ਦਿਲਬਰ | dilbar

ਦਿਲਬਰ ਪਚਵੰਜ਼ਾ ਕੁ ਸਾਲ ਦੀ ਇੱਕ ਮਾਡਰਨ , ਸੋਹਣੀ ਤੇ ਪੜ੍ਹੀ ਲਿਖੀ ਜ਼ਨਾਨੀ ਸੀ। ਉਸ ਦਾ ਘਰਵਾਲਾ ਫੌਜ਼ੀ ਅਫ਼ਸਰ ਸੀ ਜਿਸ ਦੀ ਪੋਸਟਿੰਗ ਦਿੱਲੀ ਸੀ। ਦਿਲਬਰ ਦੀ ਇੱਕੋ ਇੱਕ ਧੀ ਵੀ ਕਈ ਸਾਲ ਪਹਿਲਾਂ ਵਿਆਹ ਕਰਵਾਕੇ ਇਗਲੈਡ ਵਿੱਚ ਵੱਸ ਗਈ ਸੀ। ਦਿਲਬਰ ਦੇ ਘਰਵਾਲੇ ਦੀ ਰਿਟਾਇਰਮੈਂਟ ਚ ਕੁੱਝ ਹੀ ਮਹੀਨੇ ਬਾਕੀ ਸਨ ਪਰ ਅਚਨਾਕ ਇੱਕ ਕਾਰ ਹਾਦਸੇ ਚ ਉਸ ਦੀ ਮੌਤ ਹੋ ਗਈ। ਦਰਅਸਲ ਕਾਰ ਦਿਲਬਰ ਚਲਾ ਰਹੀ ਸੀ ਤੇ ਉਸ ਦਾ ਘਰਵਾਲਾ ਨਾਲ ਵਾਲੀ ਸੀਟ ਤੇ ਬੈਠਾ ਸੀ। ਉਹ ਰਾਤ ਨੂੰ ਇੱਕ ਪਾਰਟੀ ਤੋਂ ਵਾਪਿਸ ਆ ਰਹੇ ਸਨ। ਦੋਨਾਂ ਨੇ ਹੀ ਸ਼ਰਾਬ ਪੀਤੀ ਹੋਈ ਸੀ। ਦਿਲਬਰ ਸ਼ਰਾਬ ਦੇ ਨਸ਼ੇ ਵਿੱਚ ਕਾਰ ਚਲਾਉਣ ਦੀ ਜਿੱਦ ਕਰਨ ਲੱਗੀ ਉਸ ਦੇ ਘਰਵਾਲੇ ਨੇ ਕਾਰ ਦੀ ਚਾਬੀ ਉਸ ਦੇ ਹਵਾਲੇ ਕਰ ਦਿੱਤੀ ਤੇ ਆਪ ਨਾਲ ਵਾਲੀ ਸੀਟ ਤੇ ਬੈਠ ਗਿਆ। ਦਿਲਬਰ ਬਹੁਤ ਤੇਜ਼ ਕਾਰ ਚਲਾ ਰਹੀ ਸੀ ਅਚਾਨਕ ਇੱਕ ਮੋੜ ਤੇ ਦਿਲਬਰ ਤੋਂ ਕਾਰ ਬੇਕਾਬੂ ਹੋ ਕੇ ਇੱਕ ਖੰਭੇ ਚ ਵੱਜੀ। ਇਸ ਦੁਰਘਟਨਾ ,ਚ,  ਉਸ ਦੇ ਘਰਵਾਲੇ ਦੀ ਮੌਤ ਹੋ ਗਈ। ਦਿਲਬਰ ਨੂੰ ਕਾਫ਼ੀ ਦੁੱਖ ਹੋਇਆ ਆਪਣੇ ਪਤੀ ਦੀ ਮੌਤ ਦਾ। ਸਭ ਤੋਂ ਵੱਧ ਦੁੱਖ ਉਸ ਨੂੰ ਇਸ ਗੱਲ ਦਾ ਵੀ ਸੀ ਕਿ ਐਕਸੀਡੈਂਟ ਉਸ ਦੀ ਵਜ੍ਹਾ ਕਰਕੇ ਹੋਇਆ।
ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਦਿੱਲੀ ਨਾਲ ਨਫ਼ਰਤ ਹੋ ਗਈ। ਇਸ ਲਈ ਉਸ ਨੇ ਮੁੰਬਈ ਦੀ ਇੱਕ ਸੁਸਾਇਟੀ ਚ, ਫਲੈਟ ਲੈ ਲਿਆ। ਮੁੰਬਈ ਸ਼ਹਿਰ ਉਸ ਨੂੰ ਪਹਿਲਾਂ ਤੋਂ ਹੀ ਪਸੰਦ ਸੀ।ਪਿਛਲੇ ਤਿੰਨ ਸਾਲਾ ਤੋਂ ਉਹ ਮੁੰਬਈ ਚ, ਰਹਿ ਰਹੀ ਸੀ। ਉਸ ਦੀਆਂ ਤਿੰਨ ਚਾਰ ਸਹੇਲੀਆਂ ਬਣ ਗਈਆਂ।ਉਹ ਹਫ਼ਤੇ ਚ ਇੱਕ ਦਿਨ ਜਰੂਰ ਮਿਲਦੀਆਂ ਕਦੇ ਕਿਸੇ ਦੇ ਘਰ ਤੇ ਕਦੇ ਕਿਸੇ ਦੇ ਘਰ। ਉਹ ਵੀ ਦਿਲਬਰ ਵਾਂਗ ਇੱਕਲੀਆਂ  ਹੀ ਰਹਿੰਦੀਆਂ ਸਨ। ਉਹ ਤਾਸ਼ ਖੇਡਦੀਆਂ ਵਾਈਨ ਪੀਦੀਆਂ ਤੇ ਸਿਗਰਟ ਪੀਦੀਆਂ । ਉਨ੍ਹਾਂ ਚਾਰਾਂ ਚ ਇੱਕ ਰੋਮਾ, ਇੱਕ ਸਵਿਤੱਰੀ ਜਿਸ ਨੂੰ ਉਹ ਸ਼ਵੀ ਕਹਿੰਦੀਆਂ ਸਨ ਇੱਕ ਦਿਲਬਰ ਤੇ ਚੌਥੀ ਸੀ ਉਮਾ। ਉਹ ਚਾਰੋਂ ਹਮ -ਉਮਰ ਸਨ।
ਸ਼ਵੀ ਹਮੇਸ਼ਾ ਆਪਣੇ ਫਰੈਂਡ ਨਾਲ ਫ਼ੋਨ ਤੇ ਗੱਲ ਕਰਦੀ ਰਹਿੰਦੀ ਸੀ।ਇੱਕ ਦਿਨ ਰੋਮਾ ਦੇ ਫਲੈਂਟ ਚ ਉਹ ਤਾਸ਼ ਖੇਡ ਰਹੀਆਂ ਸਨ। ਪਰ ਅੱਜ ਸ਼ਵੀ ਫ਼ੋਨ ਤੇ ਨਹੀ ਸੀ,,,ਮਤਲਬ  ਉਹ ਫੋਨ, ਤੇ ਗੱਲ ਨਹੀਂ ਕਰ,ਰਹੀ ਸੀ,,ਜਿਸ ਕਰਕੇ ਸਭ ਹੈਰਾਨ ਸਨ।ਉਮਾ ਨੇ ਉਸਨੂੰ ਪੁੱਛਿਆ,,,,

” ਸ਼ਵੀ ਤੇਰਾ ਬਰੇਕਅੱਪ ਹੋ ਗਿਆ ਤੂੰ ਅੱਜ ਗੱਲ ਨਹੀ ਕਰ ਰਹੀ ਉਸ ਨਾਲ “???

ਸ਼ਵੀ:- ” ਯਾਰ ਦਿਲਬਰ ਸਾਲਾ ਬਹੁਤ ਬੋਰ ਆਦਮੀ ਹੈ ਔਰਤ ਦੇ ਜਜ਼ਬਾਤ ਸਮਝਦਾ ਹੀ ਨਹੀ”

ਉਮਾ:-” ਕਿਉ ਕੀ ਹੋਇਆ ”

ਸ਼ਵੀ:- ” ਹੋਣਾ ਕੀ ਸੀ ਇੱਕ ਦਿਨ ਮੈੰ ਉਸ ਨੂੰ ਕਿਹਾ ਤੂੰ ਮੇਰੇ ਕੋਲ ਫਲੈਟ ਚ ਰੁੱਕ ਜਾ।  ਪਰ ਉਹ ਕਈ ਦਿਨ ਤਾਂ ਬੀਵੀ ਤੋਂ ਡਰਦਾ ਰਿਹਾ ਫੇਰ ਇੱਕ ਦਿਨ ਬੀਵੀ ਨੂੰ ਕੋਈ ਬਹਾਨਾ ਲਾ ਕੇ ਆ ਗਿਆ ਮੇਰੇ ਕੋਲ ਫਲੈਂਟ ਚ,,,,,ਕਹਿੰਦਾ ਅੱਜ ਰਾਤ ਤੇਰੇ ਕੋਲ ਰਹਾਂਗਾ,,,,।

ਉਮਾ:-,,,,” ਫੇਰ” (ਉਤਸੁਕਤਾ  ਨਾਲ,,,ਅੱਖਾਂ ਵੱਡੀਆਂ  ਕਰਕੇ ਪੁੱਛਣ  ਲੱਗੀ ,,,)

ਸ਼ਵੀ:-,,, ਫੇਰ ਕੀ ਮੈੰ ਉਸ ਲਈ ਸਕੌਚ ਤੇ ਚਿਕਨ ਮੰਗਵਾਇਆ,,,ਖਾਣਾ ਵੀ ਬਾਹਰੋਂ ਆਰਡਰ ਕੀਤਾ।”

ਰੋਮਾ:- ਫੇਰ ਤਾ ਸਾਰੀ ਰਾਤ ਐਸ਼ ਕੀਤੀ ਹੋਊ,,,,(ਇਸ ਵਾਰ ਰੋਮਾ ਬੋਲੀ)

ਸ਼ਵੀ:-,, ਉਹ ਕਿੱਥੇ ਯਾਰ ਸ਼ਰਾਬ ਜ਼ਿਆਦਾ ਪੀ ਗਿਆ  ਉਹ,,,,ਤੇ ਉੱਥੇ ਸੋਫ਼ੇ ਤੇ ਹੀ ਸੌਂ ਗਿਆ”,,,ਉਸਦਾ ਦੱਸਦੀ ਦਾ ਹਾਸਾ ਵੀ ਨਿਕਲ ਆਇਆ,,।

ਰੋਮਾ:-  ਹਾਹਾਹਾਹਾ ਮਾੜੀ ਹੋਈ ਫੇਰ ਤਾ ਤੇਰੇ ਨਾਲ “,,,,ਤੇ ਸਾਰੀਆਂ ਹੀ ਹੱਸ ਪਈਆਂ

ਸ਼ਵੀ:- ਹੱਸੋ ਹੱਸੋ ,,,,ਜਿਵੇਂ ਆਪ ਤਾਂ ਬਹੁਤ ਤੀਰ ਮਾਰਦੀਆਂ।,,,ਚਲੋ ਉਹ ਮੇਰੇ ਫਲੈਟ ਤੱਕ ਤਾਂ ਆਇਆ ਤੁਹਾਡੇ ਕੋਲ ਤਾਂ ਐਨੇ ਜੋਗਾ ਵੀ ਨਹੀ ਕੋਈ” ,,,(,ਉਹ ਮੂੰਹ ਬਣਾਉਂਦੀ ਹੋਈ ਬੋਲੀ)।

ਉਮਾ:-“ਤੂੰ ਗੁੱਸਾਂ ਨਾ ਕਰ ਵੈਸੇ ਤੇਰੇ ਨਾਲ ਹੋਈ  ਬਹੁਤ ਬੁਰੀ” ਉਹ ਫੇਰ ਸਾਰੀਆਂ ਹੱਸ ਪਈਆਂ। ਉਹ ਹਰ ਵਾਰ ਆਪਸ ਚ, ਇਸ ਤਰ੍ਹਾਂ ਹੀ ਖੁੱਲ ਕੇ ਗੱਲਾਂ ਕਰਦੀਆਂ ਸਨ।

“ਅੱਛਾ ਦਿਲਬਰ ਤੂੰ ਨੀ ਕਦੇ ਆਪਣੀ ਕੋਈ ਗੱਲ ਦੱਸੀ “(ਰੋਮਾ ਦਿਲਬਰ  ਦਾ ਮੋਢਾ ਹਲੂਣਿਆ ਹੋਈ ਬੋਲੀ)।

ਦਿਲਬਰ:- “ਨਹੀ ਮੇਰੇ ਕੋਲ ਪਹਿਲਾਂ ਦੱਸਣ ਨੂੰ ਕੁੱਝ ਨਹੀ ਸੀ। ਪਰ ਹੁਣ ਕੁੱਝ ਦਿਨਾਂ ਤੋਂ ਮੇਰੇ ਸਾਹਮਣੇ ਵੀ ਇੱਕ ਮੁਸ਼ਕਿਲ ਆ ਰਹੀ ਹੈ”

ਸ਼ਵੀ:- ਉਹ ਤੇਰਾ ਵੀ ਕਿਸੇ ਨਾਲ ਚੱਕਰ ਚੱਲ ਪਿਆ”,,,,ਉਹ ਉਤਸੁਕ ਹੋਕੇ ਪੁੱਛਣ ਲੱਗੀ,,,।

ਦਿਲਬਰ:-“ਕੀ ਦੱਸਾਂ ਯਾਰ ਮੇਰੀ ਤਾਂ ਸਮਝ ਨਹੀ ਆ ਰਿਹਾ ਕੁੱਝ ਵੀ,,,,

ਸ਼ਵੀ:-“ਸਾਰੀ ਗੱਲ ਦਸ ਯਾਰ ਪਹੇਲੀਆਂ ਨਾ ਬੁਝਾਈ ਜਾਹ,,,

ਦਿਲਬਰ:- ” ਤੁਹਾਨੂੰ ਪਤਾ ਹੀ ਹੈ ਮੇਰੇ ਫਲੈਟ ਦੇ ਸਾਹਮਣੇ ਇੱਕ ਲੰਬਾ ਪਾਰਕ ਹੈ ਜਿੱਥੇ ਅਕਸਰ ਲੋਕ ਸੈਰ ਕਰਦੇ ਹਨ । ਮੈੰ ਸਵੇਰੇ ਆਪਣੀ ਬਾਲਕੋਨੀ ਚ ਸਿਗਰਟ ਪੀਣ ਲਈ ਆਉਦੀਂ ਹਾਂ ਤੇ ਲੋਕਾਂ ਨੂੰ ਸੈਰ ਕਰਦੇ ਵੇਖਦੀ ਹਾਂ। ਉਨ੍ਹਾਂ ਚ ਇੱਕ 27 ਕੁ ਸਾਲਾ ਦਾ ਮੁੰਡਾ ਹੈ ਰਾਹੁਲ।ਉਹ ਵੀ ਹਰ ਰੋਜ ਸਵੇਰੇ ਮੈਨੂੰ ਉਪਰ ਬਾਲਕੋਨੀ ਚ ਖੜ੍ਹੀ ਨੂੰ ਵੇਖਦਾ ਰਹਿੰਦਾ ਸੀ,,, ਕੁੱਝ ਦਿਨਾਂ ਬਾਅਦ ਸਾਡੀ ਹੈਲੋ ਹਾਏ ਵੀ ਹੋ ਗਈ। ਉਹ ਮੇਰੇ ਘਰ ਦੇ ਸਾਹਮਣੇ  ਆਨੇ ਬਹਾਨੇ ਰੁੱਕ ਜਾਂਦਾ । ਮੈੰ ਉਸ ਨੂੰ ਇੱਕ ਦਿਨ ਉੱਪਰ ਆਉਣ ਲਈ ਕਿਹਾ ਉਹ ਝੱਟ ਆ ਗਿਆ। ਉਸ ਨੇ ਮੈਨੂੰ ਦੱਸਿਆ ਕਿ ਉਹ ਗੁਜਰਾਤ ਤੋਂ ਹੈ। ਉਸ ਨੇ MBA ਕੀਤੀ ਹੈ ਤੇ ਉਹ ਨੌਕਰੀ ਲਈ ਮੁੰਬਈ ਆਇਆ ਹੈ ।

         ਰਾਹੁਲ ਦੋਸਤਾਂ ਨਾਲ ਕਿਰਾਏ ਤੇ ਰਹਿੰਦਾ ਹੈ । ਉਸ ਨੇ ਕਈ ਜਗ੍ਹਾ ਇੰਟਰਵਿਊ ਦਿੱਤੀ । ਪਰ ਇੰਟਰਵਿਊ ਚ ਉਹ ਨਰਵਿਸ ਹੋ ਜਾਂਦਾ ਇਸ ਲਈ ਉਸ ਨੂੰ ਨੌਕਰੀ ਨਹੀਂ ਮਿਲ ਸਕੀ। ਮੈੰ ਉਸ ਨੂੰ ਕਿਹਾ ਮੈਂ ਤੈਨੂੰ ਇਟਰਵਿਉ ਦੀ ਤਿਆਰੀ ਕਰਵਾ ਦੇਵਾਂਗੀ ਤੂੰ ਰੋਜ਼ ਸਵੇਰੇ ਸੈਰ ਤੋਂ ਬਾਅਦ ਮੇਰੇ ਫਲੈਟ ਚ ਆ ਜਾਇਆ ਕਰ।ਉਸ ਨੇ ਇਸ ਤਰ੍ਹਾਂ ਹੀ ਕੀਤਾ ਮੈੰ ਕਈ ਦਿਨ ਉਸ ਨੂੰ ਇੰਟਰਵਿਊ ਦੀ ਪ੍ਰੈਕਟਿਸ ਕਰਵਾਈ ਤੇ ਉਸ ਨੂੰ ਕੁੱਝ ਟਿਪਸ ਦਿੱਤੇ। ਮੈੰ ਉਸ ਨੂੰ ਹਰ ਰੋਜ਼ ਕਹਿਣਾ ਕਿ ਉਹ ਇੱਕ ਦਿਨ ਕੌਫ਼ੀ ਪੀ ਕੇ ਜਾਵੇ। ਪਰ ਉਹ ਕਈ ਦਿਨ ਟਾਲਦਾ ਰਿਹਾ। ਇੱਕ ਦਿਨ ਉਸ ਨੇ ਕਿਹਾ ਅੱਜ ਮੈਂ ਕੌਫ਼ੀ ਪੀ ਕੇ  ਹੀ ਜਾਵਾਂਗਾ। ਮੈਂ ਉਸ ਲਈ ਕੌਫ਼ੀ ਬਣਾਈ। ਉਸ ਨੇ ਮੈਨੂੰ ਕਿਹਾ ਕੇ ਉਹ ਮੈਨੂੰ ਪਸੰਦ ਕਰਦਾ ਹੈ ਤੇ ਉਹ ਹਮੇਸ਼ਾ ਮੈਨੂੰ ਯਾਦ ਕਰਦਾ ਰਹਿੰਦਾ ਹੈ। ਉਹ ਮੇਰੇ ਨਾਲ ਸੈਕਸ ਕਰਨਾ ਚਾਹੁੰਦਾ ਹੈ । ਉਸ ਨੇ ਮੇਰੇ ਸਾਹਮਣੇ ਇੱਕ ਕਾਗਜ਼ ਰੱਖ ਦਿੱਤਾ। ਉਸ ਕਾਗਜ਼ ਤੇ ਇੱਕ ਔਰਤ ਦੀ ਨੰਗੀ ਤਸਵੀਰ ਉਸ ਨੇ ਹੱਥ ਨਾਲ ਬਣਾਈ ਸੀ। ਉਸ ਨੇ ਉਸ ਤੇ ਮੇਰਾ ਨਾਂ ਲਿਖੀਆਂ ਸੀ । ਉਹ ਤਸਵੀਰ ਵੇਖਕੇ ਤੇ ਉਸ ਦੀਆਂ ਗੱਲਾਂ ਸੁਣ ਕੇ ਮੇਰੇ ਹੱਥ ਵਿੱਚੋ ਕੌਫ਼ੀ ਦਾ ਕੱਪ ਛੁੱਟ ਗਿਆ ਤੇ ਮੈੰ ਬੁੱਤ ਬਣੀ ਖੜੀ ਰਹੀ। ਮੇਰਾ ਰੀਐਕਸ਼ਨ ਵੇਖਕੇ ਉਹ ਉੱਠ ਕੇ ਚਲਾ ਗਿਆ। ਅਗਲੇ ਦਿਨ ਮੈੰ ਫੇਰ ਬਾਲਕੋਨੀ ਚ, ਗਈ। ਪਰ ਉਹ ਕਈ ਦਿਨ ਨਾ ਆਇਆ। ਮੈਂ ਵੀ ਉਸ ਦਾ ਇੰਤਜ਼ਾਰ ਕਰਦੀ ਰਹੀ। ਉਸ ਦੀਆਂ ਕਹੀਆਂ ਹੋਈਆਂ ਗੱਲਾਂ ਵਾਰ ਵਾਰ  ਮੇਰੇ ਯਾਦ ਆਉਂਦੀਆ ਰਹੀਆਂ । ਮੈ ਹਰ ਰੋਜ਼ ਰਾਤ ਨੂੰ ਉਹ ਤਸਵੀਰ ਵੇਖਦੀ।

       ਕੁੱਝ ਦਿਨਾਂ ਬਾਅਦ ਉਹ ਫੇਰ ਆਇਆ ਸੈਰ ਕਰਨ ਪਰ ਅੱਜ ਉਸ ਨੇ ਮੇਰੇ ਵੱਲ ਨਾ ਵੇਖਿਆ। ਅਗਲੇ ਦਿਨ ਵੀ ਇਸ ਤਰ੍ਹਾਂ ਹੀ ਹੋਇਆ ਉਸ ਨੇ ਉੱਪਰ ਨਾ ਵੇਖਿਆ ਪਰ ਮੈੰ ਉਸ ਨੂੰ ਅਵਾਜ਼ ਲਾ ਲਈ।

“ਰਾਹੁਲ ਉੱਪਰ ਆ ਤੂੰ ਕੌਫ਼ੀ ਤਾਂ ਪੀਤੀ ਹੀ ਨਹੀਂ ਸੀ  ਉਸ ਦਿਨ”

“ਓ,ਕੇ,,,” ਕਹਿਕੇ ਉਹ ਉੱਪਰ ਆ ਗਿਆ। ਮੈਂ ਉਸ ਨੂੰ ਆਪਣੇ ਬਾਰੇ ਆਪਣੇ ਪਤੀ ਬਾਰੇ ਦੱਸਿਆ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ। ਤੇਰੇ ਤੋਂ ਕਾਫ਼ੀ ਸਾਲ ਵੱਡੀ ਉਮਰ ਦੀ ਮੇਰੀ ਬੇਟੀ ਹੈ।  ਪਰ ਉਹ ਕਹਿੰਦਾ ਮੈਨੂੰ ਪ੍ਰਵਾਹ ਨਹੀ। ਮੈਨੂੰ ਤੂੰ ਚੰਗੀ ਲੱਗਦੀ ਬਸ । ਮੇਰੀ ਸਮਝ ਚ ਨਹੀਂ ਆ ਰਿਹਾ ਮੈੰ ਕੀ ਕਰ੍ਹਾਂ।ਮੈਨੂੰ ਡਰ ਹੈ ਕਿ ਮੇਰੀ ਵਜ੍ਹਾਂ ਕਰਕੇ ਉਹ ਆਪਣਾ ਭਵਿੱਖ ਨਾ ਖਰਾਬ ਕਰ ਲਏ ।”

ਇਸ ਵਾਰ  ਫੇਰ ਸ਼ਵੀ ਬੋਲੀ,, ”  ਤੂੰ ਕੀ ਕਰਨਾ ,,ਪਿਆਰ ਕਰ ਉਸ ਨੂੰ ਆਪਣੇ ਨਾਲ ਫਲੈਟ ਚ ਰੱਖ ਲੈ”,,,,।

ਦਿਲਬਰ:- “ਸ਼ਵੀ ਉਹ ਮੈਥੋਂ ਤੀਹ ਸਾਲ ਛੋਟਾ ਹੈ ”

ਸ਼ਵੀ:- ” ਫੇਰ ਕੀ ਆ ਇੱਕ ਦੇਸ਼ ਦੇ ਬਾਦਸ਼ਾਹ ਦੀ ਪਤਨੀ ਉਸ ਤੋਂ ਤੀਹ ਸਾਲ ਛੋਟੀ ਸੀ। ਇਸ ਵਿੱਚ ਕੀ ਪ੍ਰਾਬਲਮ ਹੈ।”

ਦਿਲਬਰ:- “ਨਹੀ ਨਹੀ ਉਸ ਦੀ ਸਾਰੀ ਜਿੰਦਗੀ ਪਈ ਹੈ। ਮੈਂ ਉਸ ਦਾ ਭਵਿੱਖ ਖਰਾਬ ਨਹੀ ਕਰ ਸਕਦੀ।”

ਰੋਮਾ:- ਉਹ ਤਸਵੀਰ ਤਾਂ ਦਿਖਾਅ ਜੋ ਉਸ ਨੇ ਤੇਰੇ ਲਈ ਬਣਾਈ ਹੈ”

ਦਿਲਬਰ:- ” ਉਹ ਮੈੰ ਉਸੀ ਵਕਤ ਹੀ ਪਾੜ ਦਿੱਤੀ ਸੀ” ,,।ਦਿਲਬਰ ਨੇ ਝੂਠ ਕਿਹਾ ਸੀ। ਤਸਵੀਰ ਅੱਜ ਵੀ ਉਸ ਕੋਲ ਸੀ। ਕਹਿਣ ਲਈ ਹੀ ਸੀ ਪਰ ਦਿਲਬਰ ਵੀ ਉਸ ਨੂੰ ਮਿਸ ਕਰਦੀ। ਉਹ ਹਰ ਰੋਜ਼ ਉਸ ਨੂੰ ਵੇਖਦੀ ਉਹ ਦੁਸਰੇ ਤੀਸਰੇ ਦਿਨ ਉਸ ਦੇ ਫਲੈਟ ਚ ਆ ਜਾਂਦਾ।

ਦਿਲਬਰ :- ਰਾਹੁਲ ਤੂੰ ਨੌਕਰੀ ਲੈਣ ਵੱਲ ਆਪਣਾ ਧਿਆਨ ਦੇ ਤੇਰੇ ਮਾਂ ਬਾਪ ਤੇਰੀ ਨੌਕਰੀ ਦਾ ਇੰਤਜ਼ਾਰ ਕਰ ਰਹੇ ਹੋਣੇ ਆ”

ਰਾਹੁਲ:- ਪਾਪਾ ਤਾਂ ਹਰ ਰੋਜ਼ ਕਹਿੰਦੇ ਨੇ ਜੇ ਨੌਕਰੀ ਨਹੀਂ ਮਿਲਦੀ ਤਾਂ ਵਾਪਿਸ ਆ ਜਾ ਆਪਣੀ ਦੁਕਾਨ ਤੇ ਬੈਠ ,,,ਕਿਉੰ ਇੱਧਰ-ਉਧੱਰ  ਭਟਕ ਰਿਹਾ। ਮੈੰ ਵਾਪਿਸ ਵੀ ਚਲਾ ਜਾਂਦਾ ਪਰ ਹੁਣ ਤੁਹਾਨੂੰ ਛੱਡ ਕੇ ਵੀ ਨਹੀ ਜਾ ਸਕਦਾ”

ਦਿਲਬਰ:- “ਬੇਵਕੂਫ ਆਪਣੇ ਇਸ ਰਿਸ਼ਤੇ ਤੇ ਲੋਕਾਂ ਨੇ ਹੱਸਣਾ। ਤੈਨੂੰ ਇਹ ਗੱਲ ਸਮਝ ਕਿਉਂ ਨਹੀ ਆ ਰਹੀ”

ਰਾਹੁਲ:- ਨਹੀ ਦਿਲਬਰ ਮੈਂ ਇਨ੍ਹਾਂ ਗੱਲਾਂ ਦੀ ਪ੍ਰਵਾਹ ਨਹੀ ਕਰਦਾ ਬਸ ਤੂੰ ਹਾਂ ਕਰ ”

ਦਿਲਬਰ ਨੂੰ ਉਸ ਦੀਆਂ ਗੱਲਾਂ ਸੁਣ ਕੇ ਡਰ ਲੱਗਦਾ।ਉਹ ਉਸ ਨੂੰ ਬਹੁਤ ਸਮਝਾਉਦੀ  ਪਰ ਉਹ ਸਮਝਣ ਲਈ ਤਿਆਰ ਹੀ ਨਹੀਂ ਸੀ। ਦਿਲਬਰ ਨੂੰ ਉਸ ਦੇ ਭਵਿੱਖ ਦੀ ਚਿੰਤਾ ਸੀ।
  ਨਵਾਂ ਸਾਲ ਆਉਣ ਵਾਲਾ ਸੀ। ਦਿਲਬਰ ਨੇ ਰਾਹੁਲ ਨੂੰ ਕਿਹਾ ਆਪਾਂ ਇੱਕਠੇ ਨਵਾਂ ਸਾਲ ਮਨਾਵਾਂਗੇ।ਰਾਹੁਲ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਸ਼ਾਮ ਨੂੰ ਦਿਲਬਰ ਵਧੀਆ ਤਰੀਕੇ ਨਾਲ ਤਿਆਰ ਹੋਈ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਰਾਹੁਲ ਨੇ ਵੀ ਤਿਆਰੀ ਚ ਕੋਈ ਕਸਰ ਨਾ ਛੱਡੀ। ਦਿਲਬਰ ਨੇ ਰਾਹੁਲ ਨੂੰ ਕਿਹਾ

“ਪਹਿਲਾਂ ਮੈੰ ਆਪਣੇ ਦੋਸਤਾਂ ਚ ਤੇਰੀ ਜਾਣ ਪਹਿਚਾਣ ਕਰਵਾਵਾਂਗੀ। ਫੇਰ ਤੇਰੇ ਦੋਸਤਾਂ ਕੋਲ ਚੱਲਾਂਗੇ ਉਨ੍ਹਾਂ ਨੂੰ ਤੂੰ ਮੇਰੀ ਜਾਣ ਪਹਿਚਾਣ ਕਰਵਾਈ”

ਉਹ ਦੋਨੋ ਸਭ ਤੋਂ ਪਹਿਲਾਂ ਉਸ ਹੋਟਲ ਚ ਗਏ ਜਿੱਥੇ ਦਿਲਬਰ ਦੀਆਂ ਸਹੇਲੀਆਂ ਨੇ ਪਾਰਟੀ ਰੱਖੀ ਸੀ ਉੱਥੇ ਸਭ ਦਿਲਬਰ ਦੇ ਹਾਣੀ ਸਨ। ਜਿਉ ਹੀ ਦਿਲਬਰ ਉੱਥੇ ਪਹੁੰਚੀ ਸਭ ਦਾ ਧਿਆਨ ਉਨ੍ਹਾਂ ਦੋਨਾਂ ਵੱਲ ਹੋਇਆ । ਰਾਹੁਲ ਨੇ ਜਾਣਬੁੱਝ ਕੇ ਦਿਲਬਰ ਦੀ ਬਾਂਹ ਚ ਬਾਂਹ ਪਾਈ ਹੋਈ ਸੀ ਤਾ ਜੋਂ ਦਿਲਬਰ ਦੇ ਦੋਸਤ ਸਮਝ ਜਾਣ।

” ਦਿਲਬਰ ਇਹ ਤੇਰਾ ਬੇਟਾ ਕੀ ਕਰਦਾ ਤੂੰ ਕਦੇ ਇਸ ਨੂੰ ਮਿਲਾਇਆ ਹੀ ਨਹੀ ਸਾਡੇ ਨਾਲ”
ਦਿਲਬਰ ਕੁਝ ਬੋਲਦੀ ਇਸ ਤੋਂ ਪਹਿਲਾਂ ਹੀ ਉਸ ਦੀ ਇੱਕ ਹੋਰ ਸਹੇਲੀ ਆ ਗਈ ਮਿਸੇਜ਼ ਦੀਕਸ਼ਤ।

” ਦਿਲਬਰ ਤੇਰਾ ਬੇਟਾ ਬਹੁਤ ਸੋਹਣਾ ਬਿਲਕੁਲ ਤੇਰੇ ਤੇ ਗਿਆ। ਹੈਲੋ ਬੇਟਾ” ਮਿਸੇਜ਼ ਦਿਕਸ਼ਤ ਨੇ ਰਾਹੁਲ ਵੱਲ ਹੱਥ ਵਧਾਇਆ।

” ਦਰਅਸਲ ਮਿਸੇਜ਼ ਦੀਕਸ਼ਤ ਇਹ ਰਾਹੁਲ…” ਅਜੇ ਗੱਲ ਦਿਲਬਰ ਦੇ ਮੂੰਹ ਚ ਹੀ ਸੀ ਕੇ ਰਾਹੁਲ ਨੇ ਉਸ ਨੂੰ ਇਸ਼ਾਰੇ ਨਾਲ ਚੁੱਪ ਕਰਵਾ ਦਿੱਤਾ। ਦਿਲਬਰ ਦੇ ਸਾਰੇ ਦੋਸਤ ਇਹ ਹੀ ਸੋਚ ਰਹੇ ਸਨ ਵੀ ਰਾਹੁਲ ਦਿਲਬਰ ਦਾ ਬੇਟਾ ਹੈ। ਰਾਹੁਲ ਨੂੰ ਬਹੁਤ ਗੁੱਸਾਂ ਆਇਆ। ਉਹ ਜਿਆਦਾ ਦੇਰ ਉੱਥੇ ਨਹੀ ਰੁੱਕੇ ਉਹ ਹੋਟਲ ਤੋਂ ਬਾਹਰ ਆ ਗਏ। ਹੁਣ ਉਹ ਰਾਹੁਲ ਦੇ ਦੋਸਤਾਂ ਵਲੋਂ ਰੱਖੀ ਪਾਰਟੀ ਚ ਪਹੁੰਚ ਗਏ।

” ਹੈਲੋਂ ਅੰਟੀ। ਰਾਹੁਲ ਤੁਹਾਡੇ ਮੰਮਾ ਕਿੰਨੇ ਸੋਹਣੇ ਨੇ ਉਹ ਮਾਈ ਗੌਡ” ਇੱਕ ਕੁੜੀ ਨੇ ਆ ਕੇ ਰਾਹੁਲ ਨੂੰ ਕਿਹਾ।

ਰਾਹੁਲ ਦੇ ਸਾਰੇ ਦੋਸਤ ਦਿਲਬਰ ਕੋਲ ਆ ਗਏ। ਉਹ ਸਭ ਹੈਰਾਨ ਹੋ ਰਹੇ ਸਨ ਕੇ ਰਾਹੁਲ ਦੀ ਮੰਮੀ ਕਿੰਨੀ ਸੋਹਣੀ ਹੈ।ਰਾਹੁਲ ਨੂੰ ਗੁੱਸਾ ਆ ਰਿਹਾ ਸੀ। ਦਿਲਬਰ ਕੁੱਝ ਨਹੀ ਬੋਲ ਰਹੀ ਸੀ ਬਸ ਸਭ ਨੂੰ ਸਮਾਇਲ ਕਰ ਰਹੀ ਸੀ । ਪਰ ਰਾਹੁਲ ਹੁਣ ਉੱਥੇ ਇੱਕ ਪਲ੍ਹ ਵੀ ਨਹੀਂ ਰੁੱਕਣਾ ਚਾਹੁੰਦਾ ਸੀ। ਉਹ ਹੋਟਲ ਤੋਂ ਬਾਹਰ ਆ ਗਿਆ। ਦਿਲਬਰ ਵੀ ਉਸ ਦੇ ਪਿੱਛੇ ਆ ਗਈ। ਰਾਹੁਲ ਦਿਲਬਰ ਨੂੰ ਉਸ ਦੇ ਫਲੈਂਟ ਚ ਛੱਡ ਕੇ ਆਪਣੇ ਘਰ ਚਲਾ ਗਿਆ। ਅਗਲੀ ਸਵੇਰ ਜਦੋਂ ਦਿਲਬਰ ਬਾਲਕੋਨੀ ਚ ਗਈ ਤਾ ਉਸ ਦੇ ਘਰ ਦੇ ਬਾਹਰ ਇੱਕ ਟੈਕਸੀ ਰੁੱਕੀ ਉਸ ਵਿੱਚੋ ਰਾਹੁਲ ਬਾਹਰ ਨਿਕਲਿਆਂ। ਉਸ ਨੇ ਹੱਥ ਹਿਲਾਕੇ ਦਿਲਬਰ ਨੂੰ ਬਾਏ ਕੀਤੀ।

” ਹੈਪੀ ਨਿਊ ਈਅਰ ਮੈਂ ਘਰ ਜਾ ਰਿਹਾ ਹਾਂ।ਪਾਪਾ ਦੀ ਦੁਕਾਨ ਸੰਭਾਲਣ ਹੁਣ ਵਾਪਿਸ ਨਹੀ ਆਉਗਾਂ। ਕੋਈ ਗਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾ” ਐਨਾ ਕਹਿਕੇ ਰਾਹੁਲ ਕਾਰ ਚ ਬੈਠ ਕੇ ਚਲਾ ਗਿਆ। ਦਿਲਬਰ ਦੂਰ ਤੱਕ ਉਸ ਨੂੰ ਹੱਥ ਹਿਲਾ ਕੇ ਬਾਏ ਕਰਦੀ ਰਹੀ,,ਤੇ ਆਪਣੀਆਂ ਅੱਖਾਂ ਵਿੱਚੋ  ਆਏ ਖੁਸ਼ੀ ਦੇ ਹੰਝੂਆਂ ਨੂੰ ਉਸਨੇ ਸਾਫ ਕੀਤਾ ਤੇ ਅੰਦਰ ਸੋਫੇ ਤੇ,ਆ ਕੇ ਬੈਠ ਗਈ,,,ਦਿਲਬਰ ਬਹੁਤ  ਖੁਸ਼ ਸੀ ਕਿਉਂਕਿ ਉਹ ਆਪਣੀ ਸਮਝ ਨਾਲ  ਰਾਹੁਲ  ਦੀ ਜਿੰਦਗੀ  ਬਰਬਾਦ  ਹੋਣ ਤੋਂ ਬਚਾਉਣ ਲਈ ਸਫਲ ਰਹੀ ਤੇ ਉਸਨੂੰ ਆਪਣਾ ਅਕਸ ਵੀ ਉੱਚਾ ਉੱਚਾ ਲੱਗਣ ਲੱਗਾ,,,,!!
✍✍✍ਤੁਹਾਡਾ ਆਪਣਾ,,,,,ਲਖਵਿੰਦਰ ਸਿੰਘ  ਸੰਧੂ,

Leave a Reply

Your email address will not be published. Required fields are marked *