ਅੱਜ ਫਿਰ ਕਿਧਰੇ ਤੁਰਿਆ ਜਾ ਰਿਹਾ ਸੀ ਪਤਾ ਨਹੀਂ ਕਿਹੜੇ ਖਿਆਲਾ ਵਿੱਚ ਗਵਾਚਿਆ ਹੋਇਆ ਸੀ ਉਹ ਕਿਹੜੀ ਗੱਲ ਸੀ ਜਿਹੜੀ ਉਸ ਨੂੰ ਅੰਦਰੋ ਅੰਦਰੀ ਖਾਈਂ ਜਾ ਰਹੀ ਸੀ ਧੀ ਦੇ ਵਿਆਹ ਦਾ ਚੌਰਾ ਉਸ ਨੂੰ ਨਾਂ ਤਾਂ ਰਾਤ ਨੂੰ ਸੌਣ ਨਹੀਂ ਦਿੰਦਾ ਸੀ ਨਾ ਹੀ ਦਿਨ ਨੂੰ ਚੈਨ ਨਾਲ ਜੀਣ ਦਿੰਦਾ ਸੀ ਇਸ ਵਾਰੀ ਤਾਂ ਨੰਦ ਸਿਉਂ ਨੇ ਸੋਚਿਆ ਕਿ ਫ਼ਸਲ ਪੱਕਣ ਤੇ ਧੀ ਦੇ ਹੱਥ ਪੀਲੇ ਕਰ ਹੀ ਦੇਣੇ ਨੇ ਪਰ ਉਹ ਕਿ ਜਾਣੇ ਨੀਲੀ ਛੱਤਰੀ ਵਾਲੇ ਨੂੰ ਤਾਂ ਹੋਰ ਹੀ ਕੁਝ ਮਨਜ਼ੂਰ ਸੀ ਕਲ ਹੀ ਤਾਂ ਖੇਤ ਗੇੜਾ ਮਾਰ ਕੇ ਆਇਆ ਸੀ ਸੋਨੇ ਵਰਗੀ ਖਰੀ ਫ਼ਸਲ ਵੇਖ ਕੇ ਉਸ ਨੂੰ ਕਿ ਪਤਾ ਸੀ ਏ ਜਿਹੜੀ ਕਾਲੀ ਬੋਲੀ ਰਾਤ ਉਸ ਦੇ ਅਰਮਾਨਾਂ ਦਾ ਖੂਨ ਕਰ ਦੇਵੇਗੀ ਪਤਾ ਨਹੀਂ ਕਿਧਰੋ ਚੜ੍ਹੀ ਹਨ੍ਹੇਰੀ ਨੇ ਪੱਕੀ ਹੋਈ ਫ਼ਸਲ ਇਸ ਤਰ੍ਹਾਂ ਮਧੋਲਿਆ ਜਿਵੇਂ
ਕਿਸੇ ਨੇ ਸੁਹਾਗਾ ਫੇਰਿਆ ਹੋਵੇ ਰਹਿੰਦੀ ਕਸਰ ਉਤੋਂ ਪਏ ਗੜਿਆਂ ਨੇ ਪੂਰੀ ਕਰਤੀ ਏਸੇ ਹੀ ੳਧ੍ਰੇਰ ਬੁਣ ਵਿੱਚ ਖ਼ੇਤਾਂ ਨੂੰ ਭੱਜਾਂ ਜਾਂ ਰਿਹਾ ਸੀ ਇਹ ਸੋਚ ਕੇ ਕਿ ਸ਼ਾਇਦ ਕੁਝ ਨਾ ਹੋਇਆ ਹੋਵੇ ਪਰ ਜਦ ਖੇਤ ਦੇਖਿਆ ਤਾਂ ਨੰਦ ਸਿਉਂ ਤਾਂ ਥਾਂ ਤੇ ਹੀ ਸੂੰਨ ਹੋਗਿਆ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕੇ ਕਿਸੀ ਚੜੈਲ ਨੇ ਸ਼ਾਹ ਹੀ ਖਿੱਚ ਲਏ ਹੋਣ ਨੰਦ ਸਿਉਂ ਰੱਬ ਨੂੰ ਕੋਸਦਾ ਹੋਇਆ ਬੋਲੀ ਜਾ ਰਿਹਾ ਸੀ ਰੱਬਾ ਤੂੰ ਮੇਰੇ ਅਰਮਾਨਾਂ ਦਾ ਖੂਨ ਕਰ ਦਿੱਤਾ:::::::::::::?