ਪੰਜਾਬੀ ਮਾਂ ਬੋਲੀ
ਸਕਾਟਲੈਂਡ ਦਾ ਇੱਕ ਗੋਰਾ ਜੌਹਨ ਗਿਲਕਰਾਈਸਟ, ਹਿੰਦੀ ਅਤੇ ਉਰਦੂ ਦਾ ਜਨਮਦਾਤਾ ਹੈ ਜਿਸਨੇ ਇੱਧਰੋਂ ਓਧਰੋਂ ਲਫ਼ਜ਼ ਇਕੱਠੇ ਕਰਕੇ ਦੋ ਭਾਸ਼ਾਵਾਂ ਘੜ ਦਿੱਤੀਆਂ। ਫੋਰਟ ਵਿਲੀਅਮ ਕਾਲਜ ਕਲਕੱਤਾ ਹਿੰਦੀ ਅਤੇ ਉਰਦੂ ਦਾ ਜਨਮ ਅਸਥਾਨ ਹੈ। ਇਹ ਦੋਵੇਂ ਭੈਣਾਂ ਹਨ ਜਿਹੜੀਆਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰਨ ਲਈ ਵਰਤੀਆਂ ਗਈਆਂ। ਨਾ ਤਾਂ ਇਹਨਾਂ ਕੋਲ ਆਪਣੀ ਲਿਪੀ ਸੀ ਤੇ ਨਾ ਹੀ ਲਫ਼ਜ਼! ਹਿੰਦੀ ਵਾਲੇ ਦੇਵਨਾਗਰੀ ਲਿਪੀ ਵਰਤ ਰਹੇ ਨੇ ਤੇ ਉਰਦੂ ਵਾਲੇ ਸ਼ਾਹਮੁਖੀ। ਹਿੰਦੀ ਵਿੱਚ ਬ੍ਰਿਜ ਭਾਸ਼ਾ ਖੜੀ ਬੋਲੀ ਦੇ ਲਫ਼ਜ਼ ਤੇ ਉਰਦੂ ਵਿੱਚ ਅਰਬੀ ਫ਼ਾਰਸੀ ਦੇ ਲਫ਼ਜ਼ ਜ਼ਿਆਦਾ ਨੇ… ਇਹ ਦੋਵੇਂ ਹੀ ੨੦੦-੨੫੦ ਸਾਲ ਤੋਂ ਵੱਧ ਪੁਰਾਣੀਆਂ ਨਹੀਂ!
ਹਿੰਦੀ, ਬਹੁਤ ਸਾਰੀਆਂ ਖ਼ੇਤਰੀ ਭਾਸ਼ਾਵਾਂ ਨੂੰ ਨਿਗਲ਼ ਚੁੱਕੀ ਹੈ। ਜੇ ਸਾਡੇ ਕੋਲ਼ ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੀਤੀ ਹੋਈ ਗੁਰਮੁਖੀ ਲਿਪੀ ਨਾ ਹੁੰਦੀ ਤਾਂ ਸ਼ਾਇਦ ਹੁਣ ਤੱਕ ਹਰਿਆਣਵੀ, ਰਾਜਸਥਾਨੀ ਵਾਂਗ ਸਾਨੂੰ ਵੀ ਹਿੰਦੀ ਦੀ ਛਤਰੀ ਹੇਠਾਂ ਹੀ ਲੈ ਆਇਆ ਜਾਣਾ ਸੀ। ਇਸ ਵੱਖਰੀ ਪਛਾਣ ਨੂੰ ਮਿਟਾਉਣ ਲਈ ਹਮਲੇ ਜਾਰੀ ਹਨ, ਐਵੇਂ ਹੀ ਨਹੀਂ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ! ਪੰਜਾਬੀ ਬਾਬਾ ਨਾਨਕ, ਬਾਬਾ ਫਰੀਦ ਤੇ ਬਾਬਾ ਬੁੱਲ੍ਹੇ ਸ਼ਾਹ ਦੀ ਬੋਲੀ ਹੈ, ਇਸਦਾ ਸਤਿਕਾਰ ਕਰੀਏ। ਆਪਣੇ ਬੱਚਿਆਂ ਨੂੰ ਇਸ ਨਾਲ਼ ਜੋੜਕੇ ਰੱਖੀਏ ਅਤੇ ਉਹਨਾਂ ਨਾਲ਼ ਘਰ ਵਿੱਚ ਪੰਜਾਬੀ ਬੋਲਿਆ ਕਰੀਏ।
#ਸਾਡੀ_ਮਾਂ_ਬੋਲੀ_ਪੰਜਾਬੀ। —-> ਲੇਖਕ -ਸੁਖਵੀਰ ਖੈਹਿਰਾ