ਗੱਲ ਫਰਬਰੀ 2012 ਦੀ ਹੈ। ਮੇਰੀ ਮਾਂ ਕਈ ਦਿਨਾਂ ਦੀ ਜਿੰਦਲ ਹਾਰਟ ਹਸਪਤਾਲ ਬਠਿੰਡਾ ਦਾਖਲ ਸੀ। ਅਸੀਂ ਦੋਵੇਂ ਜਣੇ ਉਸਦੀ ਦੇਖ ਰੇਖ ਲਈ ਹਸਪਤਾਲ ਵਿਚ ਹੀ ਲਾਬੀ ਚ ਸੋਂਦੇ ਸੀ। ਉਧਰ ਸਰਸੇ ਮੇਰੇ ਜੀਜਾ ਜੀ ਵੀ ਲਿਵਰ ਟਿਊਮਰ ਨਾਲ ਜੂਝ ਰਹੇ ਸੀ। ਸਵੇਰੇ ਸਵੇਰੇ ਮੇਰੇ ਭਾਣਜੇ ਦਾ ਫੋਨ ਆ ਗਿਆ ਕਿ ਪਾਪਾ ਜੀ ਨੂੰ ਖੂਨ ਦੀਆਂ ਉਲਟੀਆਂ ਆਈਆਂ ਹਨ। ਤੇ ਉਹ ਓਹਨਾ ਨੂੰ ਲੈਕੇ ਬਠਿੰਡਾ ਆ ਰਹੇ ਹਨ। ਬਹੁਤ ਜਿਆਦਾ ਘਬਰਾਹਟ ਹੋ ਗਈ ਸਾਨੂੰ ਦੋਨਾਂ ਨੂੰ। ਮੈਂ ਕਾਹਲੀ ਨਾਲ ਫੱਲਸ਼ ਗਿਆ ਤੇ ਫਿਰ ਮੈਨੂੰ ਟੂਥ ਬਰੁਸ਼ ਪਕੜਾ ਦਿੱਤਾ। ਅਸੀਂ ਦੋਨਾਂ ਨੇ ਹੀ ਬਰੁਸ਼ ਕੀਤਾ ਤੇ ਕੋਈ ਝੱਗ ਨਾ ਬਣੀ। ਮੂੰਹ ਫਰੈਸ਼ ਵੀ ਨਾ ਹੋਇਆ। ਸਗੋਂ ਮੂੰਹ ਕੌੜਾ ਕੌੜਾ ਹੋ ਗਿਆ। ਪਰ ਅਸੀਂ ਦੋਨੇ ਹੀ ਨਹੀਂ ਬੋਲੇ। ਬਿਪਤਾ ਹੀ ਭਿਆਨਕ ਸੀ। ਖੈਰ ਜੀਜਾ ਜੀ ਨੂੰ ਬਠਿੰਡੇ ਤੋਂ ਗੈਸਟ੍ਰੋ ਵਾਲੇ ਡਾਕਟਰ ਨੇ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ। ਮੇਰੇ ਭਾਣਜੇ ਤੇ ਇੱਕ ਦੋ ਹੋਰ ਕਰੀਬੀ ਉਹਨਾਂ ਨਾਲ ਲੁਧਿਆਣੇ ਚਲੇ ਗਏ। ਸ਼ਾਮ ਨੂੰ ਜਦੋਂ ਥੋੜਾ ਜਿਹਾ ਬਿਪਤਾ ਤੋਂ ਫਾਰਗ ਹੋਏ ਤਾਂ ਪਤਾ ਲਗਿਆ ਕਿ ਕਾਹਲੀ ਚ ਅਸੀਂ ਸਵੇਰੇ ਟੁੱਥ ਪੇਸਟ ਦੀ ਬਜਾਇ ਓਮਨੀਜੈੱਲ ਹੀ ਲਗਾ ਲਈ ਜੋ ਗੋਡਿਆਂ ਦੇ ਦਰਦ ਤੋਂ ਮਾਲਿਸ਼ ਕਰਨ ਲਈ ਉਸਨੇ ਆਪਣੇ ਬੈਗ ਵਿਚ ਰੱਖੀ ਸੀ।
ਅਫਸੋਸ ਹਫਤੇ ਦੇ ਅੰਦਰ ਅੰਦਰ ਜੀਜਾ ਜੀ ਤੇ ਉਸਤੋਂ ਤਿੰਨ ਦਿਨਾਂ ਬਾਦ ਮਾਤਾ ਜੀ ਚਲ ਬੱਸੇ।
ਜਿੰਦਗੀ ਦਾ ਭਿਆਨਕ। ਦੌਰ ਸੀ ਉਹ।
ਪਰ ਓਮਨੀਜੈੱਲ ਨਾਲ ਬਰੁਸ਼ ਕਰਨ ਵਾਲੀ ਗੱਲ ਨਹੀਂ ਭੁਲਦੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ