(ਮਹਿੰਗੇ ਫੁੱਲ) ਅਰਜਨ ਸਿੰਘ ਸਾਰੇ ਦਿਨ ਦੀ ਤਪਦੀ ਧੁੱਪ ,ਕਹਿਰ ਦੀ ਗਰਮੀ ਵਿੱਚ ,ਪਸੀਨੋ ਪਸੀਨੀ ਹੋਇਆ ਦਿਹਾੜੀ ਕਰ ਕੇ ,,ਸ਼ਾਮ ਨੂੰ ਘਰ ਪਰਤਿਆ ,
ਨਿਕੀ ਪੋਤੀ ਭੱਜ ਕੇ ,ਅਰਜਨ ਸਿੰਘ ਕੋਲ ਆ ਗਈ ਪੋਤੀ ਨੇ ,ਅਰਜਨ ਸਿੰਘ ਦੀ ਉਂਗਲੀ ਫੜੀ ,ਅੰਦਰ ਆ ਗਏ ,ਵੇਹੜੇ ਵਿਚ ਕੰਧ ਨਾਲ ਖੜਾ ਮੰਜਾ,ਵੇਹੜੇ ਵਿਚ ਡਾਹ ਲਿਆ , ਅਰਜਨ ਸਿੰਘ ਸਾਫ਼ੇ ਨਾਲ ਕਪੜਿਆ ਨੂੰ ਝਾੜਦਾ ਹੋਇਆ ਮੰਜੇ ਤੇ ਬੈਠ ਗਿਆ ,
ਅਰਜਨ ਸਿੰਘ ਆਪਣੀ ਪੋਤੀ ਨਾਲ ਤੋਤਲੀਆਂ ਤੋਤਲੀਆਂ ਗੱਲਾਂ ਕਰਨ ਲੱਗਾ |ਪੋਤੀ ਦੀਆ ਨਿਕੀਆ ਨਿਕੀਆ ਗੱਲਾਂ ਨੇ ਜਾਣੀ ਸਾਰੇ ਦਿਨ ਦੀ ਥਕਾਵਟ ਲਾਹ ਦਿਤੀ
ਅਰਜਨ ਸਿੰਘ ਦੀ ਨੂੰਹ ਪੀਣ ਲਈ ਪਾਣੀ ਦਾ ਗਲਾਸ ਬਾਪੂ ਲਈ ਜਮੀਨ ਤੇ ਰੱਖ ਕੇ ਰਸੋਈ ਵਿਚ ਚਲੀ ਗਈ |
ਵੇਹੜੇ ਵਿਚ ,ਖੇਡਦੀ ਖੇਡਦੀ ਪੋਤੀ ਨੇ ਵੇਹੜੇ ਵਿਚ ਪਏ ਗਮਲੇ ਫੁੱਲਾਂ ਵਾਲੇ ਬੂਟੇ ਨਾਲੋਂ ਲਗੇ ਹੋਏ ਫੁੱਲ ਤੋੜ ਦਿਤੇ ਤੇ ਵੇਹੜੇ ਵਿਚ ਖਿਲਾਰ ਦਿੱਤੇ |
ਇਹ ਸਬ ਕੁਛ ਦੇਖ ਕੇ ਕੋਲ ਖੜੇ ਅਰਜਨ ਸਿੰਘ ਦੇ ਮੁੰਡੇ ਤੋਂ ਦੇਖ ਨਾ ਹੋਇਆ | ਮੁੰਡੇ ਨੇ ਆਪਣੀ ਨਿਕੀ ਜਿਹੀ ਕੁੜੀ ਨੂੰ ਅੱਖਾਂ ਕੱਢ ਝਿਰਕਿਆ
ਆਪਣੇ ਪਿਓ ਨੂੰ ਔਖਾ ਹੋ ਕੇ ਮੰਦਾ ਚੰਗਾ ਬੋਲਣ ਲੱਗਿਆ ਜੇ ਰਬ ਕੁੜੀ ਦੀ ਥਾਂ ਮੁੰਡਾ ਦੇ ਦਿੰਦਾ ਤਾ ਇਹ ਦਿਨ ਨਾ ਦੇਖਣੇ ਪੈਂਦੇ | ਬਾਪੂ ਜੀ ਤੁਸੀਂ ਕੋਲੇ ਬੈਠੇ ਸੀ ਮੈ ਕੱਲ ਹੀ ਬਜ਼ਾਰੋਂ ਮਹਿੰਗੇ ਫੁੱਲਾਂ ਵਾਲਾ ਗਮਲਾ ਲਿਆਂਦਾ ਸੀ ਤੁਸੀਂ ਏਹਨੂ ਰੋਕਣਾ ਸੀ -ਕੁੜੀ ਨੇ ਸਾਰਾ ਫੁੱਲਾਂ ਵਾਲਾ ਗਮਲਾ ਖ਼ਰਾਬ ਕਰਤਾ ,,ਬਾਪੂ ਜੀ ਤੁਸੀਂ ਤਾ ਸਿਆਣੇ ਸੀ ਮੇਰੇ 500 ਰੁਪਏ ਖੂਹ ਸੀ ਗਏ |
| ਅਰਜਨ ਸਿੰਘ ਨੇ ਆਪਣੇ ਗੁੱਸੇ ਤੇ ਕਾਬੂ ਪਾਉਂਦੇ ਹੋਏ ਮੰਜੇ ਤੋਂ ਖੜਾ ਹੋ ਗਿਆ,ਆਪਣੇ ਪੁੱਤ ਨੂੰ ਬਾਹੋ ਫੜ ਕੇ ਸਮਝੋਂਨ ਲੱਗਿਆ ,
ਤੁਹਾਨੂੰ ਪਤਾ ਹੈ ਇਹ ਫੁੱਲ ਘਰ ਦਾ ਚਾਨਣ ਕਿਵੇਂ ਮੰਨਤਾਂ ਮੰਨ ਮੰਨ ਕੇ ਰੱਬ ਤੋਂ ਲਿਆ, ਰਬ ਨੇ ਕਿਵੇਂ ਤੁਹਾਡੀ ਝੋਲ਼ੀ ਫ਼ਲ ਪਾਇਆ -|
ਓਏ ਕਮਲਿਓ
ਓਹਨਾ ਨੂੰ ਪੁੱਛ ਕੇ ਦੇਖੋ , ਜਿਨ੍ਹਾਂ ਦੇ ਘਰ ਧੀਆਂ ਨਹੀਂ ,ਓਹਨਾ ਨੂੰ ਪੁੱਛ ਕੇ ਦੇਖੋ ,ਜਿਨ੍ਹਾਂ ਦੇ ਘਰ ਔਲਾਦ ਨਹੀਂ ਹੈ | ਓਹਨਾ ਨੂੰ ਪੁੱਛ ਕੇ ਦੇਖੋ ਜਿੰਨਾ ਦੇ ਘਰ ਵਿਚ ਫੁਲ ਤੋੜਨ ਵਾਲੇ ਨਹੀਂ ਆ ! –
ਇਹ ਗੱਲ ਸੁਣਦਿਆਂ ਹੀ ਨੂੰਹ ਤੇ ਪੁੱਤ ,ਬਾਪੂ ਦੇ ਪੈਰਾਂ ਵਿਚ ਡਿਗ ਪਏ -ਕਹਿਣ ਲਗੇ ਸਾਨੂੰ ਮਾਫ ਕਰ ਦਿਓ ਬਾਪੂ ਜੀ -|
ਸਾਨੂੰ ਅੱਜ ਪਤਾ ਲੱਗਾ ,, ਸਬ ਤੋਂ ਮਹਿੰਗੇ ਅਸਲੀ ਫੁਲਾਂ ਦਾ |🌹
(ਬਲਵਿੰਦਰ ਸਿੰਘ ਮੋਗਾ-9815098956)