ਝਾਕੋਲਾੜੀ..ਦੀਨਾਨਗਰ ਤੋਂ ਅੱਗੇ ਨਿੱਕਾ ਜਿਹਾ ਟੇਸ਼ਨ..ਪਿਤਾ ਜੀ ਅਸਾਮ ਟੇਸ਼ਨ ਮਾਸਟਰ ਲੱਗੇ ਸਨ..ਪ੍ਰੋਮੋਸ਼ਨ ਹੋਣ ਵਾਲੀ ਸੀ..ਪਰ ਪੰਜਾਬ ਬਦਲੀ ਕਰਵਾ ਲਈ..ਕਹਿੰਦੇ ਬੱਚੇ ਪੰਜਾਬੀ ਅਤੇ ਪੰਜਾਬੀ ਮਾਹੌਲ ਤੋਂ ਦੂਰ ਕਿਸੇ ਹੋਰ ਰੰਗ ਵਿਚ ਰੰਗੇ ਜਾਣੇ..ਏਧਰ ਆਏ ਤਾਂ ਡਿਮੋਸ਼ਨ ਹੋ ਗਈ..ਪਹਿਲੀ ਨਿਯੁਕਤੀ ਇਸੇ “ਝਾਕੋਲਾੜੀ” ਟੇਸ਼ਨ ਤੇ ਹੀ ਹੋਈ..!
ਇਥੇ ਬਰਸਾਤਾਂ ਵੇਲੇ ਸੱਪ ਬਹੁਤ ਨਿੱਕਲਦੇ ਸਨ..ਮਾਂ ਨੇ ਹਨੇਰੇ ਵਿਚ ਬਾਹਰ ਨਾ ਫਿਰਨ ਦੇਣਾ..!
ਓਹੋ “ਝਾਕੋਲਾੜੀ” ਅੱਜਕੱਲ ਚਰਚਾ ਵਿਚ ਹੈ..ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਾਬ ਨੇ ਮਾਂ ਬੋਲੀ ਨਾਲ ਸਿੱਧਾ ਤੇ ਕੋਈ ਪੰਗਾ ਨਹੀਂ ਲਿਆ ਬੱਸ ਕੰਨ ਹੀ ਘੁਮਾ ਕੇ ਫੜਿਆ..ਖੁਦ ਵੀਡੀਓ ਬਣਾ ਕੇ ਅੱਪਲੋਡ ਕੀਤੀ ਕੇ ਜਿਹੜਾ ਵੀ ਅੰਗਰੇਜੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲੇਗਾ ਉਸਦੀ ਖੈਰ ਨਹੀਂ..ਸਜਾ ਮਿਲੇਗੀ..ਨੰਬਰ ਵੀ ਕੱਟੇ ਜਾਣਗੇ..!
ਦਿੱਲੀਓਂ ਥੋਪਿਆ ਏਜੰਡਾ ਤਾਂ ਆਪਣੀ ਥਾਂ ਹੈ ਹੀ..ਰਾਜ ਸਰਕਾਰ ਦੀ ਢਿੱਲ ਵੀ ਆਖੀ ਜਾ ਸਕਦੀ!
ਪਰ ਸਭ ਤੋਂ ਜਰੂਰੀ ਚੀਜ..ਸਰਦਾਰ ਸਾਬ ਦੀ ਪਰਵਰਿਸ਼ ਵਿਚ ਜਰੂਰ ਕੋਈ ਘਾਟ ਰਹਿ ਗਈ ਜਿਹੜੀ ਮਨ ਅੰਦਰ ਪੰਜਾਬੀ ਪ੍ਰਤੀ ਏਨੀ ਹੀਣ ਭਾਵਨਾ ਪਾਲੀ ਬੈਠੇ..!
ਖੈਰ ਸੋਹਣੀ ਅੰਗ੍ਰੇਜੀ ਬੋਲਦੇ ਇਸ ਪੜੇ ਲਿਖੇ ਇਨਸਾਨ ਨੂੰ ਸਾਡੀ ਕਾਹਦੀ ਸਲਾਹ ਪਰ ਇੱਕ ਬੇਨਤੀ ਜਰੂਰ ਕੇ ਬੱਚਿਆਂ ਨੂੰ ਆਖੋ ਧਿਆਨ ਨਾਲ ਫਿਰਿਆ ਕਰਨ..ਇਸ ਇਲਾਕੇ ਦੇ ਸੱਪ ਮੋਟੇ ਬੂਟ ਪਾਇਆਂ ਵੀ ਡੰਗ ਬੜਾ ਮਾਰੂ ਮਾਰ ਜਾਂਦੇ!
ਹਰਪ੍ਰੀਤ ਸਿੰਘ ਜਵੰਦਾ