ਅੱਜ ਜਦੋਂ ੧੪ ਸਾਲਾਂ ਬਾਅਦ ਉਸ ਮੁਹੱਲੇ ਉਸ ਗਲੀ ਵਿੱਚੋ ਗੁਜਰਿਆ ਤਾਂ ਉਹੀ ਘਰ ਬੇਬੇ ਬਾਪੂ ਦੇ ਸੁਪਨਿਆਂ ਦਾ ਆਸ਼ਿਆਨਾ ਜੌ ਉਹਨਾਂ ਨੇ ਬਣਾਇਆ ਸੀ ਸਾਮਣੇ ਹੀ ਦਿੱਖ ਗਿਆ ।। ਦੇਖਦੇ ਹੀ ਬਚਪਨ ਦੀਆਂ ਉਹੀ ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆ !! ਭਾਵੇਂ ਹੁਣ ਉਹ ਘਰ ਵਿੱਚ ਕੌਈ ਹੌਰ ਰਹਿੰਦਾ ਸੀ ਪਰ ਉਹ ਘਰ ਦਾ ਦਰਵਾਜ਼ਾ ਖਿੜਕੀਆਂ ਲੱਗਦਾ ਸੀ ਅੱਜ ਵੀ ਉਹਨਾਂ ਵਿੱਚੋ ਦੇਖਾ ਬਾਹਰ ਖੜੇ ਹੌਕੇ ਤੇ ਸਾਮਣੇ ਅੰਦਰ ਬੇਬੇ ਅੱਜ ਵੀ ਸਾਨੂੰ ਚਾਰ ਭੈਣ ਭਰਾਵਾਂ ਨੂੰ ਪਿਆਰ ਕਰਦੀ ਨਜ਼ਰ ਆਏ ਤੇ ਬਾਪੂ ਦੇ ਪੱਗ ਦੀ ਪੂਣੀ ਕਰਵਾਉਣ ਲਈ ਅਸੀਂ ਸਾਰੇ ਅੱਗੇ ਤੋਂ ਆਗੇ ਮੈਂ ਮੈਂ !! ਮੈਂਨੂੰ ਅੱਜ ਵੀ ਉਹ ਗੱਲਾ ਉਹ ਘਰ ਵਿੱਚ ਕੀਤੀਆਂ ਯਾਦ ਨੇ ਬੇਬੇ ਬਾਪੂ ਸਾਨੂੰ ਦਸਦੇ ਹੁੰਦੇ ਸੀ ਬੜੀ ਰੀਝ ਨਾਲ ਬਣਾਇਆ ਸੀ ਇਹ ਘਰ ਅਸੀਂ ਮੁਹੱਲੇ ਵਿੱਚ ਸਾਰਿਆਂ ਨਾਲੋ ਪਹਿਲਾ ਕੋਠਾ ਅਸੀਂ ਪਾਇਆ ਸੀ !! ਦਾਦੀ ਮੇਰੀ ਨੇ ਏਕ ਮਾਰਨੀ ਕੰਨ ਦੇ ਸਾਡੇ ਬਿੱਠਾ ਲੈਣਾ ਲੱਤਾਂ ਵਿੱਚ ਤੇ ਜੂੜਾ ਕਰਣਾ !! ਉਹ ਸਮੇਂ ਸਾਡੇ ਬਾਪੂ ਕੋਲੇ ਰਾਜਦੂਤ ਹੁੰਦਾ ਸੀ ਜਿਸਦੀ ਆਵਾਜ਼ ਸੁਣਕੇ ਚਾਰ ਗਲੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਸਾਡਾ ਝੋਟਾ ਆ ਰਿਹਾ ਹੈ !! ਤੜਕੇ ਉੱਠਕੇ ਸਟੀਲ ਨਾਲ ਭਰਿਆ ਚਾਹ ਦਾ ਗਲਾਸ ਲੈਕੇ ਕੋਠੇ ਤੇ ਚੜ੍ਹਕੇ ਪੀਣਾ ਬੇਬੇ ਨੇ ਆਵਾਜ਼ ਮਾਰਨੀ ਗਲਾਸ ਨਿਚੇ ਲੈਕੇ ਆ ਜਾਈਂ ਉਪਰ ਹੀ ਨਾ ਛੱਡ ਆਈ ਇੰਨੇ ਸੋਹਣੇ ਦਿਨ ਸੀ ਉਹ ਸਾਡੀ ਜਿੰਦਗੀ ਦੇ !! ਇਕ ਦਿਨ ਚੰਦਰਾ ਐਸਾ ਆਇਆ ਪਰਦੇਸ ਨੂੰ ਜਾਂਦੀ ਜਵਾਨੀ ਪੰਜਾਬ ਦੀ ਮੇਰੇ ਵੱਡੇ ਵੀਰੇ ਨੂੰ ਵੀ ਲੈਕੇ ਉੱਡ ਗਈ ਅਸੀਂ ਤੇ ਰੌਬ ਨਾਲ ਤੁਰਦੇ ਸਾਡਾ ਵੀਰਾ ਬਾਹਰਲੇ ਮੁਲਕ ਵਿੱਚ ਆ ਜਿਵੇਂ ਕਿੱਤੇ ਸੋਨੇ ਦੀ ਮੁਰਗੀ ਮਿਲ ਗਈ ਹੋਵੇ ਪਰ ਕਿਸਮਤ ਨੂੰ ਤੇ ਬਾਬੇ ਨਾਨਕ ਨੂੰ ਕੁੱਝ ਹੌਰ ਮੰਜੂਰ ਸੀ ਐਸਾ ਪੁੱਠਾ ਪੈਂਡਾ ਵਾਪਿਸ ਆਇਆ ਸਮੇਂ ਦਾ ਸਾਰਾ ਕੁੱਝ ਨਾਲ ਹੀ ਚੱਲਿਆ ਗਇਆ ਬੇਬੇ ਬਾਪੂ ਤੇ ਵੀਰੇ ਦਾ ਫੋਨ ਉਡੀਕੀ ਜਾਣਾ ਕਿੰਨੇ ਕਿੰਨੇ ਦਿਨ ਫੋਨ ਨਾ ਆਉਣਾ ਫ਼ਿਕਰ ਵਿੱਚ ਰਾਤ ਗੁਜ਼ਰ ਜਾਣੀ ਫੇਰ ਕਿੱਤੇ ਫੋਨ ਆਉਣਾ ਮੈਂ ਠੀਕ ਆ ਫੋਨ ਖਰਾਬ ਸੀ ਨਵਾਂ ਲਿਆ !! ਉਸ ਤੇ ਲੱਗੇ ਕਰਜੇ ਵਾਲੇ ਪੈਸੇ ਅੰਗੂਰ ਦੀ ਵੇਲ ਵਾਂਗ ਵੱਧ ਰਹੇ ਸੀ ਲੋਨ ਵਾਲੇ ਘਰ ਖਾਣ ਨੂੰ ਆਉਣ ਵੀਰੇ ਦਾ ਕਾਮ ਨਹੀਂ ਸੈੱਟ ਹੋ ਰਿਹਾ ਸੀ !! ਮੈਨੂੰ ਘਰੇ ਆਉਣ ਨੂੰ ਚਿੱਤ ਨਾ ਕਰਿਆ ਕਰੇ ਸਮਝ ਨਾ ਆਏ ਕੀ ਕਿੱਤਾ ਜਾਵੇ ਸਾਡਾ ਉਹੀ ਸੁਪਨਿਆ ਨਾਲ ਜੋੜ ਕੇ ਰੱਖਿਆ ਕਰ ਵਿਕਣ ਲਈ ਤਿਆਰ ਬਰ ਤਿਆਰ ਸੀ ਰਾਤ ਨੂੰ ਇਦਾਂ ਲੱਗਦਾ ਜਿਵੇਂ ਉਹਦੇ ਲੱਗੇ ਦਰਵਾਜ਼ੇ ਕਹਿ ਰਹੇ ਹੋਣ ਅਸੀਂ ਨਹੀਂ ਤੁਹਾਨੂੰ ਜਾਣ ਨਹੀਂ ਦੇਣਾ ਤੁਹਾਡੇ ਨਾਲ ਅਸੀਂ ਵੀ ਤੇ ਬਚਪਨ ਇੱਥੇ ਹੀ ਹੰਢਾਇਆ ਹੈ ਇਦਾਂ ਕਿਵੇਂ ਜਾ ਸਕਦੇ ਹੋ ਮੈਂ ਰੋਜ਼ ਹਰ ਕਮਰੇ ਵਿੱਚ ਚੱਕਰ ਮਾਰਨਾ ਕਦੇਂ ਉਪਰ ਕਦੇਂ ਥੱਲੇ ਬੇਬੇ ਬਾਪੂ ਦਾ ਇਹ ਆਸ਼ਿਆਨਾ ਕਿਵੇਂ ਸੰਭਾਲਾ ਕਿੱਤੇ ਕੋਈ ਰਾਹ ਨਾ ਦਿਸੇ ਮੈਂਨੂੰ ਉਹ ਸਮੇਂ ਬਹੁਤ ਬੂਹੇ ਖੋਲ੍ਹੇ ਪਰ ਉਹਨਾਂ ਬੂਹਿਆਂ ਵਿੱਚੋ ਕੌਈ ਵੀ ਆਪਣਾ ਬਣਕੇ ਕੌਈ ਬਾਹਰ ਨਹੀਂ ਆਇਆ ਆਖ਼ਿਰ ਨੂੰ ਉਹ ਸਮਾਂ ਆਇਆ ਜਦੋਂ ਸਾਡਾ ਉਹ ਸੁਪਨਿਆਂ ਦਾ ਮਹਿਲ ਟੁੱਟ ਗਿਆ ਤੇ ਨਾਲ ਟੁੱਟੇ ਸਾਡੇ ਸੁਪਨੇ !! ਬੇਬੇ ਬਾਪੂ ਉਸ ਦਿਨ ਕੁੱਝ ਵੀ ਨਹੀਂ ਬੋਲ ਰਹੇ ਸੀ ਉਹਨਾਂ ਦੀ ਕਾਇਨਾਤ ਚੁੱਪ ਹੋ ਗਈ ਸੀ ਇਕੱਲਾ ਇਕੱਲਾ ਕਮਰੇ ਵਿਚੋ ਸਮਾਨ ਚੁੱਕਦੇ ਹੋਏ ਇੰਝ ਲੱਗ ਰਿਹਾ ਸੀ ਜਿਵੇਂ ਉਹ ਇੱਟ ਕਹਿ ਰਹੀ ਹੋਵੇ ਇਦਾਂ ਕੌਈ ਯਾਰੀ ਤੋੜ ਕੇ ਕਿਵੇਂ ਜਾ ਸੱਕਦਾ ਹੈ ਪਰ ਉਹਨਾਂ ਇੱਟਾਂ ਨੂੰ ਮੈਂ ਕੀ ਕਹਿੰਦਾ ਕੇ ਅੱਜ ਮੇਰੇ ਬੇਬੇ ਬਾਪੂ ਤੇ ਮੇਰੇ ਕੋਲ ਤੁਹਾਨੂੰ ਦੁਬਾਰਾ ਆਪਣਾ ਬਣਾਉਣ ਦੀ ਹਿੰਮਤ ਹੀ ਨਹੀਂ ਰਹੀ ਬਹਾਰ ਆਉਣ ਲੱਗੇ ਮੇਨ ਗੇਟ ਦਾ ਦਰਵਾਜ਼ਾ ਇੰਨੀ ਜ਼ੋਰ ਨਾਲ ਖੜਕਿਆਂ ਤੇ ਕਹਿ ਰਿਹਾ ਹੋਵੇਂ ਯਾਰਾਂ ਮੈਂਨੂੰ ਵੀ ਨਾਲ ਹੀ ਲੈ ਚੱਲੋ ਮੈਂਨੂੰ ਤੁਸੀਂ ਬੜੀ ਰੀਝ ਨਾਲ ਬਣਵਾਕੇ ਲੈਕੇ ਆਏ ਹੋ ਮੈਂਨੂੰ !! ਮੈਂ ਵੀ ਥੋੜਾ ਗੁੱਸਾ ਹੋਇਆ ਉਹਦੇ ਨਾਲ ਤੇ ਤੁਰ ਪਿਆ ਆਪਣੇ ਰਾਸਤੇ ਜਿੱਸ ਰਾਸਤੇ ਦਾ ਹਜੇ ਕੁੱਝ ਨਹੀਂ ਸੀ ਪਤਾ ਕਿੱਥੇ ਲੈਕੇ ਜਾਏਗਾ !! ਉੱਥੇ ਖਿੜਕੀ ਦੇ ਕੋਲ਼ ਖੜੇ ਏਕ ਦਮ ਹਵਾ ਦਾ ਬੁੱਲਾ ਆਇਆ ਤੇ ਜ਼ੋਰ ਨਾਲ ਖਿੜਕੀ ਖੁੱਲ ਗਈ ਮੈਂ ਘਰ ਦੇ ਬਾਹਰ ਖੜਾ ਹੀ ਰਹਿ ਗਇਆ ਤੇ ਦੇਖਣ ਲੱਗਾ ਜਿਵੇਂ ਖਿੜਕੀ ਸਾਰੇ ਘਰ ਨੂੰ ਹਲੂਣਾ ਦੇ ਰਹੀ ਹੋਵੇ ਦੇਖੋ ਸਾਡੇ ਬਚਪਨ ਦਾ ਯਾਰ ਸਾਨੂੰ ਭੁੱਲਿਆ ਨਹੀਂ ੧੪ ਸਾਲ ਬਾਅਦ ਅੱਜ ਵੀ ਮਿਲਣ ਆਇਆ ਹੈ ਖਿੜਕੀ ਵੀ ਮੇਰੇ ਜਜ਼ਬਾਤਾਂ ਨੂੰ ਸਮਝ ਕੇ ਸ਼ਾਇਦ ਬੋਲ ਰਹੀ ਹੋਵੇ ਭੋਲਿਆ ਪੈਸੇ ਜੁੜੇ ਨਹੀਂ ਤੇਰੇ ਕੋਲ ਸਾਡੇ ਕੋਲ਼ ਵਾਪਿਸ ਆਉਣ ਲਈ ਮੈਂ ਵੀ ਉਹਦੇ ਲੱਗੇ ਸ਼ੀਸ਼ੇ ਨੂੰ ਸਾਫ ਕਰਦੇ ਹੋਏ ਕਿਹਾ ਜ਼ੋਰ ਤੇ ਬਥੇਰਾ ਲਾਇਆ ਸੀ ਪਰ ਮੇਰੇ ਬੇਬੇ ਬਾਪੂ ਦੇ ਇਹ ਜੱਦੀ ਘਰ ਸ਼ਾਇਦ ਦਾਣਾ ਪਾਣੀ ਸਾਡਾ ਇਨ੍ਹਾਂ ਹੀ ਲਿਖਿਆ ਹੋਇਆ ਸੀ ਤੇ ਅੱਜ ਵੀ ਉਹ ਰਾਸਤੇ ਵਿੱਚੋ ਨਿਕਲਦਾ ਹਾਂ ਤੇ ਮੇਰਾ ਉਹ ਜੱਦੀ ਘਰ ਦਿਲ ਖੋਲ ਕੇ ਮੇਰਾ ਸਵਾਗਤ ਕਰਦਾ ਹੈ ਮੇਰੇ ਬਚਪਨ ਦਾ ਯਾਰ ਜੌ ਹੋਇਆ