ਨੋਇਡਾ ਵਿਖੇ ਬੇਟੇ ਦੇ ਘਰੇ ਕੰਮ ਕਰਦੀ ਕੁੱਕ ਸ਼ਾਇਦ ਯੂ ਪੀ ਦੇ ਕਿਸੇ ਪਿੱਛੜੇ ਇਲਾਕੇ ਦੀ ਹੈ। ਉਸਦੇ ਬੱਚੇ ਦੂਰ ਕਿਸੇ ਹੋਸਟਲ ਵਿੱਚ ਪੜ੍ਹਦੇ ਹਨ। ਆਰਥਿਕ ਤੰਗੀ ਕਾਰਣ ਉਹਨਾਂ ਨੂੰ ਮਿਲਣ ਜਾਣਾ ਉਸਦੇ ਵੱਸ ਦੀ ਗੱਲ ਨਹੀਂ ਸੀ।ਮੇਰੇ ਬੱਚਿਆਂ ਨੇ ਹੌਸਲਾ ਦੇ ਕੇ ਉਸਨੂੰ ਬੱਚਿਆਂ ਨੂੰ ਮਿਲਣ ਲਈ ਭੇਜ ਦਿੱਤਾ। ਅਤੇ ਜਾਂਦੀ ਨੂੰ ਸ਼ਰਧਾ ਅਨੁਸਾਰ ਤਿੱਲ ਫੁੱਲ ਅਤੇ ਪੁਰਾਣੇ ਕਪੜੇ ਵੀ ਦਿੱਤੇ।ਉਹ ਖੁਸ਼ ਹੋਈ ਅਤੇ ਬੱਚਿਆਂ ਨੂੰ ਮਿਲ ਆਈ। ਆਉਂਦੀ ਹੋਈ ਆਹ ਗਿਫਟ ਲੈ ਕੇ ਆਈ।
ਚਾਹੇ ਇਹ ਗਿਫਟ ਦੀ ਮਾਰਕੀਟ ਕੀਮਤ ਬਹੁਟੀ ਜਿਆਦਾ ਨਹੀਂ। ਨਾ ਹੀ ਅਹ ਸਾਡੇ ਕਿਸੇ ਕੰਮ ਦਾ ਹੈ ਪਰ ਜੇ ਭਾਵਨਾਵਾਂ ਦੇ ਤਰਾਜੂ ਤੇ ਤੋਲਿਆ ਜਾਵੇ ਤਾਂ ਇਸਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਗਰੀਬ ਆਦਮੀ ਵੀ ਕੱਦੇ ਕਿਸੇ ਦਾ ਹੱਕ ਨਹੀਂ ਰੱਖਣਾ ਚਾਹੁੰਦਾ। ਉਹ ਵੀ ਆਪਣੀ ਹੈਸੀਅਤ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦਾ ਹੈ।
ਮੈਂ ਇਸ ਗਿਫਟ ਨੂੰ ਘਰੇ ਬਣੇ ਸ਼ੋਅ ਕੇਸ਼ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ