ਨਿੱਕੀ ਉਮਰੇ ਬਾਪੂ ਦੀ ਮੌਤ ।
2 ਮੁੰਡੇ ਤੇ ਇਕ ਕੁੜੀ ਵੱਡੇ ਮੁੰਡੇ ਦੀ ਉਮਰ ਉਸ ਵੇਲੇ 15 ਸਾਲ ਛੋਟੇ ਦੀ ਉਮਰ 12 ਸਾਲ ਤੇ ਕੁੜੀ ਸਿਰਫ 9 ਸਾਲ ਦੀ ਸੀ ਜਦੋਂ ਓਹਨਾ ਦੇ ਬਾਪੂ ਦੀ ਮੌਤ ਹੋਈ ।
ਲੰਬੀ ਬਿਮਾਰੀ ਤੋ ਬਾਅਦ ਬੱਚਿਆ ਦੇ ਸਿਰ ਤੇ ਕਰਜੇ ਦੀ ਭਾਰੀ ਪੰਡ ।
ਪਹਿਲਾ ਵੱਡੇ ਮੁੰਡੇ ਨੇ ਪੜਾਈ ਛੱਡ ਕੇ ਮਜ਼ਦੂਰੀ ਕਰਨ ਲਗਾਇਆ ਫਿਰ ਛੋਟੇ ਦੀ ਪੜਾਈ ਵੀ ਛੁੱਟ ਗਈ ।
ਕੁਛ ਦਿਨਾਂ ਬਾਅਦ ਓਹਨਾ ਦੀ ਰਿਸ਼ਤੇਦਾਰੀ ਵਿੱਚ ਇਕ ਵਿਆਹ ਆ ਗਿਆ ।
ਅਤ ਦੀ ਗ਼ਰੀਬੀ ਅਤੇ ਗਰੀਬ ਬੰਦਾ ਵਿਆਹ ਕਿਵੇਂ ਦੇਖ ਸਕਦਾ ।
ਨਾ ਢੰਗ ਦੇ ਕਪੜੇ ਪਰ ਜਾਣਾ ਵੀ ਜਰੂਰੀ ਸੀ
ਓਹਨਾ ਦੀ ਮਾ ਨੇ ਕਿਹਾ ਜਾਕੇ ਫੁੱਫੜ ਕੋਲੋ ਇਕ ਇਕ ਸੂਟ ਲੈ ਆਉ।
ਓਹਨਾ ਦੇ ਫੁੱਫੜ ਦੀ ਉਸੀ ਸ਼ਹਿਰ ਵਿੱਚ ਬੁਹਤ ਵੱਡੀ ਕਪੜੇ ਦੀ ਦੁਕਾਨ ਸੀ।
ਮਾਂ ਦੇ ਕਹੇ ਤੇ ਦੋਨੋਂ ਭਰਾ ਫੁੱਫੜ ਦੀ ਦੁਕਾਨ ਤੇ ਜਦੋਂ ਕਪੜੇ ਲੈਣ ਲਈ ਗਏ ਤਾਂ ਹੰਕਾਰੇ ਫੁੱਫੜ ਨੇ ਓਹਨਾ ਨੂ ਹੱਥ ਫੜ ਕੇ ਦੁਕਾਨੋ ਬਾਹਰ ਕੱਢ ਦਿੱਤਾ ।
ਵਡਾ ਮੁੰਡਾ ਇਸ ਗੱਲ ਤੋਂ ਬੁਹਤ ਦੁਖੀ ਹੋਇਆ ਔਰ ਮਾ ਨੂੰ ਜਾ ਕੇ ਕਹਿੰਦਾ ਮਾ ਗਰੀਬ ਦਾ ਕੋਈ ਰਿਸ਼ਤੇਦਾਰ ਨੀ ਹੁੰਦਾ ।
ਦੋਸਤੋ
ਸਭ ਨੂੰ ਇਕ ਹੱਥ ਜੋੜ ਕੇ ਬੇਨਤੀ ਹੈ ਹਰ ਕਹਾਣੀ ਦੇ ਉਪਰ ਆਪਣੀ ਰਾਏ ਜਰੂਰ ਦਿਆ ਕਰੋ ਤਾਕਿ ਅਸੀ ਹੋਰ ਵਧੀਆ ਲਿਖ ਸਕੀਏ ਔਰ ਆਪਣੇ ਜਜ਼ਬਾਤ ਸ਼ੇਰ ਕਰ ਸਕੀਏ ਤੁਹਾਡਾ ਆਪਣਾ
ਰਾਜੀਵ ਕੁਮਾਰ
ਮੋਬਾਈਲ 6283634309