ਇਕ ਬਾਬਾ ਸਮਾਜ ਭਲਾਈ ਦਾ ਆਪਣਾ ਡੇਰਾ ਚਲਾ ਰਿਹਾ ਸੀ। ਜੇਕਰ ਕਿਸੇ ਸ਼ਰਧਾਲੂ ਨੇ ਕਹਿਣਾ ਬਾਬਾ ਜੀ ਕ੍ਰਿਪਾ ਕਰਕੇ ਮੈਨੂੰ ਪੁੱਤਰ ਦੀ ਦਾਤ ਦਿਓੁ ! ਬਾਬਾ ਜੀ ਕੋਲ ਪੁੜੀ ਵਿਚ ਪਾ ਕੇ ਇਲਾਚੀਆਂ ਰੱਖੀਆਂ ਹੁੰਦੀਆਂ ਸਨ। ਬਾਬਾ ਜੀ ਨੇ ਇਲਾਚੀਆਂ ਦੀ ਪੂੜੀ ਦੇ ਦੇਣੀ ਨਾਲ ਹੀ ਅਸ਼ੀਰਵਾਦ ਦੇ ਦੇਣਾ।
ਇਕ ਵਾਰ ਬਾਬਾ ਜੀ ਆਪਣੇ ਮਿਸ਼ਨ ਦੇ ਪ੍ਰਚਾਰ ਲਈ ਵਿਦੇਸ਼ਾਂ ਵਿਚ ਚਲੇ ਗਏ ਜਾਂਦੇ ਹੋਏ ਇਲਾਚੀਆਂ ਨੂੰ ਸ਼ੁੱਧ ਕਰਕੇ ਉਤਰਾ ਅਧਿਕਾਰੀ ਨੂੰ ਫੜਾ ਗਏ।
ਵਿਦੇਸ਼ਾਂ ਵਿਚ ਬਾਬਾ ਜੀ ਨਾਲ ਸ਼ਰਧਾਲੂ ਜੁੜਨੇ ਸ਼ੁਰੂ ਹੋ ਗਏ ਤੇ ਡਾਲਰ ਬਣਨ ਲਗ ਪਏ। ਬਾਬਾ ਜੀ ਨੇ ਵੀਜ਼ਾ ਵਧਾ ਲਿਆ। ਇਧਰ ਇਲਾਚੀਆਂ ਮੁੱਕ ਗਈਆਂ। ਉੱਤਰਾ ਅਧਿਕਾਰੀ ਨੇ ਫ਼ੋਨ ਕਰਕੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਇਲਾਚੀਆਂਆਂ ਮੁੱਕ ਗਈਆ ਹਨ ਸ਼ਰਧਾਲੂ ਟੁੱਟਣੇ ਸ਼ੁਰੂ ਹੋ ਗਏ ਹਨ।
ਬਾਬਾ ਜੀ ਨੂੇ ਕਿਹਾ ਬਜ਼ਾਰ ਵਿੱਚੋਂ ਹੋਰ ਲੈ ਆਹ। ਉਸਨੇ ਕਿਹਾ ਬਾਬਾ ਜੀ ਤੁਹਾਡੇ ਬਿਨਾਂ ਉਹਨਾਂ ਨੂੰ ਸ਼ੁਧ ਕੌਣ ਕਰੇਗਾ।
ਬਾਬਾ ਜੀ ਨੇ ਕਿਹਾ ਇਲਾਚੀਆਂ ਨੂੰ ਸ਼ੁੱਧ ਕਰਨ ਦਾ ਕੋਈ ਤਰੀਕਾ ਨਹੀ ਇਹ ਤਾਂ ਲੋਕ ਅੰਧ ਵਿਸ਼ਵਾਸ਼ ਵਿਚ ਪਾ ਕੇ ਰੱਖੇ ਹੋਏ ਹਨ। ਤੂੰ ਹੋਰ ਕਿਸੇ ਚੇਲੇ ਚੱਪਟੇ ਕੋਲ ਗੱਲ ਨਾ ਕਰੀ ਇਲਾਚੀਆਂ ਲਿਆਕੇ ਮੇਰੇ ਕਮਰੇ ਵਿਚ ਰੱਖ ਲੈ ਪੁੜੀਆਂ ਬਣਾ ਕੇ ਵੰਡਣੀਆਂ ਸ਼ੁਰੂ ਕਰ ਦੇ। ਕੁਝ ਸਮੇ ਬਾਅਦ ਬਾਬਾ ਜੀ ਸਵਰਗ ਸਿਧਾਰ ਗਏ ਉਤਰਾ ਅਧਿਕਾਰੀ ਗੱਦੀ ਤੇ ਬੈਠ ਗਿਆ ਇਹ ਵੀ ਇਲਾਚੀਆਂ ਵੰਡ ਵੰਡ ਡੇਰੇ ਦੀ ਰੌਣਕ ਵਧਾ ਰਿਹਾ ਸੀ। ਲੋਕ ਕਹਿ ਰਹੇ ਸਨ ਬਾਬਾ ਜੀ ਵਾਂਗ ਇਸਦਾ ਹੱਥ ਵੀ ਬਹੁਤ ਵਧੀਆ ਹੈ।
ਸਮਾਪਤ
ਸੁਖਵਿੰਦਰ ਸਿੰਘ ਮੁੱਲਾਂਪੁਰ
m. +91 9914184794