ਦਿਸੰਬਰ ਬੀਤਣ ‘ਤੇ ਸੀ,,, ਰੀਤ ਨੇ ਅਨੇਕਾਂ ਹੀ ਉਮੀਦਾ,, ਚਾਅ ਸੋਚ ਰੱਖੇ ਸੀ, ਖਾਸ ਕਰਕੇ ਆਪਣੇ ਦਾਦਾ ਜੀ ਲਈ | ਦਾਦਾ ਜੀ ਦਾ ਜਨਮ ਦਿਨ ਵੀ ਤਾਂ ਆ ਰਿਹਾ ਸੀ ਨਵੇਂ ਸਾਲ ‘ਚ | ……
ਬਾਹਲਾ ਕਰਦਾ ਸੀ ਆਪਣੇ ਦਾਦਾ ਦਾ | ਲਾਡਲਾ ਸੀ ਉਹਨਾਂ ਦਾ…. ਕਹਿੰਦਾ ਦੇਖਿਓ!! ਆਪਾ ਨਵੇਂ ਸਾਲ ਦੇ ਨਾਲ ਨਾਲ ਦਾਦਾ ਜੀ ਦਾ ਜਨਮ ਦਿਨ ਵੀ ਵਧੀਆ ਮਨਾਵਾਂਗੇ ਇਸ ਵਾਰ ਕੇ ਹਮੇਸ਼ਾ ਯਾਦ ਰਹੁ |
ਸ਼ਾਮ ਦੇ ਕਰੀਬ ਛੇ ਕ ਵਜੇ ਇੱਕ ਅਣਜਾਣ ਕਾਲ ਆਈ ਤੇ ਦਸਿਆ…. ਇਸ ਪਤੇ ‘ਤੇ ਪੂਜੋ !!!
ਰੀਤ ਗਿਆ ਤਾਂ…. ਥਾਈ ਡਿੱਗ ਗਿਆ…
ਅਸਲ ‘ਚ ਰੀਤ ਦੇ ਦਾਦਾ ਜੀ ਦਾ ਅਕਸੀਡੇੰਟ ਹੋ ਗਿਆ ਸੀ ਤਾਂ ਉਹ ਓਥੇ ਹੀ ਦਮ ਤੋੜ ਗੇ ਸੀ |
…………
ਸਭ ਕੁੱਝ ਹੋ ਗਿਆ,, ਸੰਸਕਾਰ,, ਫੁੱਲ,, ਭੋਗ,,
ਸਭ ਘਰੋਂ-ਘਰੀ ਚਲੇ ਵੀ ਗੇ,, ਪਰ ਰੀਤ ਨੂੰ ਅਜੇ ਤੱਕ ਹੋਸ਼ ਨਾ,,,
ਜਦ ਵੀ ਉਸ ਕੋਲ ਜਾਈਏ ਇਹੀ ਗੱਲ ਨਿਕਲਦੀ ਸੀ….. ਦਾਦੂ !!! ਅਪਣਾ ਨਵਾਂ ਸਾਲ ਯਾਦਗਾਰ ਰਹੁ,, ਹਾਂ ਨਹੀਂ ਭੁਲੁ,,, ,,…. ਕਦੇ ਨੀ ਭੁਲੁ…..
ਇਹ ਸੁਨ ਕੇ ਅੱਖਾਂ ਭਰ ਜਾਂਦੀਆਂ ਤੇ ਇਹੀ ਆਉਂਦਾ ਕੇ ਜਰੂਰੀ ਨੀ ਹਰ ਇੱਕ ਲਈ ਨਵਾਂ ਸਾਲ ਖੁਸ਼ੀ ਲੈ ਕੇ ਆਵੇ ,,, ਕਿੰਨਾ ਕੁੱਝ ਸੋਚਿਆ ਸੀ ਇਸ ਨੇ ਤੇ ਕੀ ਹੋ ਗਿਆ |
……… ਤੇ ਦੂਜੀ ਗੱਲ…
ਨਵਾਂ ਸਾਲ ਯਾਦਗਾਰ ਤਾਂ ਰਹੁ ਹਮੇਸ਼ਾ ਹੀ |…………
ਬੀ.ਕੇ. ਜੀਤ