ਸਾਡੇ ਘਰੇ ਮੇਰੇ ਪਿੰਡ ਘੁਮਿਆਰੇ ਤੋਂ ਹੀ ਧਰਮਿੰਦਰ ਨਾਮ ਦਾ ਮੁੰਡਾ ਦੁੱਧ ਪਾਉਣ ਆਉਂਦਾ ਹੈ। ਪਿੰਡ ਦਾ ਹੋਣ ਕਰਕੇ ਉਹ ਮੈਨੂੰ ਅਕਸ਼ਰ ਹੀ ਚਾਚਾ ਜੀ ਕਹਿਕੇ ਸਾਸਰੀ ਕਾਲ ਬਲਾਉਂਦਾ ਹੈ। ਤੇ ਬੇਗਮ ਨੂੰ ਚਾਚੀ ਜੀ ਆਖਦਾ ਹੈ। ਬੇਟੇ ਦਾ ਵਿਆਹ ਸੀ ਉਸਨੇ ਚਾਚੀ ਜੀ ਚਾਚੀ ਆਖਕੇ ਕਈ ਅਵਾਜ਼ਾਂ ਮਾਰੀਆਂ। ਬੇਗਮ ਕੰਮ ਵਿਚ ਉਲਝੀ ਸੀ ਤੇ ਉਸਨੇ ਕੋਈ ਹੁੰਗਾਰਾ ਨਾ ਭਰਿਆ। ਉਹ ਦੁੱਧ ਬਾਰੇ ਪੁੱਛਣਾ ਚਾਹੁੰਦਾ ਸੀ ਕਿ ਕਿੰਨਾ ਦੁੱਧ ਪਾਉਣਾ ਹੈ।
“ਚਾਚਾ ਜੀ ਮੈਂ ਅਵਾਜ਼ਾਂ ਮਾਰੀ ਜਾਂਦਾ ਹਾਂ ਚਾਚੀ ਜੀ ਮੇਰੀ ਗੱਲ ਨਹੀਂ ਸੁਣਦੇ।” ਉਸਨੇ ਮੇਰੇ ਕੋਲ ਸ਼ਿਕਾਇਤ ਜਿਹੀ ਕੀਤੀ।
“ਕੰਜਰਾ ਮੈਨੂੰ ਵਿਆਹੇ ਨੂੰ ਚਾਲੀ ਸਾਲ ਹੋਗੇ ਉਹ ਪਹਿਲੇ ਬੋਲ ਮੇਰੀ ਗੱਲ ਨਹੀਂ ਸੁਣਦੀ। ਤੂੰ ਕੀ ਚੀਜ਼ ਹੈ।” ਮੈਂਨੂੰ ਵੀ ਦਿਲ ਭੜਾਸ ਕੱਢਣ ਦਾ ਮੌਕਾ ਮਿਲ ਗਿਆ। ਤੇ ਕੋਲ ਬੈਠੇ ਸਾਰੇ ਮਹਿਮਾਨ ਹੱਸ ਪਏ। ਸਣੇ ਉਸਦੇ ਪੇਕੇ।
ਪਰ ਕੰ
ਮੇਰੇ ਮਸਾਂ ਕੜਾ ਲੋਟ ਆਇਆ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ