ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਵੇਖਦੇ ਹਨ ਕਿ ਸਾਡੀ ਇਕੱਲਿਆਂ ਦੀ ਲਾਇਟ ਗਈ ਹੈ ਯ ਸਾਰੇ ਮੋਹੱਲੇ ਦੀ। ਜੇ ਗੁਆਂਢੀਆਂ ਦੀ ਬੱਤੀ ਜਗਦੀ ਹੋਵੇ ਤਾਂ ਅਸੀਂ ਆਪਣੀ ਬੱਤੀ ਲਈ ਕੋਸ਼ਿਸ਼ ਨਹੀਂ ਕਰਦੇ ਪ੍ਰੰਤੂ ਇਹ ਕੋਸ਼ਿਸ਼ ਕਰਦੇ ਹਾਂ ਕਿ ਗੁਆਂਢੀਆਂ ਦੀ ਵੀ ਚਲੀ ਜਾਵੇ। ਇਹ ਸਾਡੀ ਫਿਤਰਤ ਬਣ ਚੁੱਕੀ ਹੈ। ਜਦੋਂ ਪਿੰਡ ਦੇ ਡਿਪੂ ਤੇ ਖੰਡ ਆਉਂਦੀ ਜਿਸ ਨੂੰ ਨਾ ਮਿਲਦੀ ਉਹ ਆਪਣੀ ਖੰਡ ਲਈ ਬਹਿਸ ਨਹੀਂ ਸੀ ਕਰਦਾ ਸਗੋਂ ਇਸ ਗੱਲ ਤੇ ਇਤਰਾਜ਼ ਕਰਦਾ ਹੈ ਕਿ ਫਲਾਣੇ ਨੂੰ ਕਿਉਂ ਦਿੱਤੀ ਹੈ ਉਸ ਤੋਂ ਵੀ ਖੰਡ ਵਾਪਿਸ ਲਵੋ।
ਇਸੇ ਤਰਾਂ ਕਈ ਵਾਰੀ ਕਿਸੇ ਜਗ੍ਹਾ ਤੇ ਅੰਦਰ ਜਾਣ ਤੋਂ ਰੋਕਿਆ ਜਾਂਦਾ ਹੈ। ਫਿਰ ਅਸੀਂ ਉਹਨਾਂ ਲੋਕਾਂ ਤੇ ਉਂਗਲੀ ਉਠਾਉਂਦੇ ਹਾਂ ਜਿੰਨਾ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੁੰਦਾ ਹੈ।ਭਾਵੇਂ ਉਹ ਅੰਦਰ ਜਾਣ ਦੇ ਕਾਬਿਲ ਹੋਣ। ਯ ਓਹਨਾ ਕੋਲੇ ਕੋਈ ਪਾਸ ਯ ਟਿਕਟ ਹੋਵੇ। ਇਹ ਅਕਸਰ ਹੀ ਦੇਖਿਆ ਜਾਂਦਾ ਹੈ। ਕਈ ਵਾਰੀ ਤਾਂ ਅਸੀਂ ਜਾਇਜ਼ ਨਜਾਇਜ ਤਰੀਕੇ ਨਾਲ ਅੰਦਰ ਗਏ ਵਿਅਕਤੀ ਨੂੰ ਬਾਹਰ ਕੱਢਣ ਲਈ ਬਜਿੱਦ ਹੋ ਜਾਂਦੇ ਹਾਂ।
ਇਹ ਤਾਂ ਉਹ ਗੱਲ ਹੋਗੀ ਕਿ ਗੁਆਂਢੀਆਂ ਦੇ ਘਰ ਮੂਹਰੇ ਇੱਕ ਖੂਹ ਪੱਟਿਆ ਜਾਵੇ ਸਾਡੇ ਘਰ ਮੂਹਰੇ ਭਾਵੇਂ ਦੋ ਖੂਹ ਪੁੱਟੇ ਜਾਣ। ਗੁਆਂਢੀ ਦੀ ਇੱਕ ਅੱਖ ਫੁੱਟ ਜਾਵੇ ਤੇ ਉਹ ਕਾਣਾ ਹੋਜੇ। ਮੈ ਭਾਵੇਂ ਅੰਨ੍ਹਾਂ ਹੋ ਜਾਵਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ