ਭਾਵ ਉਡੀਕ, ਹਰ ਕਿਸੇ ਨੂੰ ਕਿਸੀ ਨਾ ਕਿਸੀ ਚੀਜ਼ ਦੀ, ਕਿਸੀ ਖਾਸ ਦੀ ਦਿਨ ਦੀ, ਆਪਣਿਆਂ ਦੀ ਹੋਰ, ਬਹੁਤ ਸਾਰੀਆਂ ਇੱਛਾਵਾਂ ਹਨ ਜਿਨਾਂ ਦੀ ਤਾਂਘ ਰਹਿੰਦੀ ਹੈ। ਇਸੇ ਤਰ੍ਹਾਂ ਹੀ ਮੈਂਨੂੰ ਵੀ ਨਵੇਂ ਸਾਲ ਦੀ ਉਡੀਕ ਰਹਿੰਦੀ ਸੀ ਜਦੋਂ ਛੋਟੇ ਹੁੰਦੇ ਸੀ, ਮਹੀਨਾ ਪਹਿਲਾਂ ਹੀ ਸੋਚੀ ਜਾਣਾ ਕਿ 31 ਦਿਸੰਬਰ ਨੂੰ ਬਹੁਤ ਕੁਝ ਕਰਾਗੇ
ਮੰਮੀ ਨੂੰ ਕਹਿ ਵੀ ਦੇਣਾ ਕੇ ਜਲੰਧਰ ਦੂਰਦਰਸ਼ਨ ਤੇ ਨਵੇਂ ਸਾਲ ਦਾ ਪ੍ਰੋਗਰਾਮ ਆਉਣਾ ਤੇ ਅਸੀਂ ਸਾਰਾ ਵੇਖ ਕੇ ਸੋਵਾਂਗੇ। ਹੁੰਦਾ ਵੀ ਇੰਝ ਹੀ ਸੀ।
ਪਰ ਸਮਾਂ ਬਦਲਦਾ ਗਿਆ ਜ਼ਿੰਦਗੀ ਐਨੀ ਵਿਅਸਤ
ਹੋ ਗਈ ਕਿ ਹੁਣ ਪਤਾ ਹੀ ਨਹੀਂ ਚਲਦਾ ਕੱਦੋਂ ਨਵਾਂ ਸਾਲ ਚੜ੍ਹਿਆ
ਤੇ ਬੀਤ ਵੀ ਗਿਆ। ਕੋਈ ਬਹੁਤਾ ਚਾਅ ਵੀ ਨਹੀਂ ਰਿਹਾ। ਹੁਣ ਤੇ ਸਿਰਫ ਦਿਖਾਵਾ ਹੀ ਰਹਿ ਗਿਆ ਕਲੱਬਾਂ, ਹੋਟਲਾਂ ਵਿੱਚ ਮਨਾਇਆ ਜਾਣ ਲੱਗਾ। ਜਿੱਥੇ ਸਭ ਅਪਣੇ ਆਪ ਨੂੰ ਸਭ ਤੋਂ ਮੂਹਰੇ ਰੱਖਣ ਦੀ ਹੋੜ ਵਿੱਚ ਲੱਗਾ ਹੋਇਆ।