ਬੇਵੱਸ ਬਾਪ | bewas baap

ਸਰਦਾਰ ਜੀ ਮੇਰੀ ਕੁੜੀ ਦੀ ਤਬੀਅਤ ਬੁਹਤ ਖਰਾਬ ਹੈ ਡਾਕਟਰ ਨੇ ਜਵਾਬ ਦੇ ਦਿੱਤਾ ਕਹਿੰਦਾ ਬੜੇ ਹਸਪਤਾਲ ਲੈਕੇ ਜਾਓ ਸਰਦਾਰ ਜੀ ਮੈਨੂੰ 20 ਹਜ਼ਾਰ ਰੁਪਏ ਭੇਜਦੋ।
ਕਹਿੰਦਾ ਹੋਇਆ ਨਿਰਮਲ ਰੋਣ ਲੱਗ ਪਿਆ ਨਿਰਮਲ ਦੀ ਕੁੜੀ ਰਾਣੋ ਜੌ ਕਿ ਸਿਰਫ 10 ਸਾਲ ਦੀ ਸੀ ਪਿਛਲੇ 15 ਦਿਨਾਂ ਤੋਂ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਦਾਖਲ ਸੀ ।
ਨਿਰਮਲ ਜੋ ਪਿਛਲੇ 10 ਵਰ੍ਹਿਆਂ ਤੋਂ ਸਰਦਾਰ ਦੀ ਕਪੜੇ ਦੀ ਹੱਟੀ ਤੇ ਬਤੌਰ ਹੈਡ ਸੇਲਜ਼ਮੈਨ ਦਾ ਕੰਮ ਕਰ ਰਿਹਾ ਸੀ ।
ਔਰ ਬੜੀ ਆਸ ਨਾਲ ਨਿਰਮਲ ਨੇ ਸਰਦਾਰ ਨੂੰ ਫੋਨ ਕੀਤਾ ਸੀ ਪਰ ਸਰਦਾਰ ਨੇ ਇਕ ਮਿੰਟ ਵਿੱਚ ਕੋਰੀ ਨਾ ਕਰ ਦਿੱਤੀ ਕਹਿੰਦਾ ਨਿਰਮਲ ਕੰਮ ਤਾਂ ਪਹਿਲਾ ਹੀ ਨਹੀਂ ਹੈ ਔਰ ਤੁਵੀ ਪਿਛਲੇ 10 ਦਿਨ ਤੋਂ ਕੰਮ ਤੇ ਨਹੀਂ ਆ ਰਿਹਾ ਮੇਰੇ ਕੋਲੋ ਇੰਤਜ਼ਾਮ ਨਹੀਂ ਹੋਣਾ ।
ਇਹ ਜਵਾਬ ਸੁਣ ਕੇ ਨਿਰਮਲ ਸੋਚੀ ਪੇ ਗਿਆ ।
ਕਿਦੇ ਲਈ ਕੰਮ ਕਰਦਾ ਸੀ ਆਪਣੇ ਬੱਚਿਆ ਲਈ ।
ਪਰ ਨਹੀਂ ਨਿਰਮਲ ਕੰਮ ਕਰਦਾ ਸੀ ਸਰਦਾਰ ਦੇ ਬੱਚਿਆ ਲਈ
ਇਹ ਇਕੱਲੇ ਨਿਰਮਲ ਦੀ ਗੱਲ ਨਹੀਂ ਹਰ ਇਕ ਪ੍ਰਾਈਵੇਟ ਕੰਮ ਕਰਨ ਵਾਲੇ ਦੀ ਇਹੋ ਕਹਾਣੀ ਹੁੰਦੀ ਹੈ ।
ਕੀ ਮਾਲਕ ਦਾ ਕੋਈ ਫਰਜ਼ ਨਹੀਂ ਹੁੰਦਾ ਇਹਨਾਂ ਕਾਮਿਆਂ ਲਈ ਕਉ ਨੀ ਮਾਲਕ ਸੋਚਦੇ ਕਿ ਇਹਨਾਂ ਦੇ ਵੀ ਪਰਿਵਾਰ ਨੇ ਇਹਨਾਂ ਦਿਆ ਵੀ ਕੁਛ ਜਰੂਰਤਾ ਹੋਣ ਗਿਆ
ਦੋਸਤੋ
ਕਹਾਣੀ ਚੰਗੀ ਲੱਗਿਆ ਕਰੇ ਯਾ ਮਾੜੀ ਕੁਛ ਨਾ ਕੁਛ ਆਪਣੀ ਰਾਏ ਜਰੂਰ ਦਿਆ ਕਰੋ
ਤੁਹਾਡਾ ਆਪਣਾ ਨਵਾਂ ਲਿਖਾਰੀ
ਰਾਜੀਵ ਕੁਮਾਰ
ਮੋਬਾਈਲ ਨੰਬਰ
6283634609

One comment

Leave a Reply

Your email address will not be published. Required fields are marked *