇਹੋ ਕੰਮ ਕਰੇ। ਅੰਜਲੀ ਘਰ ਆਈ ਪਰ ਸੁਭਾਸ਼ ਅਜੇ ਕੰਮ ਤੋਂ ਨਹੀ ਆਇਆ ਸੀ। ਅੱਜ ਪਹਿਲੀ ਵਾਰ ਸੀ ਵੀ ਸੁਭਾਸ਼ ਲੇਟ ਹੋਇਆ ਸੀ। ਉਸ ਨੇ ਥੋਹੜੀ ਦੇਰ ਇੰਤਜ਼ਾਰ ਕੀਤਾ ਪਰ ਉਹ ਨਹੀਂ ਆਇਆ ਉਸ ਦੀ ਧੜਕਨ ਤੇਜ਼ ਹੋ ਗਈ। ਉਸ ਨੇ ਮੁਬਾਇਲ ਕੀਤਾ। ਸੁਭਾਸ਼ ਦਾ ਮੋਬਾਇਲ ਬੰਦ ਆ ਰਿਹਾ ਸੀ।ਉਹ ਹੋਰ ਵੀ ਬੇਚੈਨ ਹੋ ਗਈ। ਉਸ ਨੇ ਕਈ ਵਾਰ ਮੋਬਾਇਲ ਟਰਾਈ ਕੀਤਾ ਤਾਂ ਉਹ ਬੰਦ ਸੀ। ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ। ਉਸ ਨੇ ਸੁਭਾਸ਼ ਦੇ ਦਫ਼ਤਰ ਫੋਨ ਕੀਤਾ ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੂੰ ਇਹ ਪਤਾ ਲੱਗਾ ਵੀ  ਸੁਭਾਸ਼ ਅੱਜ ਆਫਿਸ ਆਇਆ ਹੀ ਨਹੀ ਸੀ। ਉਹ ਬਹੁਤ ਪਰੇਸ਼ਾਨ ਹੋ ਗਈ। ਉਹ  ਸੁਭਾਸ਼ ਨੂੰ ਲੱਭਣ ਲਈ ਘਰੋਂ ਨਿਕਲਣ ਹੀ ਲੱਗੀ ਸੀ ਕੇ ਸਾਹਮਣੇ ਸੁਭਾਸ਼ ਆ ਗਿਆ।

” ਕਿੱਥੇ ਸੀ ਤੁਸੀਂ। ਮੋਬਾਇਲ ਵੀ ਬੰਦ ਸੀ। ਮੈਨੂੰ ਕਿੰਨੀ ਫਿਰਕ ਹੋ ਗਈ ਸੀ ਤੁਸੀਂ ਅੱਜ ਆਫਿਸ ਵੀ ਨਹੀਂ ਗਏ ਕਿਉ”

” ਅੰਜਲੀ ਰਾਤ ਤਾਂ ਤੂੰ ਮੈਨੂੰ ਜਾਣ ਨੂੰ ਕਹਿ ਰਹੀ ਸੀ। ਹੁਣ ਮੈਂ ਥੋਹੜਾ ਲੇਟ ਹੋ ਗਿਆ ਤਾਂ ਤੂੰ ਪਰੇਸ਼ਾਨ ਹੋ ਗਈ। ਮੈੰ ਵਾਪਿਸ ਨਹੀ ਸੀ ਆਉਣਾ ਤੇਰੀਆਂ ਗੱਲਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਪਰ ਫੇਰ ਸੋਚਿਆ ਤੂੰ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ। ਇਸ ਲਈ ਵਾਪਿਸ ਆ ਗਿਆ”

” ਥੈਕਸ”  ਕਹਿਕੇ ਅੰਜਲੀ ਰੋਣ ਲੱਗ ਗਈ। ਸੁਭਾਸ਼ ਨੇ ਉਸ ਨੂੰ ਚੁੱਪ ਕਰਾਇਆ।

ਅੰਜਲੀ ਦੇ ਡਾਕਟਰ ਦੇ ਕਹੇ ਅਨੁਸਾਰ ਉਹ ਸਾਰੀ ਘਟਨਾ ਲਿਖਣੀ ਸ਼ੁਰੂ ਕੀਤੀ। ਉਸ ਨੇ ਇੱਕ ਇੱਕ ਗੱਲ ਕਾਪੀ ਤੇ ਰੋ ਰੋ ਕੇ ਲਿਖੀ। ਫੇਰ ਉਹ ਸ਼ੀਸ਼ੇ ਅੱਗੇ ਖੜ੍ਹ ਕੇ ਉਸ ਨੂੰ ਪੜ੍ਹਨ ਲੱਗੀ। ਪੜ੍ਹਦੀ ਪੜ੍ਹਦੀ ਵੀ ਉਹ ਕਈ ਵਾਰ ਰੋਈ। ਉਹ ਪੰਜ ਵਾਰ ਪੜ੍ਹ ਨਾ ਸਕੀ। ਅਗਲੇ ਦਿਨ ਫੇਰ ਉਸ ਨੇ ਉਹੀ ਘਟਨਾ ਕਾਪੀ ਤੇ ਦੁਬਾਰਾ ਲਿਖਣੀ ਸ਼ੁਰੂ ਕੀਤੀ। ਅੱਜ ਵੀ ਰੋਈ ਪਰ ਕੱਲ ਨਾਲੋ ਘੱਟ। ਫੇਰ ਉਸ ਨੇ ਸ਼ੀਸ਼ੇ ਅੱਗੇ ਖੜ੍ਹਕੇ ਪੜ੍ਹਨਾ ਸ਼ੁਰੂ ਕੀਤਾ। ਅੱਜ ਉਹ ਪੰਜ ਵਾਰ ਉਸ ਨੂੰ ਪੜ੍ਹ ਗਈ ਬੇਸ਼ੱਕ ਉਹ ਪੜ੍ਹਦੀ ਪੜ੍ਹਦੀ ਰੋਂਦੀ ਰਹੀ। ਇਸ ਤਰ੍ਹਾਂ ਉਸ ਨੇ ਕਈ ਦਿਨ ਕੀਤਾ। ਰੋਜ਼ ਰੋਜ਼ ਉਹੀ ਘਟਨਾ ਨੂੰ ਵਾਰ ਵਾਰ ਲਿਖਣ ਨਾਲ ਉਸ ਨੂੰ ਇਹ ਘਟਨਾ ਆਮ ਹੀ ਲੱਗਣ ਲੱਗ ਗਈ। ਹੁਣ ਉਸ ਨੂੰ ਇਹ ਜ਼ੁਬਾਨੀ ਯਾਦ ਹੋ ਗਈ ਸੀ। ਪਹਿਲੇ ਦਿਨ ਉਸ ਨੇ ਜਿੰਨ੍ਹੇਂ ਵਿਸਥਾਰ ਨਾਲ ਇਹ ਘਟਨਾ ਦਾ ਜਿ਼ਕਰ ਕੀਤਾ ਸੀ ਹੌਲੀ ਹੌਲੀ ਉਸ ਨੇ ਜਿਆਦਾ ਵਿਸਥਾਰ ਚ ਲਿਖਣਾ ਛੱਡ ਦਿੱਤਾ। ਬੋਲਣ ਵੇਲੇ ਵੀ ਉਸ ਨੂੰ ਰੋਣਾ ਨਾ ਆਉਦਾ। ਉਸ ਨੂੰ ਡਾਕਟਰ ਤੇ ਵੀ ਗੁੱਸਾ ਆਇਆ ਵੀ ਕੀ ਗੱਲ ਸੀ ਜੋ ਉਸ ਨੇ ਮੈਥੋ ਐਨੀ ਵਾਰ ਲਿਖਵਾਈ ਤੇ ਬੁਲਵਾਈ। ਹੁਣ ਉਸ ਨੇ ਲਿਖਣਾ ਬੰਦ ਕਰ ਦਿੱਤਾ।

ਅੱਜ ਉਹ ਕੋਰਟ ਚੋਂ ਬਹੁਤ ਥੱਕ ਕੇ ਆਈ ਸੀ। ਮੇਡ ਨੇ ਖਾਣਾ ਬਣਾਕੇ ਟੇਬਲ ਤੇ ਰੱਖ ਦਿੱਤਾ ਸੀ ਤੇ ਉਹ ਘਰ ਚਲੀ ਗਈ ਸੀ।  ਅੰਜਲੀ ਆ ਕੇ ਬੈੱਡ ਤੇ ਪੈ ਗਈ। ਉਸ ਦੀ ਹਾਲਤ ਵੇਖਕੇ ਸੁਭਾਸ਼ ਸਮਝ ਗਿਆ ਸੀ ਉਹ ਬਹੁਤ ਥੱਕੀ ਹੋਈ ਹੈ। ਉਹ ਉਸ ਲਈ ਚਾਹ ਬਣਾ ਕੇ ਲਿਆਇਆ। ਅੰਜਲੀ ਨੇ ਚਾਹ ਪੀਤੀ ਪਰ ਉਸ ਦੀ ਗਰਦਨ ਬਹੁਤ ਦਰਦ ਕਰ ਰਹੀ ਸੀ।

” ਤੂੰ ਲੇਟ ਮੈਂ  ਤੇਰੀ ਗਰਦਨ ਦੀ ਮਾਲਿਸ਼ ਕਰ ਦਿੰਦਾ ਹਾਂ”
ਸੁਭਾਸ਼ ਨੇ ਕਿਹਾ।

ਅੰਜਲੀ  ਉਲਟੀ ਲੇਟ ਗਈ। ਸੁਭਾਸ਼ ਉਸ ਦੀ ਗਰਦਨ ਦੀ ਮਾਲਸ਼ ਕਰਨ ਲੱਗਾ। ਥੋਹੜੀ ਦੇਰ ਮਾਲਸ਼ ਕਰਨ ਤੋਂ ਬਾਅਦ ਜਿਉਂ ਹੀ ਉਸ ਨੇ ਮਾਲਸ਼ ਕਰਨੀ ਬੰਦ ਕੀਤੀ ਅੰਜਲੀ ਨੇ ਉਸ ਦਾ ਹੱਥ ਫੜ੍ਹ ਲਿਆ।

” ਕੀ ਹੋਇਆ” ਸੁਭਾਸ਼ ਨੇ ਕਿਹਾ।

” ਕੁੱਝ ਨਹੀਂ,,,, ! ਕਰੀ ਜਾਉ ਮਸਾਜ਼ ਪਲੀਜ਼ । ਐਥੇ ਵੀ ਕਰੋੰ  ” ਅੰਜਲੀ ਨੇ ਸਿੱਧੀ ਹੁੰਦੀ ਨੇ  ਉਸ ਦਾ ਹੱਥ ਆਪਣੀ ਛਾਤੀ ਤੇ ਰੱਖ ਲਿਆ,,,,,ਤੇ ਫੇਰ ਹੌਲੀ ਹੌਲੀ ਦੋਨੋਂ,,,,ਇੱਕ ਦੂਜੇ ਚ, ਸਮਾ ਗਏ।

✍✍ਲਖਵਿੰਦਰ ਸਿੰਘ  ਸੰਧੂ,
8725824036

Leave a Reply

Your email address will not be published. Required fields are marked *