149 ਮਾਡਲ ਟਾਊਨ | 149 model town

ਇੱਕ ਸੋ ਉਨੰਜਾ ਮਾਡਲ ਟਾਊਨ
“149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ ਕਰਦੀ ਸੀ ਜਦੋ ਵੀ ਉਹ ਆਪਣੀ ਮਾਂ ਨੂੰ ਮਿਲਣ ਆਉਦੀ ਸੀ।
ਰਿਕਸੇ ਤੇ ਬੈਠਦੀ ਉਹ ਆਪਣੇ ਵਿਚਾਰਾਂ ਚ ਗੁਆਚ ਗਈ। ਪਹਿਲੋ ਪਹਿਲ ਜਦੋ ਵੀ ਉਹ ਘਰੇ ਕਬੀਲਦਾਰੀ ਵਿੱਚ ਪ੍ਰੇਸ਼ਾਨ ਹੁੰਦੀ ਜਾ ਕਿਸੇ ਗੱਲ ਨੁੰ ਲੈ ਕੇ ਕੋਈ ਤਕਰਾਰ ਹੋ ਜਾਂਦੀ ਤਾਂ ਉਹ ਝੱਟ ਹੀ ਮਾਂ ਕੋਲੇ ਆ ਜਾਂਦੀ ਦਿਲ ਦਾ ਗੁਭ ਗੁਭਾਟ ਕੱਢ ਕੇ ਸ਼ਾਮੀ ਤਰੋ ਤਾਜਾ ਹੋ ਕੇ ਆਪਣੇ ਘਰ ਪਰਤ ਜਾਂਦੀ। ਫਿਰ ਆਪਣੇ ਬਾਪ ਦੇ ਗੁਜਰਨ ਤੋ ਬਾਅਦ ਅਕਸਰ ਉਹ ਆਪਣੀ ਮਾਂ ਦੀ ਇੱਕਲਤਾ ਦੂਰ ਕਰਨ ਲਈ ਤੇ ਮਾਂ ਦਾ ਦਿਲ ਹੌਲਾ ਕਰਨ ਲਈ ਹਰ ਦਸੀ ਪੰਦਰੀ ਮਾਂ ਕੋਲੇ ਜਰੂਰ ਗੇੜਾ ਮਾਰਦੀ ਇਸ ਨਾਲ ਉਸਦੀ ਮਾਂ ਨੂੰ ਵੀ ਸਕੂਨ ਜਿਹਾ ਮਿਲਦਾ। ਮਾਂਵਾਂ ਧੀਆਂ ਖੂਬ ਗੱਲਾਂ ਕਰਦੀਆਂ ।ਭਰਾ ਤੇ ਭਾਬੀ ਕੌੜਦੇ ।ਉਹਨਾ ਨੂੰ ਲੱਗਦਾ ਕਿ ਇਹ ਉਹਨਾ ਦੀਆਂ ਹੀ ਚੁਗਲੀਆਂ ਕਰਦੀਆਂ ਹਨ। ਆਨੀ ਬਹਾਨੀ ਉਹ ਦੋਵੇ ਜੀ ਕਨਸੋਆ ਲੈਂਦੇ ਰਹਿੰਦੇ।ਮੋਬਾਇਲ ਤੇ ਤਾਂ ਉਹ ਨਿੱਤ ਹੀ ਕਾਫੀ ਕਾਫੀ ਚਿਰ ਲੱਗੀਆਂ ਰਹਿੰਦੀਆਂ। ਇੱਕੱਲੀ ਬੈਠੀ ਮਾਂ ਦਾ ਉਹ ਫੋਨ ਜਰੂਰ ਸੁਣਦੀ ਤੇ ਕਦੇ ਵੀ ਵਿਚਾਲੋਂ ਨਾ ਕੱਟਦੀ ਚਾਹੇ ਉਸ ਨੂੰ ਸਕੂਲੋ ਘਰੋ ਝਿੜਕਾਂ ਹੀ ਕਿਉ ਨਾ ਪੈਦੀਆਂ।
ਰਿਕਸ਼ੇ ਵਾਲਾ ਆਪਣੀ ਮਸਤੀ ਵਿੱਚ ਜਾ ਰਿਹਾ ਸੀ ਫਲਾਈ ਓਵਰ ਨੂੰ ਕਰਾਸ ਕਰਕੇ ਉਹ ਟੀ ਵੀ ਟਾਵਰ ਕੋਲ ਦੀ ਕਦੋਂ ਮੁੜ ਗਿਆ ਉਸ ਨੂੰ ਪਤਾ ਹੀ ਨਾ ਲੱਗਾ ।ਤੇ ਗੁਰੂਦਵਾਰੇ ਵਾਲੇ ਚੌਂਕ ਦੀਆਂ ਲਾਈਟਾ ਕੋਲ ਉਹ ਪਹੁੰਚ ਚੁਕਿਆ ਸੀ।ਉਸ ਨੂੰ ਨਾਲਦੀ ਲੰਘਦੇ ਕਿਸੇ ਵਹੀਕਲ ਜਾ ਆਦਮੀ ਬਾਰੇ ਕੋਈ ਪਤਾ ਨਹੀ ਸੀ ਲੱਗਿਆ। ਡੂੰਘੀ ਸੋਚ ਵਿੱਚ ਖੁੱਭਿਆ ਬੰਦਾ ਸੁੱਤੇ ਵਾਂਗ ਹੀ ਹੁੰਦਾ ਹੈ। ਪਤਾ ਨਹੀ ਉਸਨੂੰ ਰਿਕਸਸ਼ੇ ਤੇ ਬੈਠੀ ਨੂੰ ਕਿਸ ਕਿਸ ਨੇ ਦੇਖਿਆ ਹੋਵੇਗਾ। ਖਬਰੇ ਕੋਈ ਰਿਸaਤੇਦਾਰ ਹੀ ਕੋਲ ਦੀ ਲੰਘ ਗਿਆ ਹੋਵੇ। ਤੇ ਗੁੱਸਾ ਹੀ ਕਰੇ ਕਿ ਮੇਰੇ ਵੱਲ ਵੇਖਿਆ ਨਹੀ ਮੈਨੂੰ ਬੁਲਾਇਆ ਹੀ ਨਹੀ।
ਉਹਨਾ ਮਾਵਾਂ ਧੀਆਂ ਦੀਆਂ ਗੱਲਾ ਤੇ ਫੋਨ ਤੇ ਇਹ ਚਾਰੇ ਭਰਾ ਇਤਰਾਜ ਕਰਨ ਲੱਗੇ। ਘਰਵਾਲੀ ਦੇ ਭੜਕਾਏ ਤੇ ਗੁੱਸੇ ਵਿੱਚ ਆਏ ਵੱਡੇ ਨੇ ਇੱਕ ਦਿਨ ਮਾਂ ਤੋ ਮੋਬਾਇਲ ਫੋਨ ਹੀ ਖੋਹ ਲਿਆ ਤੇ ਸਵਿੱਚ ਆਫ ਕਰ ਦਿੱਤਾ। ਭੈਣ ਨੂੰ ਆਪਣੇ ਘਰ ਆਉਣ ਤੋ ਵੀ ਰੋਕ ਦਿੱਤਾ।ਧੀ ਨਾਲ ਹੋਏ ਇਸ ਧੱਕੇ ਤੇ ਮਾਂ ਮਨ ਮਸੋਸ ਕੇ ਰਹਿ ਗਈ ਸੀ । ਭੈਣ ਦੀ ਅਰਜੋਈ ਤੇ ਕਿਤੇ ਵੀ ਸੁਣਵਾਈ ਨਾ ਹੋਈ ਤੇ ਵਿਚਾਲੜਾ ਵੀ ਵੱਡੇ ਦੀ ਬੋਲੀ ਬੋਲਣ ਲੱਗਾ। ਹੁਣ ਪੁੱਤਰਾਂ ਦੀ ਮੁਥਾਂੀ ਝੱਲਦੀ ਤੇ ਧੀ ਦਾ ਵਿਛੋੜਾ ਸਹਾਰਦੀ ਮਾਂ ਬਹੁਤ ਦੁਖੀ ਰਹਿੰਦੀ ।ਜਦੋ ਵੀ ਉਹ ਮਾਂ ਦੀ ਦੇਖ ਰੇਖ ਲਈ ਭਰਾਵਾਂ ਨੂੰ ਨੂੰ ਕੁਝ ਕਹਿੰਦੀ ਤਾਂ ਉਹ ਭੜਕ ਜਾਂਦੇ। ਉਹ ਕਿਸੇ ਦੀ ਦਖਲ ਅੰਦਾਜੀ ਬਰਦਾਸਤ ਨਹੀ ਸੀ ਕਰਦੇ। ਆਖਿਰ ਉਹ ਧੀ ਸੀ ਉਸ ਘਰ ਦੀ। ਪਰ ਉਸਦੀ ਕੌਣ ਸੁਣਦਾ ਸੀ। ਉਹ ਮਾਂ ਨੂੰ ਵੀ ਤਾਂ ਨਹੀ ਸੀ ਛੱਡ ਸਕਦੀ।
“ਮਾਤਾ ਜੀ ਉਤਰੋ।ਮਾਡਲ ਟਾਊਨ ਆ ਗਿਆ। ਂ ਕਹਿ ਕੇ ਭਾਈ ਨੇ ਰਿਕਸ਼ਾ ਰੋਕ ਦਿੱਤਾ।ਸਾਹਮਣੇ ਕੋਠੀ ਤੇ ਬਿਜਲੀ ਦੇ ਲਾਟੂਆਂ ਨਾਲ ਜਗਮਗਾਉਦੀਆਂ ਲੜੀਆਂ ਬਹੁਤ ਸੁੰਦਰ ਲੱਗ ਰਹੀਆ ਸਨ।ਚਾਹੇ ਨਿੰਮ ਬੰਨਿਆ ਉਸ ਨੂੰ ਨਜਰ ਨਹੀ ਆਇਆ ਪਰ ਕੋਠੀ ਅੰਦਰ ਪੂਰੀ ਚਹਿਲ ਪਹਿਲ ਸੀ। ਹੁਣ ਕੋਠੀ ਮੂਹਰੇ ਕਿਸੇ ਡਾਕਟਰ ਂੋੜੇ ਦੀ ਨੇਮ ਪਲੇਟ ਲੱਗੀ ਹੋਈ ਸੀ ਸਾਸ਼ਇਦ ਉਸ ਦੇ ਭਤੀਜੇ ਤੇ ਭਤੀਜ ਨੂੰਹ ਦੇ ਨਾਮ ਦੀ ਹੀ ਸੀ। ਪਹਿਲਾ ਜਦੋ ਉਹ ਪੇਕੇ ਘਰ ਆਉੰਦੀ ਹੁੰਦੀ ਤਾਂ ਇਕੱਲੀ ਉਹਨਾ ਦੀ ਕੋਠੀ ਹੀ ਡਬਲ ਸਟੋਰੀ ਨਹੀ ਸੀ ਹੁੰਦੀ। ਉਸ ਨੂੰ ਇਸ ਕੋਠੀ ਤੇ ਆਪਣੀ ਮੇਰ ਜਿਹੀ ਆਉਂਦੀ ।ਹੁਣ ਕੋਠੀ ਚਾਹੇ ਤਿੰਨ ਮਜਿੰਲੀ ਬਣ ਗਈ ਪਰ ਉਸਨੂੰ ਪੇਕਿਆਂ ਵਾਲੀ ਉਹ ਅਪਣੱਤ ਜਿਹੀ ਨਹੀ ਆਈ।
ਅਜੇ ਕਲ੍ਹ ਹੀ ਉਸ ਨੂੰ ਕਿਸੇ ਹੋਰ ਕੋਲੋਂ ਪਤਾ ਲੱਗਿਆ ਕਿ ਵੱਡੇ ਦੇ ਦੋ ਪੋਤੀਆਂ ਮਗਰੋ ਪੋਤਾ ਹੋਇਆ ਹੈ। ਉਹ ਕਾਫੀ ਚਿਰ ਤੋ ਹੀ ਪੇਕੇ ਘਰ ਦੇ ਬੂਹੇ ਤੇ ਨਿੰਮ ਬੱਝਿਆ ਵੇਖਣਾ ਲੋਚਦੀ ਸੀ। ਬਸ ਭਰਾ ਦੇ ਬੋਲੇ ਸaਬਦ “ਤੂੰ ਮੇਰੇ ਘਰੇ ਨਾ ਆਈ।ਂ ਉਸ ਨੂੰ ਰੋਕੀ ਬੈਠੇ ਸਨ।ਪਰ ਪੇਕੇ ਤਾਂ ਪੇਕੇ ਹੀ ਹੁੰਦੇ ਹਨ।ਤੇ ਇਸ ਲਈ ਅੱਜ ਉਹ ਮਨ ਮਾਰ ਕੇ ਸਿਰਫ ਬੂਹੇ ਅੱਗੇ ਨਿੰਮ ਬੱਝਿਆ ਵੇਖਣ ਦੀ ਤਾਂਘ ਲੈ ਕੇ ਹੀ ਇੱਥੇ ਆਈ ਸੀ।ਘਰੇ ਵੀ ਇਸੇ ਗੱਲ ਦਾ ਵਾਅਦਾ ਕਰਕੇ ਆਈ ਸੀ ਕਿ ਉਹ ਕੋਠੀ ਅੰਦਰ ਨਹੀ ਜਾਵੇਗਾ। ਕਿਸੇ ਨਾਲ ਗੱਲ ਵੀ ਨਹੀ ਕਰੇ ਗੀ। ਛੋਟੇ ਪੁੱਤ ਨੇ ਬਥੇਰਾ ਕਿਹਾ ਸੀ ਮੰਮੀ ਮੈ ਤੁਹਾਨੂੰ ਕਾਰ ਤੇ ਲੈ ਚਲਦਾ ਹਾਂ ਪਰ ਉਹ ਇਕੱਲੀ ਹੀ ਆਉਣਾ ਚਾਹੁੰਦੀ ਸੀ। ਘਰ ਅੰਦਰਲੇ ਰੌਣਕ ਮੇਲੇ ਨੂੰ ਵੇਖ ਕੇ ਉਸ ਨੂੰ ਬਹੁਤ ਖੁਸੀ ਤੇ ਸਕੂਨ ਮਿਲਿਆ।ਉਸਦੀ ਇੱਛਾ ਪੂਰੀ ਹੋ ਗਈ ਸੀ ।
“ਨਹੀ ਬਸ ਵਾਪਸ ਬੱਸ ਅੱਡੇ ਚਲੋ।ਂ ਕਹਿਕੇ ਉਹ ਰਿਕਸਸ਼ੇ ਤੇ ਹੀ ਬੈਠੀ ਰਹੀ। ਰਿਕਸਸ਼ੇ ਵਾਲਾ ਉਸ ਦੀ ਗੱਲ ਨੂੰ ਸਮਝ ਨਾ ਸਕਿਆ । “ਮਾਤਾ ਜੀ ਤੁਸੀ ਦੱਸਿਆ ਨਹੀ ਕਿ ਮਾਡਲ ਟਾਊਨ ਕਿਸ ਦੇ ਫੇਸ ਚ ਜਾਣਾ ਸੀ ਮਾਡਲ ਟਾਊਨ ਦੇ ਵੀ ਤਿੰਨ ਫੇਸ ਹਨ ਤੇ ਤਿੰਨਾ ਵਿੱਚ ਹੀ 149 ਨੰਬਰ ਕੋਠੀ ਹੈ। ਕਿਤੇ ਤੁਸੀ ਇੱਕ ਫੇਸ ਜਾਂ ਤਿੰਨ ਫੇਸ ਤਾਂ ਨਹੀ ਸੀ ਜਾਣਾ।ਂ ਰਿਕਸੇa ਵਾਲੇ ਨੇ ਗੱਲ ਸਪਸਟ ਕਰਨ ਦੀ ਕੋਸਿਸ਼ ਕੀਤੀ।
“ਨਹੇਂੇਂਨਹੇਂ ਬਸ ਤੂੰ ਵਾਪਿਸ ਬੱਸ ਅੱਡੇ ਨੂੰ ਹੀ ਚਲ।ਂ ਕਹਿਕੇ ਅੱਖ ਚੋ ਡਿਗਦਾ ਹੰਝੂ ਹੱਥਲੇ ਰੁਮਾਲ ਨਾਲ ਪੁੰਝਿਆ।ਰਿਕਸਾ ਵਾਪਿਸ ਮੁੜ ਪਿਆ ਪਰ ਇੱਕ ਸੋ ਉਨੰਜਾ ਮਾਡਲ ਟਾਊਨ ਅਜੇ ਵੀ ਚਮਕ ਰਿਹਾ ਸੀ।
ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *