ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।’ ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁ± ਸੀ। ਚਿਹਰਾ ਤਾਂ ਮੇਰਾ ਵੀ ਇੱਕ ਦਮ ਚਮਕ ਗਿਆ। ਪਰ ਪਤਾ ਨਹੀ ਕਿਉਂ ਨਾਲ ਦੀ ਨਾਲ ਇੱਕ ਦਮ ਫਿੱਕਾ ਜਿਹਾ ਪੈ ਗਿਆ। ਇਸ ਲਈ ਨਹੀ ਕਿ ਮੈਂ ਮੁੰਡੇ ਕੁੜੀ ਵਿੱਚ ਫਰਕ ਸਮਝਦਾ ਹਾਂ। ਨਹੀ ਹਰਗਿਜ ਵੀ ਨਹੀ। ਸਗੋਂ ਮੈਂ ਤਾਂ ਧੀਆਂ ਨੂੰ ਪੁੱਤਰਾਂ ਤੋ ਵੀ ਵੱਧ ਪਿਆਰੀਆਂ ਸਮਝਦਾ ਹਾਂ। “ਚਲੋ ਉਠੋ ਪੋਤੀ ਦੇਖ ਲਉ ਤੇ ਨਾਲੇ ਉਸ ਨੁੰ ਗੁੜਤੀ ਦੇ ਦਿਉ।’ ਕਾਂਤਾ ਨੇ ਮੈਨੂੰ ਕਿਹਾ। ਪਰ ਮੈਥੋਂ ਉਠ ਹੀ ਨਾ ਹੋਇਆ। “ਗੁੜਤੀ ਤੂੰ ਹੀ ਦੇ ਦੇ।’ ਮੈਂ ਉਸ ਨੂੰ ਕਿਹਾ । ਹਲਾਂਕਿ ਮੇਰੀ ਸ਼ੁਰੂ ਤੋਂ ਇੱਛਾ ਸੀ ਕਿ ਬੱਚੇ ਨੂੰ ਗੁੜਤੀ ਬੀਜੀ ਕੋਲੋ ਦਿਵਾਉਣ ਦੀ। ਪਰ ਮੈਥੋਂ ਕਹਿ ਹੀ ਨਾ ਹੋਇਆ। “ਬੀਜੀ ਵਧਾਈਆਂ ਹੋਣ ਤੁਸੀ ਪੜਦਾਦੀ ਬਣ ਗਏ।’ ਤੇ ਮੇਰੀਆਂ ਅੱਖਾਂ ਜਿਹੀਆਂ ਭਰ ਆਈਆਂ।
ਮੇਰੀਆਂ ਚਾਰ ਭੂਆਂ ਸਨ। ਮੇਰੇ ਪਿਤਾ ਜੀ ਨੇ ਆਪਣੀ ਥੋੜੀ ਜਿਹੀ ਤਨਖਾਹ ਨਾਲ ਘਰ ਵੀ ਚਲਾਇਆ ਤੇ ਉਹਨਾਂ ਦੇ ਕਾਰਜ ਵੀ ਸਮੇਟੇ। ਦੋ ਦੇ ਤਾਂ ਅੋਲਾਦ ਵੀ ਨਹੀ ਹੋਈ ।ਬਾਕੀ ਮੇਰੇ ਪਿਤਾ ਜੀ ਉਹਨਾ ਨੂੰ ਆਪਣੇ ਆਖਿਰੀ ਸਮੇਂ ਤੱਕ ਸੰਭਾਲਦੇ ਰਹੇ। ਤੇ ਫਿਰ ਇਹ ਕੰਮ ਮੈੱ ਸੰਭਾਲ ਲਿਆ। ਤੇ ਬੁਢਾਪੇ ਵਿੱਚ ਮੈਂ ਹੀ ਉਹਨਾ ਦੇ ਦੇਖਰੇਖ ਕਰਦਾ। ਨਾ ਮੇਰੇ ਭਰਾ ਤੇ ਨਾ ਹੀ ਚਾਚੇ ਤਾਏ ਉਹਨਾਂ ਦਾ ਫਿਕਰ ਕਰਦੇ। ਹਰ ਮਹੀਨੇ ਉਹਨਾਂ ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਕਰਨਾ ਹੀ ਮੇਰਾ ਧਰਮ ਬਣ ਗਿਆ। ਹਲਾਂਕਿ ਮੈਂ ਤਰਕ±ੀਲ ਸੋਚ ਰੱਖਦਾ ਹਾਂ ਤੇ ਘਰਦੇ ਮੈਨੂੰ ਨਾਸਤਿਕ ਹੀ ਮੰਨਦੇ ਹਨ। ਮੇਰੀ ਸੋਚ ਅਨੁਸਾਰ ਮੈਨੂੰ ਜੋ ਠੀਕ ਲੱਗਦਾ ਹੈ ਮੈਂ ਉਹੀ ਕਰਦਾ ਹਾਂ ਤੇ ਅੰਨੀ ਸਰਧਾ ਕਿਤੇ ਵੀ ਨਹੀ ਰੱਖਦਾ। ਮੰਦਿਰ, ਗੁਰਦਵਾਰੇ, ਡੇਰੇ ਵੀ ਚਲਾ ਜਾਂਦਾ ਹਾਂ ਤੇ ਰੀਸੋਰੀਸ ਸਿਰ ਝੁਕਾ ਦਿੰਦਾ ਹਾਂ। ਮੈਨੂੰ ਕਥਾ ਕਹਾਣੀ, ਕੀਰਤਨ ਜਾ ਸਤਿਸੰਗ ਸੁਨਣ ਤੋਂ ਵੀ ਪ੍ਰਹੇਜ ਨਹੀ। ਪਰ ਤਾਂ ਸ਼ਰਧਾ ਤਾਂ ਕਿਤੇ ਵੀ ਨਹੀ।
ਪੋਤੀ ਨੂੰ ਮੈਂ ਦੇਖ ਆਇਆ ।ਬੇਟਾ ਤੇ ਨੂੰਹ ਡਾਢੇ ਖੁਸ਼ ਸਨ। ਉਹਨਾ ਦੀ ਖੁਸ਼ੀ ਹੀ ਸਾਡੀ ਖੁਸ਼ੀ ਹੈ। ±ਗਨ ਵੀ ਦੇ ਦਿੱਤਾ । ਉਥੇ ਮੈਂ ਉਪਰੀ ਜਿਹੀ ਹਾਸੀ ਹੱਸਿਆ ਵੀ। ਪਰ ਅੰਦਰੋਂ ਖੁਸ਼ੀ ਨਹੀ ਆਈ। ਗੋਰੀ ਨਿਛੋਹ ਪੋਤੀ ਆਪਣੀ ਮਾਂ ਤੇ ਹੀ ਗਈ ਸੀ। ਬਾਰਬੀ ਡੋਲ ਲੱਗਦੀ ਸੀ। ਸੋਹਣੀ ਵੀ ਕਿਉਂ ਨਾ ਲੱਗੇ ਆਖਿਰ ਆਪਣਾ ਅੰ± ਸੀ। ਆਪਣਾ ਖੂਨ ਸੀ ਤੇ ਘਰ ਦੀ ਕਿਰਨ ਸੀ। ਸਾਰੇ ਕਮਰੇ ਚ ਖੂਬ ਜੋਰ ਜੋਰ ਦੀ ਹੱਸ ਰਹੇ ਸੀ। ਪੋਤੀ ਦਾ ਸੁਣਦੇ ਸਾਰ ਹੀ ਛੋਟਾ ਵੀ ਆ ਗਿਆ ਮੇਰੀ ਸਾਲੀ ਨੂੰ ਲੈ ਕੇ।ਹਰ ਸੁੱਖ ਦੁੱਖ ਤੇ ਇਹ ਦੋਨੋ ਜੀ ਹੀ ਪਹੁੰਚਦੇ ਹਨ। ਦੋਨਾ ਭੈਣਾਂ ਦਾ ਆਪਸ ਚ ਪਿਆਰ ਬਹੁਤ ਹੈ । ਮੇਰੀ ਇਸ ਨਾਲ ਹੀ ਜਿਆਦਾ ਬਣਦੀ ਹੈ। ਮੇਰੀ ਨੂੰਹ ਦੇ ਪੇਕੇ ਦੂਰ ਹਨ। ਉਹਨਾਂ ਨੂੰ ਵੀ ਫੋਨ ਕਰ ਦਿੱਤਾ ਹੈ ±ਾਮ ਤੱਕ ਮਸਾਂ ਪਹੁੰਚਣਗੇ। ਸੱਤ ਅੱਠ ਘੰਟਿਆ ਦਾ ਸਫਰ ਹੈ। ਫੋਨ ਤਾਂ ਬਾਕੀ ਭੈਣ ਭਰਾਵਾਂ ਨੂੰ ਵੀ ਕਰ ਦਿੱਤੇ। ਪਰ ਸਭ ਆਪਣੇ ਆਪਣੇ ਸਮੇਂ ਨਾਲ ਹੀ ਆਉਣਗੇ। ਕਈ ਤਾਂ ਫੋਨ ਤੇ ਹੀ ਹੂ ਹੈਲੋ ਕਰ ਲੈਣ ਗੇ। ਪੋਤੀ ਦੀ ਭੂਆ ਯਾਨਿ ਕੇ ਮੇਰੀ ਬੇਟੀ ਨੂੰ ਵੀ ਫੋਨ ਕਰ ਦਿੱਤਾ ਸੀ ਤੇ ਉਹ ਹੱਸ ਕੇ ਕਹਿੰਦੀ “ਡੈਡੀ ਜੀ ਮੇਰੀ ±ਰੀਕ ਆ ਗਈ। ਹੁਣ ਮੈਨੂੰ ਕਿਨ੍ਹੇ ਪੁਛਣਾ ਹੈ। ਮੇਰੀ ਕਦਰ ਹੁਣ ਘੱਟ ਜੂਗੀ। ‘ “ਨਹੀ ਬੇਟਾ ਹਰ ਇੱਕ ਦੀ ਆਪਣੀ ਆਪਣੀ ਕਦਰ ਹੁੰਦੀ ਹੈ। ਤੇਰੀ ਭੂਆ ਜੀ ਨੇ ਵੀ ਇਉਂ ਹੀ ਕਿਹਾ ਸੀ ਜਦੋਂ ਤੇਰੇ ਜਨਮ ਤੇ ਮੈਂ ਉਸ ਨੂੰ ਫੋਨ ਕੀਤਾ ਸੀ। ‘ਮੈa ਉਸ ਨੂੰ ਕਿਹਾ।
ਗੱਲ ਉਸਦੀ ਸੋਲਾਂ ਆਨੇ ਸੱਚੀ ਸੀ। ਸਿਆਣੇ ਆਖਦੇ ਹਨ “ਧੀ ਜੰਮੀ ਭੈਣ ਵਿਸਰੀ ਤੇ ਭੂਆ ਕਿਦ੍ਹੇ ਯਾਦ। ‘ ਭੈਣ ਦਾ ਤਾਂ ਮੈਂ ਹੱਥੀ ਵਿਆਹ ਕੀਤਾ। ਹਰ ਤਿੱਥ
ਤਿਉਹਾਰ ਤੇ ਮੈਂ ਹੀ ਭੈਣ ਕੋਲ ਜਾਂਦਾ। ਨਾ ਕਦੇ ਨਿੱਕੇ ਨੇ ਤੇ ਨਾ ਹੀ ਵਿਚਾਲੜੇ ਨੇ ਕਦੇ ਕਿਹਾ ਕਿ ਵੀਰ ਜੀ ਇਸ ਵਾਰ ਅਸੀ ਚਲੇ ਜਾਂਦੇ ਹਾਂ। ਮਾਂ ਪਿਉ ਮੇਰੇ ਚੁਲ੍ਹੇ ਤੇ ਸੀ ਤੇ ਭੈਣ ਦੀ ਸੰਭਾਲ ਮੇਰੇ ਪੇਟੇ ਪੈ ਗਈ। ਜੀਜੇ ਦਾ ਸੁਭਾਅ ਕੁਝ ਠੀਕ ਨਹੀ ਹੈਗਾ । ਹਰ ਨਿੱਕੀ ਨਿੱਕੀ ਗੱਲ ਨੁੰ ਲੈ ਕੇ ਤਿੰਗੜ ਜਾਂਦਾ ਹੈ ਤੇ ਫਿਰ ਅਵਾ ਤਵਾ ਬੋਲਦਾ ਹੈ। ਬੋਲਣ ਵੇਲੇ ਭੋਰਾ ਨਹੀ ਸੋਚਦਾ ਕਿ ਇਹ ਕੱਚ ਵਰਗੇ ਨਾਜੁਕ ਰਿ±ਤੇ ਹਨ ਤੇ ਕੋੜੀ ਜੁਬਾਨ ਦੇ ਫੱਟ ਸਹਿ ਨਹੀ ਸਕਦੇ। ਇੱਕ ਦੋ ਵਾਰੀ ਤਾਂ ਉਸ ਨੇ ਸਾਡਾ ਦਿੱਤਾ ਸਮਾਨ ਹੀ ਨਹੀ ਮੋੜਿਆ ਸਗੋਂ ਸਾਨੂੰ ਵੀ ਘਰੇ ਗਿਆ ਨੂੰ ਬੇਇਜੱਤ ਕੀਤਾ। ਬੀਜੀ ਦੀ ਵੀ ਭੋਰਾ ਸੰਗ ±ਰਮ ਨਹੀ ਕੀਤੀ। ਸਾਨੂੰ ਵੀ ਮੁਸਟੰਡੇ ਤੇ ਨਾ ਜਾਣੇ ਕੀ ਕੁ± ਕਿਹਾ। ਤੇ ਸਾਨੂੰ ਪਿਆਈ ਚਾਹ ਦੇ ਕੱਪ ਦਾ ਮਿਹਣਾ ਵੀ ਮਾਰ ਦਿੱਤਾ। ਐਨੀ ਬੇਜਿੱਤੀ ਸਿਰਫ ਇਸ ਲਈ ਹੀ ਸਹੀ ਸੀ ਕਿ ਉਹ ਮੇਰੀ ਭੈਣ ਦਾ ਘਰ ਸੀ। ਪਰ ਮੇਰੀ ਭੈਣ ਵੀ ਤੇ ਕਿਸੇ ਗੱਲੋਂ ਘੱਟ ਨਹੀ। ਉਹ ਵੀ ਤਾਂ ਉਹਨਾਂ ਦੀ ਬੋਲੀ ਹੀ ਬੋਲਦੀ ਹੈ। ਤੇ ਘਰੇ ਚੋਵੀ ਘੰਟੇ ਕਲੇਸ਼ ਰਹਿੰਦਾ ਹੈ । ਬੀਜੀ ਦੀ ਬੀਮਾਰੀ ਦੀ ਵਂ੍ਹਾ ਵੀ ਇਹ ਕਲੇਸ਼ ਤੇ ਬੇਚੈਨੀ ਹੀ ਹੈ। ਹਰ ਤਿੱਥ ਤਿਉਹਾਰ ਦਿਵਾਲੀ, ਲੋਹੜੀ, ਹਾੜ ਨਿਮਾਣੀ ਤੇ ਰੱਖੜੀ ਨੂੰ ਆਉਂਦੀ ਨੂੰ ਦੇਖ ਕੇ ਪਹਿਲਾਂ ਹੀ ਡਰ ਲੱਗਣ ਲੱਗ ਜਾਂਦਾ ਹੇ।
ਬੇਟਾ ਡਾਕਟਰ ਹੈ ਤੇ ਨੂੰਹ ਵੀ। ਮਾਡਰਨ ਖਿਆਲ ਹਨ। ਸੁਸਾਇਟੀ ਵਿੱਚ ਵਿਚਰਦੇ ਹਨ। ਇੱਕ ਮੁੰਡੇ ਤੇ ਇੱਕ ਕੁੜੀ ਦੇ ਪਰਿਵਾਰ ਨੂੰ ਸੰਤੁਲਿਤ ਪਰਿਵਾਰ ਮੰਨਦੇ ਹਨ। ਇਹਨਾਂ ਨੇ ਮਾਂ ਪਿਓ ਦੇ ਸਿਰ ਤੇ ਐ± ਕੀਤੀ ਹੈ। ਕਿਸੇ ਗੱਲ ਦਾ ਦੁੱਖ ਨਹੀ ਦੇਖਿਆ। ਗਰੀਬੀ ਤੇ ਤੰਗੀ ਤੁਰਸ਼ੀ ਨਹੀ ਦੇਖੀ। ਬੱਚਿਆਂ ਦੀ ਤਰਾਂ ਦੋਨੇ ਭੈਣ ਭਰਾ ਰਹੇ ਹਨ ।ਕਦੇ ਗੁੱਸੇ ਗਿਲੇ ਨਹੀ ਹੋਏ। ਬਸ ਹੋਸਟਲਾਂ ਚ ਰਹਿੰਦੇ ਕਦੇ ਸਬੱਬ ਨਾਲ ਹੀ ਘਰੇ ਇਕੱਠੇ ਹੁੰਦੇ। ਪੜ੍ਹਾਈ ਮੁਕੰਮਲ ਹੁੰਦੇ ਸਾਰ ਹੀ ਮੈਂ ਧੀ ਦਾ ਵਿਆਹ ਕਰ ਦਿੱਤਾ।ਉਹ ਆਪਣੇ ਘਰ ਚਲੀ ਗਈ ਤੇ ਡਾਕਟਰੀ ਪੜ੍ਰਦੇ ਹੋਏ ਹੀ ਬੇਟੇ ਨੇ ਨਾਲ ਹੀ ਐਮ ਡੀ ਕਰਦੀ ਆਪਣੀ ਕਲਾਸ ਫੈਲੋ ਨਾਲ ਵਿਆਹ ਕਰਵਾ ਲਿਆ। ਸਹੁਰੇ ਦੂਰ ਹਨ ਕਦੇ ਕਦੇ ਹੀ ਜਾ ਹੁੰਦਾ ਹੈ ਬੇਟੇ ਤੇ। ਤਾਂ ਫਿਰ ਇਸ ਨੂੰ ਰਿ±ਤੇਦਾਰੀਆਂ ਤੇ ਭੈਣ ਭਰਾਵਾਂ ਦੇ ਗੁੱਸੇ ਗਿਲਿਆਂ ±ਿਕਵੇ ±ਿਕਾਇਤਾ ਦਾ ਕੀ ਪਤਾ। ਬੇਟੀ ਦੇ ਹੋਣ ਦੀ ਖੁਸ਼ ਤਾਂ ਮਨਾ ਰਿਹਾ ਹੈ ਪਰ ਇਹ ਅਜੇ ਦੁਨਿਆਦਾਰੀ ਤੋ ਕੋਹਾਂ ਦੂਰ ਹੈ। ਸਟਾਫ ਨੂੰ ਤੇ ਜਾਣ ਪਹਿਚਾਨ ਵਾਲਿਆਂ ਨੂੰ ਮਿਠਾਈ ਤੇ ਮੇਵੇ ਵੰਡ ਰਿਹਾ ਹੈ। ਚਲੋ ਇਹ ਸਭ ਇਸਦੇ ਭਾਗ ਹਨ।
ਮੇਰੇ ਇੱਕੋ ਹੀ ਬੇਟੀ ਹੈ ।ਬਹੁਤ ਮੁਸ਼ਕਲ ਨਾਲ ਪੜ੍ਹਾਇਆ। ਅੱਠ ਸਾਲ ਯੂਨੀਵਰਸਿਟੀ ਚ ਰਹੀ। ਪਾਣੀ ਦੀ ਤਰਾਂ ਪੈਸਾ ਵਹਾਇਆ। ਇੱਛਾ ਸੀ ਕਿ ਬੇਟੀ ਵੀ ਡਾਕਟਰ ਬਣੇ ਪਰ ਉਸ ਦੀ ਕਿਸਮਤ ਨੇ ਸਾਥ ਨਹੀ ਦਿੱਤਾ। ਚਲੋ ਫਿਰ ਵੀ ਚੰਗਾ ਪੜ੍ਹ ਗਈ। ਤੇ ਚੰਗੇ ਘਰੇ ਇਸਦਾ ਵਿਆਹ ਹੋ ਗਿਆ। ਪਰ ਮਾੜੀ ਗੱਲ ਇਹ ਹੋਈ ਕਿ ਵਿਆਹ ਤੋਂ ਥੋੜੇ ਸਮੇਂ ਬਾਦ ਹੀ ਇਸ ਦਾ ਸਹੁਰਾ ਗੁਜਰ ਗਿਆ। ਇਹ ਦੋਨੋ ਜੀਅ ਤਾਂ ਅਜੇ ਬੱਚੇ ਹੀ ਸਨ ਤੇ ਘਰ ਦਾ ਬੋਝ ਇਹਨਾਂ ਤੇ ਆ ਗਿਆ। ਇਹਨਾ ਦੇ ਤਾ ਅਜੇ ਹੱਸਣ ਖੇਡਣ ਦੇ ਦਿਨ ਸਨ। ਇਹਨਾਂ ਦੇ ਘਰ ਦੇ ਵੱਡਿਆਂ ਦੇ ਫਰਜ ਫਿਰ ਮੇਰੀ ਝੋਲੀ ਆਣ ਪਏ। ਚਾਹੇ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਬਜੁਰਗਾਂ ਦੀ ਕਮੀ ਤਾਂ ਮਹਿਸੂਸ ਹੁੰਦੀ ਹੀ ਹੈ।
ਸ਼ਾਮ ਨੂੰ ਕੁੜਮਾਂ ਨੇ ਪਹੁੰਚ ਜਾਣਾ ਹੈ ਤੇ ਉਹ ਵੀ ਆਪਣੀ ਦੋਹਤੀ ਨੂੰ ਵੇਖ ਕੇ ਬਹੁਤ ਖੁਸ਼ ਹੋਣਗੇ। ਮਾਂ ਨੂੰ ਵੇਖਕੇ ਧੀ ਦੀ ਖੁਸਹੀ ਵੀ ਦੂਣੀ ਹੋ ਜਾਵੇਗੀ। ਉਹ ਸਾਡੀ ਗੋਤ ਵਿੱਚੋ ਨਹੀ ਹਨ। ਉਹਨਾ ਦੇ ਰੀਤੀ ਰਿਵਾਜ ਵੱਖਰੇ ਹਨ।ਬੋਲੀ ਦਾ ਵੀ ਫਰਕ ਹੈ। ਤੇ ਖਾਣ ਪਾਣ ਦਾ ਵੀ। ਬਾਕੀ ਮਾਣ ਸਨਮਾਨ ਤਾਂ ਕਰਨਾਂ ਹੀ ਪੈਂਦਾ ਹੈ। ਚਲੋ ਮੁੰਡਾ ਕੀ ਤੇ ਕੁੜੀ ਕੀ ?ਸਭ ਉਸੇ ਪਰਮਾਤਮਾਂ ਦੀ ਦੇਣ ਹੈ। ਲੋਕੀ ਅਕਸਰ ਕਹਿੰਦੇ ਹਨ। ਪਰ ਮੈਂ ਤਾਂ ਸਮਝਦਾ ਹਾਂ ਕਿ ਹੈ ਤਾਂ ਆਪਣੀ ਹੀ ਅੰ± ਹੈ। ਕਾਂਤਾ ਨੇ ਗੁੜਤੀ ਦਿੱਤੀ ਸੀ। ਬੀਜੀ ਵੀ ਨਾਲ ਹੀ ਖੜੇ ਸਨ ।
ਕਾਂਤਾ ਨੇ ਕੰਮ ਵਾਲੀਆਂ ਤੇ ਨਰਸ ਨੂੰ ਇਨਾਮ ਦਿੱਤਾ। ਉਹ ਤਾਂ ਨਿੰਮ ਬੰਨਣ ਨੂੰ ਵੀ ਤਿਆਰ ਸੀ। ਪਰ ਮੇਰੇ ਦਿਮਾਗ ਵਿੱਚ ਪੋਤੀ ਹੀ ਨਹੀ, ਮੇਰੀਆਂ ਚਾਰੇ ਭੂਆਂ , ਇੱਕੋ ਇੱਕ ਭੈਣ, ਇੰਕਲੋਤੀ ਧੀ ਦੇ ਨਾਲ ਨਾਲ ਦਿੱਲੀ ਦੀ ਦਾਮਿਣੀ, ਸਟੋਵ ਫੱਟਣ ਨਾਲ ਮਰਨ ਵਾਲੀਆਂ ਲੱਖਾਂ ਧੀਆਂ, ਜਬਰ ਦਾ ਸ਼ਿਕਾਰ ਹਜਾਰਾਂ ਭੈਣਾ ਤੇ ਇਸ਼ਕ ਚ ਅੰਨੀਆਂ ਉਹ ਸੈਕੜੇ ਧੀਆਂ ਦੀ ਤਸਵੀਰ ਵੀ ਘੁੰਮ ਰਹੀ ਸੀ ਜੋ ਮਾਂ ਪਿਓ ਦੀ ਚਿਟੀ ਪੱਗ ਨੂੰ ਦਾਗ ਲਾ ਦਿੰਦੀਆਂ ਹਨ। ਫੁਫੱੜਾਂ, ਭਣੋਈਆਂ, ਜਵਾਈਆਂ ਦੇ ਹੁਦਰੇਪਣ ਦੀਆਂ ਗੱਲਾਂ ਮੇਰੀਆਂ ਅੱਖਾਂ ਮੂਹਰੇ ਸਨ। ਪੋਤੀ ਦੇ ਜਨਮ ਦੀ ਖੁਸਹੀ ਤੇ ਚਾਅ ਦੇ ਨਾਲ ਨਾਲ ਵੱਧ ਰਹੀਆਂ ਜੁੰਮੇਵਾਰੀਆਂ ਦਾ ਬੋਝ ਵੀ ਨਜਰ ਆਉਂਦਾ ਸੀ ਤੇ ਮੈਂ ਇੱਕ ਦਮ ਹਸਪਤਾਲ ਚ ਲੱਗਿਆ ਸੇਵ ਦ ਗਰਲ ਚਾਈਲਡ ਦਾ ਬੋਰਡ ਪੱਟ ਦਿੰਦਾ ਹਾਂ।ਪਤਾ ਨਹੀ ਕਿਉਂ? ਮੈਨੂੰ ਲੱਗਦਾ ਹੈ ਕੰਨਿਆ ਭਰੂਣ ਹੱਤਿਆ ਰੋਕਣ ਤੋਂ ਪਹਿਲਾ ਜਿਉਂਦੀਆਂ ਕੰਸ਼ਨਿਆ ਨੂੰ ਬਚਾਉਣਾ ਜਿਆਦਾ ਜਰੂਰੀ ਹੈ। ਤੇ ਮੈਂ ਹਸਪਤਾਲ ਚੋ ਬਾਹਰ ਨਿੱਕਲ ਜਾਂਦਾ ਹਾਂ।
ਰਮੇਸ ਸੇਠੀ ਬਾਦਲ
ਮੋ 98 766 27233