1977-78 ਦੇ ਨੇੜੇ ਤੇੜੇ ਚਿੰਗ ਫੂੰਗਲੀ ਨਾਮ ਦਾ ਜਾਦੂਗਰ ਡੱਬਵਾਲੀ ਦੇ ਡੀਲਾਈਟ ਥੀਏਟਰ ਵਿੱਚ ਆਇਆ। ਵਧੀਆ ਪ੍ਰੋਗਰਾਮ ਸੀ ਉਸਦਾ। ਬਹੁਤ ਲੋਕੀ ਵੇਖਣ ਆਉਂਦੇ। ਹਾਊਸ ਫੁਲ ਹੀ ਰਹਿੰਦਾ। ਜੇ ਤੁਹਾਨੂੰ ਮੇਰਾ ਸ਼ੋ ਪਸੰਦ ਆਇਆ ਹੈ ਤਾਂ ਬਾਹਰ ਜਾ ਕੇ ਮੇਰੇ ਸ਼ੋ ਦੀ ਖੂਬ ਪ੍ਰਸ਼ੰਸ਼ਾ ਕਰੋ। ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸ਼ੋ ਵੇਖਣ ਲਈ ਪ੍ਰੇਰਿਤ ਕਰੋ। ਤਾਂਕਿ ਉਹ ਵੀ ਸ਼ੋਂ ਦਾ ਆਨੰਦ ਮਾਣ ਸਕਣ। ਜੇ ਤੁਹਾਨੂੰ ਮੇਰਾ ਸ਼ੋਂ ਪਸੰਦ ਨਹੀਂ ਵੀ ਆਇਆ ਤਾਂ ਵੀ ਖੂਬ ਪ੍ਰਚਾਰ ਕਰੋ ਤਾਂ ਕਿ ਤੁਹਾਡੇ ਦੁਸ਼ਮਣ ਸ਼ੋਂ ਵੇਖਣ ਅਤੇ ਤੁਹਾਡੀ ਤਰ੍ਹਾਂ ਓਹਨਾ ਦੇ ਪੈਸੇ ਬੇਕਾਰ ਜਾਣ। ਉਹ ਅਕਸਰ ਆਪਣੇ ਸ਼ੋਂ ਤੋਂ ਬਾਦ ਇਹ ਗੱਲ ਜ਼ਰੂਰ ਕਹਿੰਦਾ।
ਕਿੰਨੀ ਸਚਾਈ ਸੀ ਉਸਦੀ ਗੱਲ ਵਿੱਚ। ਅਸੀਂ ਆਪਣਿਆਂ ਦਾ ਫਾਇਦਾ ਕਰਨਾ ਤਾਂ ਲੋਚਦੇ ਹੀ ਹਾਂ ਪਰ ਦੁਸ਼ਮਣਾਂ ਦਾ ਨੁਕਸਾਨ ਹੁੰਦਾ ਵੇਖਣਾ ਵੀ ਚਾਹੁੰਦੇ ਹਾਂ।
ਇਹੀ ਇਨਸਾਨ ਦੀ ਫਿਤਰਤ ਹੈ। ਸਾਨੂੰ ਦੂਸਰਿਆਂ ਦਾ ਨੁਕਸਾਨ ਹੁੰਦਾ ਵੇਖਕੇ ਬਹੁਤ ਖੁਸ਼ੀ ਹੁੰਦੀ ਹੈ। ਅਸੀਂ ਆਪਣੇ ਆਪਣਾ ਨੁਕਸਾਨ ਕਰਕੇ ਤੇ ਦੂਸਰਿਆਂ ਦਾ ਦੁਗਣਾ ਨੁਕਸਾਨ ਵੇਖਕੇ ਜਿਆਦਾ ਬਾਗੋ ਬਾਗ ਹੁੰਦੇ ਹਾਂ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ।