ਮਿੰਨੀ ਕਹਾਣੀ – ਮਤਰੇਈ ਮਾਂ | matrai maa

ਸਾਉਂਣ ਦੇ ਮਹੀਨੇ ਬਲਦੇਵ ਸਿੰਘ ਆਪਣੇ ਪੀੑਵਾਰ ਨਾਲ ਆਪਣੇ ਖੇਤਾਂ ਵਿੱਚ ਸਾਉਂਣ ਦੀਆਂ ਕਾਲੀਆਂ ਘਟਾ ਦਾ ਅਨੰਦ ਮਾਣ ਰਿਹਾ ਸੀ ।
ਉਸਦੀ ਪਤਨੀ ਜੀਤੋ ਕਹਿਣ ਲੱਗੀ ਮੈਂ ਖਿਆ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਿਉਂ ਨਹੀਂ ਜੀ ਮੇਰੀ ਸਰਕਾਰ ਜ਼ਰੂਰ ਆਖੋ ਜੀਤੋ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ ਦਸ ਬਾਰਾਂ ਸਾਲ ਬਾਅਦ ਧੀ ਦੀ ਬਖਸ਼ਿਸ਼ ਕੀਤੀ ਹੈ ।ਹੁਣ ਮੇਰੀ ਧੀ ਰਮਨ ਵੱਡੀ ਹੋ ਚੁੱ ਕੀ ਹੈ ਅਸੀਂ ਇਹਨੂੰ ਪੜਾ ਲਿਖਾਕੇ ਇੱਕ ਵਧੀਆ ਡਾਕਟਰ ਬਣਾਉਣਾ ਹੈ ।ਕਿਉਂ ਨਹੀ ਮੇਰੀ ਸਰਕਾਰ ਦੇਖਣ ਪਾਖਣ ਨੂੰ ਸਾਡੀ ਇੱਕ ਤਾਂ ਜਾਨੋ ਵੱਧ ਪਿਆਰੀ ਬੱਚੀ ਹੈਂ ਜੇ ਅਸੀਂ ਆਪਣੀ ਬੱਚੀ ਲਈ ਨਹੀਂ ਸੋਚਾਗੇ ਹੋਰ ਕਿਸ ਲਈ ਸੋਚੇਗੇ , ਦੋਹਨੇ ਗੱਲਾਂ ਕਰਦੇ ਆਪਣੀ ਬਚੀ ਸਮੇਤ ਘਰ ਪਹੁੰਚ ਗਏ ਦੋਂਹਨੇ ਜੀਅ ਰਮਨ ਨੂੰ ਬਹੁਤ ਪਿਆਰ ਕਰਦੇ ਸਨ ।ਦੂਸਰੇ ਦਿਨ ਦੀ ਸਵੇਰ ਹੋਈ ਜੀਤੋ ਆਪਣੀ ਧੀ ਨੂੰ ਹਰ ਰੋਜ਼ ਦੀ ਤਰ੍ਹਾਂ ਤਿਆਰ ਕਰਕੇ ਸਕੂਲ ਭੇਜ ਦਿੱਤਾ ।ਆਪਣੇ ਪਤੀ ਨੂੰ ਕਹਿਣ ਲੱਗੀ ਤੁਹਾਨੂੰ ਤਾਂ ਪਤਾ ਹੈ ਜੀ ਕਿ ਮੈਂ ਬਿਮਾਰ ਰਹਿੰਦੀ ਹਾ ਮੇਰਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਕਦ ਮੈਂ ਰੱਬ ਨੂੰ ਪਿਆਰੀ ਹੋ ਜਾਵਾਂ ਨਾਂ ਨਾਂ ਇਹ ਤੂੰ ਕੀ ਕਹਿ ਰਹੀ ਹੈਂ ਅਜੇ ਤਾਂ ਤੂੰ ਆਪਣੀ ਧੀ ਨੂੰ ਡਾਕਟਰ ਬਣਿਆ ਦੇਖਣਾ ਹੈ , ਤੈਨੂੰ ਕੁੱਛ ਨਹੀਂ ਹੁੰਦਾ ਰੱਬ ਆਪਣੇ ਤੇ ਮਿਹਰ ਕਰੇਂਗਾ ਤੂੰ ਨਾ ਘਬਰਾ ਮੈਂ ਤੇਰੇ ਨਾਲ ਹਾਂ ਤੁਸੀਂ ਮੇਰੇ ਨਾਲ ਇੱਕ ਬਆਦਾ ਕਰੋ ਜੇ ਮੈਂ ਮਰ ਗੀ ਤੁਸੀਂ ਦੂਜਾ ਵਿਆਹ ਤਾਂ ਨਹੀਂ ਕਰਵਾ ਲਉਂਗੇ ? ਨਹੀਂ ਨਹੀਂ ਇਹ ਤੂੰ ਕੀ ਕਹਿ ਰਹੀ ਹੈਂ । ਹਾ ਜੀ ਮੈਂ ਠੀਕ ਹੀ ਕਹਿ ਰਹੀ ਹਾਂ ਜੇ ਤੁਸੀਂ ਦੂਜਾ ਵਿਆਹ ਕਰਵਾ ਲਿਆ ਮੇਰੀ ਲਾਡਾਂ ਨਾਲ ਪਾਹਲੀ ਹੋਈ ਮੇਰੀ ਧੀ ਦੀ ਜ਼ਿੰਦਗੀ ਤਵਾਹ ਹੋ ਜਾਣੀ ਐ ਮੈਨੂੰ ਅਵਾਜ਼ਾਂ ਮਾਰਿਆ ਕਰੂਗੀ ਨਾਲੇ ਰੋਇਆ ਕਰੂਗੀ ਨਾਲੇ ਮੈਨੁੰ ਗਾਲਾਂ ਕੱਢਿਆ ਕਰੂਗੀ ਨਾਲੇ ਕਿਹਾ ਕਰੂਗੀ ਮੈਨੂੰ ਛੱਡਗੀ ਇਹਨਾਂ ਦੀਆਂ ਜੁੱਤੀਆਂ ਖਾਣ ਨੂੰ ਆਪ ਮਰਗੀ ਮੈਥੋਂ ਪਾਸਾ ਵੱਟਗੀ ਬਿਗਾਨੇ ਵੱਸ ਪਾ ਗਈ , ਅੱਜ ਬਾਪੂ ਵੀ ਮਾਂ ਤੇਰੇ ਕੀਤੇ ਬਆਦੇ ਭੁੱਲ ਗਿਆ ਬਿਗਾਨਿਆਂ ਦੇ ਮੋਹ ਵਿੱਚ ਪੈ ਗਿਆ ਆਪਣੀ ਲਾਡਾਂ ਨਾਲ ਪਾਹਲੀ ਧੀ ਨੂੰ ਅੱਜ ਭੁੱਲ ਗਿਆ। ਫਿਰ ਤਾਂ ਮਰ ਕੇ ਵੀ ਇੱਕ ਮਾਂ ਦੀ ਆਤਮਾ ਤੜਫ ਦੀ ਰਹੇਗੀ ।ਮੇਰੀ ਆਤਮਾ ਨੂੰ ਸ਼ਾਂਤੀ ਨਹੀ ਮਿਲੇਗੀ ।
ਮੈਂ ਇਸਤਰ੍ਹਾਂ ਕਦੇ ਵੀ ਨਹੀਂ ਹੋਣ ਦਿਆਂਗਾ ਮੈਂ ਆਪਣੀ ਧੀ ਨੂੰ ਤੇਰੇ ਮਰਨ ਤੋਂ ਬਆਦ ਵੀ ਆਪਣੇ ਪਰਾਂ ਥੱਲੇ ਲਕੋਕੇਂ ਰੱਖਾਗਾਂ ਮੈਂ ਆਪਣੀ ਧੀ ਨੂੰ ਤੱਤੀ ਵਾਹ ਵੀ ਲੱਗਣ ਨਹੀ ਦਿਆਂਗਾ ।ਤੂੰ ਤਾਂ ਐਵੇਂ ਤੜਫੀ ਜਾਂਦੀ ਹੈ ਇਸਤਰ੍ਹਾਂ ਦਾ ਕੁੱਝ ਵੀ ਨਹੀਂ ਹੋਵੇਗਾ । ਲਉ ਜੀ ਆਪਾਂ ਤਾਂ ਗੱਲਾਂ ਵਿੱਚ ਹੀ ਰੁੱਝੇ ਰਹੇ ਟਾਈਮ ਦੇਖਿਆ ਨਹੀਂ ਆਪਣੀ ਪਿਆਰੀ ਧੀ ਸਕੂਲੋਂ ਪੜ ਕੇ ਵਾਪਸ ਆ ਗਈ । ਅੰਦਰ ਬੜਦਿਆਂ ਹੀ ਭੱਜ ਕੇ ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਗਲ ਨੂੰ ਚਿੰਬੜ ਜਾਂਦੀ ਹੈ ਅਤੇ ਮਾਂ ਦਾ ਹਾਲ ਚਾਲ ਪੁੱਛਦੀ ਹੋਈ ਰਸੋਈ ਵੱਲ ਨੂੰ ਵੱਧਦੀ ਆ ਆਪਣੀ ਰੋਟੀ ਪਾ ਕੇ ਮਾਂ ਕੋਲ ਬੈਠ ਕੇ ਖਾਣ ਲੱਗਦੀ ਹੈ । ਦੂਸਰੇ ਦਿਨ ਸਕੂਲ ਜਾਣ ਲੱਗਦੀ ਹੈ ਤਾਂ ਮਾਂ ਰੋਕ ਲੈਂਦੀ ਹੈ ਪੁੱਤ ਅੱਜ ਮੇਰੀ ਤਵੀਤ ਬਹੁਤ ਖਰਾਬ ਹੈਂ ਤੂੰ ਅੱਜ ਸਕੂਲ ਨਾਂ ਜਾਹ ਮਾਂ ਦੀ ਗੱਲ ਸੁਣ ਕੇ ਸਕੂਲ ਵਾਲਾ ਬੈਂਗ ਰੱਖ ਦਿੰਦੀ ਹੈ ਅਤੇ ਆਪ ਦੇ ਪਾਪਾ ਨੂੰ ਬਲਾਉਂਦੀ ਹੈ ਤੇ ਮਾਂ ਦੀ ਤਵੀਤ ਜਿਆਦਾ ਖਰਾਬ ਹੋਣ ਵਾਰੇ ਦੱਸਦੀ ਹੈ । ਅਜੇ ਆਪਣੇ ਪਾਪਾ ਨੂੰ ਦੱਸ ਹੀ ਰਹੀ ਸੀ ,ਜਦੋ਼ ਜੀਤ ਵੱਲ ਵੱਧਦੇ ਹੋਏ ਦੇਖਿਆ ਤਾਂ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਉਸ ਨੂੰ ਦੇਖ ਕੇ ਪਿਓ ਅਤੇ ਧੀ ਨੇ ਧਾਹਾਂ ਮਾਰੀਆਂ ਅਤੇ ਬਹੁਤ ਵਿਰਲਾਪ ਕੀਤਾ । ਫਿਰ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਬੜੇ ਆਦਰ ਮਾਣ ਅਤੇ ਸਤਿਕਾਰ ਤੇ ਰੀਤੀ ਰਵਾਜ਼ਾਂ ਨਾਲ ਸੰਸਕਾਰ ਕਰ ਦਿੱਤਾ ਹੁਣ ਘਰ ਵਿੱਚ ਇਕੱਲੇ ਪਿਓ ਤੇ ਧੀ ਰਹਿ ਰਹੇ ਨੇ ਇੱਕ ਦਿਨ ਆਪਣੀ ਧੀ ਨਾਲ ਵਿਹਡ਼ੇ ਵਿੱਚ ਗੱਲਾਂ ਕਰ ਰਿਹਾ ਸੀ । ਜਿਸ ਦਿਨ ਤੇਰੀ ਮਾਂ ਦੁਨੀਆਂ ਛੱਡ ਕੇ ਚਲੇ ਗਈ ਘਰ ਦੀਆਂ ਸਾਰੀਆਂ ਰੌਣਕਾਂ ਨਾਲ ਹੀ ਲੈ ਗਈ ਅਜੇ ਗੱਲਾਂ ਕਰਦੇ ਸੀ ਇੰਨਾ ਚਿਰ ਨੂੰ ਪਿੰਡ ਦੀਆਂ ਦੋ ਔਰਤਾਂ ਘਰ ਆਈਆਂ ਹਾਲ ਚਾਲ ਪੁਛਿਆ ਅਤੇ ਕਹਿਣ ਲੱਗੀਆਂ ਤੂੰ ਕਿੰਨਾ ਚਿਰ ਆਪਣੇ ਹੱਥ ਜਲਾਉਂਦਾ ਰਹੇਗਾਂ ਧੀ ਨੇ ਆਪਣੇ ਘਰ ਚਲੀ ਜਾਣਾ ਤੇਰੀ ਸਾਰੀ ਉਮਰ ਪਈਏ ਕਿਉਂਕਿ ਨਾਂ ਤੂੰ ਦੂਸਰਾ ਵਿਆਹ ਕਰਵਾਲੇ ਅਜੇ ਕਿਹਡ਼ਾ ਤੇਰੀ ਉੁਮਰ ਜਿਆਦਾ ਹੋਈ ਹੈਂ । ਨਾਂ ਨਾਂ ਤਾਈ ਜੀ ਇਹ ਤੁਸੀਂ ਕੀ ਕਹਿ ਰਹੋ ਹਾਂ ਪੁੱਤਰ ਮੈਂ ਠੀਕ ਹੀ ਕਹਿ ਰਹੀ ਹਾਂ ? ਨਾਂ ਨਾਂ ਤਾਈ ਇਹ ਕੰਮ ਮੈਂ ਨਹੀ ਕਰਨਾ ? ਮੈਂ ਉਸ ਦੇ ਬੋਲ ਪਗਾਉਂਣੇ ਮੈ ਕੀਤੇ ਸਾਰੇ ਬਆਦੇ ਪੂਰੇ ਕਰਨੇ ਮੈਂ ਆਪਣੀ ਧੀ ਦੀ ਜਿੰਦਗੀ ਨੀ ਖਰਾਬ ਕਰਨੀ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ । ਚੰਗਾ ਤੇਰੀ ਮਰਜ਼ੀ ਪੁੱਤਰਾਂ ਜਲਾਈ ਚੱਲ ਚੁੱਲੇ ਵਿੱਚ ਸਾਰੀ ਉਮਰ ਹੱਥ , ਇੰਨੀ ਗੱਲ ਕਹਿ ਕੇ ਸੰਤੋ , ਬੰਤੋਂ ਘਰੋਂ ਵਾਪਸ ਚਲੀਆਂ ਗਈਆਂ ।ਹੁਣ ਸੋਚਣ ਲਈ ਮਜ਼ਬੂਰ ਹੋ ਗਿਆ ਅਤੇ ਉਦਾਸ ਰਹਿਣ ਲੱਗਿਆ ਇੱਕ ਦਿਨ ਮੰਜੇ ਤੇ ਪਿਆ ਕੁੱਝ ਸੋਚ ਰਿਹਾ ਸੀ । ਅਤੇ ਸੰਤੋ ਬੰਤੋ ਨੇ ਆਕੇ ਫਿਰ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਅਤੇ ਅੰਦਰ ਲੰਘ ਆਈਆਂ ਕਹਿਣ ਲੱਗੀਆਂ । ਕੀ ਸੋਚ ਰਿਹਾ ਹੈਂ ਬੜਾ ਉਦਾਸ ਲੱਗ ਰਿਹਾ ਹੈ , ਬਸ ਕੁੱਝ ਨੀ ਤਾਈ ਮੈਂ ਤਾਂ ਐਵੇਂ ਹੀ ਮੰਜੇ ਤੇ ਪਿਆ ਸੀ ।ਪਰ ਉਹ ਤਾਂ ਆਪਣੀ ਪਤਨੀ ਨਾਲ ਕੀਤੇ ਬਆਦਿਆ ਬਾਰੇ ਸੋਚ ਰਿਹਾ ਕਦੇ ਆਪਣੀ ਧੀ ਬਾਰੇ ਸੋਚਦਾ ਕਦੇ ਆਪਣੀ ਜਿੰਦਗੀ ਲਈ ਸੋਚਦਾ ਹੁਣ ਚੱਕਰਾਂ ਵਿੱਚ ਪੈ ਚੁਕਿਆ ਸੀ ।
“ਸੰਤੋ ਬੰਤੋ ” ਫਿਰ ਕਹਿਣ ਲੱਗੀਆਂ ਪੁੱਤਰਾਂ ਸੋਚ ਲੈ ਤੇਰੀ ਰੋਟੀ ਪੱਕ ਦੀ ਹੋ ਜਾਉਗੀ । ਉਸ ਨੇ ਸਭ ਕੁਝ ਭਲਾਕੇ ਸੰਤ ਬੰਤੋ ਨੂੰ ਵਿਆਹ ਲਈ ਹਾਂ ਕਰ ਦਿੱਤੀ । ਕੁੱਝ ਟਾਈਮ ਨਿੱਕਲਿਆ ਦੂਜਾ ਵਿਆਹ ਕਰਵਾ ਲਿਆ । ਹੁਣ ਇੱਕ ਧੀ ਦਾ ਬਾਪ ਨਹੀਂ ਹੁਣ ਦੋ ਧੀਆਂ ਦਾ ਬਾਪ ਬਣ ਚੁਕਿਆ ਸੀ ਕਿਉਂਕਿ ਜਿਸ ਨਾਲ ਵਿਆਹ ਕਰਵਾਇਆ ਉਸ ਕੋਲ ਵੀ ਇੱਕ ਰਮਨ ਦੇ ਹਾਣ ਦੀ ਬੇਟੀ ਸੀ ਜਿਸ ਦਾ ਨਾਮ ਜੋਤੀ ਸੀ । ਹੁਣ ਆਪਣੀ ਦੂਸਰੀ ਪਤਨੀ ਭੋਲੀ ਨਾਲ ਨਵੀਂ ਜਿੰਦਗੀ ਸੁਰੂ ਕਰ ਚੁੱਕਿਆ ਸੀ ਅਤੇ ਨਵੇਂ ਪੀੑਵਾਰ ਦਾ ਬਹੁਤ ਵਧੀਆ ਪਿਆਰ ਬਣ ਚੁੱਕਿਆ ਹੁਣ ਦੋਹਨੇ ਭੈਣਾਂ ਦਾ ਵਾਪਸ ਵਿੱਚ ਬਹੁਤ ਪਿਆਰਾ ਬਣ ਚੁੱਕਿਆ ਸੀ ਦੋਹਨੇ ਭੈਣਾਂ ਇਕੱਠੀਆਂ ਹੀ ਕਾਲਜ ਪੜਣ ਜਾਇਆ ਕਰਦੀਆਂ ਸੀ । ਬਸ ਇਹ ਪਿਆਰ ਥੋਡ਼ਾ ਚਿਰ ਹੀ ਰਿਹਾ ਬਾਅਦ ਵਿੱਚ ਭੋਲੀ ਨੇ ਆਪਣਾ ਮਤਰੇਈ ਮਾਂ ਵਾਲਾ ਵਤੀਰਾ ਸੁਰੂ ਕਰ ਦਿੱਤਾ
ਹੁਣ ਬਲਦੇਵ ਸਿੰਘ ਦੀ ਪਹਿਲੀ ਧੀ ਤੇ ਅੱਤਿਆਚਾਰ ਦੀਆਂ ਘੜੀਆਂ ਵੱਧਦੀਆਂ ਜਾ ਰਹੀਆ ਸੀ । ਹੁਣ ਰਮਨ ਨੂੰ ਸਾਰਾ ਘਰ ਦਾ ਕੰਮ ਕਰਕੇ ਕਾਲਜ ਜਾਣਾ ਪੈਂਦਾ ਸੀ ਕਈ ਦਫਾ ਆਪਣੇ ਪੁਰਾਣੇ ਕੱਪਡ਼ਿਆਂ ਨਾਲ ਹੀ ਕਾਲਜ ਚਲੀ ਜਾਂਦੀ ਸੀ ਕਾਲਜ ਦਾ ਸਟਾਪ ਉਸ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਕਾਲਜ ਦੀ ਟੋਪਰ ਬਣ ਚੁੱਕੀ ਸੀ । ਇਹ ਸਭ ਕੁੱਝ ਉਸ ਦੀ ਮਤਰੇਈ ਮਾਂ ਅਤੇ ਉਸਦੀ ਬੇਟੀ ਨੂੰ ਨਹੀ ਪਸੰਦ ਸੀ। ਜਦੋਂ ਕਾਲਜ ਚ ਪੜਕੇ ਵਾਪਸ ਆਉੇਂਦੀ ਉਸਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ ਅਤੇ ਨਾਲ ਮਾਂ ਧੀ ਦੀ ਮਾਰ ਵੀ ਖਾਣੀ ਪੈਂਦੀ ਸੀ । ਜਦੋਂ ਸ਼ਾਮ ਨੂੰ ਖੇਤੋਂ ਘਰ ਨੂੰ ਆਉਂਦਾ ਉਹ ਵੀ ਮਾਂ ਧੀ ਦੀ ਝੂਠੀ ਸ਼ਕਾਇਤ ਸੁਣ ਕੇ ਆਪਣੀ ਬੇਟੀ ਨੂੰ ਬਹੁਤ ਝਿੜਕ ਦਾ ਅਤੇ ਲੋਹੇ ਲਾਖੇ ਬੋਲ ਬੋਲਦਾ ਆਪ ਮਰਗੀ ਇਹਨੂੰ ਇਥੇ ਛੱਡ ਗਈ । ਹੁਣ ਰਮਨ ਨੂੰ ਕਾਲਜ ਵਿਚੋਂ ਵੀ ਹਟਾ ਲਿਆ ਗਿਆ ਰੋਂਦੀ ਹੋਈ ਆਪਣੇ ਪਾਪਾ ਕਹਿੰਦੀ ਹੈ ਪਾਪਾ ਮੈਂ ਮੰਮੀ ਦੇ ਬੋਲ ਪੂਰੇ ਕਰਨੇ ਨੇ ਮੈਂ ਪੜ੍ਹਕੇ ਡਾਕਟਰ ਬਣਨਾ ਹੈ। ਮੈਨੂੰ ਹੋਰ ਪੜ੍ਹ ਲੈਣ ਦਿਓ ।ਪਰ ਉਸ ਦੇ ਕੰਨ ਤੇ ਜੂੰ ਨਾ ਸਰਕੀ ਕੀਤੇ ਬਆਦੇ ਅਤੇ ਆਪਣੀ ਪਹਿਲੀ ਧੀ ਦਾ ਪਿਆਰ ਭੁੱਲ ਚੁੱਕਿਆ ਅਤੇ ਨਵੇਂ ਮੋਹ ਪਿਆਰ ਚੰਗੀ ਤਰ੍ਹਾਂ ਫਸ ਚੁੱਕਿਆ ਸੀ ।ਇੱਕ ਵੀ ਗੱਲ ਨਹੀਂ ਮੰਨੀ ਸੀ ।ਇੱਕ ਦਿਨ ਆਪਣੀ ਮਾਂ ਵਾਲੇ ਕਮਰੇ ਚ ਸਫਾਈ ਕਰ ਰਹੀ ਸੀ ਮਾਂ ਦੀ ਫੋਟੋ ਅੱਗੇ ਬਹੁਤ ਵਿਰਲਾਪ ਕਰਦੀ ਅਤੇ ਆਪਦੇ ਤਨ ਕੱਪਡ਼ੇ ਖੋਲਕੇ ਮਾਂ ਨੂੰ ਵਿਖਾਉਂਦੀ ਏ ਦੇਖ ਮਾਂ ਇਨ੍ਹਾਂ ਜਾਲਮਾਂ ਨੇ ਮੇਰਾ ਕੀ ਹਾਲ ਕੀਤਾ ਹੈ ਮੈਨੂੰ ਵੀ ਆਪਣੇ ਕੋਲ ਬਲਾ ਇਹਨਾਂ ਜਾਲਮਾਂ ਤੋਂ ਮੈਨੂੰ ਬਚਾ ਲਏ । ਮਾਂ ਬਾਪੂ ਤਾਂ ਤੇਰਾ ਨਾਲ ਕੀਤੇ ਬਆਦੇ ਸਾਰੇ ਭੁੱਲ ਗਿਆ ।
ਇਹ ਸਾਰਾ ਕੁੱਝ ਮਤਰੇਈ ਮਾਂ ਦੇਖ ਲੈਂਦੀ ਹੈਂ ਉਸ ਤੋਂ ਇਹ ਸਭ ਕੁੱਝ ਨਾ ਸਹਾਰ ਹੋਇਆ ।ਭੋਲੀ ਆ ਕੇ ਮਾਰਨਾ ਸੁਰੂ ਕਰ ਦਿੰਦੀ ਹੈ ਅਤੇ ਬਹੁਤ ਗਾਲੀ ਗਲੋਚ ਕਰਦੀ ਹੈ ਅਤੇ ਕਹਿੰਦੀ ਹੈ ਮੈਂ ਤੇਰੀ ਮਾਂ ਦਾ ਸੁਪਨਾ ਪੂਰਾ ਨਹੀਂ ਕਰਾਗੀ ਤੈਨੂੰ ਬਣਾਵਾਂ ਗੀ ਡਾਕਟਰ ਰਮਨ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਹੈਂ । ਜਦੋਂ ਸ਼ਾਮ ਨੂੰ ਖੇਤਾਂ ਚੋ ਘਰ ਨੂੰ ਆਉਂਦਾ ਉਸਨੂੰ ਹੋਰ ਉਸ ਦੇ ਵਿਰੁੱਧ ਸੱਚੀਆਂ ਝੂਠੀਆਂ ਲਾ ਕੇ ਭਰ ਦਿੰਦੀ ਹੈ ਤੇ ਹੋਰ ਮਾਰ ਪਵਾ ਦਿੰਦੀ ਹੈ ਅਤੇ ਨਾਲੇ ਕਹਿੰਦੀ ਹੈ ਇਸ ਕਲਹਿਣੀ ਦਾ ਕੋਈ ਮੁੰਡਾ ਦੇਖ ਫਾਹਾ ਵੱਡਦੋ ਨਹੀਂ ਇਹ ਕੋਈ ਨਵਾਂ ਚੰਦ ਚਾੜੂਗੀ ਅਸੀਂ ਦੁਨੀਆਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ। ਉਹ ਵਿਚਾਰੀ ਆਪਣੇ ਪਾਪਾ ਨੂੰ ਸਭ ਕੁੱਝ ਦੱਸਦੀ ਹੈ ਆਪਣੇ ਤਨ ਪਈਆਂ ਲਾਸਾਂ ਦਿਖਾਉਂਦੀ ਹੈਂ ਪਰ ਤੇ ਕੋਈ ਅਸਰ ਨਹੀਂ ਹੋ ਰਿਹਾ । ਉਸਦੇ ਬਾਪ ਨੇ ਗਰੀਬ ਤੋਂ ਗਰੀਬ ਘਰ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ ਪਰ ਇੰਨਾ ਅੱਤਿਆਚਾਰ ਝੱਲਦੀ ਹੋਈ ਨੇ ਆਪਣੀ ਪੜਾਈ ਬੰਦ ਨਹੀਂ ਕੀਤੀ ਚੋਰੀ ਛੁੱਪੇ ਪੜਦੀ ਰਹਿੰਦੀ ਸੀ ।
ਇੱਕ ਦਿਨ ” ਸੰਤੋ ਬੰਤੋ ” ਆਪਣੇ ਨਾਲ ਦੇ ਸ਼ਹਿਰ ਬਜ਼ਾਰ ਗਈਆਂ ਗਰਮੀ ਦੇ ਦਿਨ ਸੀ ਉਹਨਾਂ ਦਾ ਗਰਮੀ ਨਾਲ ਬੂਰਾ ਹਾਲ ਹੋ ਗਿਆ ਪਾਣੀ ਦੀ ਤਲਾਸ਼ ਲਈ ਇੱਧਰ ਉੱਧਰ ਘੁੰਮ ਰਹੀਆਂ ਉਹਨਾਂ ਨੇ ਇੱਕ ਕੋਠੀ ਦੀ ਘੰਟੀ ਬਜਾਈ ਤਾਂ ਅੰਦਰੋਂ ਨੌਕਰ ਆਇਆ ਦੇਖਿਆ ਦੋ ਬਜ਼ੁਰਗ ਔਰਤਾਂ ਪਾਣੀ ਮੰਗ ਰਹੀਆਂ ਨੇ ਅੰਦਰ ਆ ਕੇ ਦੱਸਿਆ ” ਰਮਨ ” ਨੇ ਅੰਦਰ ਆਉਣ ਲਈ ਕਿਹਾ ਜਦੋਂ ” ਸੰਤੋ ਬੰਤੋ ” ਅੰਦਰ ਆਈਆਂ ਤਾਂ ਕੀ ਦੇਖ ਰਹੀਆਂ ਨੇ ਇਹ ਤਾ “ਬਲਦੇਵ ਸਿੰਘ ” ਦੀ ਕੁੜੀ ” ਰਮਨ ” ਏ ਉਹਨਾਂ ਨੇ ਰਮਨ ਨੂੰ ਪੁੱਛਿਆ ਤੂੰ “ਬਲਦੇਵ ਸਿੰਘ ” ਦੀ ਕੁੜੀ ਆ਼ ਹਾ ਤਾਈ ਜੀ ਤੁਸੀਂ ਸੁਣਾਓ ਪਿੰਡ ਦਾ ਕੀ ਹਾਲ ਚਾਲ ਐ ਨਾਲੇ ਪਾਪਾ ਅਤੇ ਮੰਮੀ ਦਾ ਕੀ ਹਾਲ ਹੈ ।
ਭੈਣ ” ਜੋਤੀ ” ਦਾ ਕੀ ਹਾਲ ਹੈ ?
ਸੰਤੋ ਬੰਤੋ ” ਕਹਿਣ ਲੱਗੀਆਂ ਕਿ ਪਾਪਾ ਮੰਮੀ ਤੇਰੇ ਬਿਮਾਰ ਰਹਿੰਦੇ ਨੇ ਤੇਰੀ ਭੈਣ ਨੇ ਤੇਰੇ ਵਿਆਹ ਤੋਂ ਬਾਅਦ ਪਿੰਡ ਦੇ ਮੁੰਡਾ ਨਾਲ ਕੋਰਟ ਮੈਂਰਿਜ਼ ਕਰ ਲਈ ਸੀ ਉਹ ਹੁਣ ਪਤਾ ਨੀ ਕਿੱਥੇ ਰਹਿੰਦੀ ਹੈ ਚੰਗਾ ਹੁਣ ਅਸੀਂ ਚਲਦੀਆਂ ਹਾਂ ਆਪਣਾ ਤਾਂ ਪਿੰਡ ਵੀ ਦੂਰ ਹੈ । ਤਾਈ ਜੀ ਕੱਲ ਨੂੰ ਹਸਪਤਾਲ ਵਿੱਚ ਕੈਂਪ ਲੱਗਣਾ ਹੈ ਫਰੀ ਦਵਾਈ ਮਿਲਣੀ ਹੈ ਜੇ ਕਿਸੇ ਨੇ ਦਵਾਈ ਲੈਣੀ ਹੋਈ ਭੇਜ ਦਿਓ ਨਾਲੇ ਪਾਪਾ ਤੇ ਮੰਮੀ ਨੂੰ ਮੇਰਾ ਸੁਨੇਹਾ ਦੇ ਦੇਣਾ ਜੇ ਜਿਆਦੇ ਔਖੇ ਨੇ ਮੇਰੇ ਕੋਲ ਆ ਜਾਣ । “ਸੰਤੋ ਬੰਤੋ ” ਕਹਿਣ ਲੱਗੀਆਂ ਨਾ ਤੂੰ ਕੀ ਕਰਵਾਉਣਾ ਆਪਣੀ ਮਤਰੇਈ ਮਾਂ ਤਾਈ ਜੀ ਚਾਹੇ ਮਤਰੇਈ ਹੈ ਲੈ ਕਿਨ ਹੈਂ ਤਾਂ ਮੇਰੀ ਮਾਂ ਕੋਈ ਗੱਲ ਨੀ ਜੋ ਕੁੱਝ ਹੋਇਆ ਉਹ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੁਸੀਂ ਮੇਰਾ ਸੁਨੇਹਾ ਦੇ ਦਿਓ ਚੰਗਾ ਧੀਏ ਜਰੂਰ ਸੁਨੇਹਾ ਦੇ ਦਿਆਂਗੇ।” ਸੰਤੋ ਬੰਤੋ ” ਆਪਣੇ ਪਿੰਡ ਵੱਲ ਨੂੰ ਚੱਲ ਪਈਆਂ ।
ਦੂਸਰੇ ਦਿਨ ਰਮਨ ਹਰ ਰੋਜ਼ ਦੀ ਹਸਪਤਾਲ ਵਿਚ ਆਪਣੀ ਡਿਊਟੀ ਤੇ ਗਈ ਕੀ ਦੇਖ ਰਹੀ ਹੈਂ ਕਿ ਮਰੀਜ਼ਾਂ ਦੀਆਂ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈ ਸਨ , ਕਿਉਂਕਿ ਅੱਜ ਹਸਪਤਾਲ ਵਿੱਚ ਫਰੀ ਕੈਂਪ ਸੀ ਆਪਣੇ ਕਮਰੇ ਅੰਦਰ ਗਈ ਆਪਣੀ ਕੁਰਸੀ ਤੇ ਬੈਠ ਕੇ ਮਰੀਜ਼ਾਂ ਦਾ ਚੈਂਕਅਪ ਕਰਨਾ ਸੁਰੂ ਕਰ ਦਿੱਤਾ ” ਅਜੇ ਸੱਤ ਅੱਠ ਮਰੀਜ਼ ਚੈਂਕ ਕੀਤੇ ਉਸ ਤੋਂ ਬਾਅਦ ਆਪਣੀ ਦੂਸਰੀ ਪਤਨੀ ਨੂੰ ਲੈ ਕੇ ਕਮਰੇ ਅੰਦਰ ਦਾਖਲ ਹੋਇਆ ਤੇ ਇੱਕ ਦਮ ਚੋਕ ਗਿਆ ” ਰਮਨ ” ਨੂੰ ਡਾਕਟਰ ਦੀ ਕੁਰਸੀ ਤੇ ਬੈਠੀ ਦੇਖ ਕੇ ਪਰ ਉਸ ਨੇ ਅੱਗੇ ਆਉਣ ਦਾ ਇਸ਼ਾਰਾ ਕੀਤਾ ਹੁਣ ਆਪਣੀ ਗਲਤੀ ਮਹਿਸੂਸ ਕਰਦੇ ਹੋਇਆ ਕਿਹਾ ਧੀਏ ਸਾਨੂੰ ਕੋਈ ਬਿਮਾਰੀ ਨਹੀ ਤੈਨੂੰ ਦੇਖ ਦਿਆ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ । ਦੂਸਰੀ ਮਾਂ ” ਭੋਲੀ ਕਹਿਣ ਲੱਗੀ ਧੀਏ ਇੱਕ ਬਿਮਾਰੀ ਸੀ ਜਿਹਡ਼ਾ ਮੈਂ ਤੇਰੇ ਤੇ ਨਜ਼ਾਈਜ ਅੱਤਿਆਚਾਰ ਕਰਦੀ ਰਹੀ ਮਾੜੇ ਚੰਗੇ ਸ਼ਬਦ ਬੋਲਦੀ ਰਹੀ ਹੁਣ ਮੇਰੀਆਂ ਅੱਖਾਂ ਖੁਲੀਆਂ ਨੇ ਕਿ ਦੁਨੀਆਂ ਵਿੱਚ ਮਾਂ ਪਿਓ ਦਾ ਨਾਂ ਮਿੱਟੀ ਚ ਮਲਾਉਂਣ ਵਾਲੇ ਕਿਹਡ਼ੇ ਹੁੰਦੇ ਨੇ ਅਤੇ ਚਮਕੋਣ ਵਾਲੇ ਕਿਹਡ਼ੇ ਹੁੰਦੇ ਨੇ ਤੂੰ ਤਾਂ ਦੁਨੀਆਂ ਦੀ ਮਿਸਾਲ ਕਾਈਮ ਕਰ ਦਿੱਤੀ ਇੱਕ ਮਤਰੇਈ ਮਾਂ ਦੇ ਤਸ਼ੀਹੇ ਝੱਲ ਦੀ ਹੋਈ ਨੇ ਵੀ ਮਾਂ ਦਾ ਸੁਪਨਾ ਡਾਕਟਰ ਬਣ ਕੇ ਪੂਰਾ ਕਰ ਦਿੱਤਾ । ਉੰਨ੍ਹਾਂ ਨੇ ਆਪਣੀ ਗਲਤੀ ਦੀ ਮੁਆਫ਼ੀ ਮੰਗੀ ਰਮਨ ਕਹਿਣ ਲੱਗੀ ਇਹਦੇ ਵਿੱਚ ਮੁਆਫ਼ੀ ਵਾਲੀ ਕਿਹਡ਼ੀ ਗੱਲ ਹੈ ਇਹ ਸਭ ਕੁੱਝ ਮੇਰੀ ਕਿਸਮਤ ਵਿੱਚ ਲਿਖਿਆ ਸੀ ,ਤੂੰ ਮੇਰੀ ਮਤਰੇਈ ਮਾਂ ਨਹੀਂ ਇੱਕ ਮੇਰੀ ਧਰਮ ਦੀ ਮਾਂ ਹੈ । ਬਸ ਇੱਕ ਪਹਿਚਾਣ ਕਰਨੀ ਔਖੀ ਏ । ਕੋਈ ਪਹਿਲਾਂ ਪਹਿਚਾਣ ਕਰ ਲੈਂਦਾ , ਕੋਈ ਪਹਿਚਾਣ ਬਾਅਦ ਵਿੱਚ ਕਰਦਾ , ਬਸ ਇਹੀ ਫਰਕ ਹੈ ।
ਹੁਣ ਸਾਰਾ ਪੀੑਵਾਰ ” ਰਮਨ ” ਕੋਲ ਹੀ ਖੁਸ਼ੀ ਖੁਸ਼ੀ ਰਹਿਣ ਲੱਗਿਆ ।
ਹਾਕਮ ਸਿੰਘ ਮੀਤ ਬੌਦਲੀ
ਮੰਡੀ ਗੋਬਿੰਦਗਡ਼੍ਹ

Leave a Reply

Your email address will not be published. Required fields are marked *