1975 ਵਿੱਚ ਜਦੋਂ ਅਸੀਂ ਆਪਣੇ ਪੁਰਾਣੇ ਮਕਾਨ ਦੀ ਮੁਰੰਮਤ ਕਰਨ ਲਈ ਮਿਸਤਰੀ ਲਾਇਆ ਤਾਂ ਮਸੀਤਾਂ ਪਿੰਡ ਦਾ ਇੱਕ ਬਜ਼ੁਰਗ ਮਜਦੂਰ ਵੀ ਸੀ। ਜਦੋਂ ਵੀ ਅਸੀਂ ਉਸਨੂੰ ਬੁਲਾਉਂਦੇ ਤਾਂ ਉਹ ਹਾਂਜੀ ਕਹਿਣ ਦੀ ਬਜਾਇ ਜੀ ਆ ਕਹਿੰਦੇ। ਮੈਨੂੰ ਬੜਾ ਵਧੀਆ ਲਗਦਾ ਤੇ ਉਸ ਦੀ ਰੀਸ ਨਾਲ ਮੈਂ ਵੀ ਜੀਆ ਆਖਦਾ।
ਮਕਾਨ ਬਣਾਉਣ ਵੇਲੇ ਨਵੇਂ ਨਵੇਂ ਤਜੁਰਬੇ ਹੁੰਦੇ। ਇਸੇ ਤਰਾਂ ਜਦੋ ਅਸੀਂ ਹੁਣ ਵਾਲੇ ਮਕਾਨ ਦਾ ਉਪਰਾਲਾ ਪੋਰਸ਼ਨ ਪਾਉਣਾ ਸ਼ੁਰੂ ਕੀਤਾ ਤਾਂ ਉੱਪਰ ਹੀ ਸਾਡਾ ਗੰਢਿਆਂ ਵਾਲਾ ਟੋਕਰਾ ਪਿਆ ਹੁੰਦਾ ਸੀ। ਰੋਟੀ ਖਾਣ ਵਾਲੇ ਮਜਦੂਰ ਅਕਸ਼ਰ ਗੰਢਾ ਚੁੱਕ ਲੈਂਦੇ। ਅਸੀਂ ਵੀ ਆਖ ਰਖਿਆ ਸੀ ਭਾਈ ਸੰਗਿਆ ਨਾ ਕਰੋ ਗੰਢੇ ਖਾਣ ਤੋਂ। ਕਈਆਂ ਨੂੰ ਅਸੀਂ ਦਾਲ ਸਬਜ਼ੀ ਵੀ ਦੇ ਦਿੰਦੇ। ਠੇਕੇਦਾਰ ਰੇਸ਼ਮ ਸਿੰਘ ਨੇ ਇੱਕ ਮਜਦੂਰ ਦੀ ਛੁੱਟੀ ਕਰ ਦਿੱਤੀ ਅਤੇ ਉਸਨੂੰ ਅਗਲੇ ਦਿਨ ਨਾ ਆਉਣ ਦਾ ਆਖ ਦਿੱਤਾ। ਪਰ ਓਹ ਫਿਰ ਵੀ ਆ ਗਿਆ। ਉਸਨੂੰ ਆਇਆ ਦੇਖਕੇ ਮਿਸਤਰੀ ਕਹਿੰਦਾ ਜਿਸ ਨੂੰ ਖਾਣ ਲਈ ਗੰਢੇ ਮੁਫ਼ਤ ਮਿਲਣ ਉਹ ਛੁੱਟੀ ਕਿਓੰ ਕਰੇਗਾ।
ਹੁਣ ਅਸੀਂ ਕਿਸੇ ਛੋਟੇ ਜਿਹੇ ਕੰਮ ਲਈ ਗੁਰਦਾਸ ਮਿਸਤਰੀ ਲਾਇਆ। ਰੁਲਦੂ ਵਾਲੇ ਪਿੰਡ ਦਾ ਮਜਦੂਰ ਸੀ। ਆਪਣੀ ਰੋਟੀ ਨਾਲ ਉਹ ਅਕਸ਼ਰ ਹੀ ਸਾਗ ਲਿਆਉਂਦਾ। ਰੋਟੀ ਵੇਲੇ ਅਸੀਂ ਉਸਦਾ ਸਾਗ ਗਰਮ ਕਰ ਦਿੰਦੇ ਅਤੇ ਘਰੇ ਬਣੀ ਸਬਜ਼ੀ ਵੀ ਦੇ ਦਿੰਦੇ। ਓਹ ਬਹੁਤ ਖੁਸ਼ ਹੁੰਦਾ ਤੇ ਕਹਿੰਦਾ ਬਾਊ ਜੀ ਇਥੋਂ ਜਾਣ ਨੂੰ ਦਿਲ ਨਹੀਂ ਕਰਦਾ।
ਮਜਦੂਰ ਨਾਲ ਥੋੜਾ ਜਿਹਾ ਵੀ ਪ੍ਰੇਮ ਕਰੋ ਤਾਂ ਉਹ ਦੁਗਣਾ ਕਰਕੇ ਮੋੜਦੇ ਹਨ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ