ਮੇਰੀ ਮਾਂ ਜਦੋਂ ਸੱਸ ਬਣੀ | meri maa jado sass bani

ਮੇਰਾ ਬਚਪਨ ਆਮ ਬੱਚੀਆਂ ਵਰਗਾ ਨਹੀ ਸੀ। ਮੇਰਾ ਜਨਮ ਪਿੰਡ ਵਿੱਚ ਹੋਇਆ ਚੰਗਾ ਮੰਨੀਆ ਹੋਇਆ ਪਰਿਵਾਰ ਸੀ ਜਮੀਨ ਚੰਗੀ ਸੀ ।ਮੈ ਵੀ ਆਪਣੀ ਪੜਾਈ ਪਿੰਡ ਦੇ ਸਕੂਲ ਵਿੱਚ ਸ਼ੁਰੂ ਕੀਤੀ।ਪਰ ਜਲਦੀ ਹੀ ਮੇਰੇ ਪਿਤਾ ਪਰਿਵਾਰ ਸਮੇਤ ਸ਼ਹਿਰ ਵਾਲੀ ਕੋਠੀ ਵਿੱਚ ਸ਼ਿਫਟ ਹੋ ਗਏ।ਇੱਕ ਤਾ ਬਹਾਨਾ ਸੀ ਬੱਚਿਆ ਦੀ ਪੜਾਈ ਦਾ ਤੇ ਦੂਸਰਾ ਸਾਡਾ ਪਰਿਵਾਰ ਭੱਠਿਆ ਦਾ ਬਿਜਨਸ ਕਰਦਾ ਸੀ ਸੋ ਸ਼ਹਿਰ ਵਿੱਚ ਭੱਠਾ ਲਾ ਲਿਆ ਤੇ ਸਾਨੂੰ ਬੱਚਿਆ ਨੂੰ ਸ਼ਹਿਰ ਦੇ ਸਭ ਤੋ ਵਧੀਆ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਮੇਰੇ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਦੇਂ ਸਨ। ਰੋਜ ਮੇਰੀ ਮਾਂ ਨਾਲ ਸ਼ਰਾਬ ਪੀ ਕੇ ਮਾਰ ਕੁਟਾਈ ਕਰਨਾ ਆਮ ਗੱਲ ਸੀ ਅਸੀ ਤਿਨੋ ਬੱਚੇ ਮੇਰਾ ਛੋਟਾ ਭਰਾ ਤੇ ਭੈਣ ਮਾਂ ਨਾਲ ਲੱਗ ਜਾਦੇ ਉਸ ਵਿਚਾਰੀ ਨੇ ਸੋਟੀਆ ਖਾਈ ਜਾਣੀਂਆ ਪਰ ਸਾਡੇ ਨਾ ਲੱਗਣ ਦੇਣੀ ।ਪਿਤਾ ਜੀ ਨੇ ਸ਼ਰਾਬੀ ਹੋਕੇ ਸੌਂ ਜਾਣਾ ਅਸੀ ਮਾਂ ਦੇ ਪਏ ਨੀਲ ਦੇਖ ਦੇਖ ਰੋਈ ਜਾਣਾ।ਸ਼ਰਾਬ ਦੀ ਵਜ਼ਾ ਕਰਕੇ ਭੱਠਿਆ ਦਾ ਬਿਜਨਸ ਫੇਲ ਹੋ ਗਿਆ।ਦਾਦਾ ਜੀ ਨੇ ਪੈਸੇ ਦੇਣੇ ਬੰਦ ਕਰ ਦਿੱਤੇ ।ਮਾਂ ਵਿਚਾਰੀ ਨੇ ਪੇਕੀਆ ਤੋ ਮੱਝ ਲਿਆਦੀ ਦੁੱਧ ਵੇਚ ਕੇ ਫੀਸ ਭਰਨੀ ਹੋਰ ਘਰ ਦਾ ਖਰਚ ਚਲਾਉਣਾ।ਇੱਕ ਮੱਝ ਤਰਸ ਕਰਕੇ ਮਾਂ ਦੇ ਮਾਮੇ ਨੇ ਭੇਜ ਦਿੱਤੀ। ਪੜ੍ਹਦੇ ਭਾਵੇ ਅਸੀ ਚੰਗੇ ਸਕੂਲ ਵਿੱਚ ਪਰ ਬਾਕੀ ਬੱਚੀਆਂ ਦੇ ਬਰਾਬਰ ਨਹੀ ਸੀ ਰਹਿੰਦੇ ਪੈਸੇ ਦੀ ਕਮੀ ਕਾਰਨ ਸਕੂਲ ਦੀ ਵਰਦੀ ਵੀ ਵਧਿਆ ਨਹੀ ਸੀ ਹੁੰਦੀ ਬੂਟ ਵੀ ਬਹੁਤ ਵਾਰ ਟੁਟੇ ਹੋਣੇ ਬਾਕੀ ਬੱਚੀਆਂ ਨੇ ਮਜ਼ਾਕ ਕਰਨਾ।ਇੱਕ ਦਿਨ ਮੇਰੀ ਸਕੂਲ ਦੀ ਪੈਂਟ ਥੋੜੀ ਫੱਟੀ ਸੀ ਕਲਾਸ ਵਿੱਚ ਟੀਚਰ ਨੇ ਸਭ ਦੇ ਸਾਹਮਣੇ ਖੜਾ ਕਰਕੇ ਮੇਰੀ ਬੇਇੱਜਤੀ ਕੀਤੀ ਮਨ ਨੂੰ ਬਹੁਤ ਮਹਿਸੂਸ ਹੋਇਆ ਘਰ ਆ ਕੇ ਮਾਂ ਨੂੰ ਵੀ ਨਹੀ ਦੱਸ ਸਕਦੇ ਸੀ ਉਹ ਤਾ ਵਿਚਾਰੀ ਪਹਿਲਾ ਹੀ ਬੜੀ ਮੁਸ਼ਕਲ ਨਾਲ ਕੰਮ ਚਲਾ ਰਹੀ ਸੀ ਮੈਂ ਕਈ ਦਿਨ ਸਕੂਲ ਤੋ ਨਸਦਾ ਰਿਹਾ ਕੇ ਬੱਚੇ ਫੇਰ ਬੇਇੱਜਤੀ ਕਰਨਗੇ।ਪਰ ਪਿਤਾ ਜੀ ਨੇ ਸ਼ਰਾਬ ਨਾ ਛੱਡੀ ਕਈ ਵਾਰ ਦਿਨ ਨੂੰ ਵੀ ਸ਼ਰਾਬ ਪੀ ਲੈਣੀ ਜਦੋ ਸਕੂਲ ਤੋ ਆਉਣਾ ਤਾ ਮਾਂ ਵਿਚਾਰੀ  ਨੇ ਰੋਦੀਂ  ਹੋਣਾ।ਦੇਖਦੇ ਦੇਖਦੇ ਭੱਠਾ ਜਮਾਂ ਬਹਿ ਗਿਆ ।ਦਾਦਾ ਜੀ ਨੇ ਤੀਜੇ ਹਿੱਸੇ ਦੀ ਜਮੀਨ ਦੇ ਕੇ ਆਪਦਾ ਫਰਜ਼ ਪੂਰਾ ਕਰਤਾ।ਪਿਤਾ ਜੀ ਨੇ ਐਨਾ ਕਰਜ਼ਾ ਸਿਰ ਕਰ ਲਿਆ ਕੇ ਸਾਰੀ ਜਮੀਨ ਵੇਚ ਕੇ ਵੀ ਲਾਉਣਾ ਮੁਸ਼ਕਲ ਸੀ ਪਰ ਮਾਂ ਨੇ ਹੋਸਲਾ ਨਹੀ ਛੱਡਿਆ।ਮੈਂ ਦਸਵੀ ਪਾਸ ਕਰ ਲਈ ਸੀ ਕਿਸੇ ਨੇ ਪਿੰਡ ਜਾਣ ਦੀ ਸਲਾਹ ਦਿੱਤੀ ਮਾਂ ਨੂੰ ਗਲ਼ ਪਸੰਦ ਆ ਗਈ ਤੇ ਅਸੀ ਪਿੰਡ ਜਾ ਕੇ ਖੇਤੀ ਕਰਨ ਦਾ ਫੈਸਲਾ ਕਰ ਲਿਆ ਸ਼ਹਿਰ ਵਾਲੀ ਕੋਠੀ ਕਿਰਾਏ ਤੇ ਦੇ ਦਿੱਤੀ।ਮੈਂ ਪੜਾਈ ਛੱਡ ਖੇਤੀ ਕਰਨਾ ਚਾਹੁਦਾ ਸੀ ਪਰ ਮਾਂ ਨਹੀ ਮੰਨੀ ਮੈ ਪੜਨ ਵਾਸਤੇ ਰੋਜ ਪਿੰਡੋ ਸ਼ਹਿਰ ਆਉਦਾ ਤੇ ਫੇਰ ਕਾਲਜ ਤੋ ਬਾਅਦ ਘਰ ਜਾ ਕੇ ਖੇਤੀ ਕਰਦਾ।ਮਾਂ ਦੀ ਸਿਆਣਪ ਨੇ ਤੇ ਮੇਰੀ ਸਖਤ ਮੇਹਨਤ ਨੇ ਰੰਗ ਵਿਖਾਇਆ ਥੋੜੇ ਸਾਲਾ ਵਿੱਚ ਹੀ ਸਾਰਾ ਕਰਜ਼ਾ ਲਾ ਦਿੱਤਾ ਕਈ ਸਾਲ ਨਰਮੇ ਦੀ ਫਸਲ ਬਹੁਤ ਹੋਈ । ਖੇਤੀ ਦੇ ਕੰਮ ਵਿੱਚ ਕਈ ਵਾਰ ਪਿਤਾ ਜੀ ਵੀ ਮਦਦ ਕਰ ਦਿੰਦੇ ਪਰ ਬਹੁਤਾ ਸਮਾਂ ਸ਼ਰਾਬ ਪੀ ਕੇ ਹੀ ਲੰਘਾਉਦੇ ਹਾ ਹੁਣ ਕੁੱਟ ਮਾਰ ਬੰਦ ਹੋ ਗਈ ਸੀ ।ਮਾਂ ਨਾਲ ਬਹੁਤ ਪਿਆਰ ਸੀ ਉਹ ਹਮੇਸ਼ਾ ਕੰਮ ਕਰਦੀ ਨਜ਼ਰ ਆਉਦੀ ਕਈ ਵਾਰ ਉਸਨੇ ਪਿਆਰ ਨਾਲ ਗੱਲਵਕੜੀ ਪਾਉਣੀ ਤਾ ਉਸ ਵਿਚੋ ਹਮੇਸ਼ਾ ਪਸੀਨੇ ਦੀ ਖੁਸ਼ਬੂ ਆਉਣੀ ਇਹੋ ਜਿਹੀ ਖੁਸ਼ਬੂ ਮੈਨੂੰ ਕਿਸੇ ਵੀ ਸੈਂਟ ਵਿਚੋ ਨਹੀ ਮਿਲੀ।ਮਾਂ ਬਹੁਤ ਮੇਹਨਤੀ ਸੀ ਨਹਾਉਣ ਧੋਣ ਦਾ ਖਿਆਲ ਵੀ ਨਹੀ ਸੀ ਰੱਖਦੀ ।ਉਹ ਘੱਟ ਹੀ ਸੋਂਦੀ ਸੀ।ਇਸੇ ਮੇਹਨਤ ਨੇ ਸਾਨੂੰ ਇੱਕ ਵਾਰ ਫੇਰ ਸਭ ਦੇ ਬਰਾਬਰ ਖੜਾ ਕਰ ਦਿੱਤਾ ਸੀ।ਕੋਲ ਚਾਰ ਪੈਸੇ ਵੀ ਜਮ੍ਹਾਂ ਹੋ ਗਏ।ਜਦੋ ਅਸੀ ਪਿੰਡ ਆਏ ਸੀ ਤਾ ਕਈ ਸਰੀਕਾ ਨੇ ਆਸ ਲਾ ਲਈ ਸੀ ਕੇ ਇਹ ਸ਼ਰਾਬੀ ਹੁਣ ਜਮੀਨ ਵੇਚੁ ਹੀ ਵੇਚੁ ਕਈਆ ਨੇ ਤਾ ਕਹਿ ਵੀ ਦਿੱਤਾ ਸੀ ਜੇ ਵੇਚਣੀ ਹੋਵੇ ਤਾ ਸਾਨੂੰ ਦੱਸ ਦਿਊ।ਪਰ ਮਾਂ ਨੇ ਸਾਰੇ ਸਰੀਕਾ ਦੇ ਮੂੰਹ ਬੰਦ ਕਰ ਦਿੱਤੇ ਮਾਂ ਨੇ ਹਮੇਸ਼ਾ ਮੇਰੀ ਤਰੀਫ਼ ਕਰਨੀ ਤੂੰ ਮੇਰੀ ਰੱਖ ਵਿਖਾਈ ਪੁੱਤ ਜੇ ਤੂੰ ਮੇਹਨਤ ਨਾਂ ਕਰਦਾ ਤਾ ਸ਼ਾਇਦ ਮੈਂ ਹਾਰ ਜਾਂਦੀ ।
                 ਮਾਂ ਸਰੀਕਾਂ ਨੂੰ ਇਹ ਦੱਸਣਾ ਚਾਹੁਦੀ ਸੀ ਕੇ ਕੀ ਹੋਇਆ ਜੇ ਮੇਰਾ ਪਤੀ ਸ਼ਰਾਬੀ ਸੀ ਪਰ ਮੈਂ ਤਾ ਹਾ ਨਾ।ਇਸ ਸਾਰੇ ਸ਼ੰਘਰਸ਼ ਭਰੇ ਸਮੇਂ ਮੈਨੂੰ ਕਾਲਜ ਵਿੱਚ  ਇੱਕ ਦੋਸਤ ਮਿਲੀ ਜਿਸ ਨੇ ਬਹੁਤ ਹੋਸਲਾ ਦਿੱਤਾ ਦੇਖਦੇ  ਦੇਖਦੇ ਸਾਡੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਮੈਨੂੰ ਲੁਧਿਆਣੇ ਨੋਕਰੀ ਮਿਲ ਗਈ। ਪਰ ਮੈ ਹਰ ਹਫਤੇ ਪਿੰਡ ਜਾਂਦਾ ਖੇਤੀ ਉਸੇ ਤਰ੍ਹਾ ਚਲਦੀ ਰਹੀ।ਮੇਰੇ ਨੌਕਰੀ ਲੱਗਣ ਨਾਲ ਹੀ  ਮਾਂ ਦੇ ਮਨ ਵਿੱਚ ਹੰਕਾਰ ਆ ਗਿਆ ਸੀ।ਮਾਂ ਨੇ ਹਮੇਸ਼ਾ ਆਪਣੀ ਤਰੀਫ਼ ਕਰਨੀ ਮੈ ਆਏ ਕਰਤਾ ਭਾਵੇ ਮੇਰਾ ਪਤੀ ਸ਼ਰਾਬੀ ਸੀ ਪਰ ਮੈ ਆਪਣੇ ਬੱਚੇ ਕਿਸੇ ਤੋ ਘੱਟ ਨਹੀ ਰਹਿਣ ਦਿੱਤੇ । ਮਾਂ ਦਾ ਇਹ ਹੰਕਾਰ ਜਾਇਜ਼ ਵੀ ਸੀ ਬਹੁਤ ਮਿਹਨਤ ਕੀਤੀ ਸੀ ਉਸ ਨੇ।  ਗੱਲ ਹੁਣ ਬੱਚਿਆ ਦੇ ਵਿਆਹ ਤੇ ਆ ਗਈ।ਮੇਰੀ ਭੈਣ ਸਭ ਤੋ ਛੋਟੀ ਸੀ।ਮਾਂ ਦੀ ਇੱਛਾ ਸੀ ਕੇ ਸਭ ਤੋ ਪਹਿਲਾ ਕੁੜੀ ਦਾ ਵਿਆਹ ਕਰਨਾ ਹੈ ਤੇ ਉਹ ਵੀ ਐਨੇ ਵਧੀਆ ਘਰੇ ਕੇ ਸਾਰਾ ਸਰੀਕਾਂ ਮੰਨ ਜੇ। ਇਨ੍ਹੀ ਦਿਨੀ ਮੇਰੀ ਮਾਂ ਦੀ ਇੱਕੋ ਇੱਕ ਤੇ ਭੈਣਾਂ ਨਾਲੋ ਵੱਧ ਸਹੇਲੀ ਜਿਸ ਨੂੰ ਅਸੀ ਬਲਵੀਰ ਮਾਸੀ ਕਹਿੰਦੇ ਸੀ ਦੇ ਜ਼ੀਜ਼ਾ ਜੀ ਦੀ ਮੋਤ ਹੋ ਗਈ ਮਾਸੀ ਜੀ ਦੀ ਭੈਣ ਦੇ ਚਾਰ ਕੁੜੀਆਂ ਹੀ ਕੁੜੀਆਂ ਸਨ ਤੇ ਸਾਰੀਆ ਹੀ ਵਿਆਉਣ ਵਾਲੀਆ ।ਮੇਰੀ ਮਾਂ ਨੇ ਬੜਾ ਅਫਸੋਸ ਮੰਨਾਇਆ।ਮਾਸੀ ਨੇ ਮੇਰੀ ਮਾਂ ਨੂੰ ਕਿਹਾ ਮੇਰੀ ਵੱਡੀ ਭਾਣਜੀ ਦਾ ਰਿਸ਼ਤਾ ਲੈ ਲਾ ਤੇਰਾ ਪੁੱਤ ਸਿਆਣਾ ਹੈ ਮੇਰੀ ਭੈਣ ਦਾ ਘਰ ਸਭਾਲ ਲਵੇਗਾ।ਜਮੀਨ ਦੇ ਲਾਲਚ ਨੂੰ ਮੇਰੀ ਮਾਂ ਨੇ ਮੈਨੂੰ ਪੁੱਛੇ ਬਿੰਨਾ ਰਿਸ਼ਤੇ ਨੂੰ ਹਾ ਕਰ ਦਿੱਤੀ।
            ਮੈਂ ਜਦੋ ਹਫਤੇ ਦੇ ਆਖੀਰ ਤੇ ਘਰ ਆਇਆ ਤਾ ਮਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ। ਮਾਂ ਨੇ ਭਾਵੁੱਕ ਹੋ ਕੇ ਕਿਹਾ
“ਤੇਰੇ ਤੇ ਮਾਣ ਸੀ ਪੁੱਤ ਮੈ ਹਾਂ ਕਰ ਦਿੱਤੀ ਨਾਲੇ ਹੁਣ ਸਰੀਕਾਂ ਨੂੰ ਦੱਸੂ ਤੁਸੀ ਤਾ ਸਾਡੀ ਜਮੀਨ ਤੇ ਅੱਖ ਰੱਖੀ ਸੀ ਨਾ ਮੇਰੀਆ ਤਾ ਨੂੰਹਾਂ ਵੀ ਜਮੀਨ ਵਾਲੀਆ ਨੇ”।
ਮਾਂ ਨੇ ਆਪਣੀ ਮਮਤਾ ਦਾ ਮੁੱਲ ਮੰਗ ਲਿਆ। ਉਸ ਕਾਲਜ ਵਾਲੀ  ਦੋਸਤ ਨੂੰ ਮਿੱਲੀਆ ਜਿਸ ਨਾਲ ਜਿੰਦਗੀ ਬਿਤਾਉਣ ਦੇ ਸੁਪਨੇ ਵੇਖੇ ਸਨ ਉਸ ਨੂੰ  ਸਾਰੀ ਕਹਾਣੀ ਦੱਸੀ।
” ਮੇਰਾ ਕਸੂਰ ਕੀ ਹੈ” ਉਹ ਮੇਰੇ ਵੱਲ ਵੇੱਖ ਕਹਿ ਰਹੀ ਸੀ
“ਮੇਰੀ ਬੇਵਸੀ ਤੇ ਤੇਰੀ ਗਰੀਬੀ ਹੈ ਤੇਰਾ ਕਸੂਰ ਮੇਰੀ ਮਾਂ ਮੇਰੀ ਕਿਸਮਤ ਸੋਨੇ ਦੇ ਪੈਂਨ ਨਾਲ ਲਿੱਖਣ ਲੱਗੀ ਐ ” ਮੈ ਰੋਦੇਂ ਨੇ ਕਿਹਾ ।
ਉਹ ਚੁਪ ਚਾਪ ਉਠ ਕੇ ਚਲੀ ਗਈ।ਮੈਂ ਵੀ ਵਾਪਿਸ ਨੋਕਰੀ ਤੇ ਆ ਗਿਆ। ਜਿੰਦਗੀ ਨੇ ਕਿਸ ਮੋੜ ਤੇ ਲੈ ਆਦਾਂ ਇੱਕ ਪਾਸੇ ਉਹ ਮਾਂ ਜਿਨ੍ਹੇ ਐਨੀਆ ਮੁਸ਼ਕਲਾ ਨਾਲ ਇਸ ਕਾਬਲ ਬਣਾਇਆ ਤੇ ਦੂਸਰੇ ਪਾਸੇ ਉਹ ਬੇਕਸੂਰ ਦੋਸਤ ਜਿਸ ਨੇ ਜਿੰਦਗੀ ਨੂੰ ਜਿਆਉਣਾ ਸਿਖਾਇਆ। ਅਗਲੇ ਹਫਤੇ ਦੇ ਅਖੀਰ ਫੇਰ ਪਿੰਡ ਗਿਆ ਮਾਂ ਨੇ ਫੈਸਲਾ ਸੁਣਾਇਆ ਮੈਂ ਅਗਲੇ ਐਤਵਾਰ ਨੂੰ ਉਨ੍ਹਾ ਨੂੰ ਬੁਲਾਇਆ ਤੂੰ ਆਪਦੀ ਤਿਆਰੀ ਕਰਕੇ ਆਈ।ਵਾਪਿਸ ਜਾਣ ਤੋ ਪਹਿਲਾ ਹਰ ਵਾਰ ਦੀ ਤਰ੍ਹਾ ਦੋਸਤ ਨੂੰ ਮਿਲਣ ਲਈ ਪੰਹੁਚ ਗਿਆ।ਮੈਂਨੂੰ ਉਮੀਦ ਸੀ ਉਹ ਜਰੂਰ ਆਵੇਗੀ ਪਰ ਮੈਂ ਉਸ ਦੇ ਮੱਥੇ ਕਿਵੇ ਲੱਗਾ ਗਾ ਇਸ ਗਲੋ ਡਰ ਰਿਹਾ ਸੀ।ਉਹ ਆਈ ਪਰ ਮੇਰੀ ਉਮੀਦ ਦੇ ਉਲਟ ਬਹੁਤ ਹੀ ਸ਼ਾਤ ਚਿੱਤ ਵੱਡੀ ਸਾਰੀ ਸਮਾਇਲ ਦੇ ਕੇ ਮੇਰੇ ਕੋਲ ਬੈਠ ਗਈ। “ਨਰਾਜ਼ ਹੈ ਮੇਰੇ ਨਾਲ ” ਮੈ ਪੁੱਛਿਆ ।
“ਨਹੀ ਤਾਂ ਤੇਰੇ ਵਰਗੇ ਦੋਸਤ ਨਾਲ ਨਰਾਜ਼ ਕਿਵੇ ਹੋ ਸਕਦੀ ਹਾਂ ਕਿੰਨ੍ਹੇ ਅਸਾਨ ਨੇ ਤੇਰੇ ਮੇਰੇ ਤੇ ।ਮੈਂ ਤਾ ਆਪ ਤੇਰੀ ਮਾਂ ਦਾ ਦੇਣਾ ਨਹੀ ਦੇ ਸਕਦੀ ਜਿਸ ਨੇ ਤੇਰੇ ਵਰਗਾ ਦੋਸਤ ਮੈਨੂੰ ਦਿੱਤਾ ਸੋਚਿਆ ਸੀ ਜਿੰਦਗੀ ਭਰ ਉਸਦੀ ਸੇਵਾ ਕਰੂਗੀ ਪਰ ਜੋ ਰੱਬ ਨੂੰ ਮੰਨਜੂਰ ਸੀ” ਮੇਰੀ ਧਾਂਅ ਨਿਕਲ ਗਈ ਉਹ ਵੀ ਬਹੁਤ ਰੋਈ 

ਮੈਨੂੰ ਆਪਣਾ ਹੱਥ ਦੇ ” ਮੈ ਹੱਥ ਉਸਨੂੰ ਫੜਾ ਦਿੱਤਾ ਅਸੀ ਪਹਿਲੀ ਤੇ ਆਖਰੀ ਵਾਰ ਇੱਕ ਦੂਜੇ ਦੇ ਹੱਥ ਫੜੇ ।ਹੱਥ ਫੱੜ ਕੇ ਕਹਿੰਦੀ
“ਮੇਰੀ ਸੋਹ ਖਾ ਕੇ ਅਜ ਤੋ ਬਾਅਦ ਮੈਨੂੰ ਕਦੇ ਨਹੀ ਮਿਲੇਗਾ ”
“ਨਹੀ ਮੈਂ ਇਹ ਸੋਹ ਕਿਵੇਂ ਖਾ ਸਕਦਾ ”
“ਫ਼ੇਰ ਮਰੀ ਦਾ ਮੂੰਹ ਦੇਖੇਗਾਂ ਮੇਰਾ ”
ਮੈ ਸੋਹ ਖਾ ਲਈ ਤੇ ਅਜ ਤੱਕ ਨਿਭਾ ਰਿਹਾ ਉਸ ਦਿਨ ਤੋ ਬਾਅਦ ਅਜਤੱਕ ਮੈ ਉਸ ਨੂੰ ਨਹੀ ਵੇਖਿਆ।
              ਮੇਰੀ ਭੈਣ ਨੂੰ ਵੀ ਬਹੁਤ ਚੰਗਾ ਘਰ ਮਿੱਲ ਗਿਆ । ਮੇਰੀ ਭੈਣ ਦਾ ਸ਼ੰਗਨ ਹੋ ਗਿਆ। ਮੇਰਾ ਵੀ ਰਿਸ਼ਤਾ ਪੱਕਾ ਹੋ ਗਿਆ ਸਾਰਾ ਮਾਂ ਦੀ ਮਰਜ਼ੀ ਮੁਤਾਬਕ ਹੋਇਆ। ਸਾਡਾ ਦੋਨਾਂ ਭੈਣ ਭਰਾਵਾ ਦਾ ਵਿਆਹ ਇਕੱਠਾ ਕਰਨ ਦਾ ਫੈਸਲਾ ਹੋਇਆ ਪਹਿਲਾ ਭੈਣ ਦੀ ਬਰਾਤ ਆਉਣੀ ਸੀ ਤੇ ਤੀਸਰੇ ਦਿਨ  ਮੇਰਾ ਵਿਆਹ ਸੀ।ਭੈਣ ਦੇ ਸਹੁਰਿਆ ਕੋਲ ਬਹੁਤ ਜਿਆਦਾ ਜਮੀਨ ਸੀ ਮੁੰਡੇ ਨੂੰ ਅੱਠ ਮੁਰਬੇ ਜਾਣੀ ਦੋ ਸੋ ਕਿੱਲਾ ਜਮੀਨ ਆਉਦੀ ਸੀ ਉਨ੍ਹਾਂ ਚਾਰ ਸੋ ਬੰਦਾ ਬਰਾਤ ਦਾ ਲੈ ਕੇ ਆਉਣਾ ਸੀ ਦੂਸਰਾ ਮੇਰੀ ਮਾਂ ਨੇ ਸਾਰੇ ਸਰੀਕੇ ਅੱਤੇ ਰਿਸ਼ਤੇਦਾਰ ਬੁਲਾਏ ਸਨ ਆਪਣੀ ਕੀਤੀ ਮੇਹਨਤ ਦਾ ਸਰਟੀਫਕੇਟ ਲੈਣਾ ਚਾਹੁਦੀ ਸੀ।ਉਦੋ ਪੈਲਸ ਵਗੈਰਾ ਅੱਜੇ ਸ਼ੁਰੂ ਨਹੀ ਸੀ ਹੋਏ।ਵਿਆਹ ਪਿੰਡ ਵਿੱਚ ਹੀ ਹੋਣੇ ਸਨ ਵੱਡੇ ਵੱਡੇ ਟੈਂਟ ਲੱਗਣੇ ਵਿਅਾਹ ਤੋ ਕਈ ਦਿਨ ਪਹਿਲਾ ਹੀ ਸ਼ੁਰੂ ਹੋ ਗਏ ਸਨ ਪੂਰੇ ਸੱਤ ਦਿਨ ਵਿਆਹ ਚੱਲੇ ਮਾਂ ਨੇ ਭੈਣ ਨੂੰ ਦਿਲ ਖੋਲ ਕੇ ਦਾਜ ਦਿੱਤਾ ਗੱਡੀ ਵੀ ਉਹਨ੍ਹਾ ਦੀ ਮਨਪਸੰਦ ਦੀ ਦਿੱਤੀ ਗਈ ਕਪੜੇ ਤੇ ਗਹਿਨੀਆ ਤੇ ਖੁੱਲ ਕੇ ਪੈਸੇ ਲਾਏ ਮਾਂ ਨੇ ਸਾਰੇ ਰਿਸ਼ਤੇਦਾਰਾ ਨੂੰ ਵਧਿਆ ਕਪੜੇ ਦਿੱਤੇ ਮੰਨ ਦੀਆ ਸਾਰੀਆ ਰੀਜ਼ਾ ਪੂਰੀਆ ਕੀਤੀਆ।ਜਿਵੇ ਮਾਂ ਚਾਹੁਦੀ ਸੀ ਉਸੇ ਤਰ੍ਹਾ ਹੋਇਆ ਪਿੰਡ ਵਿੱਚ ਤੇ ਸਾਰੇ ਰਿਸ਼ਤੇਦਾਰਾ ਵਿੱਚ ਧੂਮਾ ਪੈ ਗਈਆ ਤੇ ਮਾਂ ਉਲਪਿਕ ਵਿੱਚ ਗੋਲਡ ਮੈਡਲ ਜਿੱਤੇ ਖਿਲਾੜੀ ਵਾਂਗ ਆਪਣੀ ਜਿੰਦਗੀ ਦੀ ਕਹਾਣੀ ਸੁਣਾ ਰਹੀ ਸੀ ।ਮੇਰਾ ਵੀ ਵਿਆਹ ਹੋ ਗਿਆ ਮੇਰੀ ਪਤਨੀ ਦੇ ਪਿਤਾ ਜੀ ਦੀ ਮੌਤ ਨੂੰ ਥੋੜਾ ਹੀ ਸਮਾਂ ਹੋਇਆ ਹੋਣ ਕਰਕੇ ਤੇ ਦੂਸਰਾ ਵਿਆਹ ਦਾ ਕੰਮ ਬਿਗਾਨੇ ਹੱਥ ਹੋਣ ਕਰਕੇ ਵਿਆਹ ਮੇਰੀ ਮਾਂ ਦੀ ਇੱਛਾ ਮੁਤਾਬਕ ਨਾ ਹੋਇਆ। ਨਾ ਤਾ ਦਾਜ ਤੇ ਨਾ ਹੀ ਕਪੜੇ ਲੱਤੇ ਮੇਰੀ ਮਾਂ ਨੂੰ ਪਸੰਦ ਆਏ ਤੇ ਗੱਡੀ ਬਾਰੇ ਤਾ ਸੋਚ ਵੀ ਨਹੀ ਸੀ ਸਕਦੇ।ਮਾਂ ਨੂੰ ਲੱਗਿਆ ਉਹ ਇੱਕ ਮੈਚ ਹਾਰ ਗਈ ਪਰ ਉਸ ਨੇ ਅਜੇ ਹਾਰ ਨਹੀ ਸੀ ਮੰਨੀ

ਮੇਰੇ ਵਿਆਹ ਵਿੱਚ ਰੰਗਦਾਰ ਟੀ.ਵੀ ਵੀ ਦਿੱਤਾ ਸੀ ।ਸਾਡੇ ਪਿੰਡ ਵਿੱਚ ਪਹਿਲਾ ਸੀ ।ਸਾਰੇ ਪਿੰਡ ਦੀਆ ਜਨਾਨੀਆ ਤੇ ਬੱਚੇ ਐਤਵਾਰ ਨੂੰ ਬਹੁਤ ਹੀ ਮਸ਼ਹੂਰ ਸੀਰੀਅਲ ਰਮਾਇਣ ਦੇਖਣ ਲਈ ਆਉਦੇਂ ਵਰਾੜੇ ਵਿੱਚ ਉੱਚਾ ਕਰਕੇ ਰੱਖੇ ਰੰਗਦਾਰ ਟੀ.ਵੀ ਤੇ ਰਮਾਇਣ ਦੇਖਦੇ ਲੋਕ ਸਾਨੂੰ ਕਿਸਮਤ ਵਾਲੇ ਸੱਮਝਦੇ ਸਨ। ਪਰ ਗੱਲ ਮਾਂ ਦੇ ਮੈਚ ਹਾਰਨ ਦੀ ਸੀ ।ਮਾਂ ਨੂੰ ਲੱਗਿਆ ਕੇ ਭਾਵੁਕ ਹੋ ਕੇ ਮੈਂ ਗਲਤ ਫੈਸਲਾ ਲੈ ਲਿਆ ਮੈਂ ਕਿਹੋ ਜਿਹ੍ਹਾ ਵਿਆਹ ਕੀਤਾ ਆਪਣੀ ਕੁੜੀ ਦਾ ਤੇ ਉਨ੍ਹਾਨੇ ਤਾ ਮੇਰੀ ਨੱਕ ਵੱਡ ਤੀ।ਮੈ ਉਸੇ ਰੁਟੀਨ ਮੁਤਾਬਕ ਹਰ ਹਫਤੇ ਪਿੰਡ ਜਾਦਾ ਸੀ ਪਰ ਘਰਵਾਲੀ  ਪਿੰਡ ਹੀ ਰਹਿੰਦੀ ਸੀ ।ਇੱਕ ਦਿਨ ਮਾਂ  ਮੈਨੂੰ ਕਹਿੰਦੀ “ਪੁੱਤ ਇੱਕ ਗਲ਼ ਆਖਾ ਆਪਣੇ ਨਾਲ ਤੇਰੀ ਮਾਸੀ ਨੇ ਧੋਖਾ ਕੀਤਾ ਕੀ ਵਿਆਹ ਕੀਤਾ ਉਨ੍ਹਾਂ ਨੇ ਤੇਰਾ ”
ਚੱਲ ਛੱੜ ਮਾਂ ਜਿੱਥੇ ਸੰਜੋਗ ਸੀ ਹੋ ਗਿਆ’ ਮੈ ਸੁਭਾਵਕ ਹੀ ਕਿਹਾ ਪਰ ਮਾਂ ਦੇ ਮਨ ਵਿੱਚ ਕੁਝ ਹੋਰ ਸੀ ।
” ਤੂੰ ਇਹਨੂੰ ਛੱੜ ਦੇ ਪੁੱਤ ਆਪਾ ਰਿਸ਼ਤਾ ਬਰਾਬਰ ਦਾ ਲਵਾਂਗੇ”
ਮਾਂ ਦੀ ਕਹੀ ਗੱਲ ਮੇਰਾ ਕਲੇਜਾ ਚੀਰ ਗਈ।
“ਮਾਂ ਤੂੰ ਆਪਣਾ ਟਾਈਮ ਭੁੱਲ ਗਈ ।ਮੈਂ ਇਸ ਨੂੰ ਛੱੜ ਦੀਆਂ ਜਿਹਦਾ ਪੱਲਾ ਮੈਂ ਵਾਹਿਗੁਰੂ ਦੀ ਹਜ਼ੂਰੀ ਵਿੱਚ ਫੜਿਆ ਤੇ ਵੱਚਨ ਦਿੱਤਾ ਕੇ ਹੁਣ ਇਸ ਦੇ ਸੁੱਖ ਦੁੱਖ ਦਾ ਰਾਖਾ ਮੈ ਹਾਂ।ਵਾਹਿਗੁਰੂ ਦੇ ਸਾਹਮਣੇ ਚਾਰ ਲਾਵਾ ਲਈਆ ਨੇ ਵਾਹਿਗੁਰੂ ਤੋ ਬੇਮੁੱਖ ਹੋ ਜਾ ।ਇਸ ਵਿਚਾਰੀ ਦਾ ਕਸੂਰ ਤਾਂ ਦੱਸ ਇਸ ਪਿਓ ਵਾਰੀ ਕੁੜੀ ਨੂੰ ਛੱੜ ਦੇਵਾ ਨਹੀ ਮਾਂ ਇਹ ਪਾਪ ਨਹੀ ਕਰ ਸਕਦਾ ।ਹੁਣ ਤਾ ਇਸ ਦਾ ਸਾਥ ਮਰ ਕੇ ਹੀ ਛੜੂ” ਮੈ ਇੱਕੋ ਸਾਹੇ ਬੋਲ ਗਿਆ
”  ਸਿਆਣੇ ਸਹੀ ਕਹਿੰਦੇ ਬਿਗਾਨੀਆਂ ਆ ਕੇ ਪੁੱਤ ਖੋਹ ਲੈਦਿਆ ਨੇ। ਤੇਰੀ ਮਾਂ ਨੇ ਤੁਹਾਨੂੰ ਪਾਲਣ ਲਈ ਤੇ ਪੜ੍ਹਾਉਣ ਲਈ ਦਿਨ ਰਾਤ ਮਜ਼ਦੂਰਾਂ ਵਾਂਗ ਕੰਮ ਕੀਤਾ ਤੇ ਤੂੰ ਮੇਰੇ ਕਹੇ ਇਸ ਨੂੰ ਨਹੀ ਛੱੜ ਸਕਦਾ”
” ਮੈਂ ਤੈਨੂੰ ਸਾਲ ਚ ਵਿਆਹ ਦੂ ਤੇ ਨਾਲੇ ਰਿਸ਼ਤਾ ਲਊ ਬਰਾਬਰ ਦਾ ਸਰੀਕਾਂ ਨੂੰ ਵੀ ਵਿੱਖਾ ਦੂ” ਮਾਂ ਜਿਵੇ ਫ਼ੈਸਲਾ ਕਰੀ ਬੈਠੀ ਸੀ ।
” ਨਹੀ ਮਾਂ ਇੱਕ ਵਾਰ ਤੇਰੀ ਗਲ਼ ਮੰਨ ਕੇ ਗਲ਼ਤੀ ਕਰ ਲਈ ਹੁੱਣ ਨੀ ਕਰਨੀ ”
ਮਾਂ ਨੇ ਰੋਣਾਂ ਸ਼ੁਰੂ ਕਰ ਦਿੱਤਾ
” ਤੂੰ ਇੱਕ ਕੰਮ ਕਰ ਮੈਨੂੰ ਜ਼ਹਿਰ ਦੇ ਦੇ ਜੇ ਮੈਨੂੰ ਨਹੀ ਦੇ ਸਕਦੀ ਤਾ ਬੇਗਾਨੀ ਧੀ ਨੂੰ ਦੇ ਦੇ ਸਾਰਾ ਸਿਆਪਾ ਹੀ ਨਿਬੜ ਜਾਊ ” ਮੈ ਗੁੱਸੇ ਵਿੱਚ ਕਿਹਾ ।ਮੇਰੀ ਗਲ਼ ਦਾ ਮਾਂ ਤੇ ਕੋਈ ਅਸਰ ਨਹੀ ਸੀ ਹੋਇਆ ਮਾਂ ਨੂੰ
ਭੈਣ ਦਾ ਚੰਗਾ ਵਿਆਹ ਕਰਕੇ  ਹੰਕਾਰ  ਹੋ ਗਿਆ ਸੀ ਉਹ ਆਪਣੇ ਆਪ ਨੂੰ ਸੱਤਵੇ ਅਸਮਾਨ ਤੇ ਬਿਠਾਈ ਬੈਠੀ ਸੀ ਪਰ ਮੈਂ ਨਾ ਕਰਕੇ ਗੁੱਸੇ ਵਿੱਚ ਵਾਪਿਸ ਪਰਤ ਆਇਆ।
         ਮੇਰੇ ਵਾਪਿਸ ਆਉਣ ਤੋ ਬਾਅਦ ਫੇਰ ਮੇਰੀ ਮਾਂ ਨੇ ਲਾਇਆ ਫਾਰਮੂਲਾ ਬੀ।ਮੇਰੀ ਪਤਨੀ ਚੰੜੀਗੜ ਪੜ੍ਹੀ ਸੀ ਵਿਚਾਰੀ ਨੇ ਕਦੇ ਪਿੰਡ ਵੇਖਿਆ ਹੀ ਨਹੀ ਸੀ ਤੇ ਨਾ ਬੋਲੀ ਹੀ ਸੱਮਝ ਆਵੇ ਮੇਰੀ ਮਾਂ ਨੇ ਢਾਹ ਤੀ ਚੁੱਲੇ ।ਸਾਡੇ ਕਈ ਕਈ ਦਿਹਾੜੀਏ ਹੋਣੇ ਰੋਟੀਆਂ ਦੇ ਟੋਕਰੇ ਪੱਕਨੇ।ਉਸ ਵਿਚਾਰੀ ਨੂੰ ਚੁਲ੍ਹਾ ਨਾ ਬਾਲਣਾ ਆਵੇ।ਉਸ ਨੂੰ ਕਿਲੋ ਅੱਧਾ ਕਿਲੋ ਸੱਬਜੀ ਬਣਾਉਣੀ ਆਵੇ ਪਰ ਉਥੇ ਕੋਈ ਹਿਸਾਬ ਹੀ ਨਹੀ ਸੀ।ਸ਼ਹਿਰਾ ਵਿੱਚ ਚਾਹ ਕੱਪਾ ਵਿੱਚ ਪਰ ਸਾਡੇ ਪਿੰਡ ਬਾਟੀਆ ਨਾਲ ਪੀੰਦੇ ਸੀ ਉਸ ਨੂੰ ਇਹ ਨਾ ਪਤਾ ਲੱਗੇ ਕੀ ਚੀਨੀ ਤੇ ਪੱਤੀ ਕਿੰਨੀ ਪਾਵੇ। ਸਾਰਾ ਦਿਨ ਰਸੋਈ ਦੇ ਨਾਲ ਨਾਲ ਦਾਜ਼ ਨਾ ਲਿਆਉਣ ਦੇ ਮਾਂ ਦੇ ਤਾਨੇ।ਰੱਬ ਦੀ ਕਰਨੀ ਮੈਂ ਵੀ ਇੱਕ ਐਤਵਾਰ ਪਿੰਡ ਨਾ ਗਿਆ ।ਅੱਗਲੇ ਐਤਵਾਰ ਜਦੋ ਮੈ ਪਿੰਡ ਗਿਆ ਮੈਨੂੰ ਘਰ ਪਹੁੰਚਣ ਨੂੰ ਥੋੜਾ ਹਨੇਰਾ ਹੋ ਗਿਆ ਸੀ ।ਜਦ ਮੈਂ ਘਰ ਪਹੁਇਆ ਤਾ  ਇੱਕ ਮੈਲੇ ਜੇ ਕੱਪੜੇ ਪਾਈ ਇੱਕ ਨੋਜਵਾਨ ਕੁੜੀ ਕੰਮ ਕਰਦੀ ਫਿਰੇ ।ਮੈ ਮਨ ਹੀ ਮਨ ਵਿੱਚ ਮਾਂ ਦਾ ਸ਼ੁਕਰ ਗੁਜਾਰ ਹੋਇਆ ਕੇ ਉਸ ਨੇ ਕੰਮ ਵਾਲੀ ਰੱਖ ਲਈ। ਪਰ ਮੈਨੂੰ ਆਪਣੀ ਘਰਵਾਲੀ ਨਾ ਦਿੱਖੇ ਮੈਂ ਮਾਂ ਤੋ ਉਸ ਬਾਰੇ  ਪੁਛਿਆ ਤਾਂ ਕਹਿੰਦੀ ਉਹਨੇ ਕਿਥੇ ਮਰਨਾ  ਆ ਵੇਖ ਤਾ ਫਿਰਦੀ। ਆਹ ਮੇਰੀ ਪਤਨੀ ਹੈ ਮੇਰੀ ਚੀਕ ਨਿਕਲ ਗਈ ਉਹ ਮੇਰੀ ਮਾਂ ਤੂੰ ਪੰਦਰਾ ਦਿਨਾ ਵਿੱਚ ਇਹਦਾ ਕੀ ਹਾਲ ਕਰਤਾ ।ਮਾਂ ਇਹ ਵੀ ਕਿਸੇ ਦੀ ਧੀ ਹੈ ਜੇ ਵਿਚਾਰੀ ਦਾ ਬਾਪ ਨਹੀ ਤਾ ਉਸਦਾ ਆਹ ਹਾਲ ਕਰਨਾ ਸੀ ਮੈਨੂੰ ਬਹੁਤ ਗੁੱਸਾ ਆਇਆ।
                 ਮਾਂ ਦੇ ਇਸ ਵਤੀਰੇ ਤੋ ਬਾਅਦ ਮੈਂ ਫੈਸਲਾ ਕਰ ਲਿਆ ਕੇ ਘਰਵਾਲੀ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਗਾ। ਮਾਂ ਨੂੰ ਇਹ ਫੈਸਲਾ ਦੱਸ ਦਿੱਤਾ ਸੋਚਿਆ ਸੀ ਮਾਂ ਜਵਾਬ ਦੇਵੇਗੀ ਪਰ ਨਹੀ ਮਾਂ ਨੇ ਸ਼ਰਤਾ ਨਾਲ ਹਾ ਕਰ ਦਿੱਤੀ। ਪਹਿਲੀ ਸ਼ਰਤ ਰੱਖੀ ਕੇ ਟੀ.ਵੀ.,ਫਰਿਜ਼,ਸੋਫਾ ਤੇ ਡਾਈਨਿੰਗ ਟੇਬਲ ਜੋ ਮੈਨੂੰ ਦਾਜ ਵਿੱਚ ਮਿਲੇ ਸਨ  ਨਹੀ ਲੈ ਕੇ ਜਾਵੇਗਾਂ ਕਿਉਕੀ ਮੇਰੇ ਜਵਾਈ ਨੇ ਆਉਣਾ ਹੁੰਦਾ ਤੇ ਦੂਸਰੀ ਸ਼ਰਤ ਇਹ ਕੇ ਜਦੋ ਤੱਕ ਮਾਂ ਦੀ ਕਬੀਲਦਾਰੀ  ਪੂਰੀ ਨਹੀ ਹੁੰਦੀ ਭਾਵ (ਛੋਟੇ ਦਾ ਵਿਆਹ ਤੇ ਭੈਣ ਦੇ ਬੱਚੇ ਦਾ ਸ਼ੂਸ਼ਕ ) ਉਦੋ ਤੱਕ ਤੈਨੂੰ ਇਸ ਘਰੋ ਇੱਕ ਨਵਾ ਪੈਸਾ ਨਹੀ ਮਿਲੇਗਾ ਤੂੰ ਕਮਾ ਤੇ ਖਾਹ।ਦੂਸਰੀ ਭਾਸ਼ਾ ਵਿੱਚ ਪਿੰਡੋ ਦੇਸ ਨਿਕਾਲਾ ਦੇ ਤਾ।ਪਰ ਹਲਾਤਾ ਨੂੰ ਵੇਖ ਮੈ ਹਾ ਕਰ ਦਿੱਤੀ ਭਾਵੇ ਇਹ ਮੁਸ਼ਕਲ ਕੰਮ ਸੀ ਕਿਉਕੀ ਮੇਰੀ ਤਨਖਾਹ ਸਿਰਫ ਪੰਦਰਾ ਸੋ ਰੁਪਏ ਸੀ ਵੱਡੇ  ਸ਼ਹਿਰ ਵਿੱਚ ਮਕਾਨ ਦਾ ਕਿਰਾਇਆ ਹੀ ਅੱਠ ਸੋ ਤੋ ਘੱਟ ਨਹੀ ਸੀ ।ਮੈ ਘਰ ਵਾਲੀ ਨੂੰ ਮਿਲਿਆ ਬੈਡ ਤੇ ਇੱਕ ਅਲਮਾਰੀ ਲੈ ਕੇ ਸ਼ਹਿਰ ਆ ਗਿਆ । ਦੋ ਕਮਰਿਆ ਦੇ ਇਸ ਛੋਟੇ ਜਿਹੇ ਘਰ ਵਿੱਚ ਅਸੀ ਇਹ ਸਮਾਨ ਰੱਖੀ ਬੈਠੇ ਤੇ ਜੇਬ ਵਿੱਚ ਸਿਰਫ ਸੋ ਰੁਪਏ ਰੱਬ ਨੇ ਫੇਰ ਇੱਕ ਵਾਰ  ਅਰਸ਼ ਤੋ ਫਰਸ਼ ਤੇ ਮਾਰੀਆ।ਘਰਵਾਲੀ ਭਾਵੁਕ ਹੋ ਗਈ ਕਹਿੰਦੀ ਮੇਰੇ ਕਰਕੇ ਤੁਹਾਨੂੰ ਵੀ ਘਰੋ ਨਿਕਲਣਾ ਪੈ ਗਿਆ।ਮੈਂ ਕਿਹਾ ਨਹੀ ਉਹ ਤਾ ਮਾਂ ਦਾ ਘਰ ਸੀ ਆਪਣਾ ਤਾ ਇਹ ਘਰ ਹੈ।ਰੋਟੀ ਬਣਾਉਣ ਵਾਸਤੇ ਨਾ ਕੋਈ ਗੈਸ ਤੇ ਨਾ ਕੋਈ ਸਟੋਵ ਤਨਖਾਹ ਮਿਲਣ ਵਿੱਚ ਅਜੇ ਪੰਦਰਾ ਦਿਨ ਸਨ ।ਮਾੜੇ ਸਮੇਂ ਵਿੱਚ ਹਮੇਸ਼ਾ ਸੋਨਾ ਕੰਮ ਆਉਦਾਂ ਸੋਹਰਿਆ ਵਲੋ ਪਾਈ ਮੁੰਦੀ ਵੇਚ ਘਰ ਦਾ ਨਿਕ ਸੁਕ ਲੈ ਆਦਾ ਤੇ ਗੱਡੀ ਨੂੰ ਪਟਰੀ ਤੇ ਲਿਆਉਣ ਦੀ ਕੋਸ਼ੀਸ਼ ਕੀਤੀ।ਸੋਚਿਆ ਰੱਬਾ ਜੇ ਆਹ ਹੀ ਦਿਨ ਵਿਖਾਉਣੇ ਸੀ ਤਾ ਕਿਸੇ ਗਰੀਬ ਦੇ ਘਰੇ ਹੀ ਜਨਮ ਦੇ ਦਿੰਦਾ ਘਟੋ ਘੱਟ ਵੇਖਾਵਾ ਨਾ ਕਰਨਾ ਪੈਂਦਾ ।ਪਰ ਅਸੀ ਦੋਵੇ ਪੜ੍ਹੇ ਲਿੱਖੇ ਸੀ ਕੰਮ ਤਾ ਮਿਲ ਹੀ ਜਾਣਾ ਸੀ ਘਰਵਾਲੀ ਨੂੰ ਤਾ ਮਕਾਨ ਮਾਲਕ ਦੇ ਦੋ ਬੱਚੀਆਂ ਦੀ ਟਿਊਸ਼ਨ ਮਿਲ ਗਈ ਤੇ ਮੈਨੂੰ ਵੀ ਛੁੱਟੀ ਤੋ ਬਾਅਦ ਫੈਕਟਰੀ ਵਿੱਚ ਹਿਸਾਬ ਕਿਤਾਬ ਕਰਨ ਦਾ ਕੰਮ ਮਿਲ ਗਿਆ ਤੇ ਸਾਡੀ ਗੱਡੀ ਪਟਰੀ ਤੇ ਆ ਗਈ। ਵੇਖਦੇ ਵੇਖਦੇ ਗਡੀ ਨੇ ਸਫੀਡ ਫੱੜ ਲਈ। ਘਰ ਵਾਲੀ ਨੇ ਉਸ ਦੋ ਕਮਰਿਆ ਦੇ ਘਰ ਨੂੰ ਰੀਜ਼ਾ ਲਾ ਲਾ ਸਜਾਇਆ। ਚਾਰ ਸਾਲਾ ਵਿੱਚ ਰੱਬ ਨੇ ਦੋ ਬੱਚੇ ਦੇ ਦਿੱਤੇ ਪਰ ਮਾਂ ਵੇਖਣ ਨਾ ਆਈ ਅਸੀ ਹੀ ਪਿੰਡ ਜਾਕੇ ਦਿੱਖਾ ਆਏ।ਪਿੰਡ ਜਾਣਾ ਘੱਟ ਗਿਆ । ਇੱਕ ਪਲਾਟ ਲੈ ਲਿਆ ਉਦਰੋ ਛੋਟੇ ਦਾ ਵਿਆਹ ਹੋ ਗਿਆ ਤੇ ਭੈਣ ਦੇ ਵੀ ਮੁੰਡਾ ਹੋ ਗਿਆ ਮਾਂ ਦੀ ਕਬੀਲਦਾਰੀ ਨਜ਼ੀਠੀ ਗਈ ਮੈਨੂੰ ਤੀਜੇ ਹਿੱਸੇ ਦਾ ਠੇਕਾ ਮਿਲਣਾ ਸ਼ੁਰੂ ਹੋ ਗਿਆ। ਪਲਾਟ ਤੇ ਮਕਾਨ ਬਣਾਉਣ ਦਾ ਮਨ ਬਣਾਇਆ ਘਰ ਵਾਲੀ ਦੀ ਇੱਛਾ ਸੀ ਕੇ ਮਾਂ ਪਹਿਲੀ ਇੱਟ ਲਾਵੇ ਪਰ ਮਾਂ ਨੇ ਆਉਣ ਤੋ ਨਾ ਕਰ ਦਿੱਤੀ ਅਸੀ ਇੱਟ ਲੈ ਕੇ ਪਿੰਡ ਚਲੇ ਗਏ ਮਾਂ ਤੋ ਹੱਥ ਲਵਾਕੇ ਮਕਾਨ ਸ਼ੁਰੂ ਕਰ ਲਿਆ ਮਕਾਨ ਬਣ ਗਿਆ ਫੇਰ ਗਲ਼ ਆਈ ਗ੍ਰਹਿ ਪ੍ਰਵੇਸ਼ ਦੀ ਘਰ ਵਾਲੀ ਨੇ ਫੇਰ ਜਿੱਦ ਕੀਤੀ ਪਹਿਲਾ ਪੈਰ ਮਾਂ ਪਾਵੇ ਪਰ ਮਾਂ ਨੇ ਫੇਰ ਬਹਾਨਾ ਬਣਾਇਆ ਪਰ ਇਸ ਵਾਰ ਅਸੀ ਕਹਿ ਦਿੱਤਾ ਭਾਵੇ ਛੇ ਮਹਿਨੇ ਨਾ ਆ ਉਨੇ ਦਿਨ ਕਿਰਾਏ ਤੇ ਬੈਠੇ ਹਾ।ਮਾਂ ਆ ਗਈ ਗ੍ਰਹਿ ਪ੍ਰਵੇਸ਼ ਹੋ ਗਿਆ। ਅਗਲੇ ਸਾਲ ਪੁਰਾਣੀ ਕਾਰ ਲਈ ਮੈ ਚਾਈ ਚਾਈ ਘਰ ਲੈ ਆਇਆ ਪਰ ਘਰ ਵਾਲੀ ਨੇ ਕਿਹਾ ਪਹਿਲਾ ਕਾਰ ਪਿੰਡ ਜਾਵੇਗੀ ।ਸ਼ਾਮ ਨੂੰ ਹੀ ਬੱਚਿਆ ਸਮੇਤ ਸਾਡੇ ਲਈ ਨਵੀ ਪਰ ਉਸ ਪੁਰਾਣੀ ਕਾਰ ਨੂੰ ਲੈ ਕੇ ਪਿੰਡ ਗਏ। ਮਾਂ ਨੂੰ ਬਿੱਠਾ ਕੇ ਗੁਰਦੁਆਰਾ ਸਾਹਿਬ ਗਏ। ਉਸ ਤੋ ਬਾਅਦ ਕਈ ਕਾਰਾ ਬਦਲੀਆ ਪਰ ਇਸ ਘਰ ਵਿੱਚ ਲਿਆਉਣ ਤੋ ਪਹਿਲਾ ਪਿੰਡ ਮਾਂ ਕੋਲ ਜਾਦੇ।ਅੱਠ ਸਾਲ ਪਹਿਲਾ ਮਾਂ ਨੂੰ ਅੰਦਰੰਗ ਹੋ ਗਿਆ ਇੱਕ ਪਾਸਾ ਮਾਰਿਆ ਗਿਆ ਤੇ ਜਬਾਨ ਵੀ ਚਲੀ ਗਈ। ਮੇਰਾ ਛੋਟਾ ਭਰਾ ਉਸ ਨੂੰ ਆਪਣੇ ਕੋਲ ਆਪਣੇ ਸ਼ਹਿਰ ਲੈ ਗਿਆ ।ਪਿਛਲੇ ਦਿਨੀ ਅਸੀ ਦੋਵੇ ਪਤਾ ਲੈਣ ਗਏ ਤਾ ਘਰਵਾਲੀ ਮਾਂ ਕੋਲ ਬੈਠ ਗਈ ਕਹਿੰਦੀ ਤੁਸੀ ਮੈਨੂੰ ਕਿਨ੍ਹਾ ਤੰਗ ਕਰਦੇ ਸੀ ਲੜਦੇ ਸੀ ਮੇਰੇ ਨਾਲ ਤੁਸੀ । ਉਹ ਗੱਲ ਸੁਣ ਕੇ ਹੱਸੀ ਅਗੋ ਘਰਵਾਲੀ ਕਹਿੰਦੀ ਹੁਣ ਮੇਰੀ ਵਾਰੀ ਸੀ ੜ੍ਹਨ ਦੀ ਹੁੱਣ ਤੁਸੀ ਬਿਮਾਰ ਹੋ ਗਏ ਹੋਰ ਹੱਸੀ ਹੱਥ ਨਾਲ ਇਸ਼ਾਰਾ ਕੀਤਾ ਉਹ ਨਾ ਸਮਝ ਸਕੀ ਪਰ ਮੈ ਸਮਝ ਗਿਆ ਉਹ ਕਹਿੰਦੀ ਸੀ ਤੂੰ ਮੇਰੇ ਨਾਲ ਨਹੀ ਹੁਣ ਆਪਣੀ ਨੂੰਹ ਨਾਲ ਲੜ੍ਹੀ ਤਾ ਹੀ ਨੂੰਹ ਸੱਸ ਦੀ ਲੜ੍ਹਾਈ ਵਾਲੀ ਪ੍ਰਮਪਰਾ ਚਲਦੀ ਰਹੂ।ਮੈ ਕਿਹਾ ਇਹੋ ਕਿਹਾ ਨਾ ਤੁਸੀ। ਮਾਂ ਨੇ ਸਿਰ ਹਿੱਲਾ ਕੇ ਹਾਮੀ ਭਰੀ।

Leave a Reply

Your email address will not be published. Required fields are marked *