ਦੇਵਕੀ ਚੌਂਤੀ ਪੈਂਤੀ ਸਾਲ ਦੀ ਇੱਕ ਸੋਹਣੀ ਸੁਨੱਖੀ ਮੁਟਿਆਰ ਸੀ। ਉਹ ਦਾ ਕੱਦ ਵੀ ਲੰਬਾ ਸੀ। ਉਹ ਕਾਲਜ ਚ ਫਿਜ਼ੀਕਲ ਐਜੂਕੇਸ਼ਨ ਦੀ ਪ੍ਰੋਫੈਸਰ ਸੀ। ਉਸ ਦਾ ਪਤੀ ਸਿਥਾਰਥ ਇੱਕ ਹਸਪਤਾਲ ਵਿੱਚ ਸਰਕਾਰੀ ਕਰਮਚਾਰੀ ਸੀ। ਉਹ ਲੈਬ ਚ ਕੰਮ ਕਰਦਾ ਸੀ। ਦੇਵਕੀ ਤੇ ਸਿਥਾਰਥ ਕਾਲਜ ਦੇ ਸਰਕਾਰੀ ਮਕਾਨ ਚ ਰਹਿੰਦੇ ਸਨ ਜੋ ਕਾਲਜ ਕੈਂਪਸ ਚ ਹੀ ਸੀ।ਦੇਵਕੀ ਇੱਕ ਵਧੀਆ ਟੀਚਰ ਸੀ । ਉਹ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਉਦੀ ਸੀ। ਉਹ ਬੱਚਿਆਂ ਨਾਲ ਆਪ ਵੀ ਗਰਾਉਂਡ ਚ ਜਾਂਦੀ ਤੇ ਉਨ੍ਹਾਂ ਨਾਲ ਪਸੀਨਾ ਵਹਾਉਂਦੀ। ਦੇਵਕੀ ਤੇ ਸਿਥਾਰਥ ਦਾ ਵਿਆਹ ਹੋਇਆ ਨੂੰ ਦੋ ਸਾਲ ਹੋ ਗਏ ਸਨ। ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਇਸ ਦੇਵਕੀ ਸਿਥਾਰਥ ਵਾਲੇ ਹਸਪਤਾਲ ਚੋਂ ਡਾਕਟਰੀ ਇਲਾਜ ਕਰਵਾ ਰਹੀ ਤਾਂ ਜੋ ਬੱਚਾ ਹੋ ਜਾਵੇ।
ਦੇਵਕੀ ਨੂੰ ਬੱਚੇ ਦੀ ਆਸ ਹੋਈ। ਉਹ ਲੈਬ ਚ ਟੈਸਟ ਕਰਵਾਉਣ ਗਏ। ਉਨ੍ਹਾਂ ਦੀ ਰਿਪੋਰਟ ਸ਼ਾਮ ਨੂੰ ਆਉਣੀ ਸੀ। ਪਰ ਦੇਵਕੀ ਬਹੁਤ ਉਦਾਸ ਸੀ। ਸਿਥਾਰਥ ਨੇ ਸਮਝਿਆ ਵੀ ਸ਼ਾਇਦ ਰਿਪੋਰਟ ਕਰਕੇ ਦੇਵਕੀ ਟੈਸ਼ਨ ਲੈ ਰਹੀ ਸੀ। ਸ਼ਾਮ ਨੂੰ ਸਿਥਾਰਥ ਦੇਵਕੀ ਦੀ ਰਿਪੋਰਟ ਲੈ ਕੇ ਆਇਆ ਉਹ ਬਹੁਤ ਖੁਸ਼ ਸੀ। ਉਸ ਨੇ ਦੇਵਕੀ ਨੂੰ ਵਧਾਈ ਦਿੱਤੀ ਵੀ ਉਹ ਮਾਂ ਬਣਨ ਵਾਲੀ ਹੈ। ਪਰ ਇਹ ਗੱਲ ਸੁਣਕੇ ਦੇਵਕੀ ਹੋਰ ਵੀ ਉਦਾਸ ਹੋ ਗਈ। ਉਸ ਨੂੰ ਇਸ ਗੱਲ ਦੀ ਭੌਰਾ ਵੀ ਖੁਸ਼ੀ ਨਾ ਹੋਈ। ਸਿਥਾਰਥ ਨੇ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਦੇਵਕੀ ਨੇ ਕੋਈ ਜਵਾਬ ਨਾ ਦਿੱਤਾ। ਉਸ ਦਿਨ ਤੋਂ ਬਾਅਦ ਦੇਵਕੀ ਹੋਰ ਵੀ ਉਦਾਸ ਰਹਿਣ ਲੱਗੀ। ਕਾਲਜ ਚ ਵੀ ਉਸ ਦਾ ਜੀਅ ਨਹੀ ਸੀ ਲੱਗਦਾ। ਉਹ ਆਪਣੀ ਡਾਕਟਰ ਨੂੰ ਮਿਲਣ ਗਈ।ਡਾਕਟਰ ਨੂੰ ਮਿੱਲਕੇ ਦੇਵਕੀ ਘਰ ਆ ਗਈ ਉਹ ਅਜੇ ਵੀ ਬਹੁਤ ਉਦਾਸ ਸੀ। ਉੱਧਰ ਹਸਪਤਾਲ ਚ ਸਿਥਾਰਥ ਨੂੰ ਦੇਵਕੀ ਦੀ ਡਾਕਟਰ ਦਾ ਸੁਨੇਹਾ ਆਇਆ ਵੀ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ। ਸਿਥਾਰਥ ਡਾਕਟਰ ਕੋਲ ਗਿਆ।
” ਡਾਕਟਰ ਸਾਹਿਬ ਦੇਵਕੀ ਤੇ ਸਾਡਾ ਬੱਚਾ ਠੀਕ ਹੈ ਨਾ ।ਕੋਈ ਪ੍ਰਾਬਲਮ ਤਾ ਨਹੀਂ ਜੋ ਤੁਸੀਂ ਮੈਨੂੰ ਬੁਲਾਇਆ”
” ਦੇਵਕੀ ਠੀਕ ਹੈ ਬੱਚਾ ਵੀ ਠੀਕ ਹੀ ਹੈ ਪਰ ਅਜੇ ਇਹ ਕਹਿਣਾ ਥੋਹੜੀ ਜਲਦੀ ਆ। ਪਰ ਦੇਵਕੀ ਤਾਂ ਇਹ ਬੱਚਾ ਚਾਹੁੰਦੀ ਨਹੀਂ ਉਹ ਮੈਥੋਂ ਅਬੌਰਸ਼ਨ ਬਾਰੇ ਪੁੱਛ ਰਹੀ ਸੀ ਮੈੰ ਇਸ ਲਈ ਹੀ ਤੁਹਾਨੂੰ ਬੁਲਾਇਆ ”
” ਅਬੌਰਸ਼ਨ ਲਈ ਕਹਿੰਦੀ ਸੀ ਦੇਵਕੀ ਤੁਹਾਨੂੰ?? ਪਰ ਕਿਉ?? ਤੁਹਾਨੂੰ ਤਾਂ ਪਤਾ ਡਾਕਟਰ ਸਾਹਿਬ ਸਾਨੂੰ ਬੱਚੇ ਦੀ ਕਿੰਨੀ ਚਾਹਤ ਸੀ ਖਾਸ ਤੌਰ ਤੇ ਦੇਵਕੀ ਨੂੰ ”
“ਹਾ ਮੈਨੂੰ ਪਤਾ ਉਹ ਹਰ ਵਾਰ ਇਹੋ ਗੱਲ ਪੁੱਛਦੀ ਸੀ ਕਿ ਉਹ ਮਾਂ ਕਦੋਂ ਬਣੇਗੀ”
” ਫੇਰ ਅਚਾਨਕ ਇਹ ਅਬੌਰਸ਼ਨ ਮੇਰੀ ਸਮਝ ਤਾਂ ਕੁੱਝ ਨਹੀ ਆ ਰਿਹਾ। ਜਿਸ ਦਿਨ ਦੀ ਉਸ ਦੀ ਰਿਪੋਰਟ ਪਾਜਿਟਿਵ ਆਈ ਉਸ ਦਿਨ ਤੋਂ ਹੀ ਉਹ ਬਹੁਤ ਉਦਾਸ ਹੈ ਇਹ ਕਿਉਂ ਡਾਕਟਰ ਸਾਹਿਬ ?”
” ਇਹ ਤਾਂ ਦੇਵਕੀ ਹੀ ਦੱਸ ਸਕਦੀ ਹੈ । ਤੁਸੀਂ ਉਸ ਨੂੰ ਪਿਆਰ ਨਾਲ ਪੁੱਛੋ ਮੈੰ ਅਬੌਰਸ਼ਨ ਦੇ ਹੱਕ ਚ ਨਹੀ ਮਸਾਂ ਤਾਂ ਉਸ ਨੇ ਕੰਨਸੀਵ ਕੀਤਾ ”
“ਨਹੀਂ ਡਾਕਟਰ ਉਸ ਦਾ ਅਬੌਰਸ਼ਨ ਨਹੀ ਹੋਵੇਗਾ ਮੈਂ ਕਰਦਾ ਉਸ ਨਾਲ ਗੱਲ ਘਰ ਜਾ ਕੇ” ਸਿਥਾਰਥ ਡਾਕਟਰ ਦੀ ਗੱਲ ਸੁਣਕੇ ਕਾਫ਼ੀ ਹੈਰਾਨ ਹੋਇਆ। ਉਹ ਜਲਦੀ ਜਲਦੀ ਘਰ ਪਹੁੰਚਿਆ।ਦੇਵਕੀ ਘਰ ਹੀ ਸੀ । ਉਸ ਨੇ ਦੇਵਕੀ ਨਾਲ ਡਾਕਟਰ ਵਾਲੀ ਗੱਲ ਕੀਤੀ। ਉਸ ਨੇ ਦੇਵਕੀ ਨੂੰ ਪੁੱਛਿਆ ਉਹ ਅਬੌਰਸ਼ਨ ਕਿਉਂ ਕਰਵਾਉਣਾ ਚਾਹੁੰਦੀ ਹਾਂ। ਪਰ ਦੇਵਕੀ ਨੇ ਐਧਰ ਉੱਧਰ ਦੀਆਂ ਗੱਲਾਂ ਕਰਕੇ ਸਿਥਾਰਥ ਨੂੰ ਟਾਲਣਾ ਚਾਹਿਆ। ਪਰ ਸਿਥਾਰਥ ਸਮਝ ਗਿਆ ਸੀ ਕਿ ਕੋਈ ਗੱਲ ਹੈ।
” ਦੇਵਕੀ ਪਲੀਜ਼ ਮੈਨੂੰ ਸਾਰੀ ਗੱਲ ਦੱਸ ਕਿ ਤੂੰ ਇਹ ਬੱਚਾ ਕਿਉ ਨਹੀਂ ਚਾਹੁੰਦੀ ??””
” ਸਿਥਾਰਥ ਇਹ ਇੱਕ ਕੌੜਾ ਸੱਚ ਹੈ ਸ਼ਾਇਦ ਤੂੰ ਸੁਣ ਨਹੀਂ ਸਕੇਗਾ ”
” ਨਹੀਂ ਦੇਵਕੀ ਤੈਨੂੰ ਸਾਰੀ ਗੱਲ ਮੇਰੇ ਨਾਲ ਸਾਂਝੀ ਕਰਨੀ ਪਏਗੀ ,,ਆਖਿਰ ਤੂੰ ਮੇਰੀ ਪਤਨੀ ਹੈ ਤੂੰ ਜੋ ਵੀ ਕਹਿਣਾ ਕਹਿ, ਮੈੰ ਸੁਣਨ ਨੂੰ ਤਿਆਰ ਹਾਂ”
ਦੇਵਕੀ ਨੇ ਬੋਲਣਾ ਸ਼ੁਰੂ ਕੀਤਾ ,,
” ਤੁਹਾਨੂੰ ਤਾਂ ਪਤਾ ਹੈ ਸਿਥਾਰਥ ਸ਼ਾਮ ਨੂੰ ਹਰ ਰੋਜ਼ ਬੱਚੇ ਸਪੋਰਟਸ ਕੰਪਲੈਕਸ ਚ ਗੇਮਸ ਦੀ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਸ਼ਾਮ ਨੂੰ ਸਾਢੇ ਛੇ ਵੱਜੇ ਮੈੰ ਸਾਰਾ ਸਪੋਰਟਸ ਕੰਪਲੈਕਸ ਚੈਕ ਕਰਕੇ ਉਸ ਨੂੰ ਤਾਲਾ ਲਾਗਵਾਉਂਦੀ ਹਾਂ ਇਹ ਮੇਰੀ ਰੋਜ਼ ਦੀ ਰੁਟੀਨ ਹੈ।ਮਹੀਨਾ ਕੁ ਪਹਿਲਾਂ ਇੱਕ ਸ਼ਾਮ ਮੈੰ ਜਦੋ ਚੈਂਕ ਕਰ ਰਹੀ ਸੀ ਤਾਂ ਮੈਨੂੰ ਬਾਸਕਟਬਾਲ ਕੋਰਟ ਚੋਂ ਕੁੱਝ ਅਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਮੈੰ ਉੱਥੇ ਗਈ ਤਾਂ ਚਾਰ ਸਟੂਡੈਂਟਸ ਉੱਥੇ ਸਨ।
” ਉਏ ਪ੍ਰਵੀਨ ਤੁਸੀਂ ਐਸ ਵੇਲੇ ਐਥੇ ਕੀ ਕਰ ਰਹੇ ਹੋ । ਖੇਡਣ ਦਾ ਸਮਾਂ ਖਤਮ ਹੋ ਗਿਆ ਚਲੋ ਸਭ” ਮੈੰ ਉਨ੍ਹਾਂ ਨੂੰ ਕਿਹਾ।
” ਮੈਡਮ ਟੁਰਨਾਂਮੈਂਟ ਨੇੜੇ ਹੋਣ ਕਰਕੇ ਅਸੀਂ ਦੇਰ ਤੱਕ ਪ੍ਰਕੈਟਸ ਕਰਦੇ ਹਾਂ। ਆ ਜੋ ਮੈਡਮ ਲਉ ਟੌਫੀ ਖਾਉ”
” ਟੌਫ਼ੀ” ਮੈ ਹੈਰਾਨੀ ਨਾਲ ਪੁੱਛਿਆ।
” ਹਾਂ ਜੀ ਇਹ ਘਰੇ ਤਿਆਰ ਕੀਤੀ ਹੈ ਇਸ ਦਾ ਸਵਾਦ ਵੇਖੋ ” ਮੈਂ ਉਹ ਟੌਫੀ ਖਾ ਲਈ । ਉਹ ਆਪਣਾ ਸਮਾਨ ਚੱਕਣ ਲੱਗੇ ਤਾਂ ਅਚਾਨਕ ਮੇਰਾ ਸਿਰ ਭਾਰਾ ਹੋਣ ਲੱਗਾ। ਉਹ ਚਾਰੋ ਮੇਰੇ ਆਲੇ ਦੁਆਲੇ ਹੋ ਗਏ। ਕੁਝ ਹੀ ਪਲ੍ਹਾਂ ਚ ਮੈੰ ਬੇਹੋਸ਼ ਹੋ ਗਈ। ਇੱਕ ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਤਾਂ ਹਨੇਰਾ ਹੋ ਚੁੱਕਾ ਸੀ। ਮੇਰੀ ਸਲਵਾਰ ਮੇਰੇ ਸਰੀਰ ਤੇ ਨਹੀ ਸੀ ਉਹ ਥੋਹੜੀ ਦੂਰ ਪਈ ਸੀ। ਮੈਂ ਫਟਾ ਫੱਟ ਉਠੱਣਾ ਚਾਹਿਆ ਪਰ ਮੈੰ ਉੱਠ ਨਾ ਸਕੀ। ਬੜੀ ਮੁਸ਼ਕਲ ਨਾਲ ਮੈੰ ਉੱਠ ਕੇ ਕੱਪੜੇ ਪਾਏ। ਉਨ੍ਹਾਂ ਮੈਨੂੰ ਬੇਹੋਸ਼ ਕਰਕੇ ਮੇਰੇ ਨਾਲ ਬਲਾਤਕਾਰ ਕੀਤਾ ਸੀ” ਇਹ ਗੱਲ ਸੁਣਾਉਦੀ ਦੇਵਕੀ ਰੋਂ ਰਹੀ ਸੀ।
” ਇਹ ਕਦੋਂ ਦੀ ਗੱਲ ਹੈ ” ਸਿਥਾਰਥ ਗੁੱਸੇ ਚ ਬੋਲਿਆ
“ਇੱਕ ਮਹੀਨਾ ਪਹਿਲਾਂ ਦੀ ਹੈ”
” ਪਰ ਤੂੰ ਦੱਸਿਆ ਕਿਉਂ ਨਹੀ ”
” ਡਰ ਗਈ ਸੀ ਕਿ ਬਦਨਾਮੀ ਹੋਵੇਗੀ । ਤੁਸੀਂ ਕੀ ਸੋਚੋਗੇ…. ਮੇਰੀ ਮਾਂ ਤੇ ਮੇਰੀ ਭੈਣ ਕੀ ਸੋਚਣਗੀਆਂ ਇਸ ਲਈ ਜੁਬਾਨ ਬੰਦ ਰੱਖੀ ”
” ਪਰ ਹੁਣ ਕਿਉਂ ਦੱਸਿਆ ਫੇਰ”
” ਹੁਣ ਮੈਂ ਪ੍ਰੈਗਨੈਟ ਹਾਂ ਮੈਨੂੰ ਲੱਗਦਾ ਸ਼ਾਇਦ ਇਹ ਬੱਚਾ ਉਸ ਦਿਨ ਦਾ ਨਾ ਹੋਵੇ । ਇਸ ਲਈ ਮੈੰ ਅਬੌਰਸ਼ਨ ਕਰਵਾਉਣਾ ਚਾਹੁੰਦੀ ਹਾਂ”
“ਦੇਵਕੀ ਤੂੰ ਆਪਣੇ ਪੇਟ ਚ ਪਾਪ ਲਈ ਫਿਰਦੀ ਹੈ ਛੀ ਮੈਨੂੰ ਗੁੱਸਾ ਆ ਰਿਹਾ ਤੇਰੇ ਤੇ”
” ਇਸ ਵਿੱਚ ਮੇਰਾ ਕੀ ਕਸੂਰ ਹੈ ਪਰ ਇਹ ਨਹੀਂ ਪਤਾ,,, ਹੋ ਸਕਦਾ ਇਹ ਬੱਚਾ ਤੁਹਾਡਾ ਤੇ ਮੇਰਾ ਹੋਵੇ” ਇਹ ਕਹਿਕੇ ਦੇਵਕੀ ਨੇ ਸਿਥਾਰਥ ਦੇ ਮੋਢੇ ਤੇ ਆਪਣਾ ਸਿਰ ਰੱਖ ਲਿਆ। ਪਰ ਸਿਥਾਰਥ ਨੇ ਗੁੱਸੇ ਚ ਉਸ ਦਾ ਸਿਰ ਦੂਰ ਕਰ ਦਿੱਤਾ।
” ਤੂੰ ਹੁਣ ਕੀ ਚਾਹੁੰਦੀ ਹੈ”
” ਮੈ ਉਨ੍ਹਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹਾਂ”
” ਤੇ ਇਹ ਬੱਚਾ”
“ਇਹ ਤੁਹਾਡੇ ਤੇ ਨਿਰਭਰ ਹੈ। ਮੈਂ ਤਾਂ ਇਸ ਬੱਚੇ ਦੀ ਮਾਂ ਹਾਂ ਹੀ ”
” ਨਹੀਂ ਦੇਵਕੀ ਮੈੰ ਇਹ ਹਰਾਮ ਦੀ ਔਲਾਦ ਨਹੀ ਰੱਖ ਸਕਦਾ,, ਤੂੰ ਅਬੋਰਸ਼ਨ ਕਰਵਾ ਜਲਦੀ ਪਰ ਮੇਰੇ ਹਸਪਤਾਲ ਚ ਨਹੀ ”
” ਮੈਂ ਆਪਣੀ ਮਾਂ ਕੋਲ ਜਾ ਕੇ ਅਬੌਰਸ਼ਨ ਕਰਵਾ ਲਵਾਂਗੀ ਪਰ ਮੇਰੀ ਇੱਕ ਸ਼ਰਤ ਹੈ”
” ਸ਼ਰਤ ” ਸਿਥਾਰਥ ਤੇ ਹੈਰਾਨ ਹੋ ਕਿ ਪੁੱਛਿਆ।
” ਹਾ ਸ਼ਰਤ। ਪਹਿਲਾਂ ਮੈੰ ਅਬੌਰਸ਼ਨ ਕਰਵਾ ਲੈਂਦੀ ਉਸ ਤੋਂ ਬਾਅਦ ਤੁਹਾਨੂੰ ਮੇਰੀ ਮੱਦਦ ਕਰਨੀ ਹੋਵੇਗੀ ਮੇਰੇ ਨਾਲ ਪੁਲਸ ਸਟੇਸ਼ਨ ਜਾਣਾ ਹੋਵੇਗਾ ਤਾ ਜੋ ਉਨ੍ਹਾਂ ਚਾਰਾਂ ਨੂੰ ਸਜ਼ਾ ਮਿਲ ਸਕੇ ”
” ਚੱਲ ਠੀਕ ਹੈ । ਪਹਿਲਾਂ ਤੂੰ ਇਸ ਪਾਪ ਤੋੰ ਛੁਟਕਾਰਾ ਪਾ”
ਅਗਲੇ ਦਿਨ ਹੀ ਦੇਵਕੀ ਆਪਣੀ ਮਾਂ ਕੋਲ ਚਲੀ ਗਈ। ਉਸ ਨੇ ਆਪਣੀ ਮਾਂ ਤੇ ਭੈਣ ਨੂੰ ਆਪਣੇ ਨਾਲ ਬੀਤੀ ਸਾਰੀ ਗੱਲ ਦੱਸੀ। ਉਹ ਦੋਵੇ ਵੀ ਬਹੁਤ ਰੋਈਆਂ। ਅਗਲੇ ਦਿਨ ਸਿਥਾਰਥ ਦਾ ਫ਼ੋਨ ਆਇਆ ਉਹ ਜਾਣਨਾ ਚਾਹੁੰਦਾ ਸੀ ਵੀ ਦੇਵਕੀ ਕਦੋਂ ਡਾਕਟਰ ਦੇ ਦਾਖਲ ਹੋ ਰਹੀ ਹੈ। ਦੇਵਕੀ ਨੇ ਦੱਸਿਆ ਵੀ ਕੱਲ ਸਵੇਰੇ। ਅਗਲੇ ਦਿਨ ਫੇਰ ਸਿਥਾਰਥ ਦਾ ਫੋਨ ਆਇਆ ਦੇਵਕੀ ਦਾ ਫ਼ੋਨ ਉਸ ਦੀ ਭੈਣ ਕੋਲ ਸੀ। ਉਸ ਨੇ ਸਿਥਾਰਥ ਨੂੰ ਦੱਸਿਆ ਕਿ ਦੀਦੀ ਅੰਦਰ ਡਾਕਟਰ ਕੋਲ ਹੈ। ਸਿਥਾਰਥ ਨੇ ਆਉਣ ਦੀ ਇੱਛਾ ਜਾਹਿਰ ਕੀਤੀ ਤਾਂ ਦੇਵਕੀ ਦੀ ਭੈਣ ਨੇ ਕਿਹਾ ਲੋੜ ਨਹੀਂ, ਅਸੀ ਸ਼ਾਮ ਤੱਕ ਹਸਪਤਾਲ ਚੋਂ ਘਰ ਵਾਪਿਸ ਚਲੀਆਂ ਜਾਣਾ ਹੈ। ਦੀਦੀ ਠੀਕ ਹਨ। ਸ਼ਾਮ ਨੂੰ ਫੇਰ ਸਿਥਾਰਥ ਦਾ ਫ਼ੋਨ ਆਇਆ ਦੇਵਕੀ ਨੇ ਫੇਰ ਨਾ ਗੱਲ ਕੀਤੀ। ਗੱਲ ਉਸ ਦੀ ਭੈਣ ਨੇ ਕੀਤੀ ਵੀ ਸਭ ਠੀਕ ਹੈ ਫ਼ਿਕਰ ਕਰਨ ਦੀ ਲੋੜ ਨਹੀਂ। ਸਿਥਾਰਥ ਨਿਸ਼ਚਿੰਤ ਹੋ ਗਿਆ ਵੀ ਪਾਪ ਤੋਂ ਖਹਿੜਾ ਛੁੱਟ ਗਿਆ। ਦੇਵਕੀ ਨੇ ਚਾਰ ਦਿਨਾਂ ਦੀ ਛੁੱਟੀ ਲਈ ਸੀ ਕਾਲਜ ਤੋਂ। ਛੁੱਟੀ ਖਤਮ ਹੁੰਦੇ ਹੀ ਉਹ ਆਪਣੇ ਘਰ ਸਾਥਰਥ ਕੋਲ ਵਾਪਿਸ ਆ ਗਈ ਤੇ ਉਸ ਨੇ ਕਾਲਜ ਜੁਆਇਨ ਕਰ ਲਿਆ। ਉਸ ਨੇ ਸਿਥਾਰਥ ਨੂੰ ਕਿਹਾ
” ਮੈੰ ਆਪਣਾ ਵਾਅਦਾ ਨਿਭਾਅ ਦਿੱਤਾ ਹੁਣ ਤੁਸੀਂ ਮੇਰੇ ਨਾਲ ਪੁਲਸ ਸਟੇਸ਼ਨ ਚੱਲੋ”
” ਕੋਈ ਨਹੀਂ ਚੱਲਾਂਗੇ ਥੋਹੜਾ ਸੋਚ ਲਈਏ ਕਿ,, ਪੁਲਸ ਕੋਲ ਜਾਣਾ ਚਾਹੀਦਾ ਕੇ ਨਹੀ”
” ਕੀ ਮਤਲਬ”
” ਚੱਲੋ ਕੋਈ ਨੀ ਹੁਣ ਮੈਨੂੰ ਜਲਦੀ ਹੈ ਆਪਾਂ ਸ਼ਾਮ ਨੂੰ ਸਲਾਹ ਕਰਦੇ ਹਾਂ” ਏਨਾ ਕਹਿਕੇ ਸਿਥਾਰਥ ਆਪਣੀ ਡਿਉਟੀ ਤੇ ਚਲਾ ਗਿਆ। ਦੇਵਕੀ ਵੀ ਉੱਤਰੇ ਜਿਹੇ ਮਨ ਨਾਲ ਕਾਲਜ ਚਲੀ ਗਈ।ਅੱਜਕਲ੍ਹ ਕਾਲਜ ਚ, ਉਸ ਦਾ ਮਨ ਨਹੀ ਸੀ ਲੱਗਦਾ। ਸਪੋਰਟਸ ਕੰਪਲੈਕਸ ਤਾਂ ਹੁਣ ਉਸ ਨੂੰ ਖਾਣ ਨੂੰ ਆਉਂਦਾ ਸੀ। ਸ਼ਾਮ ਨੂੰ ਸਿਥਾਰਥ ਦੇ ਨਾਲ ਉਸ ਦਾ ਦੋਸਤ ਵੀ ਆਇਆ। ਸਿਥਾਰਥ ਦੀ ਮਾਂ ਪਹਿਲਾਂ ਹੀ ਆਈ ਬੈਠੀ ਸੀ। ਦੇਵਕੀ ਨੇ ਸਭ ਲਈ ਚਾਹ ਬਣਾਈ। ਸਿਥਾਰਥ ਜਾਣ ਬੁੱਝ ਕੇ ਆਪਣੇ ਦੋਸਤ ਨੂੰ ਦੇਵਕੀ ਕੋਲ ਛੱਡ ਆਪ ਆਪਣੀ ਮਾਂ ਕੋਲ ਚੱਲਾ ਗਿਆ। ਸਿਥਾਰਥ ਦੇ ਦੋਸਤ ਨੇ ਦੇਵਕੀ ਨੂੰ ਕਿਹਾ
” ਭਾਬੀ ਇੱਕ ਗੱਲ ਕਹਾ ਜੇ ਗੁੱਸਾਂ ਨਾ ਕਰੋਗੇ ਤਾਂਂ ”
” ਹਾ ਕਹੋ ਐਸੀ ਕੀ ਗੱਲ ਹੈ ਜੋ ਤੁਸੀ ਮੇਰੇ ਨਾਲ ਕਰਨਾ ਚਾਹੁੰਦੇ ਹੋ” ਦੇਵਕੀ ਨੇ ਹੈਰਾਨ ਹੋਕੇ ਪੁੱਛਿਆ।
” ਭਾਬੀ ਮੈੰ ਕਹਿ ਰਿਹਾ ਸੀ ਜੋ ਹੋਣਾ ਸੀ ਹੋ ਗਿਆ ਹੁੱਣ ਮਿੱਟੀ ਪਾਉ ਗੱਲ ਤੇ ਸਿਥਾਰਥ ਦੱਸ ਰਿਹਾ ਸੀ ਤੁਸੀ ਪੁਲਸ ਸਟੇਸ਼ਨ ਜਾਣਾ ਚਾਹੁੰਦੇ ਹੋ” ਸਿਥਾਰਥ ਦੇ ਦੋਸਤ ਨੇ ਗੱਲ ਸ਼ੁਰੂ ਕੀਤੀ।
” ਚਾਹ ਦਾ ਗਿਲਾਸ ਟੇਬਲ ਤੇ ਰੱਖੋ ਤੇ ਖੜੇ ਹੋਵੋ” ਦੇਵਕੀ ਨੇ ਗੁੱਸੇ ਨਾਲ ਕਿਹਾ। ਸਿਥਾਰਥ ਦੇ ਦੋਸਤ ਨੇ ਚਾਹ ਦਾ ਗਿਲਾਸ ਟੇਬਲ ਤੇ ਰੱਖਿਆ ਤੇ ਖੜਾ ਹੋ ਗਿਆ।
” ਨਿਕਲੋ ਐਥੋਂ,,, ਤੇ ਇਸ ਤੋਂ ਬਾਅਦ ਕਦੇ ਵੀ ਮੇਰੇ ਘਰ ਆਉਣ ਦੀ ਕੋਸ਼ਿਸ ਨਾ ਕਰਿਉ ” ਦੇਵਕੀ ਨੇ ਗੁੱਸੇ ਚ ਉਸ ਨੂੰ ਕਿਹਾ।
” ਪਰ ਭਾਬੀ ਜੀ ਮੈੰ ਤਾਂ……”
“ਦਰਵਾਜ਼ਾ ਸਾਹਮਣੇ ਹੈ ਨਿਕਲੋ ਜਲਦੀ” ਦੇਵਕੀ ਨੇ ਦਰਵਾਜ਼ੇ ਵੱਲ ਹੱਥ ਕਰਕੇ ਕਿਹਾ।
ਸਿਥਾਰਥ ਦਾ ਦੋਸਤ ਗੁੱਸੇ ਨਾਲ ਚਲਾ ਗਿਆ। ਉਸ ਨੂੰ ਇਸ ਤਰ੍ਹਾਂ ਜਾਂਦੇ ਵੇਖ ਸਿਥਾਰਥ ਉਸ ਦੇ ਮਗਰ ਗਿਆ। ਪਰ ਉਹ ਗੁੱਸੇ ਚ ਬਿਨ੍ਹਾਂ ਬੋਲੇ ਨਿਕਲ ਗਿਆ।
” ਤੂੰ ਕੀ ਕਿਹਾ ਉਸ ਨੂੰ ਜੋ ਉਹ ਇਸ ਤਰ੍ਹਾਂ ਚਲਾ ਗਿਆ”
” ਸਿਥਾਰਥ ਤੁਹਾਨੂੰ ਸ਼ਰਮ ਨਹੀ ਆਉਂਦੀ ਤੁਸੀ ਮੇਰੇ ਜ਼ਜਬਾਤਾਂ ਨਾਲ ਖੇਡ ਰਹੇ ਹੋ । ਉਸ ਨੂੰ ਵੀ ਸਾਰੀ ਗੱਲ ਦੱਸ ਦਿੱਤੀ”
” ਉਹ ਮੇਰਾ ਦੋਸਤ ਹੈ। ਮੈੰ ਉਸ ਤੋਂ ਕੋਈ ਗੱਲ ਨਹੀ ਛੁਪਾਉਂਦਾ । ਉਹ ਕਿਸੇ ਕੋਲ ਕੋਈ ਗੱਲ ਨਹੀ ਕਰੇਗਾ”
ਸਿਥਾਰਥ ਨੇ ਸੱਪਸ਼ਟੀਕਰਨ ਦਿੱਤਾ।
” ਉਹ ਮੈਨੂੰ ਸਮਝਾ ਰਿਹਾ ਸੀ ਵੀ ਪੁਲਸ ਸਟੇਸ਼ਨ ਨਹੀਂ ਜਾਣਾ। ਇਹ ਗੱਲ ਤੁਸੀਂ ਵੀ ਕਹਿ ਸਕਦੇ ਸੀ । ਉਸ ਤੋਂ ਕਹਾਉਣੀ ਜਰੂਰੀ ਸੀ ”
” ਕੋਈ ਗੱਲ ਨਹੀਂ । ਪਰ ਉਸ ਨੇ ਵੀ ਇਹੋ ਸਲਾਹ ਦਿੱਤੀ ਹੈ ਕਿ ਪੁਲਸ ਕੋਲ ਨਹੀਂ ਜਾਣਾ ਚਾਹੀਦਾ” ਸਿਥਾਰਥ ਨੇ ਆਪਣੇ ਦਿਲ ਦੀ ਗੱਲ ਉਸ ਦਾ ਨਾਂ ਲੈ ਕੇ ਕਹਿ ਦਿੱਤੀ।
ਦੇਵਕੀ ਦਾ ਰੋਂਣ ਨਿਕਲ ਗਿਆ
(ਕਹਾਣੀ ਦਾ ਬਾਕੀ ਹਿੱਸਾ ਅਗਲੇ ਭਾਗ ਚ)