ਕਾਲਜ ਸਮੇ ਦੌਰਾਨ ਸਾਡੇ ਇੱਕ ਲੈਕਚਰਾਰ ਜੋ ਡੱਬਵਾਲੀ ਦੇ ਹੀ ਮੂਲ ਨਿਵਾਸੀ ਸਨ। ਉਹਨਾਂ ਨੇ ਪੋਸਟ ਗਰੈਜੂਏਸ਼ਨ ਸਾਡੇ ਨਾਲ ਲਗਦੇ ਰਾਜਸਥਾਨ ਦੇ ਕਸਬੇ ਸ੍ਰੀ ਗੰਗਾ ਨਗਰ ਤੋਂ ਕੀਤੀ ਸੀ। ਓਹਨਾ ਸਮਿਆਂ ਵਿੱਚ ਸ੍ਰੀ ਗੰਗਾਂ ਨਗਰ ਵਿਚ ਪੋਸਟ ਗ੍ਰੈਜੂਏਸ਼ਨ ਕਾਮਰਸ ਤੇ ਐਲ ਐਲ ਬੀ ਕਰਨਾ ਬਹੁਤ ਆਸਾਨ ਸੀ। ਕਿਉਂਕਿ ਹਰ ਇੱਕ ਨੂੰ ਦਾਖਲਾ ਮਿਲ ਹੀ ਜਾਂਦਾ ਸੀ ਤੇ ਕਾਲਜ ਵਿਚ ਹਾਜ਼ਰੀ ਜਰੂਰੀ ਨਹੀਂ ਸੀ। ਸਾਡੇ ਉਸ ਪ੍ਰੋਫ਼ੇਸਰ ਸਾਹਿਬ ਨੇ ਕਿਸੇ ਕੋਲੋਂ ਕਿਸੇ ਦੁਕਾਨ ਦਾ ਐਡਰੈੱਸ ਪੁੱਛਿਆ। ਉਸਨੇ ਦਮਕਲ ਕੇਂਦਰ ਕੇ ਪਾਸ ਬਤਾਇਆ। ਪ੍ਰੋਫੈਸਰ ਸਾਹਿਬ ਨੇ ਉਸ ਜਗ੍ਹਾ ਦੇ ਕਈ ਗੇੜੇ ਮਾਰੇ। ਜੇ ਉਹ ਅੱਗੇ ਜਾਵੇ ਤਾਂ ਅਗਲੇ ਪਿੱਛੇ ਮੋੜ ਦੇਣ ਤੇ ਪਿੱਛੇ ਵਾਲੇ ਅੱਗੇ। ਜਦੋਂ ਉਸਨੂੰ ਉਹ ਦੁਕਾਨ ਮਿਲੀ ਤਾਂ ਕਹਿੰਦੇ ਯਾਰ ਸਿੱਧਾ ਪੰਜਾਬੀ ਹਿੰਦੀ ਵਿੱਚ ਨਹੀਂ ਦੱਸਿਆ ਕਿ ਦੁਕਾਨ ਫਾਇਰ ਬ੍ਰਿਗੇਡ ਦੇ ਕੋਲ ਹੈ। ਹੋਰ ਹੀ ਅੰਗਰੇਜ਼ੀ ਬੋਲੀ ਜਾਂਦੇ ਹਨ ਦਮਕਲ ਕੇਂਦਰ । ਦਰਅਸਲ ਪ੍ਰੋਫੈਸਰ ਸਾਹਿਬ ਨੂੰ ਦਮਕਲ ਕੇਂਦਰ ਦੀ ਸਮਝ ਹੀ ਨਹੀਂ ਆਈ । ਇਹ ਗੱਲ ਖੋਰੇ ਉਹਨਾਂ ਨੇ ਆਪ ਸਾਨੂੰ ਕਲਾਸ ਵਿੱਚ ਦੱਸੀ ਸੀ।
ਵਾਹ ਜੀ ਵਾਹ। ਦਮ ਕਲ ਕੇਂਦਰ ਦੇ।
ਰਮੇਸ਼ ਸੇਠੀ ਬਾਦਲ
9876627233