ਜੋਤੀ ਵਿਆਹੀ ਹੋਈ ਨੂੰ ੨ ਕੋ ਸਾਲ ਹੋਏ ਸੀ ਬੜੀ ਹਸਦਿਆਂ ਖੇਡਦਿਆਂ ਜ਼ਿੰਦਗੀ ਲੰਘ ਰਹੀ ਸੀ ਅਚਾਨਕ ਹੀ ਜੋਤੀ ਦੇ ਪੇਟ ਚ ਪੀੜ ਹੋਣ ਲੱਗ ਪਈ ਪਹਿਲਾਂ ਤਾਂ ਉਸ ਨੇ ਇੰਨਾ ਧਿਆਨ ਨਾਂ ਦਿੱਤਾ ਪਰ ਅੱਜ ਤਾਂ ਪੀੜ ਜ਼ਿਆਦਾ ਹੀ ਵੱਧ ਗਈ ਉਸ ਨੇ ਆਪਣੇ ਘਰ ਵਾਲੇ ਨੂੰ ਕਿਹਾ ਮੈਨੂੰ ਜੀ ਸ਼ਹਿਰ ਗੁਰਦਾਸਪੁਰ ਡਾਕਟਰ ਨੂੰ ਦਿਖਾ ਲਿਆਉ ਫਿਰ ਉਹ ਛੇਤੀ ਛੇਤੀ ਤਿਆਰ ਹੋ ਸ਼ਹਿਰ ਵੱਲ ਚੱਲ ਪਏ ਡਾਕਟਰ ਕੋਲ ਗਏ ਤਾਂ ਉਸ ਨੇ ਕਿਹਾ ਮੈਂ ਕੁਝ ਟੈਸਟ ਲਿਖ ਦਿੰਦਾ ਹਾਂ ਜਾਂ ਕੇ ਕਰਾਂ ਲਿਆਉ ਉਧਰ ਜੱਸੀ ਨੂੰ ਫ਼ਿਕਰ ਹੋਣ ਲੱਗੀ ਕਿ ਪਤਾ ਕਿੰਨੇ ਕੁ ਪੈਸੇ ਲੱਗ ਜਾਣ ਜੱਸੀ ਦਾ ਬਾਪੂ ੳਸ ਨੂੰ ਘੱਟ ਹੀ ਖ਼ਰਚਾ ਦਿੰਦਾ ਸੀ ਪਰਿਵਾਰ ਸਾਂਝਾ ਹੋਣ ਕਰਕੇ ਘਰ ਦਾ ਗੁਜ਼ਾਰਾ ਵੀ ਫ਼ਸਲ ਦੇ ਸਿਰ ਤੋਂ ਚਲਦਾ ਸੀ ਜੱਸੀ ਦੀ ਜੇਬ ਵਿੱਚ ਸਾਰਾ ੨੦੦੦ ਸੀ ਤਾਂ ੳਹ ਜੱਕੋ ਤਕੇ ਨਾਲ ਅਲਟਰਾਸਾਊਂਡ ਕਰਵਾਉਣਾ ਵਾਸਤੇ ਚੱਲ ਪਏ ਅਗੋਂ ਨਰਸ ਨੇ ਕਿਹਾ ੧੦੦੦ ਰੁਪਿਆ ਫੀਸ ਜਮ੍ਹਾ ਕਰਵਾਉ ਫਿਰ ਟੈਸਟ ਕਰਾਂਗੇ ਉਨ੍ਹਾਂ ਫੀਸ ਜਮ੍ਹਾ ਕਰਵਾਈ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਏ ਡਾਕਟਰ ਨੇ ਟੈਸਟ ਕੀਤਾ ਤੇ ਕਿਹਾ ਨੋਰਮਲ ਹੀ ਆ ਵੈਸੇ ਗੈਸ ਬਣੀ ਹੋਈ ਏ ਤੇ ਉਹਨਾਂ ਰੱਬ ਦਾ ਸ਼ੁਕਰ ਮਨਾਇਆ ਕੇ ਸਭ ਠੀਕ ਏਂ ੳਧਰ ਸ਼ਾਮ ਵੀ ਹੋ ਗਈ ਸੀ ਸਿਆਲੀਂ ਦਿਨ ਹੋਣ ਕਰਕੇ ਸੂਰਜ ਛੇਤੀ ਛੁਪ ਗਿਆ ਜੋਤੀ ਨੇ ਕਿਹਾ ਐਜੀ ਮੈਂ ਤੁਹਾਨੂੰ ਇਕ ਗੱਲ ਕਹਿਣੀ ਸੀ ਅਸੀਂ ਲਾਗੇ ਆਏਂ ਆ ਮੇਰੇ ਪੇਕੇ ਜਾ ਆਈਏ ਕਲ ਨੂੰ ਸੱਜਰੇ ਪਿੰਡ ਨੂੰ ਚਲੇ ਜਾਵਾਂਗੇ ਜੱਸੀ ਨਾ ਚਾਹੁੰਦੇ ਹੋਏਆ ਵੀ ਜਾਣ ਨੂੰ ਤਿਆਰ ਹੋ ਗਿਆ ਪੇਕੇ ਪਹੁੰਚ ਦਿਆਂ ਹੀ ਪਤਾਂ ਨਹੀ ਜੋਤੀ ਦੀ ਪੀੜ ਕਿਥੇ ਉੱਡ ਗਈ ਤੇ ਜੱਸੀ ਮਨ ਹੀ ਮਨ ਸੋਚਦਾ ਮੈਂ ਤਾਂ ਏਵੇ ਹੀ ੧੦੦੦ ਰੁਪਿਆ ਡਾਕਟਰ ਨੂੰ ਦੇ ਆਇਆ ਪਹਿਲਾਂ ਹੀ ਕਹਿ ਦਿੰਦੀ ਤਾਂ ਮੈਂ ਇਹਨੂੰ ਪੇਕੇ ਹੀ ਲੈ ਆਉਂਦਾ ਤੇ ਉਧਰ ਜੋਤੀ ਪੇਕੇ ਆ ਕੇ ਆਪਣੀ ਮਾਂ ਨਾਲ ਖਿੜ ਖਿੜ ਹੱਸੀ ਜਾ ਰਹੀ ਸੀ