ਮਿੰਨੀ ਕਹਾਣੀ – ਰੱਬ ਅੱਗੇ ਦੁਆ | rabb agge dua

ਇੱਕ ਗਰੀਬ ਮੁੰਡੇ ਦੀ ਅੱਖ ਬੈਠ ਗਈ । ਉਹ ਡਾਕਟਰ ਕੋਲ ਗਿਆ ਅਤੇ ਨਵੀਂ ਪਾਉਣ ਦੀ ਸਲਾਹ ਦਿੱਤੀ । ਪਰ ਉਹ ਘਬਰਾ ਗਿਆ , ਡਾਕਟਰ ਨੇ ਹੌਸਲਾ ਦਿੱਤਾ , ਹਸਪਤਾਲ ਵਿੱਚ ਦਾਖਲ ਹੋ ਗਿਆ ।
” ਮੈਨੂੰ ਕਿੰਨੀ ਕੁ ਉਡੀਕ ਕਰਨੀ ਪਵੇਗੀ ?”
ਤੂੰ ਰੱਬ ਅੱਗੇ ਦੁਆ ਕਰ ਕਿਸੇ ਸਵੈ-ਇੱਛਤ ਕਰਨ ਵਾਲੇ ਵਿਆਕਤੀ ਦੀ ਜਲਦੀ ਮੌਤ ਹੋ ਜਾਵੇ , ਫਿਰ ਉਸਦੀ ਅੱਖ ਕੱਢਕੇ ਪਾ ਦਿਆਂਗਾ । ਨਾ ਡਾਕਟਰ ਸਾਬ ਨਾ ਮੈ ਇਸ ਤਰ੍ਹਾਂ ਦੀ ਦੁਆ ਕਰਨ ਨਾਲੋਂ ਅੰਨਾ ਹੀ ਠੀਕ ਹਾਂ । ” ਸ਼ਾਬਾਸ਼ ਤੇਰੀ ਸੋਚ ਤੇ ” ਐਨੇ ਚਿਰ ਨੂੰ ਇੱਕ ਭੀਖ ਮੰਗਣ ਵਾਲੀ ਬੁੱਢੀ ਔਰਤ ਆਈ , ਉਸਨੇ ਡਾਕਟਰ ਨੂੰ ਪੁੱਛਿਆ , ਇਹ ਮੁੰਡੇ ਦੀ ਅੱਖ ਨੂੰ ਕੀ ਹੋਇਆ । ਇਸ ਦੀ ਅੱਖ ਸਦਾ ਲਈ ਚਲੇ ਗਈ ਹੈ । ਹਸਪਤਾਲ ਦੇ ਸਟੋਰ ਵਿੱਚ ਵੀ ਕੋਈ ਅੱਖ ਨਹੀਂ ਜਿਹੜੀ ਮੈ ਪਾ ਦਿਆਂ । ਡਾਕਟਰ ਦੀ ਗੱਲ ਸੁਣਕੇ ,”ਉਸਨੇ ਆਪਣੀ ਅੱਖ ਕੱਢਕੇ ਪਾਉਣ ਲਈ ਕਿਹਾ । ” ਉਸਦੇ ਕਹਿਣ ਦੇ ਮੁਤਾਬਿਕ ਅੱਖ ਕੱਢਕੇ ਡਾਕਟਰ ਨੇ , ਹਸਪਤਾਲ ਵਿੱਚ ਦਾਖਲ ਹੋਏ ਮੁੰਡੇ ਦੇ ਪਾ ਦਿੱਤੀ । ਇਹ ਅੱਖ ਕਿੱਥੋਂ ਮਿਲੀ , ਮੁੰਡੇ ਨੇ ਪੁੱਛਿਆ । ਬਾਹਰ ਇਕ ਭੀਖ ਮੰਗਣ ਵਾਲੀ ਬਜ਼ੁਰਗ ਔਰਤ ਬੈਠੀ ਹੈ , ਉਸਨੇ ਦਿੱਤੀ ਹੈ । ਜਦੋਂ ਬਾਹਰ ਆਕੇ ਵੇਖਿਆ ਇਹ ਤਾਂ ਉਹ ਔਰਤ ਹੈ , ਜਿਸ ਨੂੰ ਮੈ ਆਪਣੀ ਰੋਟੀ ਚੋ ਅੱਧੀ ਰੋਟੀ ਬਣਾ ਹਰ ਰੋਜ਼ ਖਾਣ ਲਈ ਦਿੰਦਾ ਸੀ । ਮਾਂ ਜੀ ਤੁਸੀਂ ਕੀ ਕੀਤਾ ਆਪਣੀ ਅੱਖ ਕੱਢਵਾ ਕੇ ਮੇਰੇ ਪਵਾ ਦਿੱਤੀ । ਮੈ ਇਹ ਤੁਹਾਡਾ ਮੁੱਲ ਕਦੋ ਝੁਕਾਉਂਗਾ । ਪੁੱਤਰ ਇਹ ਮੁੱਲ ਝੁਕਾਉਣ ਵਾਲੀ ਗੱਲ ਨਹੀਂ । ਇਹ ਤਾਂ ਤੇਰੀ ਨੇਕੀ ਦਾ ਮੁੱਲ ਹੈ । ਉਸਦੀ ਅੱਖ ਦੀ ਰੌਸ਼ਨੀ ਵਾਪਸ ਆ ਗਈ, ਉਹ ਖੁਸ਼ ਹੋਕੇ ਬਜ਼ੁਰਗ ਔਰਤ ਨੂੰ ਵੀ ਘਰ ਲੈ ਆਇਆ । ਉਹ ਕੋਈ ਭੀਖ ਮੰਗਣ ਵਾਲੀ ਨਹੀਂ ਸੀ , ਉਹ ਉਸਦੀ ਦਾਦੀ ਸੀ । ਜਿਸਨੂੰ ਉਸਦੇ ਜੰਮਣ ਤੋਂ ਪਹਿਲਾਂ ਹੀ ਉਸਦੇ ਮਾਂ ਪਿਓ ਨੇ ਘਰੋਂ ਕੱਢ ਦਿੱਤਾ ਸੀ । ਘਰ ਜਾ ਕੇ ਬਜ਼ੁਰਗ ਔਰਤ ਨੇ ਆਪਣੀ ਸਾਰੀ ਕਹਾਣੀ ਬਿਆਨ ਕਰ ਦਿੱਤੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

Leave a Reply

Your email address will not be published. Required fields are marked *