ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ ਤੇ ਘਰੇ ਮੱਝ ਰੱਖੀ ਹੋਈ ਸੀ। ਪਾਪਾ ਜੀ ਹਿਸਾਰ ਦੇ ਨੇੜੇ ਸੇਖੂ ਪੁਰ ਡਰੌਲੀ ਪਟਵਾਰੀ ਲੱਗੇ ਹੋਏ ਸਨ। ਉਹ ਅਕਸਰ ਮਹੀਨੇ ਕੁ ਬਾਅਦ ਹੀ ਘਰ ਅਉਂਦੇ ਸਨ। ਸੋ ਘਰ ਬਾਰ ਲਈ ਸਲਾਹ ਮਸ਼ਵਰੇ ਚਿੱਠੀ ਪੱਤਰ ਰਾਹੀ ਹੀ ਮਿਲਦੇ ਸਨ। ਓਹਨਾ ਦਾ ਪੋਸਟ ਕਾਰਡ ਆਇਆ ਕਿ ਭੈੰਸ ਲਈ ਬਿਨੋਲੇ ਲੇ ਆਣਾ। ਹੁਣ ਮੈਨੂ ਨਹੀ ਸੀ ਪਤਾ ਇਹ ਬਿਨੋਲੇ ਕੀ ਹੁੰਦੇ ਹਨ। ਬਹੁਤ ਚਿੰਤਾ ਵਿਚ ਰਿਹਾ । ਦੋ ਚਾਰ ਹੋਰ ਲੋਕਾਂ ਨੂੰ ਵੀ ਪੁੱਛਿਆ। ਕਿਸੇ ਨੂੰ ਨਹੀ ਸੀ ਪਤਾ। ਜਦੋ ਪਾਪਾ ਜੀ ਪਿੰਡ ਆਏ ਤਾਂ ਬਿਨੋਲੇ ਵਾਲੀ ਗੱਲ ਚੱਲ ਪਾਈ। ਕਹਿੰਦੇ ਯਾਰ ਬਿਨੋਲੇ ਮਤਲਬ ਵੜੇਵੇਂ। ਮੈ ਕਿਹਾ ਵੜੇਵੇਂਆਂ ਦੀ ਬੋਰੀ ਤਾਂ ਮੈ ਪਹਿਲਾ ਹੀ ਲੈ ਆਇਆ ਸੀ। ਅਗਲੇ ਦਿਨ ਦੀ ਸਾਡੇ ਹਿੰਦੀ ਵਾਲੇ ਮਾਸਟਰ ਜੀ ਕੇਵਲ ਸ਼ਰਮਾ ਜੋ ਬਠਿੰਡੇ ਦੇ ਨੇੜੇ ਦੇ ਪਿੰਡ ਦੇ ਸਨ ਨੇ ਸਾਨੂੰ ਬਿਨੋਲੇ ਸ਼ਬਦ ਦਾ ਅਰਥ ਗੱਲਾਂ ਗੱਲਾਂ ਵਿੱਚ ਦਸ ਦਿੱਤਾ। ਮੈ ਕਿਹਾ ਮਾਸਟਰ ਜੀ ਜੇ ਪਹਿਲਾ ਦਸ ਦਿੰਦੇ ਤਾਂ ਘਰੇ ਮੇਰਾ ਮਜ਼ਾਕ ਨਾ ਬਣਦਾ। ਪਾਪਾ ਜੀ ਅਕਸਰ ਵੜੇਵਿਆਂ ਨੂੰ ਬਨੋਲੇ ਤੇ ਕਣਕ ਨੂੰ ਗਦਮ ਯ ਗੇਂਹੂ ਆਖਦੇ ਸਨ। ਉਹ ਉਰਦੂ ਦੇ ਵੀ ਬਹੁਤ ਲਫ਼ਜ਼ ਇਸਤੇਮਾਲ ਕਰਿਆ ਕਰਦੇ ਹਨ। ਪਟਵਾਰ ਵਿੱਚ ਉਰਦੂ ਦੀ ਪੜ੍ਹਾਈ ਵੀ ਲਾਜ਼ਮੀ ਹੁੰਦੀ ਸੀ।
#ਰਮੇਸ਼ਸੇਠੀਬਾਦਲ