[{ਸਕੂਨ }]ਕੱਲ ਸੂਰਜ ਗ੍ਰਹਿਣ ਸੀ ,ਸਵੇਰੇ ਹੱਟਾ ਘੱਟਾ ਸਾਧ ਆ ਗਿਆ ਕਹਿੰਦਾ ਬੀਬੀ ਦਾਨ ਕਰੋ ,ਘਰਵਾਲੀ ਨੇ 100 ਦਾ ਨੋਟ ਤੇ ਕੁਜ ਨਵੇਂ ਪੁਰਾਣੇ ਕੱਪੜੇ ਸਾਧ ਨੂੰ ਦੇ ਦਿੱਤੇ …ਸਾਧ ਨੇ ,100 ਦਾ ਨੋਟ ਚੁਕਿਆ ਅਤੇ ਕੱਪੜੇ ਵਾਪਿਸ ਕਰਕੇ ਤੁਰਨ ਹੀ ਲੱਗਾ ਸੀ , ਉਧਰੋਂ ਮੈ ਆ ਗਿਆ ,ਬਾਜ਼ਾਰੋਂ ਦੁੱਧ ਲੈਣ ਗਿਆ ਸੀ -ਓਸੇ ਵਕਤ ਗਲੀ ਵਿਚ ਇਕ ਹੋਰ ਲੋੜਬੰਦ ਗਰੀਬ ਔਰਤ ਆਪਣੇ ਬੁੱਢੇ ਬਾਪ ਦੀ ਡੰਗੋਰੀ ਫੜੀ ਤੇ 2 ਜਵਾਕ ਗਲੀ ਵਿਚ ਭੀਖ ਮੰਗਦੇ ਹੋਏ ਆਏ ਤੇ ਇੱਕ ਕੁੱਤਾ ਵੀ ਸੀ ਓਹਨਾ ਨਾਲ ਜੋ ਚਊ ਚਊ ਕਰੀ ਜਾਵੇ ਸ਼ਾਇਦ ਭੁੱਖਾ ਹੋਣਾ | ਮੈਂ ਸਾਧ ਤੋਂ 100 ਦਾ ਨੋਟ ਫੜਿਆ !ਕੱਪੜੇ ਅਤੇ 100 ਰੁਪਿਆ ਉਸ ਔਰਤ ਨੂੰ ਦੇ ਦਿੱਤੇ -ਦੁੱਧ ਕੁਤੇ ਨੂੰ ਪਾ ਦਿੱਤਾ |ਉਹ ਔਰਤ ਜਿਉਂਦਾ ਰਹਿ ਭਰਾਵਾਂ , ਅਸੀਸ ਦਿੰਦੀ ਹੋਈ ਅਗੇ ਚਲੀ ਗਈ |ਘਰਵਾਲੀ ਬੜੀ ਖੁਸ਼ ਸੀ |ਮੰਨ ਨੂੰ ਬੜਾ ਸਕੂਨ ਮਿਲਿਆ |ਮੈਂ ਵੀ ਖੁਸ਼ੀ ਖੁਸ਼ੀ ਫਿਰ ਸਾਈਕਲ ਮੋੜਿਆ ਬਾਜ਼ਾਰ ਫਿਰ ਦੁੱਧ ਲੈਣ ਚੱਲਾ ਗਿਆ |ਘਰ ਵਿਚ ਖੁਸ਼ੀ ਸੀ (ਬਲਵਿੰਦਰ ਸਿੰਘ ਮੋਗਾ 9815098956)